ਸਵੈਯਾ ॥

ਹੇ ਰਵਿ ਹੇ ਸਸਿ ਹੇ ਕਰੁਨਾਨਿਧਿ ਮੇਰੀ ਅਬੈ ਬਿਨਤੀ ਸੁਨਿ ਲੀਜੈ ॥

ਅਉਰ ਨ ਮਾਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ ॥

ਸਸਤ੍ਰਨ ਸੋ ਅਤਿ ਹੀ ਰਨ ਭੀਤਰ ਜੂਝਿ ਮਰੋ ਕਹਿ ਸਾਚ ਪਤੀਜੈ ॥

ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸ︀ਯਾਮ ਇਹੈ ਵਰੁ ਦੀਜੈ ॥੧੯੦੦॥

ਜਉ ਕਿਛੁ ਇਛ ਕਰੋ ਧਨ ਕੀ ਤਉ ਚਲਿਯੋ ਧਨੁ ਦੇਸਨ ਦੇਸ ਤੇ ਆਵੈ ॥

ਅਉ ਸਬ ਰਿਧਨ ਸਿਧਨ ਪੈ ਹਮਰੋ ਨਹੀ ਨੈਕੁ ਹੀਯੋ ਲਲਚਾਵੈ ॥

ਅਉਰ ਸੁਨੋ ਕਛੁ ਜੋਗ ਬਿਖੈ ਕਹਿ ਕਉਨ ਇਤੋ ਤਪੁ ਕੈ ਤਨੁ ਤਾਵੈ ॥

ਜੂਝਿ ਮਰੋ ਰਨ ਮੈ ਤਜਿ ਭੈ ਤੁਮ ਤੇ ਪ੍ਰਭ ਸ︀ਯਾਮ ਇਹੈ ਵਰੁ ਪਾਵੈ ॥੧੯੦੧॥

ਪੂਰਿ ਰਹਿਯੋ ਸਿਗਰੇ ਜਗ ਮੈ ਅਬ ਲਉ ਹਰਿ ਕੋ ਜਸੁ ਲੋਕ ਸੁ ਗਾਵੈ ॥

ਸਿਧ ਮੁਨੀਸ੍ਵਰ ਈਸ੍ਵਰ ਬ੍ਰਹਮ ਅਜੌ ਬਲਿ ਕੋ ਗੁਨ ਬ︀ਯਾਸ ਸੁਨਾਵੈ ॥

ਅਤ੍ਰਿ ਪਰਾਸੁਰ ਨਾਰਦ ਸਾਰਦ ਸ੍ਰੀ ਸੁਕ ਸੇਸ ਨ ਅੰਤਹਿ ਪਾਵੈ ॥

ਤਾ ਕੋ ਕਬਿਤਨ ਮੈ ਕਬਿ ਸ︀ਯਾਮ ਕਹਿਯੋ ਕਹਿ ਕੈ ਕਬਿ ਕਉਨ ਰਿਝਾਵੈ ॥੧੯੦੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਨ੍ਰਿਪ ਜਰਾਸੰਧਿ ਕੋ ਪਕਰ ਕਰਿ ਛੋਰਿ ਦੀਬੋ ਸਮਾਪਤੰ ॥

ਅਥ ਕਾਲ ਜਮਨ ਕੋ ਲੇ ਜਰਾਸੰਧਿ ਫਿਰ ਆਏ ॥

ਸਵੈਯਾ ॥

ਭੂਪ ਸੁ ਦੁਖਿਤ ਹੋਇ ਅਤਿ ਹੀ ਅਪਨੇ ਲਿਖਿ ਮਿਤ੍ਰ ਕਉ ਪਾਤ ਪਠਾਈ ॥

ਸੈਨ ਹਨਿਯੋ ਹਮਰੋ ਜਦੁ ਨੰਦਨ ਛੋਰ ਦਯੋ ਮੁਹਿ ਕੈ ਕਰੁਨਾਈ ॥

ਬਾਚਤ ਪਾਤੀ ਚੜੋ ਤੁਮ ਹੂੰ ਇਤ ਆਵਤ ਹਉ ਸਬ ਸੈਨ ਬੁਲਾਈ ॥

ਐਸੀ ਦਸਾ ਸੁਨਿ ਮਿਤ੍ਰਹਿ ਕੀ ਤਬ ਕੀਨੀ ਹੈ ਕਾਲ ਜਮਨ ਚੜਾਈ ॥੧੯੦੩॥

ਸੈਨ ਕੀਓ ਇਕਠੋ ਅਪਨੇ ਜਿਹ ਸੈਨਹਿ ਕੋ ਕਛੁ ਪਾਰ ਨ ਪਈਯੈ ॥

ਬੋਲ ਉਠੈ ਕਈ ਕੋਟਿ ਬਲੀ ਜਬ ਏਕ ਕੋ ਲੈ ਕਰਿ ਨਾਮੁ ਬੁਲਈਯੈ ॥

ਦੁੰਦਭਿ ਕੋਟਿ ਬਜੈ ਤਿਨ ਕੀ ਧੁਨਿ ਸੋ ਤਿਨ ਕੀ ਧੁਨਿ ਨ ਸੁਨਿ ਪਈਯੈ ॥

ਐਸੇ ਕਹਾ ਸਭ ਹ︀ਯਾਂ ਨ ਟਿਕੋ ਪਲਿ ਸ︀ਯਾਮ ਹੀ ਸੋ ਚਲਿ ਜੁਧੁ ਮਚਈਯੈ ॥੧੯੦੪॥