ਸਵੈਯਾ ॥

ਛੋਰ ਕੈ ਚੀਲ ਕੋ ਰੂਪ ਦਯੋ ਤ੍ਰੀਆ ਕੋ ਅਤਿ ਸੁੰਦਰ ਰੂਪ ਬਨਾਯੋ ॥

ਵਾਹਿ ਉਤਾਰ ਕੈ ਕੰਧਹਿ ਤੇ ਤਿਹ ਕੰਧਿ ਪਟੰਬਰ ਪੀਤ ਧਰਾਯੋ ॥

ਸੋਰਹ ਹਜਾਰ ਤ੍ਰੀਆ ਸਭ ਥੀ ਜਹਿ ਠਾਢਿ ਤਿਨੈ ਇਹ ਰੂਪ ਦਿਖਾਯੋ ॥

ਸੁ ਸੁਕਚੀ ਚਿਤ ਬੀਚ ਸਭੈ ਇਹ ਭਾਤਿ ਲਖਿਯੋ ਬ੍ਰਿਜ ਨਾਇਕ ਆਯੋ ॥੨੦੩੨॥

ਸਵੈਯਾ ॥

ਤਾਹਿ ਨਿਹਾਰਿ ਕੈ ਸ︀ਯਾਮ ਸੀ ਮੂਰਤਿ ਤ੍ਰੀਅ ਸਭੈ ਮਨ ਮੈ ਸੁਕਚਾਹੀ ॥

ਲਿਆਯੋ ਹੈ ਆਨਿ ਬਧੂ ਕੋਊ ਬ︀ਯਾਹਿ ਕਹੈ ਸਖੀ ਕੀ ਸੁ ਸਖੀ ਗਹਿ ਬਾਹੀ ॥

ਏਕ ਨਿਹਾਰਿ ਕਹੈ ਤਿਹ ਕੈ ਉਰਿ ਓਰਿ ਬਿਚਾਰ ਭਲੇ ਮਨ ਮਾਹੀ ॥

ਲਛਨ ਅਉਰ ਸਭੈ ਹਰਿ ਕੇ ਇਹ ਏਕ ਲਤਾ ਭ੍ਰਿਗੁ ਕੀ ਉਰਿ ਨਾਹੀ ॥੨੦੩੩॥

ਪੇਖਤ ਤਾਹਿ ਰੁਕਮਨਿ ਕੇ ਸੁ ਪਯੋਧਰ ਵਾ ਪਯ ਸੋ ਭਰਿ ਆਏ ॥

ਮੋਹੁ ਬਢਿਯੋ ਅਤਿ ਹੀ ਚਿਤ ਮੈ ਕਰੁਨਾ ਰਸੁ ਸੋ ਢੁਰਿ ਬੈਨ ਸੁਨਾਏ ॥

ਐਸੇ ਸਖੀ ਕਹਿਓ ਮੋ ਸੁਤ ਥੋ ਪ੍ਰਭ ਦੈ ਹਮ ਕੋ ਹਮ ਤੇ ਜੁ ਛਿਨਾਏ ॥

ਯੌ ਕਹਿ ਸਾਸ ਉਸਾਸ ਲਯੋ ਕਬਿ ਸ︀ਯਾਮ ਕਹੈ ਦੋਊ ਨੈਨ ਬਹਾਏ ॥੨੦੩੪॥

ਇਤਿ ਤੇ ਬ੍ਰਿਜ ਨਾਇਕ ਆਇ ਗਯੋ ਇਹ ਮੂਰਤਿ ਓਰਿ ਰਹੇ ਟਕ ਲਾਈ ॥

ਤਉ ਹੀ ਲਉ ਨਾਰਦ ਆਇ ਗਯੋ ਬਿਰਥਾ ਸਭ ਹੀ ਤਿਨਿ ਭਾਖਿ ਸੁਨਾਈ ॥

ਕਾਨ੍ਰਹ ਜੂ ਪੂਤ ਤਿਹਾਰੋ ਈ ਹੈ ਇਹ ਯੌ ਸੁਨਿ ਕੈ ਪੁਰ ਬਾਜੀ ਬਧਾਈ ॥

ਭਾਗਨ ਕੀ ਨਿਧਿ ਸ︀ਯਾਮ ਭਨੈ ਜਦੁਬੀਰ ਮਨੋ ਇਹ ਦਿਵਸਹਿ ਪਾਈ ॥੨੦੩੫॥

ਇਤਿ ਸ੍ਰੀ ਦਸਮ ਸਕੰਧੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਪਰਦੁਮਨ ਸੰਬਰ ਦੈਤ ਬਧ ਕੈ ਰੁਕਮਿਨਿ ਕਾਨ੍ਰਹ ਜੂ ਕੋ ਆਈ ਮਿਲਤ ਭਏ ॥

ਅਥ ਸਤ੍ਰਾਜਿਤ ਸੂਰਜ ਤੇ ਮਨਿ ਲਿਆਏ ਜਾਮਵੰਤ ਬਧ ਕਥਨੰ ॥

ਦੋਹਰਾ ॥

ਇਤ ਸੂਰਜ ਸੇਵਾ ਕਰੀ ਸਤ੍ਰਾਜਿਤ ਬਲਵਾਨ ॥

ਰਵਿ ਤਿਹ ਕੋ ਤਬ ਮਨਿ ਦਈ ਉਜਲ ਆਪ ਸਮਾਨ ॥੨੦੩੬॥

ਸਵੈਯਾ ॥

ਲੈ ਮਨਿ ਸੂਰਜ ਤੇ ਅਰਿ ਜੀਤ ਜੁ ਤਾ ਦਿਨ ਆਪਨੇ ਧਾਮਹਿ ਆਯੋ ॥

ਜੋ ਕਬਿ ਸ︀ਯਾਮ ਭਨੈ ਕਰਿ ਸੇਵ ਘਨੋ ਰਵਿ ਕੋ ਚਿਤ ਤਾ ਰਿਝਵਾਯੋ ॥

ਅਉ ਕਰਿ ਕੈ ਤਪਸ︀ਯਾ ਅਤਿ ਹੀ ਤਿਹ ਕੀ ਹਿਤ ਸੋ ਤਿਹ ਕਉ ਜਬ ਗਾਯੋ ॥

ਸੋ ਸੁਨਿ ਕੈ ਸੁ ਬ੍ਰਿਥਾ ਪੁਰ ਲੋਗਨ ਯੌ ਜਦੁਬੀਰ ਪੈ ਜਾਇ ਸੁਨਾਯੋ ॥੨੦੩੭॥

ਕਾਨ੍ਰਹ ਜੂ ਬਾਚ ॥

ਸਵੈਯਾ ॥

ਕਾਨ੍ਰਹ ਬੁਲਾਇ ਅਰੰਜਿਤ ਕਉ ਹਸਿ ਕੈ ਮੁਖ ਤੇ ਇਹ ਆਇਸ ਦੀਨੋ ॥

ਭੂਪ ਕਉ ਦੈ ਤੁ ਕਹਿਓ ਅਬ ਹੀ ਰਵਿ ਤੇ ਜੁ ਰਿਝਾਇ ਕੈ ਤੈ ਧਨੁ ਲੀਨੋ ॥

ਜੋ ਚਹਿ ਕੈ ਚਿਤ ਮੈ ਚਪਲਾ ਦੁਤਿ ਯਾਹਿ ਕਹਿਯੋ ਇਨ ਨੈਕੁ ਨ ਕੀਨੋ ॥

ਮੋਨ ਹੀ ਠਾਨ ਕੇ ਬੈਠਿ ਰਹਿਯੋ ਬ੍ਰਿਜਨਾਥ ਕੋ ਉਤਰੁ ਨੈਕੁ ਨ ਦੀਨੋ ॥੨੦੩੮॥

ਪ੍ਰਭ ਯੌ ਬਤੀਆ ਕਹਿ ਬੈਠਿ ਰਹਿਯੋ ਤਿਹ ਭ੍ਰਾਤ ਅਖੇਟ ਕੇ ਕਾਜ ਪਧਾਰਿਯੋ ॥

ਬਾਧ ਭਲੇ ਮਨਿ ਕਉ ਸਿਰ ਪੈ ਸਭ ਹੂੰ ਜਨ ਦੂਸਰ ਭਾਨੁ ਬਿਚਾਰਿਯੋ ॥

ਕਾਨਨ ਕੇ ਜਬ ਬੀਚ ਗਯੋ ਮ੍ਰਿਗਰਾਜ ਬਡੋ ਇਕ ਯਾਹਿ ਨਿਹਾਰਿਯੋ ॥

ਤਾਨ ਕੈ ਬਾਨ ਚਲਾਵਤ ਭਯੋ ਸਰ ਵਾ ਸਹਿ ਕੈ ਇਹ ਕੋ ਫਿਰਿ ਮਾਰਿਯੋ ॥੨੦੩੯॥

ਚੌਪਈ ॥

ਜਬ ਤਿਨਿ ਕੇ ਹਰਿ ਕੇ ਸਰਿ ਮਾਰਿਯੋ ॥

ਤਬ ਕੇ ਹਰਿ ਪੁਰਖਤ ਸੰਭਾਰਿਯੋ ॥

ਏਕ ਚਪੇਟ ਚਉਕਿ ਤਿਹ ਮਾਰੀ ॥

ਮਨਿ ਸਮੇਤ ਲਈ ਪਾਗ ਉਤਾਰੀ ॥੨੦੪੦॥

ਦੋਹਰਾ ॥

ਤਿਹ ਬਧ ਕੈ ਮਨਿ ਪਾਗ ਲੈ ਸਿੰਘ ਧਸਿਯੋ ਬਨਿ ਜਾਇ ॥

ਭਾਲਕ ਏਕ ਬਡੋ ਹੁਤੋ ਤਿਹਿ ਹੇਰਿਓ ਮਿਰਗਰਾਇ ॥੨੦੪੧॥