ਸਵੈਯਾ ॥
ਕਾਜ ਕੀਯੋ ਲਰਕਾ ਹੂੰ ਕੋ ਸ︀ਯਾਮ ਜੀ ਐਸੋ ਬਲੀ ਤੁਮਰੇ ਕਰ ਆਯੋ ॥
ਛੋਰਿ ਦਯੋ ਕਰ ਕੈ ਕਰੁਨਾ ਤਿਨ ਕਾਢਿ ਦਯੋ ਪੁਰ ਤੇ ਫਲੁ ਪਾਯੋ ॥
ਐਸੇ ਅਜਾਨ ਨ ਕਾਮ ਕਰੈ ਜੋ ਕੀਯੋ ਹਰਿ ਤੈ ਕਹਿਯੋ ਸੀਸੁ ਢੁਰਾਯੋ ॥
ਛਾਡਿ ਦਯੋ ਨਹੀ ਜੀਤ ਅਬੈ ਅਰਿ ਅਉਰ ਚਮੂੰ ਬਹੁ ਲੈਨ ਪਠਾਯੋ ॥੧੯੫੩॥
ਏਕ ਕਹੈ ਮਥੁਰਾ ਕੋ ਚਲੋ ਇਕ ਫੇਰਿ ਕਹੈ ਨ੍ਰਿਪ ਲੈ ਦਲ ਐਹੈ ॥
ਸ︀ਯਾਮ ਕਹੈ ਤਿਹ ਕੇ ਤਬ ਸੰਗਿ ਕਹੋ ਭਟ ਕਉਨ ਸੋ ਜੂਝ ਮਚੈਹੋ ॥
ਅਉਰ ਕਦਾਚ ਕੋਊ ਹਠ ਠਾਨ ਕੈ ਜਉ ਲਰਿ ਹੈ ਤਊ ਜੀਤ ਨ ਐ ਹੈ ॥
ਤਾ ਤੇ ਨ ਧਾਇ ਧਸੋ ਪੁਰ ਮੈ ਬਿਧਨਾ ਜੋਊ ਲੇਖ ਲਿਖਿਓ ਸੋਊ ਹ੍ਵੈ ਹੈ ॥੧੯੫੪॥
ਛਾਡਿਬੋ ਭੂਪਤਿ ਕੋ ਸੁਨ ਕੈ ਸਭ ਹੀ ਮਨਿ ਜਾਦਵ ਤ੍ਰਾਸ ਭਰੇ ॥
ਨਿਧਿ ਨੀਰ ਕੇ ਭੀਤਰ ਜਾਇ ਬਸੇ ਮੁਖ ਤੇ ਸਭ ਐਸੇ ਚਲੇ ਸੁ ਰਰੇ ॥
ਕਿਨਹੂੰ ਨਹਿ ਸ︀ਯਾਮ ਕਹੈ ਅਪੁਨੇ ਪੁਰ ਕੀ ਪੁਨਿ ਓਰਿ ਕਉ ਪਾਇ ਧਰੇ ॥
ਅਤਿ ਹੀ ਹੈ ਡਰੇ ਬਲਵੰਤ ਖਰੇ ਬਿਨੁ ਆਯੁਧ ਹੀ ਸਭ ਮਾਰਿ ਮਰੇ ॥੧੯੫੫॥
ਸਿੰਧੁ ਪੈ ਜਾਇ ਖਰੇ ਭਏ ਸ︀ਯਾਮ ਜੂ ਸਿੰਧੁ ਹੂੰ ਤੇ ਸੁ ਕਛੂ ਕਰ ਚਾਹਿਯੋ ॥
ਛੋਰੁ ਕਹਿਯੋ ਭੂਅ ਛੋਰਿ ਦਈ ਤਨ ਕੈ ਧਨੁ ਕੋ ਜਿਹ ਲਉ ਸਰ ਬਾਹਿਯੋ ॥
ਕੰਚਨ ਕੇ ਗ੍ਰਿਹ ਕੈ ਦੀਏ ਤ︀ਯਾਰ ਭਲੇ ਕਿਨਹੂੰ ਤਿਨ ਕਉਨ ਅਚਾਹਿਯੋ ॥
ਐਸੇ ਕਹੈ ਸਭ ਹੀ ਅਪਨੇ ਮਨਿ ਤੈ ਪ੍ਰਭ ਜੂ ਸਭ ਕੋ ਦੁਖ ਦਾਹਿਯੋ ॥੧੯੫੬॥
ਜੋ ਸਨਕਾਦਿਕ ਕੈ ਰਹੇ ਸੇਵ ਘਨੀ ਤਿਨ ਕੇ ਹਰਿ ਹਾਥਿ ਨ ਆਏ ॥
ਪੂਜਤ ਹੈ ਬਹੁਤੇ ਹਿਤ ਕੈ ਤਿਹ ਕਉ ਪੁਨਿ ਪਾਹਨ ਮੈ ਸਚ ਪਾਏ ॥
ਅਉਰ ਘਨਿਯੋ ਮਿਲਿ ਬੇਦਨ ਕੇ ਮਤ ਮੈ ਕਬਿ ਸ︀ਯਾਮ ਕਹੇ ਠਹਰਾਏ ॥
ਤੇ ਕਹੈਂ ਈਹਾ ਹੀ ਹੈ ਪ੍ਰਭੁ ਜੂ ਜਬ ਕੰਚਨ ਕੇ ਗ੍ਰਿਹ ਸ︀ਯਾਮਿ ਬਨਾਏ ॥੧੯੫੭॥
ਸ︀ਯਾਮ ਭਨੈ ਸਭ ਸੂਰਨ ਸੋ ਮੁਸਕਾਇ ਹਲੀ ਇਹ ਭਾਤਿ ਉਚਾਰਿਯੋ ॥
ਯਾ ਕੋ ਲਹਿਯੋ ਨ ਕਛੂ ਤੁਮ ਭੇਦ ਅਰੇ ਇਹ ਚਉਦਹ ਲੋਕ ਸਵਾਰਿਯੋ ॥
ਯਾ ਹੀ ਹਨਿਯੋ ਦਸਕੰਧ ਮੁਰਾਰਿ ਸੁਬਾਹ ਇਹੀ ਬਕ ਕੋ ਮੁਖ ਫਾਰਿਯੋ ॥
ਅਉਰ ਸੁਨੋ ਅਰਿ ਦਾਨਵ ਸੰਗ ਬਲੀ ਇਹ ਏਕ ਗਦਾ ਹੀ ਸੋ ਮਾਰਿਯੋ ॥੧੯੫੮॥
ਹਜਾਰ ਹੀ ਬਰਖ ਇਹੀ ਲਰਿ ਕੈ ਮਧੁ ਕੈਟਭ ਕੇ ਘਟਿ ਤੇ ਜੀਉ ਕਾਢਿਯੋ ॥
ਅਉਰ ਜਬੈ ਨਿਧਿ ਨੀਰ ਮਥਿਓ ਤਬ ਦੇਵਨ ਰਛ ਕਰੀ ਸੁਖ ਬਾਢਿਯੋ ॥
ਰਾਵਨ ਏਹੀ ਹਨਿਓ ਰਨ ਮੈ ਹਨਿ ਕੈ ਤਿਹ ਕੇ ਉਰ ਮੈ ਸਰ ਗਾਢਿਯੋ ॥
ਅਉਰ ਘਨੀ ਹਮ ਊਪਰਿ ਭੀਰ ਪਰੀ ਤੁ ਰਹਿਓ ਰਨ ਖੰਭ ਸੋ ਠਾਢਿਯੋ ॥੧੯੫੯॥
ਅਉਰ ਸੁਨੋ ਮਨ ਲਾਇ ਸਬੈ ਤੁਮਰੇ ਹਿਤ ਕੰਸ ਸੋ ਭੂਪ ਪਛਾਰਿਓ ॥
ਅਉਰ ਹਨੇ ਤਿਹ ਬਾਜ ਘਨੇ ਗਜ ਮਾਨਹੁ ਮੂਲ ਦੈ ਰੂਪ ਉਖਾਰਿਓ ॥
ਅਉਰ ਜਿਤੇ ਹਮ ਪੈ ਮਿਲਿ ਕੈ ਅਰਿ ਆਇ ਹੁਤੇ ਸੁ ਸਭੈ ਇਹ ਮਾਰਿਓ ॥
ਮਾਟੀ ਕੇ ਧਾਮ ਤੁਮੈ ਛਡਵਾਇ ਕੈ ਕੰਚਨ ਕੇ ਅਬ ਧਾਮ ਸਵਾਰਿਓ ॥੧੯੬੦॥
ਯੌ ਜਬ ਬੈਨ ਕਹੇ ਮੁਸਲੀਧਰਿ ਤਉ ਸਬ ਕੇ ਮਨ ਮੈ ਸਚੁ ਆਯੋ ॥
ਯਾਹੀ ਹਨਿਓ ਬਕ ਅਉਰ ਅਘਾਸੁਰ ਯਾਹੀ ਚੰਡੂਰ ਭਲੀ ਬਿਧਿ ਘਾਯੋ ॥
ਕੰਸ ਤੇ ਇੰਦ੍ਰ ਨ ਜੀਤ ਸਕਿਓ ਇਨ ਸੋ ਗਹਿ ਕੇਸਨ ਤੇ ਪਟਕਾਯੋ ॥
ਕੰਚਨ ਕੇ ਅਬ ਧਾਮ ਦੀਏ ਕਰਿ ਸ੍ਰੀ ਬ੍ਰਿਜਨਾਥ ਸਹੀ ਪ੍ਰਭੁ ਪਾਯੋ ॥੧੯੬੧॥
ਐਸੇ ਹੀ ਦਿਵਸ ਬਤੀਤ ਕੀਏ ਸੁਖੁ ਸੋ ਦੁਖੁ ਪੈ ਕਿਨਹੂੰ ਨਹੀ ਪਾਯੋ ॥
ਕੰਚਨ ਧਾਮ ਬਨੇ ਸਭ ਕੇ ਸੁ ਨਿਹਾਰਿ ਜਿਨੈ ਸਿਵ ਸੋ ਲਲਚਾਯੋ ॥
ਇੰਦ੍ਰ ਤ︀ਯਾਗ ਕੈ ਇੰਦ੍ਰਪੁਰੀ ਸਭ ਦੇਵਨ ਲੈ ਤਿਨ ਦੇਖਨ ਆਯੋ ॥
ਦੁਆਰਵਤੀ ਹੂ ਕੋ ਸ︀ਯਾਮ ਭਨੈ ਜਦੁਰਾਇ ਭਲੀ ਬਿਧਿ ਬਿਓਤ ਬਨਾਯੋ ॥੧੯੬੨॥
ਇਤਿ ਸ੍ਰੀ ਦਸਮ ਸਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦੁਆਰਕ ਪੁਰੀ ਬਨਾਈਬੋ ਧਯਾਇ ਸਮਾਪਤੰ ॥