ਉਜੈਨ ਰਾਜਾ ਕੀ ਦੁਹਿਤਾ ਕੋ ਬ︀ਯਾਹ ਕਥਨੰ ॥

ਸਵੈਯਾ ॥

ਪੰਡੁ ਕੇ ਪੁਤ੍ਰਨ ਤੇ ਅਰੁ ਕੁੰਤੀ ਤੇ ਲੈ ਕੇ ਬਿਦਾ ਘਨਿ ਸ︀ਯਾਮ ਸਿਧਾਯੋ ॥

ਭੂਪ ਉਜੈਨ ਪੁਰੀ ਕੋ ਜਹਾ ਕਬਿ ਸ︀ਯਾਮ ਕਹੈ ਤਿਹ ਪੈ ਚਲਿ ਆਯੋ ॥

ਤਾ ਦੁਹਿਤਾ ਹੂ ਕੋ ਬ︀ਯਾਹਨ ਕਾਜ ਦੁਰਜੋਧਨ ਹੂ ਕੋ ਭੀ ਚਿਤੁ ਲੁਭਾਯੋ ॥

ਸੈਨ ਬਨਾਇ ਭਲੀ ਅਪਨੀ ਤਿਹ ਬ︀ਯਾਹਨ ਕਉ ਇਤ ਤੇ ਇਹ ਧਾਯੋ ॥੨੦੯੮॥

ਸਜਿ ਸੈਨ ਦੁਰਜੋਧਨ ਆਯੋ ਉਤੇ ਪੁਰ ਤਾਹੀ ਇਤੈ ਬ੍ਰਿਜ ਨਾਇਕ ਆਏ ॥

ਭੂਪਤਿ ਅਉਰ ਬਡੇ ਬਲਵੰਡ ਸੁ ਵਾਹ ਬਿਯਾਹ ਕਉ ਦੇਖਨ ਧਾਏ ॥

ਸ︀ਯਾਮ ਭਨੈ ਤਿਹ ਕੀ ਭਗਨੀ ਤਿਹ ਆਨੰਦ ਦੁੰਦਭਿ ਕੋਟਿ ਬਜਾਏ ॥

ਤਉ ਹੀ ਲਉ ਸ︀ਯਾਮ ਜੀ ਬ︀ਯਾਹ ਕੈ ਤਾਹ ਕੋ ਪਾਰਥ ਲੈ ਸੰਗਿ ਅਉਧਿ ਸਿਧਾਏ ॥੨੦੯੯॥

ਚੌਪਈ ॥

ਜਬ ਜਦੁਬੀਰ ਅਜੁਧਿਆ ਆਯੋ ॥

ਸੁਨਿ ਭੂਪਤਿ ਲੈਬੇ ਕਹੁ ਧਾਯੋ ॥

ਸਿੰਘਾਸਨ ਅਪਨੇ ਬੈਠਾਰਿਯੋ ॥

ਚਿਤ ਕੋ ਸੋਕ ਦੂਰ ਕਰਿ ਡਾਰਿਯੋ ॥੨੧੦੦॥

ਚਰਨ ਪ੍ਰਭੂ ਕੇ ਗਹਿ ਕਰ ਰਹਿਯੋ ॥

ਤੁਮ ਦਰਸਨ ਪਾਵਤ ਦੁਖ ਬਹਿਯੋ ॥

ਅਰੁ ਨ੍ਰਿਪ ਚਿਤ ਮੈ ਪ੍ਰੇਮ ਬਢਾਯੋ ॥

ਮਨ ਅਪਨੋ ਸੰਗਿ ਸ︀ਯਾਮ ਮਿਲਾਯੋ ॥੨੧੦੧॥

ਕਾਨ੍ਰਹ ਜੂ ਬਾਚ ਨ੍ਰਿਪ ਸੋ ॥

ਸਵੈਯਾ ॥

ਦੇਖ ਕੈ ਪ੍ਰੀਤਿ ਨ੍ਰਿਪੋਤਮ ਕੀ ਹਸਿ ਕੈ ਤਿਹ ਸੋ ਇਮ ਸ︀ਯਾਮ ਉਚਾਰੋ ॥

ਹੋ ਤੁਮ ਰਾਘਵ ਕੇ ਕੁਲ ਤੇ ਜਿਨਿ ਰਾਵਨ ਸੋ ਰਿਸਿ ਸਤ੍ਰ ਪਛਾਰੋ ॥

ਮਾਗਵੋ ਛਤ੍ਰਨ ਕੋ ਨ ਕਹਿਯੋ ਤਊ ਮਾਗਤਿ ਹੋ ਨਹਿ ਸੰਕ ਬਿਚਾਰੋ ॥

ਅਪਨੀ ਦੈ ਦੁਹਿਤਾ ਹਮ ਕਉ ਤਿਹ ਕਉ ਚਿਤ ਚਾਹਤ ਹੈ ਸੁ ਹਮਾਰੋ ॥੨੧੦੨॥

ਨ੍ਰਿਪੋ ਬਾਚ ਕਾਨ੍ਰਹ ਸੋ ॥

ਚੌਪਈ ॥

ਤਬ ਯੌ ਭੂਪ ਸ︀ਯਾਮ ਸੋ ਭਾਖੀ ॥

ਏਕ ਪ੍ਰਤਿਗ੍ਰਯਾ ਮੈ ਕਰ ਰਾਖੀ ॥

ਜੋ ਇਨ ਸਤ ਬ੍ਰਿਖਭਨ ਕੋ ਨਾਥੈ ॥

ਸੋ ਇਹ ਕੋ ਲੈ ਜਾ ਕਰਿ ਸਾਥੈ ॥੨੧੦੩॥

ਸਵੈਯਾ ॥

ਕਟਿ ਸੋ ਕਸਿ ਸ︀ਯਾਮ ਪਿਤੰਬਰ ਕੋ ਅਪੁਨੋ ਪੁਨਿ ਸਾਤਊ ਬੇਖ ਬਨਾਏ ॥

ਦੇਖਬੇ ਭੀਤਰ ਏਕ ਹੀ ਸ︀ਯਾਮ ਲਗੈ ਕਿਨ ਹੂ ਲਖਿ ਭੇਦ ਨ ਪਾਏ ॥

ਪਾਗਹਿ ਦਾਬਿ ਨਚਾਇ ਕੈ ਭਉਹਨ ਸੂਰ ਸਭੋ ਮਹਿ ਸੂਰ ਕਹਾਏ ॥

ਧੰਨਿ ਹੀ ਧੰਨਿ ਕਹਿਯੋ ਸਭ ਹੀ ਜਬ ਸਾਤ ਹੀ ਬੈਲਨ ਕੋ ਨਥਿ ਆਏ ॥੨੧੦੪॥

ਜਬ ਨਾਥਤ ਭਯੋ ਪ੍ਰਭ ਸਾਤ ਬ੍ਰਿਖਭ ਤਬ ਭਾਖਤ ਭੇ ਭਟਵਾ ਇਹ ਸਾਥੇ ॥

ਆਵਤ ਜੋ ਬਲਵੰਤ ਇਹੀ ਹਿਤ ਸੋ ਪੁਰਏ ਇਨ ਸਿੰਗਨ ਸਾਥੇ ॥

ਕਉਨ ਬਲੀ ਪ੍ਰਗਟਿਯੋ ਜਗ ਮੈ ਇਨ ਸਾਤਨ ਕੇ ਜੋਊ ਨਾਕਹਿ ਨਾਥੇ ॥

ਬੀਰ ਕਹੈ ਹਸ ਕੈ ਰਨਧੀਰ ਬਿਨਾ ਰਿਪੁ ਚੀਰ ਸੁ ਸ੍ਰੀ ਬ੍ਰਿਜਨਾਥੇ ॥੨੧੦੫॥

ਸਾਧ ਕਹੈ ਇਕ ਯੌ ਹਸਿ ਕੈ ਸਮ ਸ︀ਯਾਮ ਕੀ ਜੋ ਜਗ ਬੀਰ ਬਿਯੋ ਹੈ ॥

ਜਾ ਮਘਵਾਜਿਤ ਜੀਤ ਲਯੋ ਸਿਰ ਰਾਵਣ ਕਾਟਿ ਕਬੰਧ ਕਿਯੋ ਹੈ ॥

ਗਾੜ ਪਰੀ ਗਜ ਪੈ ਜਬ ਹੀ ਤਿਹ ਨਾਕਹਿ ਤੇ ਪ੍ਰਭੁ ਰਾਖਿ ਲਿਯੋ ਹੈ ॥

ਭੀਰ ਪਰੇ ਰਨਧੀਰ ਭਯੋ ਜਨ ਪੀਰ ਨਿਹਾਰਿ ਅਧੀਰ ਭਯੋ ਹੈ ॥੨੧੦੬॥

ਜੋ ਬਿਧਿ ਬੇਦ ਕੇ ਬੀਚ ਲਿਖੀ ਬਿਧਿ ਤਾਹੀ ਸੋ ਬ︀ਯਾਹ ਸਿਆਮ ਕੋ ਕੀਨੋ ॥

ਆਨੰਦ ਕੈ ਅਤਿ ਹੀ ਚਿਤ ਮੈ ਸਭ ਦੀਨ ਸੁ ਬਿਪ੍ਰਨ ਸਾਜ ਨਵੀਨੋ ॥

ਅਉ ਗਜਰਾਜ ਬਡੇ ਅਰੁ ਬਾਜ ਘਨੇ ਧਨ ਲੈ ਬ੍ਰਿਜਨਾਥ ਕੋ ਦੀਨੋ ॥

ਸ︀ਯਾਮ ਭਨੇ ਇਹ ਭਾਤਿ ਸੋ ਭੂਪਤਿ ਲੋਕ ਬਿਖੈ ਅਤਿ ਹੀ ਜਸੁ ਲੀਨੋ ॥੨੧੦੭॥