ਸਵੈਯਾ ॥

ਭਾਖਬੋ ਇਉ ਨ੍ਰਿਪ ਕੋ ਸੁਨ ਕੈ ਜਦੁਬੀਰ ਸਬੈ ਅਤਿ ਕੋਪ ਭਰੇ ਹੈ ॥

ਧਾਇ ਪਰੇ ਤਜਿ ਸੰਕ ਨਿਸੰਕ ਚਿਤੈ ਅਰਿ ਕਉ ਚਿਤੁ ਮੈ ਨ ਡਰੇ ਹੈ ॥

ਭੂਪ ਅਯੋਧਨ ਮੈ ਧਨੁ ਲੈ ਤਿਹ ਸੀਸ ਕਟੇ ਗਿਰ ਭੂਮਿ ਪਰੇ ਹੈ ॥

ਮਾਨਹੁ ਪਉਨ ਪ੍ਰਚੰਡ ਬਹੈ ਛੁਟਿ ਬੇਲਨ ਤੇ ਗਿਰਿ ਫੂਲ ਝਰੇ ਹੈ ॥੧੮੬੯॥

ਸੈਨ ਸੰਘਾਰਤ ਭੂਪ ਫਿਰੈ ਭਟ ਆਨਿ ਕਉ ਆਖ ਤਰੈ ਨਹੀ ਆਨੇ ॥

ਬਾਜ ਘਨੇ ਗਜ ਰਾਜਨ ਕੇ ਸਿਰ ਪਾਇਨ ਲਉ ਸੰਗਿ ਸ੍ਰਉਨ ਕੇ ਸਾਨੇ ॥

ਅਉਰ ਰਥੀਨ ਕਰੇ ਬਿਰਥੀ ਬਹੁ ਭਾਤਿ ਹਨੇ ਜੇਊ ਬਾਧਤ ਬਾਨੇ ॥

ਸੂਰਨ ਕੇ ਪ੍ਰਤਿਅੰਗ ਗਿਰੇ ਮਾਨੋ ਬੀਜ ਬੁਯੋ ਛਿਤ ਮਾਹਿ ਕ੍ਰਿਸਾਨੇ ॥੧੮੭੦॥

ਇਹ ਭਾਤਿ ਬਿਰੁਧ ਨਿਹਾਰ ਭਯੋ ਮੁਸਲੀਧਰ ਸ︀ਯਾਮ ਸੋ ਤੇਜ ਤਏ ਹੈ ॥

ਭਾਖਿ ਦੋਊ ਨਿਜ ਸੂਤਨ ਕੋ ਰਿਪੁ ਸਾਮੁਹੇ ਜੁਧ ਕੇ ਕਾਜ ਗਏ ਹੈ ॥

ਆਯੁਧ ਲੈ ਸੁ ਹਠੀ ਕਵਚੀ ਰਿਸ ਕੈ ਸੰਗਿ ਪਾਵਕ ਬੇਖ ਭਏ ਹੈ ॥

ਸ︀ਯਾਮ ਭਨੈ ਇਮ ਧਾਵਤ ਭੇ ਮਾਨਹੁ ਕੇਹਰਿ ਦੁਇ ਮ੍ਰਿਗ ਹੇਰਿ ਧਏ ਹੈ ॥੧੮੭੧॥

ਧਨੁ ਸਾਇਕ ਲੈ ਰਿਸਿ ਭੂਪਤਿ ਕੇ ਤਨ ਘਾਇ ਕਰੇ ਬ੍ਰਿਜਰਾਜ ਤਬੈ ॥

ਪੁਨਿ ਚਾਰੋ ਈ ਬਾਨਨ ਸੋ ਹਯ ਚਾਰੋ ਈ ਰਾਮ ਭਨੈ ਹਨਿ ਦੀਨੇ ਸਬੈ ॥

ਤਿਲ ਕੋਟਿਕ ਸ︀ਯੰਦਨ ਕਾਟਿ ਕੀਯੋ ਧਨੁ ਕਾਟਿ ਦੀਯੋ ਕਰਿ ਕੋਪ ਜਬੈ ॥

ਨ੍ਰਿਪ ਪਿਆਦੋ ਗਦਾ ਗਹਿ ਸਉਹੇ ਗਯੋ ਅਤਿ ਜੁਧੁ ਭਯੋ ਕਹਿਹੌ ਸੁ ਅਬੈ ॥੧੮੭੨॥

ਪਾਇਨ ਧਾਇ ਕੈ ਭੂਪ ਬਲੀ ਸੁ ਗਦਾ ਕਹੁ ਘਾਇ ਹਲੀ ਪ੍ਰਤ ਝਾਰਿਯੋ ॥

ਕੋਪ ਹੁਤੋ ਸੁ ਜਿਤੋ ਤਿਹ ਮੈ ਸਬ ਸੂਰਨ ਕੋ ਸੁ ਪ੍ਰਤਛ ਦਿਖਾਰਿਯੋ ॥

ਕੂਦਿ ਹਲੀ ਭੁਇੰ ਠਾਢੋ ਭਯੋ ਜਸੁ ਤਾ ਛਬਿ ਕੋ ਕਬਿ ਸ︀ਯਾਮ ਉਚਾਰਿਯੋ ॥

ਚਾਰੋ ਈ ਅਸ੍ਵਨ ਸੂਤ ਸਮੇਤ ਸੁ ਕੈ ਸਬ ਹੀ ਰਥ ਚੂਰਨ ਡਾਰਿਯੋ ॥੧੮੭੩॥

ਇਤ ਭੂਪ ਗਦਾ ਗਹਿ ਆਵਤ ਭਯੋ ਉਤ ਲੈ ਕੇ ਗਦਾ ਮੁਸਲੀਧਰ ਧਾਯੋ ॥

ਆਇ ਅਯੋਧਨ ਬੀਚ ਦੁਹੂੰ ਕਬਿ ਸ︀ਯਾਮ ਕਹੈ ਰਨ ਦੁੰਦ ਮਚਾਯੋ ॥

ਜੁਧ ਕੀਯੋ ਬਹੁਤੇ ਚਿਰ ਲਉ ਨਹਿ ਆਪਿ ਗਿਰਿਓ ਉਤ ਕਉ ਨ ਗਿਰਾਯੋ ॥

ਐਸੇ ਰਿਝਾਵਤ ਭਯੋ ਸੁਰ ਲੋਗਨ ਧੀਰਨ ਬੀਰਨ ਕੋ ਰਿਝਵਾਯੋ ॥੧੮੭੪॥

ਹਾਰ ਕੈ ਬੈਠ ਰਹੈ ਦੋਊ ਬੀਰ ਸੰਭਾਰਿ ਉਠੈ ਪੁਨਿ ਜੁਧੁ ਮਚਾਵੈ ॥

ਰੰਚ ਨ ਸੰਕ ਕਰੈ ਚਿਤ ਮੈ ਰਿਸ ਕੈ ਦੋਊ ਮਾਰ ਹੀ ਮਾਰ ਉਘਾਵੈ ॥

ਜੈਸੇ ਗਦਾਹਵ ਕੀ ਬਿਧਿ ਹੈ ਦੋਊ ਤੈਸੇ ਲਰੈ ਅਰੁ ਘਾਵ ਚਲਾਵੈ ॥

ਨੈਕੁ ਟਰੈ ਨ ਅਰੈ ਹਠ ਬਾਧਿ ਗਦਾ ਕੋ ਗਦਾ ਸੰਗਿ ਵਾਰ ਬਚਾਵੈ ॥੧੮੭੫॥

ਸ︀ਯਾਮ ਭਨੈ ਅਤਿ ਆਹਵ ਮੈ ਮੁਸਲੀ ਅਰੁ ਭੂਪਤਿ ਕੋਪ ਭਰੇ ਹੈ ॥

ਆਪਸ ਬੀਚ ਹਕਾਰ ਦੋਊ ਭਟ ਚਿਤ ਬਿਖੈ ਨਹੀ ਨੈਕੁ ਡਰੇ ਹੈ ॥

ਭਾਰੀ ਗਦਾ ਗਹਿ ਹਾਥਨ ਮੈ ਰਨ ਭੂਮਹਿ ਤੇ ਨਹਿ ਪੈਗੁ ਟਰੇ ਹੈ ॥

ਮਾਨਹੁ ਮਧਿ ਮਹਾ ਬਨ ਕੇ ਪਲ ਕੇ ਹਿਤ ਹ੍ਵੈ ਬਰ ਸਿੰਘ ਅਰੇ ਹੈ ॥੧੮੭੬॥

ਕਾਟਿ ਗਦਾ ਬਲਦੇਵ ਦਈ ਤਿਹ ਭੂਪਤਿ ਕੀ ਅਰੁ ਬਾਨਨ ਮਾਰਿਯੋ ॥

ਪਉਰਖ ਯਾ ਹੀ ਭਿਰਿਯੋ ਹਮ ਸੋ ਰਿਸ ਕੈ ਅਰਿ ਕਉ ਇਹ ਭਾਤਿ ਪਚਾਰਿਯੋ ॥

ਇਉ ਕਰਿ ਕੈ ਪੁਨਿ ਬਾਨਨ ਮਾਰਿ ਸਰਾਸਨ ਲੈ ਤਿਹ ਗ੍ਰੀਵਹਿ ਡਾਰਿਯੋ ॥

ਦੇਵ ਕਰੈ ਉਪਮਾ ਸੁ ਕਹੈ ਜਦੁਬੀਰ ਜਿਤਿਯੋ ਸੁ ਬਡੋ ਅਰਿ ਹਾਰਿਯੋ ॥੧੮੭੭॥

ਕੰਪਤ ਹੋ ਜਿਸ ਤੇ ਖਗੇਸ ਮਹੇਸ ਮੁਨੀ ਜਿਹ ਤੇ ਭੈ ਭੀਤਿਯੋ ॥

ਸੇਸ ਜਲੇਸ ਦਿਨੇਸ ਨਿਸੇਸ ਸੁਰੇਸ ਹੁਤੇ ਚਿਤ ਮੈ ਨ ਨਿਚੀਤਿਯੋ ॥

ਤਾ ਨ੍ਰਿਪ ਕੇ ਸਿਰ ਪੈ ਕਬਿ ਸ︀ਯਾਮ ਕਹੈ ਇਹ ਕਾਲ ਇਸੋ ਅਬ ਬੀਤਿਯੋ ॥

ਧੰਨਹਿ ਧੰਨਿ ਕਰੈ ਸਬ ਸੂਰ ਭਲੇ ਭਗਵਾਨ ਬਡੋ ਅਰਿ ਜੀਤਿਯੋ ॥੧੮੭੮॥

ਬਲਭਦ੍ਰ ਗਦਾ ਗਹਿ ਕੈ ਇਤ ਤੇ ਰਿਸ ਸਾਥ ਕਹਿਯੋ ਅਰਿ ਕਉ ਹਰਿ ਹੌਂ ॥

ਇਹ ਪ੍ਰਾਨ ਬਚਾਵਤ ਕੋ ਹਮ ਸੋ ਜਮ ਜਉ ਭਿਰਿ ਹੈ ਨ ਤਊ ਡਰਿ ਹੌਂ ॥

ਘਨ ਸ︀ਯਾਮ ਸਬੈ ਸੰਗਿ ਜਾਦਵ ਲੈ ਤਜਿ ਯਾਹ ਕਹੈ ਨ ਭਯਾ ਟਰਿ ਹੌਂ ॥

ਕਬਿ ਸ︀ਯਾਮ ਕਹੈ ਮੁਸਲੀ ਇਹ ਭਾਤਿ ਅਬੈ ਇਹ ਕੋ ਬਧ ਹੀ ਕਰਿ ਹੌਂ ॥੧੮੭੯॥

ਸੁਨਿ ਭੂਪ ਹਲਾਯੁਧ ਕੀ ਬਤੀਯਾ ਅਪੁਨੇ ਮਨ ਮੈ ਅਤਿ ਹੀ ਡਰੁ ਮਾਨਿਯੋ ॥

ਮਾਨੁਖ ਰੂਪ ਲਖਿਯੋ ਨ ਬਲੀ ਨਿਸਚੈ ਬਲ ਕਉ ਜਮ ਰੂਪ ਪਛਾਨਿਯੋ ॥

ਸ੍ਰੀ ਜਦੁਬੀਰ ਕੀ ਓਰਿ ਚਿਤੈ ਤਜਿ ਆਯੁਧ ਪਾਇਨ ਸੋ ਲਪਟਾਨਿਯੋ ॥

ਮੇਰੀ ਸਹਾਇ ਕਰੋ ਪ੍ਰਭ ਜੂ ਕਬਿ ਸ︀ਯਾਮ ਕਹੈ ਕਹਿ ਯੌ ਘਿਘਿਯਾਨਿਯੋ ॥੧੮੮੦॥

ਕਰੁਨਾਨਿਧ ਦੇਖਿ ਦਸਾ ਤਿਹ ਕੀ ਕਰੁਨਾਰਸ ਕਉ ਚਿਤ ਬੀਚ ਬਢਾਯੋ ॥

ਕੋਪਹਿ ਛਾਡਿ ਦਯੋ ਹਰਿ ਜੂ ਦੁਹੂੰ ਨੈਨਨ ਭੀਤਰ ਨੀਰ ਬਹਾਯੋ ॥

ਬੀਰ ਹਲਾਯੁਧ ਠਾਢੋ ਹੁਤੋ ਤਿਹ ਕੋ ਕਹਿ ਕੈ ਇਹ ਬੈਨ ਸੁਨਾਯੋ ॥

ਛਾਡਿ ਦੈ ਜੋ ਹਮ ਜੀਤਨ ਆਯੋ ਹੋ ਸੋ ਹਮ ਜੀਤ ਲਯੋ ਬਿਲਖਾਯੋ ॥੧੮੮੧॥

ਇਹ ਛੋਡਿ ਹਲੀ ਨਹੀ ਛੋਡਤ ਹੋ ਕਿਹ ਕਾਜ ਕਹਿਓ ਤੁਹਿ ਬਾਨਨ ਮਾਰਿਯੋ ॥

ਜੀਤ ਲਯੋ ਤੋ ਕਹਾ ਭਯੋ ਸ︀ਯਾਮ ਬਡੋ ਅਰਿ ਹੈ ਇਹ ਪਉਰਖ ਹਾਰਿਯੋ ॥

ਆਛੋ ਰਥੀ ਹੈ ਭਯੋ ਬਿਰਥੀ ਅਰੁ ਪਾਇ ਗਹੈ ਪ੍ਰਭ ਤੇਰੇ ਉਚਾਰਿਯੋ ॥

ਤੇਈਸ ਛੋਹਨੀ ਕੋ ਪਤਿ ਹੈ ਤੋ ਕਹਾ ਇਹ ਕੋ ਸਬ ਸੈਨ ਸੰਘਾਰਿਯੋ ॥੧੮੮੨॥

ਦੋਹਰਾ ॥

ਸੈਨ ਬਡੋ ਸੰਗਿ ਸਤ੍ਰੁ ਕੋ ਜੀਤਿ ਤਾਹਿ ਤਿਹ ਜੀਤਿ ॥

ਛਾਡਤ ਹੈ ਨਹਿ ਬਧਤ ਤਿਹ ਇਹੈ ਬਡਨ ਕੀ ਰੀਤਿ ॥੧੮੮੩॥

ਸਵੈਯਾ ॥

ਪਾਗ ਦਈ ਅਰੁ ਬਾਗੋ ਦਯੋ ਇਕ ਸ︀ਯੰਦਨ ਦੈ ਤਿਹ ਛਾਡ ਦਯੋ ਹੈ ॥

ਭੂਪ ਚਿਤੈ ਹਰਿ ਕੋ ਚਿਤ ਮੈ ਅਤਿ ਹੀ ਕਰਿ ਲਜਤਵਾਨ ਭਯੋ ਹੈ ॥

ਗ੍ਰੀਵ ਨਿਵਾਇ ਮਹਾ ਦੁਖੁ ਪਾਇ ਘਨੋ ਪਛਤਾਇ ਕੈ ਧਾਮਿ ਗਯੋ ਹੈ ॥

ਸ੍ਰੀ ਜਦੁਬੀਰ ਕਉ ਚਉਦਹ ਲੋਕਨ ਸ︀ਯਾਮ ਭਨੈ ਜਸੁ ਪੂਰਿ ਰਹਿਯੋ ਹੈ ॥੧੮੮੪॥

ਤੇਈਸ ਛੋਹਨ ਤੇਈਸ ਬਾਰ ਅਯੋਧਨ ਤੇ ਪ੍ਰਭ ਐਸੇ ਹੀ ਮਾਰੇ ॥

ਬਾਜ ਘਨੇ ਗਜ ਪਤਿ ਹਨੇ ਕਬਿ ਸ︀ਯਾਮ ਭਨੇ ਬਿਪਤੇ ਕਰਿ ਡਾਰੇ ॥

ਏਕ ਹੀ ਬਾਨ ਲਗੇ ਹਰਿ ਕੋ ਜਮ ਧਾਮਿ ਸੋਊ ਤਜਿ ਦੇਹ ਪਧਾਰੇ ॥

ਸ੍ਰੀ ਬ੍ਰਿਜਰਾਜ ਕੀ ਜੀਤ ਭਈ ਅਰਿ ਤੇਈਸ ਬਾਰਨ ਐਸੇ ਈ ਹਾਰੇ ॥੧੮੮੫॥

ਦੋਹਰਾ ॥

ਦੇਵਨ ਜੋ ਉਸਤਤਿ ਕਰੀ ਪਾਛੇ ਕਹੀ ਸੁਨਾਇ ॥

ਕਥਾ ਸੁ ਆਗੈ ਹੋਇ ਹੈ ਕਹਿ ਹੋਂ ਵਹੀ ਬਨਾਇ ॥੧੮੮੬॥