ਸਵੈਯਾ ॥

ਸੁਤ ਕਾਨ੍ਰਹ ਕੇ ਯੌ ਬਤੀਯਾ ਸੁਨਿ ਕੈ ਆਪਨੇ ਚਿਤ ਮੈ ਅਤਿ ਕ੍ਰੋਧ ਬਢਾਯੋ ॥

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ ਅਰਿ ਕੇ ਬਧ ਕਾਰਨ ਧਾਯੋ ॥

ਧਾਮ ਜਹਾ ਤਿਹ ਬੈਰੀ ਕੋ ਥੇ ਤਿਹ ਦ੍ਵਾਰ ਪੈ ਜਾਇ ਕੈ ਬੈਨ ਸੁਨਾਯੋ ॥

ਜਾਹਿ ਕਉ ਸਿੰਧੁ ਮੈ ਡਾਰ ਦਯੋ ਅਬ ਸੋ ਤੁਹਿ ਸੋ ਲਰਬੇ ਕਹੁ ਆਯੋ ॥੨੦੨੬॥

ਯੌ ਜਬ ਬੈਨ ਕਹੁ ਸੁਤ ਸ︀ਯਾਮ ਤੋ ਸੰਬਰ ਸਸਤ੍ਰ ਗਦਾ ਗਹਿ ਆਯੋ ॥

ਜੈਸੇ ਕਹੀ ਬਿਧਿ ਜੁਧਹਿ ਕੀ ਤਿਹ ਭਾਤਿ ਸੋ ਤਾਹੀ ਨੇ ਜੁਧ ਮਚਾਯੋ ॥

ਆਪ ਭਜਿਯੋ ਨਹਿ ਤਾ ਭੂਅ ਤੇ ਨਹਿ ਵਾਹਿ ਕਉ ਤ੍ਰਾਸ ਦੈ ਪੈਗੁ ਭਜਾਯੋ ॥

ਆਹਵ ਯਾ ਬਿਧਿ ਹੋਤ ਭਯੋ ਕਹਿ ਕੈ ਇਹ ਭਾਤ ਸੋ ਸ︀ਯਾਮ ਸੁਨਾਯੋ ॥੨੦੨੭॥

ਅਤਿ ਹੀ ਤਿਹ ਠਾ ਜਬ ਮਾਰ ਮਚੀ ਅਰਿ ਜਾਤ ਭਯੋ ਨਭਿ ਮੈ ਛਲੁ ਕੈ ਕੈ ॥

ਲੈ ਕਰਿ ਪਾਹਨ ਬ੍ਰਿਸਟ ਕਰੀ ਸੁਤ ਸ︀ਯਾਮ ਕੇ ਪੈ ਅਤਿ ਕ੍ਰੁਧਤ ਹ੍ਵੈ ਕੈ ॥

ਸੋ ਇਨ ਪਾਹਨ ਬਿਅਰਥ ਕਰੇ ਤਿਨ ਕੋ ਸਰ ਏਕਹਿ ਏਕ ਲਗੈ ਹੈ ॥

ਸਸਤ੍ਰਨ ਸੋ ਤਿਹ ਕੋ ਤਨ ਬੇਧ ਕੈ ਭੂਮਿ ਡਰਿਓ ਅਤਿ ਰੋਸ ਬਢੈ ਕੈ ॥੨੦੨੮॥

ਅਸਿ ਐਚਿ ਝਟਾਕ ਲਯੋ ਕਟਿ ਤੇ ਸਿਰਿ ਸੰਬਰ ਕੈ ਸੁ ਝਟਾਕ ਦੇ ਝਾਰਿਯੋ ॥

ਦੇਵਨ ਕੇ ਗਨ ਹੇਰਤ ਜੇ ਤਿਨ ਪਉਰਖ ਦੇਖ ਕੈ ਧੰਨਿ ਉਚਾਰਿਯੋ ॥

ਭੂਮਿ ਗਿਰਾਇ ਦਯੋ ਕੈ ਬਿਮੁਛਿਤ ਸ੍ਰੋਨ ਸੰਬੂਹ ਧਰਾ ਪੈ ਬਿਥਾਰਿਯੋ ॥

ਕਾਨ੍ਰਹ ਕੋ ਪੂਤ ਸਪੂਤ ਭਯੋ ਜਿਨਿ ਏਕ ਕ੍ਰਿਪਾਨ ਤੇ ਸੰਬਰ ਮਾਰਿਯੋ ॥੨੦੨੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਪਰਦੁਮਨ ਸੰਬਰ ਦੈਤ ਹਰਿ ਲੈ ਗਯੋ ਇਤ ਸੰਬਰ ਕੋ ਪਰਦੁਮਨ ਬਧ ਕੀਓ ਧਿਆਇ ਸਮਾਪਤਮ ॥

ਅਥ ਪਰਦੁਮਨ ਸੰਬਰ ਕੋ ਬਧਿ ਰੁਕਮਿਨ ਕੋ ਮਿਲੇ ॥

ਦੋਹਰਾ ॥

ਤਿਹ ਕੋ ਬਧ ਕੈ ਪਰਦੁਮਨਿ ਆਯੋ ਆਪਨੇ ਗ੍ਰੇਹ ॥

ਰਤਿ ਆਪਨੇ ਪਤਿ ਸੰਗਿ ਤਬੈ ਕਹਿਓ ਬਢੈ ਕੈ ਨੇਹ ॥੨੦੩੦॥

ਚੀਲਿ ਆਪ ਹੁਇ ਆਪਨੇ ਊਪਰਿ ਪਤਹਿ ਚੜਾਇ ॥

ਰੁਕਮਿਨਿ ਕੋ ਗ੍ਰਿਹ ਥੋ ਜਹਾ ਤਹਿ ਹੀ ਪਹੁੰਚੀ ਆਇ ॥੨੦੩੧॥