ਸਵੈਯਾ ॥
ਸਰ ਕਾਟਿ ਕੈ ਸ︀ਯੰਦਨ ਕਾਟਿ ਦਯੋ ਅਰੁ ਸੂਤ ਕੋ ਸੀਸ ਦਯੋ ਕਟਿ ਕੈ ॥
ਅਰੁ ਚਾਰੋ ਹੀ ਅਸ੍ਵਨ ਸੀਸ ਕਟੇ ਬਹੁ ਢਾਲਨ ਕੇ ਤਬ ਹੀ ਝਟਿ ਕੈ ॥
ਫਿਰਿ ਦਉਰਿ ਚਪੇਟ ਚਟਾਕ ਹਨਿਓ ਗਿਰ ਗਯੋ ਜਬ ਚੋਟ ਲਗੀ ਭਟਿ ਕੈ ॥
ਤੁਮ ਹੀ ਨ ਕਹੋ ਭਟ ਕਉਨ ਬੀਯੋ ਜਗ ਮੈ ਜੋਊ ਸ︀ਯਾਮ ਜੂ ਸੋ ਅਟਕੈ ॥੧੯੯੮॥
ਚਿਤ ਮੈ ਜਿਨ ਧਿਆਨ ਧਰਿਯੋ ਹਿਤ ਕੈ ਸੋਊ ਸ੍ਰੀਪਤਿ ਲੋਕਹਿ ਕੋ ਸਟਿਕਿਯੋ ॥
ਪਗ ਰੋਪ ਜੋਊ ਅਟਕਿਯੋ ਪ੍ਰਭੂ ਸੋ ਕਬਿ ਸ︀ਯਾਮ ਕਹੈ ਪਲ ਸੋ ਨ ਟਿਕਿਯੋ ॥
ਅਟਕਿਯੋ ਜੋਊ ਪ੍ਰੇਮ ਸੋ ਬੇਧ ਕੈ ਲੋਕ ਚਲਿਯੋ ਤਿਹ ਕਉ ਨ ਕਿਨ ਹੀ ਹਟਕਿਯੋ ॥
ਜਿਹ ਨੈਕੁ ਬਿਰੋਧ ਹੀਯੋ ਸਟਕਿਯੋ ਨਰ ਸੋ ਸਭ ਹੀ ਭੂਅ ਮੋ ਪਟਕਿਯੋ ॥੧੯੯੯॥
ਫਉਜ ਬਿਦਾਰ ਘਨੀ ਬ੍ਰਿਜਨਾਥ ਬਿਮੁੰਛਤ ਕੈ ਸਿਸੁਪਾਲ ਗਿਰਾਯੋ ॥
ਅਉਰ ਜਿਤੋ ਦਲੁ ਠਾਢੋ ਹੁਤੋ ਸੋਊ ਦੇਖਿ ਦਸਾ ਕਰਿ ਤ੍ਰਾਸ ਪਰਾਯੋ ॥
ਫੇਰਿ ਰਹੇ ਤਿਨ ਕੋ ਬਹੁ ਬਾਰਿ ਕੋਊ ਫਿਰਿ ਜੁਧ ਕੇ ਕਾਜ ਨ ਆਯੋ ॥
ਤਉ ਰੁਕਮੀ ਦਲ ਲੈ ਬਹੁਤੋ ਸੰਗਿ ਆਪਨੇ ਆਪ ਹੀ ਜੁਧ ਕੋ ਧਾਯੋ ॥੨੦੦੦॥
ਬੀਰ ਬਡੇ ਇਹ ਕੀ ਦਿਸ ਕੇ ਰਿਸ ਸੋ ਜਦੁਬੀਰ ਕਉ ਮਾਰਨ ਧਾਏ ॥
ਜਾਤ ਕਹਾ ਫਿਰਿ ਸ︀ਯਾਮ ਲਰੋ ਹਮ ਸੋ ਸਭ ਹੀ ਇਹ ਭਾਤਿ ਬੁਲਾਏ ॥
ਤੇ ਬ੍ਰਿਜਨਾਥ ਹਨੇ ਸਭ ਹੀ ਕਹਿ ਕੈ ਉਪਮਾ ਕਬਿ ਸ︀ਯਾਮ ਸੁਨਾਏ ॥
ਮਾਨਹੁ ਹੇਰਿ ਪਤੰਗ ਦੀਆ ਕਹੁ ਟੂਟਿ ਪਰੇ ਫਿਰਿ ਜੀਤ ਨ ਆਏ ॥੨੦੦੧॥
ਜਬ ਸੈਨ ਹਨਿਯੋ ਘਨ ਸ︀ਯਾਮ ਸਭੈ ਰੁਕਮੀ ਕੁਪ ਕੈ ਤਬ ਐਸੇ ਕਹਿਓ ॥
ਜਬ ਗੂਜਰ ਹ੍ਵੈ ਧਨ ਬਾਨ ਗਹਿਯੋ ਛਤ੍ਰਾਪਨ ਛਤ੍ਰਿਨ ਤੇ ਤੋ ਰਹਿਓ ॥
ਜਿਮ ਬੋਲਤ ਥੋ ਬਧ ਕੈ ਸਰ ਸ︀ਯਾਮ ਬਿਮੁੰਛਤ ਕੈ ਸੁ ਸਿਖਾ ਤੇ ਗਹਿਓ ॥
ਗਹਿ ਕੈ ਤਿਹ ਮੂੰਡ ਕੋ ਮੂੰਡ ਦਯੋ ਉਪਹਾਸ ਕੈ ਜਿਉ ਚਿਤ ਬੀਚ ਚਹਿਓ ॥੨੦੦੨॥
ਦੋਹਰਾ ॥
ਭ੍ਰਾਤ ਦਸਾ ਪਿਖਿ ਰੁਕਮਿਨੀ ਪ੍ਰਭ ਜੂ ਕੇ ਗਹਿ ਪਾਇ ॥
ਅਨਿਕ ਭਾਤਿ ਸੋ ਸ︀ਯਾਮ ਕਬਿ ਭ੍ਰਾਤ ਲਯੋ ਛੁਟਕਾਇ ॥੨੦੦੩॥
ਸਵੈਯਾ ॥
ਜੋਊ ਤਾਹਿ ਸਹਾਇ ਕਉ ਆਵਤ ਭੇ ਸੁ ਹਨੇ ਸਭ ਹੀ ਚਿਤ ਮੈ ਚਹਿ ਕੈ ॥
ਜੋਊ ਸੂਰ ਹਨਿਯੋ ਨ ਹਨਿਯੋ ਛਲ ਸੋ ਅਰੇ ਮਾਰਤ ਹਉ ਤੁਹਿ ਯੌ ਕਹਿ ਕੈ ॥
ਬਹੁ ਭੂਪ ਹਨੇ ਗਜਬਾਜ ਰਥੀ ਸਰਤਾ ਬਹੁ ਸ੍ਰੋਨ ਚਲੀ ਬਹਿ ਕੈ ॥
ਫਿਰਿ ਤ੍ਰੀਯ ਕੋ ਕਹੇ ਪੀਯ ਛੋਡ ਦਯੋ ਰੁਕਮੀ ਰਨਿ ਜੀਤਿ ਭਲੇ ਗਹਿ ਕੈ ॥੨੦੦੪॥
ਤਉ ਲਉ ਗਦਾ ਗਹਿ ਕੈ ਬਲਿਭਦ੍ਰ ਪਰਿਓ ਤਿਨ ਮੈ ਚਿਤਿ ਰੋਸ ਬਢਾਯੋ ॥
ਸਤ੍ਰਨ ਸੈਨ ਭਜਿਯੋ ਜੋਊ ਜਾਤ ਹੋ ਸ︀ਯਾਮ ਭਨੈ ਸਭ ਕਉ ਮਿਲਿ ਘਾਯੋ ॥
ਘਾਇ ਕੈ ਸੈਨ ਭਲੀ ਬਿਧਿ ਸੋ ਫਿਰਿ ਕੇ ਬ੍ਰਿਜ ਨਾਇਕ ਕੀ ਢਿਗ ਆਯੋ ॥
ਸੀਸ ਮੁੰਡਿਓ ਰੁਕਮੀ ਕੋ ਸੁਨਿਯੋ ਜਬ ਤੋ ਹਰਿ ਸਿਉ ਇਹ ਬੈਨ ਸੁਨਾਯੋ ॥੨੦੦੫॥
ਬਲਭਦ੍ਰ ਬਾਚ ਕਾਨ੍ਰਹ ਜੂ ਸੋ ॥
ਦੋਹਰਾ ॥
ਭ੍ਰਾਤ ਤ੍ਰੀਆ ਕੋ ਰਨ ਬਿਖੈ ਕਾਨ੍ਰਹ ਜੀਤ ਜੋ ਲੀਨ ॥
ਸੀਸ ਮੂੰਡ ਤਾ ਕੋ ਦਯੋ ਕਹਿਯੋ ਕਾਜ ਘਟ ਕੀਨ ॥੨੦੦੬॥