ਸਵੈਯਾ ॥

ਚੜੀ ਜਾਤ ਹੁਤੀ ਸੋਊ ਸ︀ਯੰਦਨ ਪੈ ਬ੍ਰਿਜ ਨਾਇਕ ਦ੍ਰਿਸਟਿ ਬਿਖੈ ਕਰਿ ਕੈ ॥

ਅਰੁ ਸਤ੍ਰਨ ਸੈਨ ਨਿਹਾਰਿ ਘਨੀ ਤਿਹ ਤੇ ਨਹੀ ਸ︀ਯਾਮ ਭਨੈ ਡਰਿ ਕੈ ॥

ਪ੍ਰਭ ਆਇ ਪਰਿਓ ਤਿਹ ਮਧਿ ਬਿਖੈ ਇਹ ਲੇਤ ਹੋ ਰੇ ਇਮ ਉਚਰਿ ਕੈ ॥

ਬਲੁ ਧਾਰਿ ਲਈ ਰਥ ਭੀਤਰ ਡਾਰਿ ਮੁਰਾਰਿ ਤਬੈ ਬਹੀਯਾ ਧਰਿ ਕੈ ॥੧੯੯੨॥

ਡਾਰਿ ਰੁਕਮਿਨੀ ਸ︀ਯੰਦਨ ਪੈ ਸਭ ਸੂਰਨ ਸੋ ਇਹ ਭਾਤਿ ਸੁਨਾਈ ॥

ਜਾਤ ਹੋ ਰੇ ਇਹ ਕੋ ਅਬ ਲੈ ਇਹ ਕੈ ਰੁਕਮੈ ਅਬ ਦੇਖਤ ਭਾਈ ॥

ਪਉਰਖ ਹੈ ਜਿਹ ਸੂਰ ਬਿਖੈ ਸੋਊ ਯਾਹਿ ਛਡਾਇਨ ਮਾਡਿ ਲਰਾਈ ॥

ਆਜ ਸਭੋ ਮਰਿ ਹੋਂ ਟਰਿ ਨਹੀ ਸ︀ਯਾਮ ਭਨੈ ਮੁਹਿ ਰਾਮ ਦੁਹਾਈ ॥੧੯੯੩॥

ਯੌ ਬਤੀਯਾ ਸੁਨਿ ਕੈ ਤਿਹ ਕੀ ਸਭ ਆਇ ਪਰੇ ਅਤਿ ਕ੍ਰੋਧ ਬਢੈ ਕੈ ॥

ਰੋਸ ਭਰੇ ਭਟ ਠੋਕਿ ਭੁਜਾ ਕਬਿ ਸ︀ਯਾਮ ਕਹੈ ਅਤਿ ਕ੍ਰੋਧਤ ਹ੍ਵੈ ਕੈ ॥

ਭੇਰਿ ਘਨੀ ਸਹਨਾਇ ਸਿੰਗੇ ਰਨ ਦੁੰਦਭਿ ਅਉ ਅਤਿ ਤਾਲ ਬਜੈ ਕੈ ॥

ਸੋ ਜਦੁਬੀਰ ਸਰਾਸਨ ਲੈ ਛਿਨ ਬੀਚ ਦਏ ਜਮਲੋਕਿ ਪਠੈ ਕੈ ॥੧੯੯੪॥

ਜੋ ਭਟ ਕਾਹੂੰ ਤੇ ਨੈਕੁ ਡਰੇ ਨਹਿ ਸੋ ਰਿਸ ਕੈ ਤਿਹ ਸਾਮੁਹੇ ਆਏ ॥

ਗਾਲ ਬਜਾਇ ਬਜਾਇ ਕੈ ਦੁੰਦਭਿ ਜਿਉ ਘਨ ਸਾਵਨ ਕੇ ਘਹਰਾਏ ॥

ਸ੍ਰੀ ਜਦੁਬੀਰ ਕੇ ਬਾਨ ਛੁਟੇ ਨ ਟਿਕੇ ਪਲ ਏਕ ਤਹਾ ਠਹਰਾਏ ॥

ਏਕ ਪਰੇ ਹੀ ਕਰਾਹਤ ਬੀਰ ਬਲੀ ਇਕ ਅੰਤ ਕੇ ਧਾਮਿ ਸਿਧਾਏ ॥੧੯੯੫॥

ਐਸੀ ਨਿਹਾਰਿ ਦਸਾ ਦਲ ਕੀ ਸਿਸੁਪਾਲ ਤਬੈ ਰਿਸ ਆਪਹਿ ਆਯੋ ॥

ਆਇ ਕੈ ਸ︀ਯਾਮ ਸੋ ਐਸੋ ਕਹਿਓ ਨ ਜਰਾਸੰਧਿ ਹਉ ਜੋਊ ਤੋਹਿ ਭਗਾਯੋ ॥

ਯੌ ਬਤੀਯਾ ਕਹਿ ਕੈ ਕਸ ਕੈ ਧਨੁ ਕਾਨ ਪ੍ਰਮਾਨ ਲਉ ਬਾਨ ਚਲਾਯੋ ॥

ਮਾਨਹੁ ਕ੍ਰੋਧ ਸਭੈ ਤਿਹ ਕੋ ਸੁ ਪ੍ਰਤਛ ਹੈ ਸ︀ਯਾਮ ਕੇ ਊਪਰ ਧਾਯੋ ॥੧੯੯੬॥

ਦੋਹਰਾ ॥

ਸੋ ਸਰ ਆਵਤ ਦੇਖ ਕੈ ਕ੍ਰੁਧਤ ਹੁਇ ਬ੍ਰਿਜਨਾਥ ॥

ਕਟਿ ਮਾਰਗ ਭੀਤਰ ਦਯੋ ਏਕ ਬਾਨ ਕੇ ਸਾਥ ॥੧੯੯੭॥