ਸਵੈਯਾ ॥

ਪੁਤ੍ਰ ਬਧੂ ਹੂ ਕੋ ਦੇਵਕੀ ਆਇ ਸੁ ਸ︀ਯਾਮ ਭਨੈ ਬਿਧਿ ਯਾ ਸਮਝਾਯੋ ॥

ਜੋ ਹਰਿ ਜੂਝ ਮਰੇ ਰਨ ਮੋ ਜਰਿਬੋ ਤੁਹਿ ਕੋ ਨਿਸਚੈ ਬਨਿ ਆਯੋ ॥

ਜਉ ਮਨਿ ਢੂੰਢਤ ਯਾ ਜੜ ਕੀ ਬ੍ਰਿਜਨਾਥ ਘਨੇ ਪੁਨਿ ਕੋਸ ਸਿਧਾਯੋ ॥

ਤਾ ਤੇ ਰਹੋ ਚੁਪਿ ਕੈ ਸੁਧਿ ਲੈ ਅਰੁ ਯੌ ਕਹਿ ਪਾਇਨ ਸੀਸ ਝੁਕਾਯੋ ॥੨੦੫੯॥

ਐਸੋ ਸਮੋਧ ਕੈ ਪੁਤ੍ਰ ਬਧੂ ਕੋ ਭਵਾਨੀ ਕੋ ਪੈ ਤਿਨ ਜਾਇ ਮਨਾਯੋ ॥

ਠਾਈਸ ਦਿਵਸ ਲਉ ਸੇਵ ਕਰੀ ਤਿਹ ਕੀ ਤਿਹ ਕੋ ਅਤਿ ਹੀ ਰਿਝਵਾਯੋ ॥

ਰੀਝਿ ਸਿਵਾ ਤਿਨ ਪੈ ਤਬ ਹੀ ਕਬਿ ਸ︀ਯਾਮ ਇਹੀ ਬਰੁਦਾਨ ਦਿਵਾਯੋ ॥

ਆਇ ਹੈ ਸ︀ਯਾਮ ਨ ਸੋਕ ਕਰੋ ਤਬ ਲਉ ਹਰਿ ਲੀਨੇ ਤ੍ਰੀਆ ਮਨਿ ਆਯੋ ॥੨੦੬੦॥

ਕਾਨ੍ਰਹ ਕੋ ਹੇਰਿ ਤ੍ਰੀਆ ਮਨਿ ਕੇ ਜੁਤ ਸੋਕ ਕੀ ਬਾਤ ਸਭੈ ਬਿਸਰਾਈ ॥

ਡਾਰਿ ਕਮੰਡਲ ਮੈ ਜਲੁ ਸੀਤਲ ਮਾਇ ਪੀਯੋ ਪੁਨਿ ਵਾਰ ਕੈ ਆਈ ॥

ਜਾਦਵ ਅਉਰ ਸਭੈ ਹਰਖੈ ਅਰੁ ਬਾਜਤ ਭੀ ਪੁਰ ਬੀਚ ਬਧਾਈ ॥

ਅਉਰ ਕਹੈ ਕਬਿ ਸ︀ਯਾਮ ਸਿਵਾ ਸੁ ਸਭੋ ਜਗਮਾਇ ਸਹੀ ਠਹਰਾਈ ॥੨੦੬੧॥

ਇਤਿ ਜਾਮਵੰਤ ਕੋ ਜੀਤ ਕੈ ਦੁਹਿਤਾ ਤਿਸ ਕੀ ਮਨਿ ਸਹਿਤ ਲਿਆਵਤ ਭਏ ॥

ਸਵੈਯਾ ॥

ਹੇਰ ਕੈ ਸ︀ਯਾਮ ਸਤ੍ਰਾਜਿਤ ਕਉ ਮਨਿ ਲੈ ਕਰ ਮੈ ਫੁਨਿ ਤਾ ਸਿਰ ਮਾਰੀ ॥

ਜਾ ਹਿਤ ਦੋਸ ਦਯੋ ਸੋਈ ਲੈ ਜੜ ਕੋਪ ਭਰੇ ਇਹ ਭਾਤਿ ਉਚਾਰੀ ॥

ਚਉਕਿ ਕਹੈ ਸਭ ਜਾਦਵ ਯੌ ਸੁ ਪਿਖੋ ਰਿਸਿ ਕੈਸੀ ਕਰੀ ਗਿਰਧਾਰੀ ॥

ਸੋ ਇਹ ਭਾਤਿ ਕਬਿਤਨ ਬੀਚ ਕਥਾ ਜਗ ਮੈ ਕਬ ਸ︀ਯਾਮ ਬਿਥਾਰੀ ॥੨੦੬੨॥

ਹਾਥਿ ਰਹਿਓ ਮਨਿ ਕੋ ਧਰਿ ਕੈ ਤਿਨਿ ਨੈਕੁ ਨ ਕਾਹੂੰ ਕੀ ਓਰਿ ਨਿਹਾਰਿਓ ॥

ਲਜਿਤ ਹ੍ਵੈ ਖਿਸਿਯਾਨੋ ਘਨੋ ਦੁਬਿਧਾ ਕਰਿ ਧਾਮ ਕੀ ਓਰਿ ਸਿਧਾਰਿਓ ॥

ਬੈਰ ਪਰਿਯੋ ਹਮਰੋ ਹਰਿ ਸੋ ਰੁ ਕਲੰਕ ਚੜਿਯੋ ਗਯੋ ਭ੍ਰਾਤ੍ਰ ਮਾਰਿਓ ॥

ਭੀਰ ਪਰੀ ਤੇ ਅਧੀਰ ਭਯੋ ਦੁਹਿਤਾ ਦੇਉ ਸ︀ਯਾਮ ਇਹੀ ਚਿਤਿ ਧਾਰਿਓ ॥੨੦੬੩॥

ਇਤਿ ਸ੍ਰੀ ਦਸਮ ਸਕੰਧੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਸਤ੍ਰਾਜਿਤ ਕੋ ਮਣਿ ਦੈਬੋ ਬਰਨਨਣ ਧਿਆਇ ਸਮਾਪਤੰ ॥

ਅਥ ਸਤ੍ਰਾਜਿਤ ਕੀ ਦੁਹਿਤਾ ਕੋ ਬ︀ਯਾਹ ਕਥਨੰ ॥

ਸ੍ਵੈਯਾ ॥

ਬੋਲਿ ਦਿਜੋਤਮ ਬੇਦਨ ਕੀ ਬਿਧਿ ਜੈਸ ਕਹੀ ਤਿਸ ਬ︀ਯਾਹ ਰਚਾਯੋ ॥

ਸਤਿ ਭਾਮਨਿ ਕੋ ਕਬਿ ਸ︀ਯਾਮ ਭਨੈ ਜਿਹ ਕੋ ਸਭ ਲੋਗਨ ਮੈ ਜਸੁ ਛਾਯੋ ॥

ਪਾਵਤ ਹੈ ਉਪਮਾ ਲਛਮੀ ਕੀ ਨ ਤਾ ਸਮ ਯੌ ਕਹਿਬੋ ਬਨਿ ਆਯੋ ॥

ਤਾਹੀ ਕੇ ਬ︀ਯਾਹਨ ਕਾਜ ਸੁ ਦੈ ਮਨਿ ਮਾਨਿ ਭਲੈ ਘਨਿ ਸ︀ਯਾਮ ਬੁਲਾਯੋ ॥੨੦੬੪॥

ਸ੍ਰੀ ਬ੍ਰਿਜਨਾਥ ਸੁਨੇ ਬਤੀਯਾ ਸੁਭ ਸਾਜਿ ਜਨੇਤ ਜਹਾ ਕੋ ਸਿਧਾਏ ॥

ਆਵਤ ਸੋ ਸੁਨਿ ਕੈ ਪ੍ਰਭੁ ਕੋ ਸਭ ਆਗੇ ਹੀ ਤੇ ਮਿਲਿਬੇ ਕਉ ਧਾਏ ॥

ਆਦਰ ਸੰਗ ਲਵਾਇ ਕੈ ਜਾਇ ਬ︀ਯਾਹ ਕੀਯੋ ਦਿਜ ਦਾਨ ਦਿਵਾਏ ॥

ਐਸੇ ਬਿਵਾਹ ਪ੍ਰਭੂ ਸੁਖੁ ਪਾਇ ਤ੍ਰੀਯਾ ਸੰਗ ਲੈ ਕਰਿ ਧਾਮਹਿ ਆਏ ॥੨੦੬੫॥

ਇਤਿ ਬਿਵਾਹ ਸੰਪੂਰਨ ਹੋਤ ਭਯੋ ॥

ਲਛੀਆ ਗ੍ਰਿਹ ਪ੍ਰਸੰਗ ॥

ਸਵੈਯਾ ॥

ਤਉ ਹੀ ਲਉ ਐਸੋ ਸੁਨੀ ਬਤੀਯਾ ਲਛੀਆ ਗ੍ਰਿਹਿ ਮੈ ਸੁਤ ਪੰਡੁ ਕੇ ਆਏ ॥

ਗਾਇ ਸਮੇਤ ਸਭੋ ਮਿਲਿ ਕੌਰਨ ਚਿਤ ਬਿਖੈ ਕਰੁਨਾ ਨ ਬਸਾਏ ॥

ਐਸੇ ਬਿਚਾਰ ਕੀਓ ਚਿਤ ਮੈ ਸੁ ਤਹਾ ਕੋ ਚਲੈ ਸਭ ਬਿਸਨੁ ਬੁਲਾਏ ॥

ਐਸੇ ਬਿਚਾਰ ਸੁ ਸਾਜ ਕੈ ਸ︀ਯੰਦਨ ਸ੍ਰੀ ਬ੍ਰਿਜਨਾਥ ਤਹਾ ਕੋ ਸਿਧਾਏ ॥੨੦੬੬॥

ਕਾਨ੍ਰਹ ਚਲੇ ਉਤ ਕਉ ਜਬ ਹੀ ਬਰਮਾਕ੍ਰਿਤ ਤੋ ਇਤ ਮੰਤ੍ਰ ਬਿਚਾਰਿਯੋ ॥

ਲੈ ਅਕ੍ਰੂਰ ਕਉ ਆਪਨੇ ਸੰਗ ਕਹਿਯੋ ਅਰੇ ਕਾਨ੍ਹ ਕਹੂੰ ਕਉ ਪਧਾਰਿਯੋ ॥

ਛੀਨ ਲੈ ਯਾ ਤੇ ਅਰੇ ਮਿਲਿ ਕੈ ਮਨਿ ਐਸੇ ਬਿਚਾਰ ਕੀਯੋ ਤਿਹ ਮਾਰਿਯੋ ॥

ਲੈ ਬਰਮਾਕ੍ਰਿਤ ਵਾ ਬਧ ਕੈ ਮਨਿ ਆਪਨੇ ਧਾਮ ਕੀ ਓਰਿ ਸਿਧਾਰਿਯੋ ॥੨੦੬੭॥

ਚੌਪਈ ॥

ਸਤਿ ਧੰਨਾ ਭੀ ਸੰਗਿ ਰਲਾਯੋ ॥

ਜਬ ਸਤ੍ਰਾਜਿਤ ਕੋ ਤਿਨ ਘਾਯੋ ॥

ਏ ਤਿਹ ਬਧ ਕੈ ਡੇਰਨ ਆਏ ॥

ਉਤੈ ਸੰਦੇਸ ਸ︀ਯਾਮ ਸੁਨਿ ਪਾਏ ॥੨੦੬੮॥