ਸਵੈਯਾ ॥

ਅਨਿ ਤੇ ਪੁਰ ਬਾਧਿ ਰਹੋ ਰੁਕਮੀ ਉਤ ਦ੍ਵਾਰਵਤੀ ਪ੍ਰਭ ਜੂ ਇਤ ਆਏ ॥

ਆਇ ਹੈ ਕਾਨ੍ਰਹ ਜੂ ਜੀਤਿ ਤ੍ਰੀਆ ਸਭ ਯੌ ਸੁਨਿ ਕੈ ਜਨ ਦੇਖਨ ਧਾਏ ॥

ਬ︀ਯਾਹ ਕੇ ਕਾਜ ਕਉ ਜੇ ਥੇ ਦਿਜੋਤਮ ਤੇ ਸਭ ਹੀ ਮਿਲਿ ਕੈ ਸੁ ਬੁਲਾਏ ॥

ਅਉਰ ਜਿਤੋ ਬਲਵੰਤ ਬਡੇ ਕਬਿ ਸ︀ਯਾਮ ਕਹੈ ਸਭ ਬੋਲਿ ਪਠਾਏ ॥੨੦੦੭॥

ਕਾਨ੍ਰਹ ਕੋ ਬ︀ਯਾਹ ਸੁਨਿਯੋ ਪੁਰ ਨਾਰਿਨ ਆਵਤ ਭੀ ਸਭ ਹੀ ਮਿਲ ਗਾਵਤ ॥

ਨਾਚਤ ਡੋਲਤ ਭਾਤਿ ਭਲੀ ਕਬਿ ਸ︀ਯਾਮ ਭਨੈ ਮਿਲਿ ਤਾਲ ਬਜਾਵਤ ॥

ਆਪਸਿ ਮੈ ਮਿਲਿ ਕੈ ਤਰੁਨੀ ਸਭ ਖੇਲਨ ਕਉ ਅਤਿ ਹੀ ਠਟ ਪਾਵਤ ॥

ਅਉਰ ਕੀ ਬਾਤ ਕਹਾ ਕਹੀਐ ਪਿਖਿਬੇ ਕਹੁ ਦੇਵ ਬਧੂ ਮਿਲਿ ਆਵਤ ॥੨੦੦੮॥

ਸੁੰਦਰਿ ਨਾਰਿ ਨਿਹਾਰਨ ਕਉ ਤਜਿ ਕੈ ਗ੍ਰਿਹ ਜੋ ਇਹ ਕਉਤਕ ਆਵੈ ॥

ਨਾਚਤ ਕੂਦਤ ਭਾਤਿ ਭਲੀ ਗ੍ਰਿਹ ਕੀ ਸੁਧਿ ਅਉਰ ਸਭੈ ਬਿਸਰਾਵੈ ॥

ਦੇਖ ਕੈ ਬ︀ਯਾਹਹਿ ਕੀ ਰਚਨਾ ਸਭ ਹੀ ਅਪਨੋ ਮਨ ਮੈ ਸੁਖੁ ਪਾਵੈ ॥

ਐਸੇ ਕਹੈ ਬਲਿ ਜਾਹਿ ਸਭੈ ਜਬ ਕਾਨ੍ਰਹ ਕਉ ਦੇਖਿ ਸਭੈ ਲਲਚਾਵੈ ॥੨੦੦੯॥

ਜਬ ਕਾਨ੍ਰਹ ਕੇ ਬ︀ਯਾਹ ਕਉ ਬੇਦੀ ਰਚੀ ਪੁਰ ਨਾਰਿ ਸਭੈ ਮਿਲ ਮੰਗਲ ਗਾਯੋ ॥

ਨਾਚਤ ਭੇ ਨਟੂਆ ਤਿਹ ਠਉਰ ਮ੍ਰਿਦੰਗਨ ਤਾਲ ਭਲੀ ਬਿਧਿ ਦ੍ਰਯਾਯੋ ॥

ਕੋਟਿ ਕਤੂਹਲ ਹੋਤ ਭਏ ਅਰੁ ਬੇਸਿਯਨ ਕੋ ਕਛੁ ਅੰਤ ਨ ਆਯੋ ॥

ਜੋ ਇਹ ਕਉਤੁਕ ਦੇਖਨ ਕਉ ਚਲਿ ਆਯੋ ਹੁਤੋ ਸਭ ਹੀ ਸੁਖੁ ਪਾਯੋ ॥੨੦੧੦॥

ਏਕ ਬਜਾਵਤ ਬੇਨੁ ਸਖੀ ਇਕ ਹਾਥਿ ਲੀਏ ਸਖੀ ਤਾਲ ਬਜਾਵੈ ॥

ਨਾਚਤ ਏਕ ਭਲੀ ਬਿਧਿ ਸੁੰਦਰਿ ਸੁੰਦਰਿ ਏਕ ਭਲੀ ਬਿਧਿ ਗਾਵੈ ॥

ਝਾਜਰ ਏਕ ਮ੍ਰਿਦੰਗ ਕੇ ਬਾਜਤ ਆਏ ਭਲੇ ਇਕ ਹਾਵ ਦਿਖਾਵੈ ॥

ਭਾਇ ਕਰੈ ਇਕ ਆਇ ਤਬੈ ਚਿਤ ਕੇ ਰਨਿਵਾਰਨ ਮੋਦ ਬਢਾਵੈ ॥੨੦੧੧॥

ਬਾਰੁਨੀ ਕੇ ਰਸ ਸੰਗ ਛਕੇ ਜਹ ਬੈਠੇ ਹੈ ਕ੍ਰਿਸਨ ਹੁਲਾਸ ਬਢੈ ਕੈ ॥

ਕੁੰਕਮ ਰੰਗ ਰੰਗੇ ਪਟਵਾ ਭਟਵਾ ਅਪਨੇ ਅਤਿ ਆਨੰਦ ਕੈ ਕੈ ॥

ਮੰਗਨ ਲੋਗਨ ਦੇਤ ਘਨੋ ਧਨ ਸ︀ਯਾਮ ਭਨੈ ਅਤਿ ਹੀ ਨਚਵੈ ਕੈ ॥

ਰੀਝਿ ਰਹੇ ਮਨ ਮੈ ਸਭ ਹੀ ਫੁਨਿ ਸ੍ਰੀ ਜਦੁਬੀਰ ਕੀ ਓਰਿ ਚਿਤੈ ਕੈ ॥੨੦੧੨॥

ਬੇਦ ਕੇ ਬੀਚ ਲਿਖੀ ਬਿਧਿ ਜਿਉ ਜਦੁਬੀਰ ਬ︀ਯਾਹ ਤਿਹੀ ਬਿਧਿ ਕੀਨੋ ॥

ਜੋ ਰੁਕਮੀ ਤੇ ਭਲੀ ਬਿਧਿ ਕੈ ਰੁਕਮਨਿਹਿ ਕੋ ਪੁਨਿ ਜੀਤ ਕੈ ਲੀਨੋ ॥

ਜੀਤਹਿ ਕੀ ਬਤੀਆ ਸੁਨਿ ਕੈ ਅਤਿ ਭੀਤਰ ਮੋਦ ਬਢਿਓ ਪੁਰ ਤੀਨੋ ॥

ਸ︀ਯਾਮ ਭਨੈ ਇਹ ਕਉਤਕ ਕੈ ਸਭ ਹੀ ਜਦੁਬੀਰਨ ਕਉ ਸੁਖ ਦੀਨੋ ॥੨੦੧੩॥

ਸੁਖ ਮਾਨ ਕੈ ਮਾਇ ਪੀਯੋ ਜਲ ਵਾਰ ਕੈ ਅਉ ਦ੍ਵਿਜ ਲੋਕਨ ਦਾਨ ਦੀਓ ਹੈ ॥

ਐਸੇ ਕਹਿਯੋ ਸਭ ਹੀ ਭੂਅ ਕੋ ਸੁਖ ਆਜ ਸਭੈ ਹਮ ਲੂਟਿ ਲੀਓ ਹੈ ॥

ਆਜ ਹੁਲਾਸ ਭਯੋ ਸਜਨੀ ਉਮਗਿਓ ਨ ਰਹੈ ਕਹਿਓ ਮੋਰ ਹੀਓ ਹੈ ॥

ਆਜ ਕੇ ਦਿਵਸ ਹੂੰ ਪੈ ਬਲਿ ਜਾਉ ਅਰੀ ਜਬ ਮੋ ਸੁਤ ਬ︀ਯਾਹ ਕੀਓ ਹੈ ॥੨੦੧੪॥

ਇਤਿ ਸ੍ਰੀ ਦਸਮ ਸਕੰਧੇ ਬਚਿਤ੍ਰ ਨਾਟਕੇ ਕ੍ਰਿਸਨਾਵਤਾਰੇ ਰੁਕਮਿਨੀ ਹਰਨ ਇਤ ਬ︀ਯਾਹ ਕਰਨ ਬਰਨਨੰ ਧਿਆਇ ਸਮਾਪਤੰ ॥

ਅਥ ਪ੍ਰਦੁਮਨ ਕਾ ਜਨਮ ਕਥਨੰ ॥

ਦੋਹਰਾ ॥

ਪੁਰਖ ਤ੍ਰੀਆ ਆਨੰਦ ਸੋ ਬਹੁ ਦਿਨ ਭਏ ਬਿਤੀਤ ॥

ਗਰਭ ਭਯੋ ਤਬ ਰੁਕਮਨੀ ਪ੍ਰਭ ਤੇ ਪਰਮ ਪੁਨੀਤ ॥੨੦੧੫॥

ਸੋਰਠਾ ॥

ਉਪਜਿਯੋ ਬਾਲਕ ਬੀਰ ਨਾਮ ਧਰਿਯੋ ਤਿਹ ਪਰਦੁਮਨ ॥

ਮਹਾਰਥੀ ਰਨ ਧੀਰ ਸਭ ਜਾਨਤ ਹੈ ਜਗਤਿ ਜਿਹ ॥੨੦੧੬॥

ਸਵੈਯਾ ॥

ਦਸ ਦਿਉਸ ਕੋ ਬਾਲਕ ਭਯੋ ਜਬ ਹੀ ਤਬ ਸੰਬਰ ਦੈਤ ਲੈ ਤਾਹਿ ਗਯੋ ਹੈ ॥

ਸਿੰਧ ਕੇ ਭੀਤਰ ਡਾਰਿ ਦਯੋ ਇਕ ਮਛ ਹੁਤੋ ਤਿਹ ਲੀਲ ਲਯੋ ਹੈ ॥

ਮਛ ਸੋਊ ਗਹਿ ਝੀਵਰਿ ਏਕੁ ਸੁ ਸੰਬਰ ਪੈ ਫਿਰਿ ਜਾਇ ਦਯੋ ਹੈ ॥

ਭਛਨ ਕੋ ਫੁਨਿ ਤਾਹਿ ਰਸੋਇ ਮੈ ਭੇਜਿ ਦਯੋ ਸੁ ਉਲਾਸ ਕਯੋ ਹੈ ॥੨੦੧੭॥

ਜਬ ਮਛ ਕੋ ਪਾਰਨ ਪੇਟ ਲਗੇ ਤਬ ਸੁੰਦਰ ਬਾਰਿਕ ਏਕ ਨਿਹਾਰਿਯੋ ॥

ਹੋਇ ਦਇਆਲ ਵਤੀ ਸੁ ਤ੍ਰੀਆ ਕਰੁਨਾ ਰਸੁ ਪੈ ਚਿਤ ਮੈ ਤਿਨਿ ਧਾਰਿਯੋ ॥

ਤੇਰੋ ਕਹਿਯੋ ਪਤਿ ਹੈ ਇਮ ਨਾਰਦ ਸ︀ਯਾਮ ਭਨੈ ਇਹ ਭਾਤਿ ਉਚਾਰਿਯੋ ॥

ਸੋ ਬਤੀਆ ਸੁਨਿ ਕੈ ਮੁਨਿ ਨਾਰਿ ਭਲੀ ਬਿਧਿ ਸੋ ਭਰਤਾ ਕਰਿ ਪਾਰਿਯੋ ॥੨੦੧੮॥

ਚੌਪਈ ॥

ਪੋਖਨ ਬਹੁਤੁ ਦਿਵਸ ਜਬ ਕਰੀ ॥

ਤਬ ਇਹ ਦ੍ਰਿਸਟਿ ਤ੍ਰੀਆ ਕੀ ਧਰੀ ॥

ਕਾਮ ਭਾਵ ਚਿਤ ਭੀਤਰ ਚਹਿਯੋ ॥

ਰੁਕਮਿਨਿ ਸੁਤ ਸਿਉ ਬਚ ਇਹ ਕਹਿਯੋ ॥੨੦੧੯॥

ਮੈਨਵਤੀ ਤਬ ਬੈਨ ਸੁਨਾਏ ॥

ਤੁਮ ਮੋ ਪਤਿ ਰੁਕਮਿਨਿ ਕੇ ਜਾਏ ॥

ਤੁਮ ਕੋ ਸੰਬਰ ਦਾਨਵ ਹਰਿਯੋ ॥

ਆਨਿ ਸਿੰਧੁ ਕੇ ਭੀਤਰ ਡਰਿਯੋ ॥੨੦੨੦॥

ਤਬ ਇਕ ਮਛ ਲੀਲ ਤੁਹਿ ਲਯੋ ॥

ਸੋ ਭੀ ਮਛ ਫਾਸਿ ਬਸਿ ਭਯੋ ॥

ਝੀਵਰ ਫਿਰਿ ਸੰਬਰ ਪੈ ਲਿਆਯੋ ॥

ਤਿਹ ਹਮ ਪੈ ਭਛਨ ਹਿਤ ਦਿਆਯੋ ॥੨੦੨੧॥

ਜਬ ਹਮ ਪੇਟ ਮਛ ਕੋ ਫਾਰਿਯੋ ॥

ਤਬ ਤੋਹਿ ਕਉ ਮੈ ਨੈਨਿ ਨਿਹਾਰਿਯੋ ॥

ਮੋਰੇ ਹ੍ਰਿਦੈ ਦਇਆ ਅਤਿ ਆਈ ॥

ਅਉ ਨਾਰਦ ਇਹ ਭਾਤ ਸੁਨਾਈ ॥੨੦੨੨॥

ਇਹ ਅਵਤਾਰ ਮਦਨ ਕੋ ਆਹੀ ॥

ਢੂੰਢਤ ਫਿਰਤ ਰੈਨ ਦਿਨ ਜਾਹੀ ॥

ਮੈ ਪਤਿ ਲਖਿ ਤੁਹਿ ਸੇਵਾ ਕਰੀ ॥

ਅਬ ਮੈ ਮਦਨ ਕਥਾ ਚਿਤ ਧਰੀ ॥੨੦੨੩॥

ਰੁਦ੍ਰ ਕੋਪ ਕਾਇਆ ਤੁਹਿ ਜਰੀ ॥

ਤਬ ਮੈ ਪੂਜਾ ਸਿਵ ਕੀ ਕਰੀ ॥

ਬਰੁ ਸਿਵ ਦਯੋ ਹੁਲਾਸ ਬਢੈ ਹੈ ॥

ਭਰਤਾ ਵਹੀ ਮੂਰਤਿ ਤੂ ਪੈ ਹੈ ॥੨੦੨੪॥

ਦੋਹਰਾ ॥

ਤਬ ਹਉ ਸੰਬਰ ਦੈਤ ਕੀ ਭਈ ਰਸੋਇਨ ਆਇ ॥

ਅਬ ਭਰਤਾ ਮੁਹਿ ਰੁਦ੍ਰ ਤੂ ਸੁੰਦਰ ਦਯੋ ਬਨਾਇ ॥੨੦੨੫॥