ਸਵੈਯਾ ॥
ਉਤ ਭੂਪਤਿ ਹਾਰਿ ਗਯੋ ਗ੍ਰਿਹ ਕੌ ਰਨ ਜੀਤਿ ਇਤੈ ਹਰਿ ਜੂ ਗ੍ਰਿਹ ਆਯੋ ॥
ਮਾਤ ਪਿਤਾ ਕੋ ਜੁਹਾਰੁ ਕੀਯੋ ਪੁਨਿ ਭੂਪਤਿ ਕੇ ਸਿਰ ਛਤ੍ਰ ਤਨਾਯੋ ॥
ਬਾਹਰਿ ਆਇ ਗੁਨੀਨ ਸੁ ਦਾਨ ਦੀਯੋ ਤਿਨ ਇਉ ਜਸੁ ਭਾਖਿ ਸੁਨਾਯੋ ॥
ਸ੍ਰੀ ਜਦੁਬੀਰ ਮਹਾ ਰਨਧੀਰ ਬਡੋ ਅਰਿ ਜੀਤਿ ਭਲੋ ਜਸੁ ਪਾਯੋ ॥੧੮੮੭॥
ਅਉਰ ਜਿਤੀ ਪੁਰਿ ਨਾਰਿ ਹੁਤੀ ਮਿਲਿ ਕੈ ਸਭ ਸ︀ਯਾਮ ਕੀ ਓਰਿ ਨਿਹਾਰੈ ॥
ਭੂਖਨ ਅਉਰ ਜਿਤੋ ਧਨੁ ਹੈ ਪਟ ਸ੍ਰੀ ਜਦੁਬੀਰ ਕੇ ਊਪਰ ਵਾਰੈ ॥
ਬੀਰ ਬਡੋ ਅਰਿ ਜੀਤ ਲਯੋ ਰਨਿ ਯੌ ਹਸਿ ਕੈ ਸਬ ਬੈਨ ਉਚਾਰੈ ॥
ਸੁੰਦਰ ਤੈਸੋ ਈ ਪਉਰਖ ਮੈ ਕਹਿ ਇਉ ਸਬ ਸੋਕ ਬਿਦਾ ਕਰ ਡਾਰੈ ॥੧੮੮੮॥
ਹਸਿ ਕੈ ਪੁਰਿ ਨਾਰਿ ਮੁਰਾਰਿ ਨਿਹਾਰਿ ਸੁ ਬਾਤ ਕਹੈ ਕਛੁ ਨੈਨ ਨਚੈ ਕੈ ॥
ਜੀਤਿ ਫਿਰੇ ਰਨ ਧਾਮਹਿ ਕੋ ਸੰਗਿ ਬੈਰਨ ਕੇ ਬਹੁ ਜੂਝ ਮਚੈ ਕੈ ॥
ਏ ਈ ਸੁ ਬੈਨ ਕਹੈ ਹਰਿ ਸੋ ਤਬ ਸ︀ਯਾਮ ਭਨੈ ਕਛੁ ਸੰਕ ਨ ਕੈ ਕੈ ॥
ਰਾਧਿਕਾ ਸਾਥ ਹਸੋ ਪ੍ਰਭ ਜੈਸੇ ਸੁ ਤੈਸੇ ਹਸੈ ਹਮ ਓਰਿ ਚਿਤੈ ਕੈ ॥੧੮੮੯॥
ਇਉ ਜਬ ਬੈਨ ਕਹੈ ਪੁਰ ਬਾਸਨਿ ਤਉ ਹਸਿ ਕੈ ਬ੍ਰਿਜਨਾਥ ਨਿਹਾਰੇ ॥
ਚਾਰੁ ਚਿਤੌਨ ਕਉ ਹੇਰਿ ਤਿਨੋ ਮਨ ਕੇ ਸਬ ਸੋਕ ਸੰਤਾਪ ਬਿਡਾਰੇ ॥
ਪ੍ਰੇਮ ਛਕੀ ਤ੍ਰੀਯ ਭੂਮਿ ਕੇ ਊਪਰ ਝੂਮਿ ਗਿਰੀ ਕਬਿ ਸ︀ਯਾਮ ਉਚਾਰੇ ॥
ਭਉਹ ਕਮਾਨ ਸਮਾਨ ਮਨੋ ਦ੍ਰਿਗ ਸਾਇਕ ਯੌ ਬ੍ਰਿਜ ਨਾਇਕ ਮਾਰੇ ॥੧੮੯੦॥
ਉਤ ਸੰਕਿਤ ਹੁਇ ਤ੍ਰੀਯਾ ਧਾਮਿ ਗਈ ਇਤ ਬੀਰ ਸਭਾ ਮਹਿ ਸ︀ਯਾਮ ਜੂ ਆਯੋ ॥
ਹੇਰਿ ਕੈ ਸ੍ਰੀ ਬ੍ਰਿਜਨਾਥਹਿ ਭੂਪਤਿ ਦਉਰ ਕੈ ਪਾਇਨ ਸੀਸ ਲੁਡਾਯੋ ॥
ਆਦਰ ਸੋ ਕਬਿ ਸ︀ਯਾਮ ਭਨੈ ਨ੍ਰਿਪ ਲੈ ਸੁ ਸਿੰਘਾਸਨ ਤੀਰ ਬੈਠਾਯੋ ॥
ਬਾਰਨੀ ਲੈ ਰਸੁ ਆਗੇ ਧਰਿਯੋ ਤਿਹ ਪੇਖਿ ਕੈ ਸ︀ਯਾਮ ਮਹਾ ਸੁਖ ਪਾਯੋ ॥੧੮੯੧॥
ਬਾਰੁਨੀ ਕੇ ਰਸ ਸੌ ਜਬ ਸੂਰ ਛਕੇ ਸਬ ਹੀ ਬਲਿਭਦ੍ਰ ਚਿਤਾਰਿਯੋ ॥
ਸ੍ਰੀ ਬ੍ਰਿਜਰਾਜ ਸਮਾਜ ਮੈ ਬਾਜ ਹਨੇ ਗਜ ਰਾਜ ਨ ਕੋਊ ਬਿਚਾਰਿਯੋ ॥
ਸੋ ਬਿਨੁ ਪ੍ਰਾਨ ਕੀਯੋ ਛਿਨ ਮੈ ਰਿਸ ਕੈ ਜਿਹ ਬਾਨ ਸੁ ਏਕ ਪ੍ਰਹਾਰਿਯੋ ॥
ਬੀਰਨ ਬੀਚ ਸਰਾਹਤ ਭਯੋ ਸੁ ਹਲੀ ਯੁਧ ਸ︀ਯਾਮ ਇਤੋ ਰਨ ਪਾਰਿਯੋ ॥੧੮੯੨॥
ਦੋਹਰਾ ॥
ਸਭਾ ਬੀਚ ਸ੍ਰੀ ਕ੍ਰਿਸਨ ਸੋ ਹਲੀ ਕਹੈ ਪੁਨਿ ਬੈਨ ॥
ਅਤਿ ਹੀ ਮਦਰਾ ਸੋ ਛਕੇ ਅਰੁਨ ਭਏ ਜੁਗ ਨੈਨ ॥੧੮੯੩॥
ਸਵੈਯਾ ॥
ਦੀਬੋ ਕਛੁ ਮਯ ਪੀਯੋ ਘਨੋ ਕਹਿ ਸੂਰਨ ਸੋ ਇਹ ਬੈਨ ਸੁਨਾਯੋ ॥
ਜੂਝਬੋ ਜੂਝ ਕੈ ਪ੍ਰਾਨ ਤਜੈਬੋ ਜੁਝਾਇਬੋ ਛਤ੍ਰਿਨ ਕੋ ਬਨਿ ਆਯੋ ॥
ਬਾਰੁਨੁ ਕਉ ਕਬਿ ਸ︀ਯਾਮ ਭਨੈ ਕਚੁ ਕੇ ਹਿਤ ਤੋ ਭ੍ਰਿਗੁ ਨਿੰਦ ਕਰਾਯੋ ॥
ਰਾਮ ਕਹੈ ਚਤੁਰਾਨਿਨ ਸੋ ਇਹੀ ਰਸ ਕਉ ਰਸ ਦੇਵਨ ਪਾਯੋ ॥੧੮੯੪॥
ਦੋਹਰਾ ॥
ਜੈਸੇ ਸੁਖ ਹਰਿ ਜੂ ਕੀਏ ਤੈਸੇ ਕਰੇ ਨ ਅਉਰ ॥
ਐਸੋ ਅਰਿ ਜਿਤ ਇੰਦਰ ਸੇ ਰਹਤ ਸੂਰ ਨਿਤ ਪਉਰਿ ॥੧੮੯੫॥
ਸਵੈਯਾ ॥
ਰੀਝ ਕੈ ਦਾਨ ਦੀਓ ਜਿਨ ਕਉ ਤਿਨ ਮਾਗਨਿ ਕੋ ਨ ਕਹੂੰ ਮਨੁ ਕੀਨੋ ॥
ਕੋਪਿ ਨ ਕਾਹੂ ਸਿਉ ਬੈਨ ਕਹਿਯੋ ਜੁ ਪੈ ਭੂਲ ਪਰੀ ਚਿਤ ਕੈ ਹਸਿ ਦੀਨੋ ॥
ਦੰਡ ਨ ਕਾਹੂੰ ਲਯੋ ਜਨ ਤੇ ਖਲ ਮਾਰਿ ਨ ਤਾ ਕੋ ਕਛੂ ਧਨੁ ਛੀਨੋ ॥
ਜੀਤਿ ਨ ਜਾਨ ਦਯੋ ਗ੍ਰਿਹ ਕੋ ਅਰਿ ਸ੍ਰੀ ਬ੍ਰਿਜਰਾਜ ਇਹੈ ਬ੍ਰਤ ਲੀਨੋ ॥੧੮੯੬॥
ਜੋ ਭੂਅ ਕੋ ਨਲ ਰਾਜ ਭਏ ਕਬਿ ਸ︀ਯਾਮ ਕਹੈ ਸੁਖ ਹਾਥਿ ਨ ਆਯੋ ॥
ਸੋ ਸੁਖੁ ਭੂਮਿ ਨ ਪਾਯੋ ਤਬੈ ਮੁਰ ਮਾਰਿ ਜਬੈ ਜਮ ਧਾਮਿ ਪਠਾਯੋ ॥
ਜੋ ਹਰਿਨਾਕਸ ਭ੍ਰਾਤ ਸਮੇਤ ਭਯੋ ਸੁਪਨੇ ਪ੍ਰਿਥੁ ਨ ਦਰਸਾਯੋ ॥
ਸੋ ਸੁਖੁ ਕਾਨ੍ਰਹ ਕੀ ਜੀਤ ਭਏ ਅਪਨੇ ਚਿਤ ਮੈ ਪੁਹਮੀ ਅਤਿ ਪਾਯੋ ॥੧੮੯੭॥
ਜੋਰਿ ਘਟਾ ਘਨਘੋਰ ਘਨੈ ਜੁਰਿ ਗਾਜਤ ਹੈ ਕੋਊ ਅਉਰ ਨ ਗਾਜੈ ॥
ਆਯੁਧ ਸੂਰ ਸਜੈ ਅਪਨੇ ਕਰਿ ਆਨ ਨ ਆਯੁਧ ਅੰਗਹਿ ਸਾਜੈ ॥
ਦੁੰਦਭਿ ਦੁਆਰ ਬਜੈ ਪ੍ਰਭ ਕੇ ਬਿਨੁ ਬ︀ਯਾਹ ਨ ਕਾਹੂੰ ਕੇ ਦੁਆਰਹਿ ਬਾਜੈ ॥
ਪਾਪ ਨ ਹੋ ਕਹੂੰ ਪੁਰ ਮੈ ਜਿਤ ਹੀ ਕਿਤ ਧਰਮ ਹੀ ਧਰਮ ਬਿਰਾਜੈ ॥੧੮੯੮॥
ਦੋਹਰਾ ॥
ਕ੍ਰਿਸਨ ਜੁਧ ਜੋ ਹਉ ਕਹਿਯੋ ਅਤਿ ਹੀ ਸੰਗਿ ਸਨੇਹ ॥
ਜਿਹ ਲਾਲਚ ਇਹ ਮੈ ਰਚਿਯੋ ਮੋਹਿ ਵਹੈ ਬਰੁ ਦੇਹਿ ॥੧੮੯੯॥