ਦੂਤ ਬਾਚ ਕਾਨ੍ਰਹ ਸੋ ॥

ਚੌਪਈ ॥

ਪ੍ਰਭੁ ਸੋ ਦੂਤਨ ਬੈਨ ਉਚਾਰੇ ॥

ਸਤ੍ਰਾਜਿਤ ਕ੍ਰਿਤਬਰਮਾ ਮਾਰੇ ॥

ਮਨਿ ਧਨ ਛੀਨਿ ਤਾਹਿ ਤੇ ਲਯੋ ॥

ਤੋਹਿ ਤ੍ਰੀਆ ਕੋ ਅਤਿ ਦੁਖੁ ਦਯੋ ॥੨੦੬੯॥

ਜਬ ਜਦੁਪਤਿ ਇਹ ਬਿਧਿ ਸੁਨਿ ਪਾਯੋ ॥

ਛੋਰਿ ਅਉਰ ਸਭ ਕਾਰਜ ਆਯੋ ॥

ਹਰਿ ਆਵਨ ਕ੍ਰਿਤਬਰਮੈ ਜਾਨੀ ॥

ਸਤਿਧੰਨਾ ਸੋ ਬਾਤ ਬਖਾਨੀ ॥੨੦੭੦॥

ਅੜਿਲ ॥

ਕਹੁ ਸਤਿਧੰਨਾ ਬਾਤ ਅਬੈ ਹਮ ਕਿਆ ਕਰੈ ॥

ਕਹੋ ਪਰੈ ਕੈ ਜਾਇ ਕਹੋ ਲਰਿ ਕੈ ਮਰੈ ॥

ਦੁਇ ਮੈ ਇਕ ਮੁਹਿ ਬਾਤ ਕਹੋ ਸਮਝਾਇ ਕੈ ॥

ਹੋ ਕੇ ਉਪਾਇ ਕੈ ਸ︀ਯਾਮਹਿ ਮਾਰੈ ਜਾਇ ਕੈ ॥੨੦੭੧॥

ਕ੍ਰਿਤਬਰਮਾ ਕੀ ਬਾਤ ਸੁਨਤ ਤਿਨਿ ਯੌ ਕਹਿਯੋ ॥

ਜਦੁਪਤਿ ਬਲੀ ਪ੍ਰਚੰਡ ਹਨਿਯੋ ਅਰਿ ਜੋ ਚਹਿਯੋ ॥

ਤਾ ਸੋ ਹਮ ਪੈ ਬਲ ਨ ਲਰੈ ਪੁਨਿ ਜਾਇ ਕੈ ॥

ਹੋ ਕੰਸ ਸੇ ਛਿਨ ਮੈ ਮਾਰਿ ਦਏ ਸੁਖ ਪਾਇ ਕੈ ॥੨੦੭੨॥

ਬਤੀਆ ਸੁਨਿ ਤਿਹ ਕੀ ਅਕ੍ਰੂਰ ਪੈ ਆਯੋ ॥

ਪ੍ਰਭੁ ਦੁਬਿਧਾ ਕੋ ਭੇਦ ਸੁ ਤਾਹਿ ਸੁਨਾਯੋ ॥

ਤਿਨ ਕਹਿਯੋ ਅਬ ਸੁਨਿ ਤੇਰੋ ਇਹੀ ਉਪਾਇ ਹੈ ॥

ਹੋ ਪ੍ਰਭ ਤੇ ਬਚ ਹੈ ਸੋਊ ਜੁ ਪ੍ਰਾਨ ਬਚਾਇ ਹੈ ॥੨੦੭੩॥

ਸਵੈਯਾ ॥

ਦੈ ਮਨਿ ਤਾਹਿ ਉਦਾਸ ਭਯੋ ਕਿਹ ਓਰਿ ਭਜੋ ਚਿਤ ਮੈ ਇਹ ਧਾਰਿਯੋ ॥

ਮੈ ਅਪਰਾਧ ਕੀਓ ਹਰਿ ਕੋ ਮਨਿ ਹੇਤੁ ਬਲੀ ਸਤ੍ਰਾਜਿਤ ਮਾਰਿਯੋ ॥

ਤਾਹਿ ਕੇ ਹੇਤੁ ਗੁਸਾ ਕਰਿ ਸ︀ਯਾਮ ਸਭੈ ਅਪਨੋ ਪੁਰਖਤ ਸੰਭਾਰਿਯੋ ॥

ਜਉ ਰਹਿ ਹਉ ਤਊ ਮਾਰਤ ਹੈ ਏਹ ਕੈ ਡਰੁ ਉਤਰ ਓਰਿ ਸਿਧਾਰਿਯੋ ॥੨੦੭੪॥

ਦੋਹਰਾ ॥

ਸਤਿਧੰਨਾ ਮਨਿ ਲੈ ਜਹਾ ਭਜ ਗਯੋ ਤ੍ਰਾਸ ਬਢਾਇ ॥

ਸ︀ਯੰਦਨ ਪੈ ਚੜਿ ਸ︀ਯਾਮ ਜੂ ਤਹ ਹੀ ਪਹੁੰਚਿਯੋ ਜਾਇ ॥੨੦੭੫॥

ਪਾਵ ਪਿਆਦੋ ਸਤ੍ਰ ਹੋਇ ਭਜਿਯੋ ਸੁ ਤ੍ਰਾਸ ਬਢਾਇ ॥

ਤਬ ਜਦੁਬੀਰ ਕ੍ਰਿਪਾਨ ਸੋ ਮਾਰਿਯੋ ਤਾ ਕੋ ਜਾਇ ॥੨੦੭੬॥

ਖੋਜਤ ਭਯੋ ਤਿਹ ਮਾਰ ਕੈ ਮਨਿ ਨਹੀ ਆਈ ਹਾਥਿ ॥

ਮਨਿ ਨਹੀ ਆਈ ਹਾਥਿ ਯੌ ਕਹਿਯੋ ਹਲੀ ਕੇ ਸਾਥ ॥੨੦੭੭॥

ਸਵੈਯਾ ॥

ਐਸੇ ਲਖਿਯੋ ਮੁਸਲੀ ਮਨ ਮੈ ਸੁ ਪ੍ਰਭੂ ਹਮ ਤੇ ਮਨਿ ਆਜ ਛਪਾਈ ॥

ਲੈ ਅਕ੍ਰੂਰ ਬਨਾਰਸ ਗਯੋ ਮਨਿ ਕਉ ਤਿਹ ਕੀ ਨ ਕਛੂ ਸੁਧਿ ਪਾਈ ॥

ਸ︀ਯਾਮ ਜੂ ਮੋ ਇਕ ਸਿਖ︀ਯ ਹੈ ਭੂਪਤਿ ਜਾਤ ਤਹਾ ਹਉ ਸੋ ਐਸੇ ਸੁਨਾਈ ॥

ਯੌ ਬਤੀਯਾ ਕਹਿ ਜਾਤ ਰਹਿਯੋ ਜਦੁਬੀਰ ਕੀ ਕੈ ਮਨ ਮੈ ਦੁਚਿਤਾਈ ॥੨੦੭੮॥

ਦੋਹਰਾ ॥

ਜਉ ਮੁਸਲੀ ਤਿਹ ਪੈ ਗਯੋ ਤਉ ਭੂਪਤਿ ਸੁਖੁ ਪਾਇ ॥

ਲੈ ਅਪੁਨੇ ਤਿਹ ਧਾਮ ਗਯੋ ਆਗੇ ਹੀ ਤੇ ਆਇ ॥੨੦੭੯॥

ਗਦਾ ਜੁਧ ਮੈ ਅਤਿ ਚਤੁਰੁ ਯੌ ਸਭ ਤੇ ਸੁਨਿ ਪਾਇ ॥

ਤਬੈ ਦੁਰਜੋਧਨ ਹਲੀ ਤੇ ਸਭ ਸੀਖੀ ਬਿਧਿ ਆਇ ॥੨੦੮੦॥