ਜਮੁਨਾ ਬਾਚ ਅਰਜਨੁ ਸੋ ॥
ਦੋਹਰਾ ॥
ਅਰਜੁਨ ਸੋ ਜਮਨਾ ਤਬੈ ਐਸੇ ਕਹਿਓ ਸੁਨਾਇ ॥
ਜਦੁਪਤਿ ਬਰ ਹੀ ਚਾਹਿ ਚਿਤਿ ਤਪੁ ਕੀਨੋ ਮੈ ਆਇ ॥੨੦੯੪॥
ਪਾਰਥ ਬਾਚ ਕਾਨ੍ਰਹ ਜੂ ਸੋ ॥
ਸਵੈਯਾ ॥
ਤਬ ਪਾਰਥ ਆਇ ਕੈ ਸੀਸ ਨਿਵਾਇ ਸੁ ਸ︀ਯਾਮ ਜੂ ਸਿਉ ਇਹ ਬੈਨ ਉਚਾਰੇ ॥
ਸੂਰਜ ਕੀ ਦੁਹਿਤਾ ਜਮਨਾ ਇਹ ਨਾਮ ਪ੍ਰਭੂ ਜਗ ਜਾਹਿਰ ਸਾਰੇ ॥
ਭੇਸ ਤਪੋਧਨ ਕਾਹੇ ਕੀਯੋ ਇਨ ਅਉ ਗ੍ਰਿਹ ਕੇ ਸਭ ਕਾਜ ਬਿਸਾਰੇ ॥
ਅਰਜੁਨ ਉਤਰ ਐਸੇ ਦੀਯੋ ਘਨਿ ਸ︀ਯਾਮ ਸੁਨੋ ਬਰ ਹੇਤੁ ਤੁਮਾਰੇ ॥੨੦੯੫॥
ਪਾਰਥ ਕੀ ਬਤੀਯਾ ਸੁਨਿ ਯੌ ਬਹੀਯਾ ਗਹਿ ਡਾਰਿ ਲਈ ਰਥ ਊਪਰ ॥
ਚੰਦ ਸੋ ਆਨਨ ਜਾਹਿ ਲਸੈ ਅਤਿ ਜੋਤਿ ਜਗੈ ਸੁ ਕਪੋਲਨ ਦੂ ਪਰ ॥
ਕੈ ਕੈ ਕ੍ਰਿਪਾ ਅਤਿ ਹੀ ਤਿਹ ਪੈ ਨ ਕ੍ਰਿਪਾ ਕਰਿ ਸ︀ਯਾਮ ਜੂ ਐਸੀ ਕਿਸੀ ਪਰ ॥
ਆਪਨੇ ਧਾਮਿ ਲਿਆਵਤ ਭਯੋ ਸਭ ਐਸ ਕਥਾ ਇਹ ਮਾਲੁਮ ਭੂ ਪਰ ॥੨੦੯੬॥
ਡਾਰਿ ਤਬੈ ਰਥ ਪੈ ਜਮਨਾ ਕਹੁ ਸ੍ਰੀ ਬ੍ਰਿਜ ਨਾਇਕ ਡੇਰਨ ਆਯੋ ॥
ਬ︀ਯਾਹ ਕੇ ਬੀਚ ਸਭਾ ਹੂ ਜੁਧਿਸਟਰ ਗਯੋ ਨ੍ਰਿਪ ਪਾਇਨ ਸੋ ਲਪਟਾਯੋ ॥
ਦੁਆਰਕਾ ਜੈਸਿ ਰਚੀ ਪ੍ਰਭ ਜੂ ਤੁਮ ਮੋ ਪੁਰ ਤੈਸਿ ਰਚੋ ਸੁ ਸੁਨਾਯੋ ॥
ਆਇਸ ਦੇਤ ਭਯੋ ਪ੍ਰਭ ਜੂ ਕਰਮਾਬਿਸ੍ਵ ਸੋ ਤਿਨ ਤੈਸੋ ਬਨਾਯੋ ॥੨੦੯੭॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਿਕਾਰ ਖੇਲਬੋ ਜਮੁਨਾ ਕੋ ਬਿਵਾਹਤ ਭਏ ॥