ਦੋਹਰਾ ॥
ਕਾਲ ਨੇਮਿ ਆਯੋ ਪ੍ਰਬਲ ਏਤੋ ਸੈਨ ਬਢਾਇ ॥
ਬਨ ਪਤ੍ਰਨ ਕੋਊ ਗਨਿ ਸਕੈ ਉਨੈ ਨ ਗਨਿਬੋ ਜਾਇ ॥੧੯੦੫॥
ਸਵੈਯਾ ॥
ਡੇਰੋ ਪਰੈ ਤਿਨ ਕੋ ਜੁ ਜਹਾ ਲਘੁ ਘੋਰਨ ਕੀ ਨਦੀਆ ਉਠਿ ਧਾਵੈ ॥
ਤੇਜ ਚਲੈ ਹਹਰਾਟ ਕੀਏ ਅਤਿ ਹੀ ਚਿਤ ਸਤ੍ਰਨ ਕੇ ਡਰ ਪਾਵੈ ॥
ਪਾਰਸੀ ਬੋਲ ਮਲੇਛ ਕਹੈ ਰਨ ਤੇ ਟਰਿ ਕੈ ਪਗੁ ਏਕ ਨ ਆਵੈ ॥
ਸ︀ਯਾਮ ਜੂ ਕੋ ਟੁਕ ਹੇਰਿ ਕਹੈ ਸਰ ਏਕ ਹੀ ਸੋ ਜਮਲੋਕਿ ਪਠਾਵੈ ॥੧੯੦੬॥
ਅਗਨੇ ਇਤ ਕੋਪਿ ਮਲੇਛ ਚੜੇ ਉਤ ਸੰਧ ਜਰਾ ਬਹੁ ਲੈ ਦਲੁ ਆਯੋ ॥
ਪਤ੍ਰ ਸਕੈ ਬਨ ਕੈ ਗਨ ਕੈ ਕੋਊ ਜਾਤਿ ਨ ਕੋ ਕਛੁ ਪਾਰ ਨ ਪਾਯੋ ॥
ਬ੍ਰਿਜ ਨਾਇਕ ਬਾਰੁਨੀ ਪੀਤੋ ਹੁਤੋ ਤਹ ਹੀ ਤਿਨਿ ਦੂਤ ਨੈ ਜਾਇ ਸੁਨਾਯੋ ॥
ਅਉਰ ਜੋ ਹ੍ਵੈ ਡਰਿ ਪ੍ਰਾਨ ਤਜੈ ਇਤ ਸ੍ਰੀ ਜਦੁਬੀਰ ਮਹਾ ਸੁਖੁ ਪਾਯੋ ॥੧੯੦੭॥
ਇਤ ਕੋਪਿ ਮਲੇਛ ਚੜੇ ਅਗਨੇ ਉਤ ਆਇਯੋ ਲੈ ਸੰਧ ਜਰਾ ਦਲੁ ਭਾਰੋ ॥
ਆਵਤ ਹੈ ਗਜ ਰਾਜ ਬਨੇ ਮਨੋ ਆਵਤ ਹੈ ਉਮਡਿਯੋ ਘਨ ਕਾਰੋ ॥
ਸ︀ਯਾਮ ਹਲੀ ਮਥੁਰਾ ਹੀ ਕੇ ਭੀਤਰ ਘੇਰ ਲਏ ਜਸੁ ਸ︀ਯਾਮ ਉਚਾਰੋ ॥
ਸੇਰ ਬਡੇ ਦੋਊ ਘੇਰਿ ਲਏ ਕਹੁ ਬੀਰਨ ਕੋ ਮਨੋ ਕੈ ਕਰਿ ਬਾਰੋ ॥੧੯੦੮॥
ਕਾਨ੍ਰਹ ਹਲੀ ਸਭ ਸਸਤ੍ਰ ਸੰਭਾਰ ਕੈ ਕ੍ਰੋਧ ਘਨੋ ਚਿਤ ਬੀਚ ਬਿਚਾਰਿਯੋ ॥
ਸੈਨ ਮਲੇਛਨ ਕੋ ਜਹ ਥੋ ਤਿਹ ਓਰ ਹੀ ਸ︀ਯਾਮ ਭਨੈ ਪਗ ਧਾਰਿਯੋ ॥
ਪ੍ਰਾਨ ਕੀਏ ਬਿਨੁ ਬੀਰ ਘਨੇ ਘਨ ਘਾਇਲ ਕੈ ਘਨ ਸੂਰਨ ਡਾਰਿਯੋ ॥
ਨੈਕੁ ਸੰਭਾਰ ਰਹੀ ਨ ਤਿਨੈ ਇਹੁ ਭਾਤਿ ਸੋ ਸ︀ਯਾਮ ਜੂ ਯੌ ਦਲੁ ਮਾਰਿਯੋ ॥੧੯੦੯॥
ਏਕ ਪਰੋ ਭਟ ਘਾਇਲ ਹੁਇ ਧਰਿ ਏਕ ਪਰੇ ਬਿਨੁ ਪ੍ਰਾਨ ਹੀ ਮਾਰੇ ॥
ਪਾਇ ਪਰੇ ਤਿਨ ਕੇ ਸੁ ਕਟੇ ਕਹੂੰ ਹਾਥ ਪਰੇ ਤਿਨ ਕੇ ਕਹੂੰ ਡਾਰੇ ॥
ਏਕ ਸੁ ਸੰਕਤ ਹੁਇ ਭਟਵਾ ਤਜਿ ਤਉਨ ਸਮੇ ਰਨ ਭੂਮਿ ਸਿਧਾਰੇ ॥
ਐਸੋ ਸੁ ਜੀਤ ਭਈ ਪ੍ਰਭ ਕੀ ਜੁ ਮਲੇਛ ਹੁਤੇ ਸਭ ਯਾ ਬਿਧਿ ਹਾਰੇ ॥੧੯੧੦॥
ਵਾਹਿਦ ਖਾ ਫਰਜੁਲਹਿ ਖਾ ਬਰਬੀਰ ਨਿਜਾਬਤ ਖਾ ਹਰਿ ਮਾਰਿਯੋ ॥
ਜਾਹਿਦ ਖਾ ਲੁਤਫੁਲਹ ਖਾ ਇਨਹੂੰ ਕਰਿ ਖੰਡਨ ਖੰਡਹਿ ਡਾਰਿਯੋ ॥
ਹਿੰਮਤ ਖਾ ਪੁਨਿ ਜਾਫਰ ਖਾ ਇਨ ਹੂੰ ਮੁਸਲੀ ਜੂ ਗਦਾ ਸੋ ਪ੍ਰਹਾਰਿਯੋ ॥
ਐਸੇ ਸੁ ਜੀਤ ਭਈ ਪ੍ਰਭ ਕੀ ਸਭ ਸੈਨ ਮਲੇਛਨ ਕੋ ਇਮ ਹਾਰਿਯੋ ॥੧੯੧੧॥
ਏ ਉਮਰਾਵ ਹਨੇ ਜਦੁਨੰਦਨ ਅਉਰ ਘਨੋ ਰਿਸਿ ਸੋ ਦਲੁ ਘਾਯੋ ॥
ਜੋ ਇਨ ਊਪਰ ਆਵਤ ਭਯੋ ਗ੍ਰਿਹ ਕੋ ਸੋਈ ਜੀਵਤ ਜਾਨ ਨ ਪਾਯੋ ॥
ਜੈਸੇ ਮਧਿਆਨ ਕੋ ਸੂਰ ਦਿਪੈ ਇਹ ਭਾਤਿ ਕੋ ਕ੍ਰੁਧ ਕੈ ਤੇਜ ਬਢਾਯੋ ॥
ਭਾਜਿ ਮਲੇਛਨ ਕੇ ਗਨ ਗੇ ਜਦੁਬੀਰ ਕੇ ਸਾਮੁਹੇ ਏਕ ਨ ਆਯੋ ॥੧੯੧੨॥
ਐਸੋ ਸੁ ਜੁਧ ਕੀਯੋ ਨੰਦ ਨੰਦਨ ਯਾ ਸੰਗਿ ਜੂਝ ਕਉ ਏਕ ਨ ਆਯੋ ॥
ਹੇਰਿ ਦਸਾ ਤਿਹ ਕਾਲ ਜਮਨ ਕਰੋਰ ਕਈ ਦਲ ਅਉਰ ਪਠਾਯੋ ॥
ਸੋਊ ਮਹੂਰਤ ਦੁ ਇਕ ਭਿਰਿਯੋ ਨ ਟਿਕਿਯੋ ਫਿਰਿ ਅੰਤ ਕੇ ਧਾਮਿ ਸਿਧਾਯੋ ॥
ਰੀਝ ਰਹੇ ਸਭ ਦੇਵ ਕਹੈ ਇਵ ਸ੍ਰੀ ਜਦੁਬੀਰ ਭਲੋ ਰਨ ਪਾਯੋ ॥੧੯੧੩॥
ਕ੍ਰੋਧ ਭਰੇ ਰਨ ਭੂਮਿ ਬਿਖੈ ਇਕ ਜਾਦਵ ਸਸਤ੍ਰਨ ਕੋ ਗਹਿ ਕੈ ॥
ਬਲ ਆਪ ਬਰਾਬਰ ਸੂਰ ਨਿਹਾਰ ਕੈ ਜੂਝ ਕੋ ਜਾਤਿ ਤਹਾ ਚਹਿ ਕੈ ॥
ਕਰਿ ਕੋਪ ਭਿਰੈ ਨ ਟਰੈ ਤਹ ਤੇ ਦੋਊ ਮਾਰੁ ਹੀ ਮਾਰ ਬਲੀ ਕਹਿ ਕੈ ॥
ਸਿਰ ਲਾਗੇ ਕ੍ਰਿਪਾਨ ਪਰੈ ਕਟਿ ਕੈ ਤਨ ਭੀ ਗਿਰੈ ਨੈਕੁ ਖਰੈ ਰਹਿ ਕੈ ॥੧੯੧੪॥
ਬ੍ਰਿਜਰਾਜ ਕੋ ਬੀਚ ਅਯੋਧਨ ਕੇ ਸੰਗਿ ਸਸਤ੍ਰਨ ਕੈ ਜਬ ਜੁਧ ਮਚਿਯੋ ॥
ਭਟਵਾਨ ਕੇ ਲਾਲ ਭਏ ਪਟਵਾ ਬ੍ਰਹਮਾ ਮਨੋ ਆਰੁਣ ਲੋਕ ਰਚਿਯੋ ॥
ਅਉਰ ਨਿਹਾਰਿ ਭਯੋ ਅਤਿ ਆਹਵ ਖੋਲਿ ਜਟਾ ਸਬ ਈਸ ਨਚਿਯੋ ॥
ਪੁਨਿ ਵੈ ਸਭ ਸੈਨ ਮਲੇਛਨ ਤੇ ਕਬਿ ਸ︀ਯਾਮ ਕਹੈ ਨਹਿ ਏਕੁ ਬਚਿਯੋ ॥੧੯੧੫॥
ਦੋਹਰਾ ॥
ਲ︀ਯਾਯੋ ਥੋ ਜੋ ਸੈਨ ਸੰਗਿ ਤਿਨ ਤੇ ਬਚਿਯੋ ਨ ਬੀਰ ॥
ਜੁਧ ਕਰਨ ਕੋ ਕਾਲ ਜਮਨ ਆਪੁ ਧਰਿਯੋ ਤਬ ਧੀਰ ॥੧੯੧੬॥