ਸਵੈਯਾ ॥

ਜੰਗ ਦਰਾਇਦ ਕਾਲ ਜਮੰਨ ਬੁਗੋਇਦ ਕਿ ਮਨ ਫੌਜ ਕੋ ਸਾਹਮ ॥

ਬਾ ਮਨ ਜੰਗ ਬੁਗੋ ਕੁਨ ਬਿਯਾ ਹਰਗਿਜ ਦਿਲ ਮੋ ਨ ਜਰਾ ਕੁਨ ਵਾਹਮ ॥

ਰੋਜ ਮਯਾ ਦੁਨੀਆ ਅਫਤਾਬਮ ਸ︀ਯਾਮ ਸਬੇ ਅਦਲੀ ਸਬ ਸਾਹਮ ॥

ਕਾਨ੍ਰਹ ਗੁਰੇਜੀ ਮਕੁਨ ਤੁ ਬਿਆ ਖੁਸ ਮਾਤੁ ਕੁਨੇਮ ਜਿ ਜੰਗ ਗੁਆਹਮ ॥੧੯੧੭॥

ਯੌ ਸੁਨਿ ਕੈ ਤਿਹ ਕੀ ਬਤੀਯਾ ਬ੍ਰਿਜ ਨਾਇਕ ਤਾ ਹੀ ਕੀ ਓਰਿ ਸਿਧਾਰੇ ॥

ਕ੍ਰੋਧ ਬਢਾਇ ਚਿਤੈ ਤਿਹ ਕੋ ਅਗਨਾਯੁਧ ਲੈ ਤਿਹ ਊਪਰਿ ਝਾਰੇ ॥

ਸੂਤ ਹਨਿਯੋ ਪ੍ਰਿਥਮੈ ਤਿਹ ਕੋ ਫਿਰ ਕੈ ਤਿਹ ਕੇ ਹਯ ਚਾਰ ਹੀ ਮਾਰੇ ॥

ਅਉਰ ਜਿਤੇ ਬਿਬਿਧਾਸਤ੍ਰ ਹੁਤੇ ਕਬਿ ਸ︀ਯਾਮ ਕਹੈ ਸਭ ਹੀ ਕਟਿ ਡਾਰੇ ॥੧੯੧੮॥

ਚੌਪਈ ॥

ਜੋ ਮਲੇਛ ਰਿਸ ਸਸਤ੍ਰ ਸੰਭਾਰੇ ॥

ਸੋ ਕਟਿ ਸ੍ਰੀ ਬ੍ਰਿਜਨਾਥਹਿ ਡਾਰੇ ॥

ਆਯੋ ਭਿਰਨ ਇਹੀ ਬਲੁ ਕਹਿਯੋ ॥

ਜਬ ਅਰਿ ਪਾਇ ਪਿਆਦਾ ਰਹਿਯੋ ॥੧੯੧੯॥

ਸਵੈਯਾ ॥

ਕਾਨ੍ਰਹ ਬਿਚਾਰ ਕੀਯੋ ਚਿਤ ਮੈ ਭਈ ਸੋ ਨ ਮਲੇਛ ਜੋ ਮੁਸਟ ਲਰੈ ਹੈ ॥

ਤਉ ਕਬਿ ਸ︀ਯਾਮ ਕਹੈ ਹਮਰੇ ਸਭ ਹੀ ਤਨ ਕੋ ਅਪਵਿਤ੍ਰ ਕਰੈ ਹੈ ॥

ਆਯੁਧ ਕਉਚ ਸਜੇ ਤਨ ਮੈ ਸਭ ਸੈਨ ਜੁਰੈ ਮੁਹਿ ਨਾਇ ਬਧੈ ਹੈ ॥

ਜੋ ਇਹ ਕੋ ਸਿਰ ਕਾਟਤ ਹੋਂ ਤੁ ਨਿਰਸਤ੍ਰ ਭਯੋ ਹਮਰੋ ਬਲ ਜੈ ਹੈ ॥੧੯੨੦॥

ਏਕ ਬਿਚਾਰ ਕੀਯੋ ਚਿਤ ਮੈ ਭਜ ਹੌ ਇਹ ਤੇ ਇਹ ਪਾਛੇ ਪਰੈ ਹੋ ॥

ਜੈਹੋ ਹਉ ਥੋਰੇਈ ਬੀਚ ਚਲਿਯੋ ਤਨ ਭੇਟਨ ਯਾਹਿ ਮਲੇਛ ਨ ਦੈ ਹੋ ॥

ਸੋਵਤ ਹੈ ਮੁਚਕੁੰਦ ਜਹਾ ਧਸਿ ਵਾਹੀ ਗੁਫਾ ਮਹਿ ਜਾਇ ਜਗੈ ਹੋ ॥

ਜੈਹੋ ਬਚਾਇ ਮੈ ਆਪਨ ਕੈ ਤਿਹ ਡੀਠਹ ਸੋ ਇਹ ਕੋ ਜਰਵੈ ਹੋ ॥੧੯੨੧॥

ਸੋਰਠਾ ॥

ਤਉ ਇਹ ਸ੍ਵਰਗਹਿ ਜਾਇ ਜਉ ਇਹ ਰਨ ਭੀਤਰ ਹਨਿਓ ॥

ਅਗਨ ਭਏ ਜਰਵਾਇ ਖ੍ਵੈ ਹੋ ਧਰਮ ਮਲੇਛ ਕੋ ॥੧੯੨੨॥

ਸਵੈਯਾ ॥

ਛੋਰ ਕੈ ਸ︀ਯੰਦਨ ਸਸਤ੍ਰਨ ਤ︀ਯਾਗ ਕੈ ਕਾਨ੍ਰਹ ਭਜਿਯੋ ਜਨੁ ਤ੍ਰਾਸ ਬਢਾਯੋ ॥

ਵਾਹਿ ਲਖਿਯੋ ਕਿ ਭਜਿਯੋ ਮੁਹਿ ਤੇ ਮਥੁਰਾ ਹੂ ਕੇ ਨਾਇਕ ਹ੍ਵੈ ਕਹਿ ਧਾਯੋ ॥

ਸੋਵਤ ਥੋ ਮੁਚਕੁੰਦ ਜਹਾ ਸੁ ਤਹਾ ਹੀ ਗਯੋ ਤਿਹ ਜਾਇ ਜਗਾਯੋ ॥

ਆਪੁ ਬਚਾਇ ਗਯੋ ਤਨ ਕੋ ਇਹ ਆਵਤ ਥੋ ਇਹ ਕੋ ਜਰਵਾਯੋ ॥੧੯੨੩॥

ਸੋਰਠਾ ॥

ਆਪਨ ਕੋ ਬਚਵਾਇ ਗਯੋ ਕਾਨ੍ਰਹ ਮੁਚਕੁੰਦ ਤੇ ॥

ਤਜੀ ਨੀਦ ਤਿਹ ਰਾਇ ਹੇਰਤ ਭਸਮ ਮਲੇਛ ਭਯੋ ॥੧੯੨੪॥

ਸਵੈਯਾ ॥

ਜਰਿ ਛਾਰ ਮਲੇਛ ਭਯੋ ਜਬ ਹੀ ਮੁਚਕੁੰਦ ਪੈ ਤਉ ਬ੍ਰਿਜਭੂਖਨ ਆਯੋ ॥

ਆਵਤ ਹੀ ਤਿਹ ਕਾਨ੍ਰਹ ਕੋ ਹੇਰ ਕੈ ਪਾਇਨ ਊਪਰਿ ਸੀਸ ਝੁਕਾਯੋ ॥

ਅਉਰ ਜਿਤੌ ਦੁਖੁ ਥੋ ਤਿਹ ਕੋ ਹਰਿ ਬਾਤਨ ਸੋ ਤਿਹ ਤਾਪ ਬੁਝਾਯੋ ॥

ਐਸੇ ਸਮੋਧਿ ਕੈ ਤਾ ਤਿਹ ਜਾਰਿ ਕੈ ਸ੍ਰੀ ਬ੍ਰਿਜ ਨਾਇਕ ਡੇਰਨ ਆਯੋ ॥੧੯੨੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਲ ਜਮਨ ਬਧਹਿ ਧਿਆਇ ਸਮਾਪਤੰ ॥

ਸਵੈਯਾ ॥

ਜਉ ਲਗਿ ਡੇਰਨ ਆਵਤ ਥੋ ਤਬ ਲਉ ਇਕਿ ਆਇ ਸੰਦੇਸ ਸੁਨਾਯੋ ॥

ਧਾਮ ਚਲੋ ਬ੍ਰਿਜਨਾਥ ਕਹਾ ਤੁਮ ਪੈ ਸਜਿ ਸੈਨ ਜਰਾਸੰਧਿ ਆਯੋ ॥

ਅਉ ਸੁਨਿ ਕੈ ਬਤੀਯਾ ਤਿਹ ਕੀ ਮਨ ਮੈ ਭਟ ਅਉਰਨ ਤ੍ਰਾਸ ਬਢਾਯੋ ॥

ਸ︀ਯਾਮ ਭਨੈ ਜਦੁਬੀਰ ਹਲੀ ਅਤਿ ਹੀ ਮਨ ਆਪਨ ਮੈ ਸੁਖ ਪਾਯੋ ॥੧੯੨੬॥

ਦੋਹਰਾ ॥

ਏਈ ਬਾਤੈ ਕਰਤ ਭਟ ਨਿਜ ਪੁਰ ਪਹੁੰਚੇ ਆਇ ॥

ਭੂਪ ਬੈਠਿ ਬੁਧਿਵੰਤ ਸਭ ਅਪੁਨੇ ਲੀਏ ਬੁਲਾਇ ॥੧੯੨੭॥