ਸਵੈਯਾ ॥
ਜੋਰਿ ਘਨੋ ਦਲੁ ਸੰਧਿ ਜਰਾ ਨ੍ਰਿਪ ਆਯੋ ਹੈ ਕੋਪਿ ਅਬੈ ਕਹਿ ਕਈਯੈ ॥
ਸੈਨ ਘਨੋ ਇਹ ਕੈ ਸੰਗਿ ਹੈ ਜੋ ਪੈ ਜੁਧੁ ਕਰੈ ਨਹੀ ਜਾਤਿ ਬਚਈਯੈ ॥
ਕੈ ਇਹ ਕੋ ਸਭ ਜਾਇ ਮਿਲੈ ਪੁਰਿ ਛਾਡਿ ਨਹੀ ਅਨਤੈ ਕਉ ਸਿਧਈਯੈ ॥
ਬਾਤ ਕੁਪੇਚ ਬਨੀ ਸਭ ਹੀ ਇਨ ਬਾਤਨ ਤੇ ਧੌ ਕਹਾ ਅਬ ਕਈਯੈ ॥੧੯੨੮॥
ਸੋਰਠਾ ॥
ਕੀਨੋ ਇਹੈ ਬਿਚਾਰ ਪੁਰਿ ਤਜਿ ਕੈ ਅਨਤੈ ਬਸਹਿ ॥
ਨਾਤਰ ਡਾਰੈ ਮਾਰਿ ਜਰਾਸੰਧਿ ਭੂਪਤਿ ਪ੍ਰਬਲ ॥੧੯੨੯॥
ਕੀਜੋ ਸੋਊ ਬਿਚਾਰ ਜੋ ਭਾਵੈ ਸਭ ਜਨਨ ਮਨਿ ॥
ਅਪੁਨੇ ਚਿਤਹ ਬਿਚਾਰਿ ਬਾਤ ਨ ਕੀਜੈ ਠਾਨਿ ਹਠ ॥੧੯੩੦॥
ਸਵੈਯਾ ॥
ਤਜਿ ਕੈ ਮਥੁਰਾ ਸੁਨਿ ਕੈ ਇਹ ਸਤ੍ਰ ਸੁ ਲੈ ਕੇ ਕੁਟੰਬਨ ਜਾਦੋ ਪਰਾਏ ॥
ਏਕ ਬਡੋ ਗਿਰਿ ਥੋ ਤਿਹ ਭੀਤਰ ਨੈਕੁ ਟਿਕੇ ਚਿਤ ਮੈ ਸੁਖੁ ਪਾਏ ॥
ਘੇਰਤ ਭਯੋ ਨਗ ਸੰਧਿ ਜਰਾ ਤਿਹ ਕੀ ਉਪਮਾ ਕਬਿ ਸ︀ਯਾਮ ਸੁਨਾਏ ॥
ਪਾਤਨ ਕੇ ਜਨ ਭਛਨ ਕਉ ਭਟਵਾ ਨਹਿ ਬਾਦਰ ਹੀ ਮਿਲਿ ਆਏ ॥੧੯੩੧॥
ਦੋਹਰਾ ॥
ਜਰਾਸੰਧਿ ਤਬ ਮੰਤ੍ਰੀਅਨ ਸੰਗਿ ਯੌ ਕਹਿਯੋ ਸੁਨਾਇ ॥
ਨਗ ਭਾਰੀ ਇਹ ਸੈਨ ਤੇ ਨੈਕੁ ਨ ਸੋਧਿਯੋ ਜਾਇ ॥੧੯੩੨॥
ਸੋਰਠਾ ॥
ਦੀਜੈ ਆਗਿ ਲਗਾਇ ਦਸੋ ਦਿਸਾ ਤੇ ਘੇਰਿ ਗਿਰਿ ॥
ਆਪਨ ਹੀ ਜਰਿ ਜਾਇ ਸ੍ਰੀ ਜਦੁਬੀਰ ਕੁਟੰਬ ਸਨਿ ॥੧੯੩੩॥
ਸਵੈਯਾ ॥
ਘੇਰਿ ਦਸੋ ਦਿਸ ਤੇ ਗਿਰਿ ਕਉ ਕਬਿ ਸ︀ਯਾਮ ਕਹੈ ਦਈ ਆਗਿ ਲਗਾਈ ॥
ਤੈਸੇ ਹੀ ਪਉਨ ਪ੍ਰਚੰਡ ਬਹਿਯੋ ਤਿਹ ਪਉਨ ਸੋ ਆਗਿ ਘਨੀ ਹਹਰਾਈ ॥
ਜੀਵ ਬਡੋ ਤ੍ਰਿਨ ਰੂਖ ਘਨੇ ਛਿਨ ਬੀਚ ਦਏ ਫੁਨਿ ਤਾਹਿ ਜਰਾਈ ॥
ਤਉਨ ਘਰੀ ਤਿਨ ਲੋਗਨ ਪੈ ਫੁਨਿ ਹੋਤ ਭਈ ਅਤਿ ਹੀ ਦੁਖਦਾਈ ॥੧੯੩੪॥