ਅਥ ਇੰਦ੍ਰ ਕੋ ਜੀਤ ਕੈ ਕਲਪ ਬ੍ਰਿਛ ਲਿਆਇਬੋ ਕਥਨੰ ॥

ਸਵੈਯਾ ॥

ਯੌ ਸੁਖ ਦੈ ਤਿਨ ਤ੍ਰੀਅਨ ਕੋ ਫਿਰਿ ਸ︀ਯਾਮ ਪੁਰੰਦਰ ਲੋਕ ਸਿਧਾਯੋ ॥

ਕੰਕਨ ਕੁੰਡਲ ਦੇਤ ਭਯੋ ਤਿਹ ਪਾਇ ਕੈ ਸੋਕ ਸਭੈ ਬਿਸਰਾਯੋ ॥

ਸੁੰਦਰ ਏਕ ਪਿਖਿਯੋ ਤਹ ਰੂਖ ਤਿਹੀ ਪਰ ਸ︀ਯਾਮ ਕੋ ਚਿਤ ਲੁਭਾਯੋ ॥

ਮਾਗਤਿ ਭਯੋ ਨ ਦਯੋ ਸੁਰਰਾਜ ਤਹੀ ਹਰਿ ਸਿਉ ਹਰਿ ਜੁਧੁ ਮਚਾਯੋ ॥੨੧੪੬॥

ਰਿਸਿ ਸਾਜਿ ਪੁਰੰਦਰ ਸੈਨ ਚੜਿਯੋ ਚਲਿ ਕੈ ਸਭ ਸ︀ਯਾਮ ਕੇ ਸਾਮੁਹੇ ਆਏ ॥

ਘੋਰਤ ਮੇਘ ਲਸੈ ਚਪਲਾ ਬਰਖਾ ਬਰਸੇ ਰਥ ਸਾਜ ਬਨਾਏ ॥

ਦ੍ਵਾਦਸ ਸੂਰ ਸਬੈ ਉਮਡੈ ਬਸੁ ਰਾਵਨ ਸੇ ਜਿਨ ਹੂ ਬਿਚਲਾਏ ॥

ਭੇਦ ਲਹਿਯੋ ਨਹੀ ਨੈਕੁ ਚਲੇ ਮਦ ਮਤਿ ਸੁ ਸ︀ਯਾਮ ਪੈ ਘੂਮਤ ਧਾਏ ॥੨੧੪੭॥

ਆਵਤ ਹੀ ਮਿਲਿ ਕੈ ਸਭ ਹੂ ਜਦੁਬੀਰ ਕੈ ਊਪਰ ਸਿੰਧਰ ਪੇਲੇ ॥

ਪੰਖ ਸੁਮੇਰ ਚਲੇ ਕਰਿ ਕੈ ਤਿਨ ਕੇ ਰਿਸ ਸੋ ਟੁਕ ਦਾਤ ਕੇ ਠੇਲੇ ॥

ਸੁੰਡ ਕਟੇ ਤਿਨ ਕੇ ਬ੍ਰਿਜਨਾਥ ਕ੍ਰਿਪਾਨਿਧਿ ਸੋ ਝਟਿ ਦੈ ਜਿਮ ਕੇਲੇ ॥

ਸ੍ਰਉਨ ਭਰੇ ਰਮਨੀਯ ਰਮਾਪਤਿ ਫਾਗੁਨ ਅੰਤਿ ਬਸੰਤ ਸੇ ਖੇਲੇ ॥੨੧੪੮॥

ਸ੍ਰੀ ਬ੍ਰਿਜ ਨਾਇਕ ਬੈਰਨ ਸੋ ਜਬ ਹੀ ਰਿਸ ਮਾਡਿ ਕੀਯੋ ਖਰਕਾ ॥

ਬਹੁ ਬੀਰ ਭਏ ਬਿਨੁ ਪ੍ਰਾਨ ਤਬੈ ਜਬ ਨਾਦ ਪ੍ਰਚੰਡ ਸੁਨਿਯੋ ਹਰਿ ਕਾ ॥

ਜਦੁਬੀਰ ਫਿਰਾਵਤ ਭਯੋ ਗਹਿ ਕੈ ਗਜ ਸੁੰਡਨ ਸੋ ਬਰ ਕੈ ਕਰ ਕਾ ॥

ਉਪਮਾ ਉਪਜੀ ਕਬਿ ਕੇ ਮਨ ਯੌ ਘਿਸੂਆ ਮਨੋ ਫੇਰਤ ਹੈ ਲਰਕਾ ॥੨੧੪੯॥

ਜੀਵਤ ਸੋ ਨ ਦਯੋ ਗ੍ਰਿਹ ਜਾਨ ਜੋਊ ਬ੍ਰਿਜਨਾਥ ਕੇ ਸਾਮੁਹੇ ਆਯੋ ॥

ਜੀਤਿ ਸੁਰੇਸ ਦਿਵਾਕਰਿ ਦ੍ਵਾਦਸ ਆਨੰਦ ਕੈ ਚਿਤਿ ਸੰਖ ਬਜਾਯੋ ॥

ਰੂਖ ਚਲੋ ਤੁਮ ਹੀ ਹਮਰੇ ਗ੍ਰਿਹ ਲੈ ਉਨ ਕੋ ਇਹ ਭਾਤਿ ਸੁਨਾਯੋ ॥

ਸੋ ਤਰੁ ਲੈ ਹਰਿ ਸੰਗ ਚਲੇ ਸੁ ਕਬਿਤਨ ਭੀਤਰ ਸ︀ਯਾਮ ਬਨਾਯੋ ॥੨੧੫੦॥

ਸ੍ਰੀ ਬ੍ਰਿਜਨਾਥ ਰੁਕਮਨ ਕੇ ਗ੍ਰਿਹ ਆਵਤ ਭੇ ਤਰੁ ਸੁੰਦਰ ਲੈ ਕੈ ॥

ਲਾਲ ਲਗੇ ਜਿਨ ਧਾਮਨ ਕੋ ਬ੍ਰਹਮਾ ਰਹੈ ਦੇਖਤ ਜਾਹਿ ਲੁਭੈ ਕੈ ॥

ਤਉਨ ਸਮੈ ਸੋਊ ਸ︀ਯਾਮ ਕਥਾ ਜਦੁਬੀਰ ਕਹੀ ਤਿਨ ਕਉ ਸੁ ਸੁਨੈ ਕੈ ॥

ਸੋ ਕਬਿ ਸ︀ਯਾਮ ਕਬਿਤਨ ਬੀਚ ਕਹੀ ਸੁਨਿਓ ਸਭ ਹੇਤੁ ਬਢੈ ਕੈ ॥੨੧੫੧॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਇੰਦ੍ਰ ਕੋ ਜੀਤ ਕਰ ਕਲਪ ਬ੍ਰਿਛ ਲਿਆਵਤ ਪਏ ॥

ਰੁਕਮਿਨਿ ਸਾਥ ਕਾਨ੍ਰਹ ਜੀ ਹਾਸੀ ਕਰਨ ਕਥਨੰ ॥

ਸਵੈਯਾ ॥

ਸ੍ਰੀ ਬ੍ਰਿਜਨਾਥ ਕਹਿਓ ਤ੍ਰੀਅ ਸੋ ਮੁਹਿ ਭੋਜਨ ਗੋਪਿਨ ਧਾਮਿ ਕਰਿਯੋ ॥

ਸੁਨਿ ਸੁੰਦਰਿ ਤਾ ਦਿਨ ਤੇ ਹਮਰੋ ਬਿਚੀਆ ਦਧਿ ਕੋ ਫੁਨਿ ਨਾਮ ਪਰਿਯੋ ॥

ਜਬ ਸੰਧ ਜਰਾ ਦਲੁ ਸਾਜ ਚੜਾਯੋ ਭਜ ਗੇ ਤਬ ਨੈਕੁ ਨ ਧੀਰ ਧਰਿਯੋ ॥

ਤਿਹ ਤੇ ਤੁਮਰੀ ਮਤਿ ਕੋ ਅਬ ਕਾ ਕਹੀਐ ਹਮ ਸਉ ਕਹਿ ਆਨਿ ਬਰਿਯੋ ॥੨੧੫੨॥

ਰਾਜ ਸਮਾਜ ਨਹੀ ਸੁਨਿ ਸੁੰਦਰਿ ਨ ਧਨ ਕਾਹੂ ਤੇ ਮਾਗਿ ਲਯੋ ਏ ॥

ਸੂਰ ਨਹੀ ਜਿਨ ਤਿਆਗ ਕੈ ਆਪਨੋ ਦੇਸ ਸਮੁੰਦ੍ਰ ਮੋ ਬਾਸ ਕਯੋ ਹੈ ॥

ਚੋਰ ਪਰਿਯੋ ਮਨਿ ਕੋ ਫੁਨਿ ਨਾਮ ਸੁ ਯਾਹੀ ਤੇ ਕ੍ਰੁਧਿਤ ਭ੍ਰਾਤ ਭਯੋ ਹੈ ॥

ਤਾਹੀ ਤੇ ਮੋ ਤਜਿ ਕੈ ਬਰੁ ਆਨਹਿ ਤੇਰੋ ਕਛੂ ਅਬ ਲਉ ਨ ਗਯੋ ਹੈ ॥੨੧੫੩॥

ਰੁਕਮਿਨੀ ਬਾਚ ਸਖੀ ਸੋ ॥

ਸਵੈਯਾ ॥

ਚਿੰਤ ਕਰੀ ਮਨ ਮੈ ਹਮ ਸੋ ਨ ਥੀ ਜਾਨਤ ਸ︀ਯਾਮ ਇਤੀ ਕਰਿ ਹੈ ॥

ਬਰੁ ਮੋ ਤਜਿ ਕੈ ਤੁਮ ਆਨਹਿ ਕਉ ਬਚਨਾ ਇਹ ਭਾਤਿ ਕੇ ਉਚਰਿ ਹੈ ॥

ਹਮਰੋ ਮਰਿਬੋ ਈ ਬਨਿਯੋ ਇਹ ਠਾ ਜੀਅ ਹੈ ਨ ਆਵਸਿ ਅਬੈ ਮਰਿ ਹੈ ॥

ਮਰਿਬੋ ਜੁ ਨ ਜਾਤ ਭਲੇ ਸਜਨੀ ਅਪੁਨੇ ਪਤਿ ਸੋ ਹਠਿ ਕੈ ਜਰਿ ਹੈ ॥੨੧੫੪॥

ਤ੍ਰੀਅ ਕਾਨ੍ਰਹ ਸੋ ਚਿੰਤਤ ਹੁਇ ਮਨ ਮੈ ਮਰਿਬੋ ਈ ਬਨਿਯੋ ਚਿਤ ਬੀਚ ਬਿਚਾਰਿਯੋ ॥

ਮੋ ਸੰਗਿ ਕਉ ਬ੍ਰਿਜਨਾਥ ਅਬੈ ਕਬਿ ਸ︀ਯਾਮ ਕਹੈ ਕਟੁ ਬੈਨ ਉਚਾਰਿਯੋ ॥

ਕ੍ਰੋਧ ਸੋ ਖਾਇ ਤਵਾਰ ਧਰਾ ਪਰ ਝੂਮਿ ਗਿਰੀ ਨਹੀ ਨੈਕੁ ਸੰਭਾਰਿਯੋ ॥

ਯੌ ਉਪਮਾ ਉਪਜੀ ਜੀਅ ਮੈ ਜਨੁ ਟੂਟ ਗਯੋ ਰੁਖ ਬ੍ਰਯਾਰ ਕੋ ਮਾਰਿਯੋ ॥੨੧੫੫॥

ਦੋਹਰਾ ॥

ਅੰਕ ਲੀਓ ਭਰ ਕਾਨ੍ਰਹ ਤਿਹ ਦੂਰ ਕਰਨ ਕੋ ਕ੍ਰੋਧ ॥

ਸਵਾਧਾਨ ਕਰਿ ਰੁਕਮਿਨੀ ਜਦੁਪਤਿ ਕੀਓ ਪ੍ਰਬੋਧ ॥੨੧੫੬॥

ਸਵੈਯਾ ॥

ਤੇਰੇ ਹੀ ਧਰਮ ਤੇ ਮੈ ਸੁਨਿ ਸੁੰਦਰਿ ਕੇਸਨ ਤੇ ਗਹਿ ਕੰਸ ਪਛਾਰਿਯੋ ॥

ਤੇਰੇ ਹੀ ਧਰਮ ਤੇ ਸੰਧਿ ਜਰਾ ਹੂ ਕੋ ਸੈਨ ਸਭੈ ਛਿਨ ਮਾਹਿ ਸੰਘਾਰਿਯੋ ॥

ਤੇਰੇ ਹੀ ਧਰਮ ਜਿਤਿਯੋ ਮਘਵਾ ਅਰੁ ਤੇਰੇ ਹੀ ਧਰਮ ਭੂਮਾਸੁਰ ਮਾਰਿਯੋ ॥

ਤੋ ਸੋ ਕੀਓ ਉਪਹਾਸ ਅਬੈ ਮੁਹਿ ਤੈ ਅਪਨੇ ਜੀਅ ਸਾਚ ਬਿਚਾਰਿਯੋ ॥੨੧੫੭॥