ਜਰਾਸੰਧਿ ਬਾਚ ॥

ਸਵੈਯਾ ॥

ਸੁਧਿ ਲੈ ਤਬ ਭੂਪ ਡਰਾਤੁਰ ਹ੍ਵੈ ਤਜਿ ਸਸਤ੍ਰਨ ਸ︀ਯਾਮ ਕੇ ਪਾਇ ਪਰਿਯੋ ॥

ਬਧ ਮੋਰ ਕਰੋ ਨ ਅਬੈ ਪ੍ਰਭੁ ਜੂ ਨ ਲਹਿਓ ਤੁਮਰੋ ਬਲੁ ਭੂਲਿ ਪਰਿਯੋ ॥

ਇਹ ਭਾਤਿ ਭਯੋ ਘਿਘਯਾਤ ਘਨੋ ਨ੍ਰਿਪ ਤ੍ਵੈ ਸਰਨਾਗਤਿ ਐਸੇ ਰਰਿਯੋ ॥

ਕਬਿ ਸ︀ਯਾਮ ਕਹੈ ਇਹ ਭੂਪ ਕੀ ਦੇਖਿ ਦਸਾ ਕਰੁਣਾਨਿਧਿ ਲਾਜਿ ਭਰਿਯੋ ॥੧੯੪੬॥

ਕਾਨ੍ਰਹ ਜੂ ਬਾਚ ਹਲੀ ਸੋ ॥

ਤੋਟਕ ਛੰਦ ॥

ਇਹ ਦੈ ਰੇ ਹਲੀ ਕਹਿਯੋ ਛੋਰ ਅਬੈ ॥

ਮਨ ਤੇ ਤਜਿ ਕ੍ਰੋਧ ਕੀ ਬਾਤ ਸਬੈ ॥

ਕਹਿਓ ਕਿਉ ਹਮ ਸੋ ਇਹ ਜੂਝ ਚਹਿਯੋ ॥

ਤਬ ਯੌ ਹਸਿ ਕੈ ਜਦੁਰਾਇ ਕਹਿਯੋ ॥੧੯੪੭॥

ਸੋਰਠਾ ॥

ਬਡੋ ਸਤ੍ਰ ਜੋ ਹੋਇ ਤਜਿ ਸਸਤ੍ਰਨ ਪਾਇਨ ਪਰੈ ॥

ਨੈਕੁ ਨ ਕਰਿ ਚਿਤ ਰੋਹਿ ਬਡੇ ਨ ਬਧ ਤਾ ਕੋ ਕਰਤ ॥੧੯੪੮॥

ਦੋਹਰਾ ॥

ਜਰਾਸੰਧਿ ਕੋ ਛੋਰਿ ਪ੍ਰਭ ਕਹਿਯੋ ਕਹਾ ਸੁਨ ਲੇਹੁ ॥

ਜੋ ਬਤੀਯਾ ਤੁਹਿ ਸੋ ਕਹੋ ਤੁਮ ਤਿਨ ਮੈ ਚਿਤੁ ਦੇਹੁ ॥੧੯੪੯॥

ਸਵੈਯਾ ॥

ਰੇ ਨ੍ਰਿਪ ਨਿਆਇ ਸਦਾ ਕਰੀਓ ਦੁਖੁ ਦੈ ਕੇ ਅਨ︀ਯਾਇ ਨ ਅਨਾਥਹ ਦੀਜੋ ॥

ਅਉਰ ਜਿਤੇ ਜਨ ਹੈ ਤਿਨ ਦੈ ਕਛੁ ਕੈ ਕੈ ਕ੍ਰਿਪਾ ਸਭ ਤੇ ਜਸੁ ਲੀਜੋ ॥

ਬਿਪਨ ਸੇਵ ਸਦਾ ਕਰੀਯੋ ਦਗ ਬਾਜਨ ਜੀਵਤ ਜਾਨ ਨ ਦੀਜੋ ॥

ਔ ਹਮ ਸੋ ਸੰਗ ਛਤ੍ਰਨਿ ਕੇ ਕਬਹੂ ਰਿਸ ਮਾਡ ਕੈ ਜੁਧ ਨ ਕੀਜੋ ॥੧੯੫੦॥

ਦੋਹਰਾ ॥

ਜਰਾਸੰਧਿ ਸਿਰ ਨਾਇ ਕੈ ਧਾਮਿ ਗਯੋ ਪਛੁਤਾਇ ॥

ਇਤ ਗ੍ਰਿਹਿ ਆਏ ਸ︀ਯਾਮ ਜੂ ਹਰਖਿ ਹੀਏ ਹੁਲਸਾਇ ॥੧੯੫੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਪਕਰ ਕੈ ਛੋਰਬੋ ਧਿਆਇ ਸਮਾਪਤੰ ॥

ਚੌਪਈ ॥

ਸੁਨਤ ਜੀਤ ਫੂਲੇ ਸਭ ਆਵਹਿ ॥

ਨ੍ਰਿਪ ਛੋਰਿਯੋ ਸੁਨਿ ਸੀਸੁ ਢੁਰਾਵਹਿ ॥

ਯਾ ਤੇ ਹਿਯਾਉ ਸਭਨ ਕਾ ਡਰਿਯੋ ॥

ਕਹਤ ਸ︀ਯਾਮ ਘਟਿ ਕਾਰਜ ਕਰਿਯੋ ॥੧੯੫੨॥