ਚੌਪਈ ॥
ਜੀਵ ਮਨੁਛ ਜਰੋ ਤ੍ਰਿਨ ਜਬੈ ॥
ਸੰਕਾ ਕਰਤ ਭਏ ਭਟ ਤਬੈ ॥
ਮਿਲਿ ਸਭ ਹੀ ਜਦੁਪਤਿ ਪਹਿ ਆਏ ॥
ਦੀਨ ਭਾਤਿ ਹੁਇ ਅਤਿ ਘਿਘਿਆਏ ॥੧੯੩੫॥
ਸਭ ਜਾਦੋ ਬਾਚ ॥
ਚੌਪਈ ॥
ਪ੍ਰਭ ਜੂ ਹਮਰੀ ਰਛਾ ਕੀਜੈ ॥
ਜੀਵ ਰਾਖ ਇਨ ਸਭ ਕੋ ਲੀਜੈ ॥
ਆਪਹਿ ਕੋਊ ਉਪਾਵ ਬਤਈਯੈ ॥
ਕੈ ਭਜੀਐ ਕੈ ਜੂਝ ਮਰਈਯੈ ॥੧੯੩੬॥
ਸਵੈਯਾ ॥
ਤਿਨ ਕੀ ਬਤੀਯਾ ਸੁਨਿ ਕੈ ਪ੍ਰਭ ਜੂ ਗਿਰਿ ਕਉ ਸੰਗਿ ਪਾਇਨ ਕੇ ਮਸਕਿਯੋ ॥
ਨ ਸਕਿਯੋ ਸਹ ਭਾਰ ਸੁ ਤਾ ਪਗ ਕੋ ਕਬਿ ਸ︀ਯਾਮ ਭਨੈ ਜਲ ਲਉ ਧਸਕਿਯੋ ॥
ਉਸਕਿਯੋ ਗਿਰਿ ਊਰਧ ਕੋ ਧਸਿ ਕੈ ਕੋਊ ਪਾਵਕ ਜੀਵ ਜਰਾ ਨ ਸਕਿਯੋ ॥
ਜਦੁਬੀਰ ਹਲੀ ਤਿਹ ਸੈਨ ਮੈ ਕੂਦਿ ਪਰੇ ਨ ਹਿਯਾ ਤਿਨ ਕੌ ਕਸਿਕਿਯੋ ॥੧੯੩੭॥
ਏਕਹਿ ਹਾਥਿ ਗਦਾ ਗਹਿ ਸ︀ਯਾਮ ਜੂ ਭੂਪਤਿ ਕੇ ਬਹੁਤੇ ਭਟ ਮਾਰੇ ॥
ਅਉਰ ਘਨੇ ਅਸਵਾਰ ਹਨੇ ਬਿਨੁ ਪ੍ਰਾਨ ਘਨੇ ਗਜਿ ਕੈ ਭੁਇ ਪਾਰੇ ॥
ਪਾਇਨ ਪੰਤ ਹਨੇ ਅਗਨੇ ਰਥ ਤੋਰਿ ਰਥੀ ਬਿਰਥੀ ਕਰਿ ਡਾਰੇ ॥
ਜੀਤ ਭਈ ਜਦੁਬੀਰ ਕੀ ਯੋ ਕਬਿ ਸ︀ਯਾਮ ਕਹੈ ਸਭ ਯੋ ਅਰਿ ਹਾਰੇ ॥੧੯੩੮॥
ਜੋ ਭਟ ਸ︀ਯਾਮ ਸੋ ਜੂਝ ਕੋ ਆਵਤ ਜੂਝਤ ਹੈ ਸੁ ਲਗੇ ਭਟ ਭੀਰ ਨ ॥
ਸ੍ਰੀ ਬ੍ਰਿਜਨਾਥ ਕੇ ਤੇਜ ਕੇ ਅਗ੍ਰ ਕਹੈ ਕਬਿ ਸ︀ਯਾਮ ਧਰੈ ਕੋਊ ਧੀਰ ਨ ॥
ਭੂਪਤਿ ਦੇਖ ਦਸਾ ਤਿਨ ਕੀ ਸੁ ਕਹਿਓ ਇਹ ਭਾਤਿ ਭਯੋ ਅਤਿ ਹੀ ਰਨ ॥
ਮਾਨੋ ਤੰਬੋਲੀ ਹੀ ਕੀ ਸਮ ਹ੍ਵੈ ਨ੍ਰਿਪ ਫੇਰਤ ਪਾਨਨ ਕੀ ਜਿਮ ਬੀਰਨਿ ॥੧੯੩੯॥
ਇਤ ਕੋਪ ਗਦਾ ਗਹਿ ਕੈ ਮੁਸਲੀਧਰ ਸਤ੍ਰਨ ਸੈਨ ਭਲੇ ਝਕਝੋਰਿਯੋ ॥
ਜੋ ਭਟ ਆਇ ਭਿਰੇ ਸਮੁਹੇ ਤਿਹ ਏਕ ਚਪੇਟਹਿ ਸੋ ਸਿਰੁ ਤੋਰਿਯੋ ॥
ਅਉਰ ਜਿਤੀ ਚਤੁਰੰਗ ਚਮੂੰ ਤਿਨ ਕੋ ਮੁਖ ਐਸੀ ਹੀ ਭਾਤਿ ਸੋ ਮੋਰਿਯੋ ॥
ਜੀਤ ਲਏ ਸਭ ਹੀ ਅਰਿਵਾ ਤਿਨ ਤੇ ਅਜਿਤਿਓ ਭਟ ਏਕ ਨ ਛੋਰਿਯੋ ॥੧੯੪੦॥
ਕਾਨ੍ਰਹ ਹਲੀ ਮਿਲਿ ਭ੍ਰਾਤ ਦੁਹੂੰ ਜਬ ਸੈਨ ਸਬੈ ਤਿਹ ਭੂਪ ਕੋ ਮਾਰਿਯੋ ॥
ਸੋ ਕੋਊ ਜੀਤ ਬਚਿਯੋ ਤਿਹ ਤੇ ਜਿਨਿ ਦਾਤਨ ਘਾਸ ਗਹਿਓ ਬਲੁ ਹਾਰਿਯੋ ॥
ਐਸੀ ਦਸਾ ਜਬ ਭੀ ਦਲ ਕੀ ਤਬ ਭੂਪਤਿ ਆਪਨੇ ਨੈਨਿ ਨਿਹਾਰਿਯੋ ॥
ਜੀਤ ਅਉ ਜੀਵ ਕੀ ਆਸ ਤਜੀ ਰਨ ਠਾਨਤ ਭਯੋ ਪੁਰਖਤ ਸੰਭਾਰਿਯੋ ॥੧੯੪੧॥
ਸੋਰਠਾ ॥
ਦੀਨੀ ਗਦਾ ਚਲਾਇ ਸ੍ਰੀ ਜਦੁਪਤਿ ਨ੍ਰਿਪ ਹੇਰਿ ਕੈ ॥
ਸੂਤਹਿ ਦਯੋ ਗਿਰਾਇ ਅਸ੍ਵ ਚਾਰਿ ਸੰਗ ਹੀ ਹਨੇ ॥੧੯੪੨॥
ਦੋਹਰਾ ॥
ਪਾਵ ਪਿਆਦਾ ਭੂਪ ਭਯੋ ਅਉਰ ਗਦਾ ਤਬ ਝਾਰਿ ॥
ਸ︀ਯਾਮ ਭਨੈ ਸੰਗ ਏਕ ਹੀ ਘਾਇ ਕੀਯੋ ਬਿਸੰਭਾਰ ॥੧੯੪੩॥
ਤੋਟਕ ॥
ਸਬ ਸੰਧਿ ਜਰਾ ਬਿਸੰਭਾਰ ਭਯੋ ॥
ਗਹਿ ਕੈ ਤਬ ਸ੍ਰੀ ਘਨਿ ਸ︀ਯਾਮ ਲਯੋ ॥
ਗਹਿ ਕੈ ਤਿਹ ਕੋ ਇਹ ਭਾਤਿ ਕਹਿਯੋ ॥
ਪੁਰਖਤ ਇਹੀ ਜੜ ਜੁਧੁ ਚਹਿਯੋ ॥੧੯੪੪॥
ਹਲੀ ਬਾਚ ਕਾਨ੍ਰਹ ਸੋ ॥
ਦੋਹਰਾ ॥
ਕਾਟਤ ਹੋ ਅਬ ਸੀਸ ਇਹ ਮੁਸਲੀਧਰ ਕਹਿਯੋ ਆਇ ॥
ਜੋ ਜੀਵਤ ਇਹ ਛਾਡਿ ਹੋਂ ਤਉ ਇਹ ਰਾਰਿ ਮਚਾਇ ॥੧੯੪੫॥