ਰੁਕਮਿਨੀ ਬਾਚ ॥
ਸਵੈਯਾ ॥
ਯੌ ਪੀਅ ਕੀ ਤ੍ਰੀਅ ਬਾਤ ਸੁਨੀ ਦੁਖੁ ਕੀ ਤਬ ਬਾਤ ਸਭੈ ਬਿਸਰਾਈ ॥
ਭੂਲਿ ਪਰੀ ਪ੍ਰਭੁ ਕੀਜੈ ਛਿਮਾ ਮੁਹਿ ਨਾਰ ਨਿਵਾਇ ਕੈ ਨਾਰਿ ਸੁਨਾਈ ॥
ਅਉਰ ਕਰੀ ਉਪਮਾ ਪ੍ਰਭ ਕੀ ਜੁ ਕਬਿਤਨ ਮੈ ਬਰਨੀ ਨਹੀ ਜਾਈ ॥
ਊਤਰ ਦੇਤ ਭਈ ਹਸਿ ਕੈ ਹਰਿ ਮੈ ਉਪਹਾਸ ਕੀ ਬਾਤ ਨ ਪਾਈ ॥੨੧੫੮॥
ਦੋਹਰਾ ॥
ਮਾਨ ਕਥਾ ਰੁਕਮਿਨੀ ਕੀ ਸ︀ਯਾਮ ਕਹੀ ਚਿਤ ਲਾਇ ॥
ਆਗੇ ਕਥਾ ਸੁ ਹੋਇਗੀ ਸੁਨੀਅਹੁ ਪ੍ਰੇਮ ਬਢਾਇ ॥੨੧੫੯॥
ਕਬਿਯੋ ਬਾਚ ॥
ਸਵੈਯਾ ॥
ਸ੍ਰੀ ਜਦੁਬੀਰ ਕੀ ਜੇਤੀ ਤ੍ਰੀਆ ਸਭ ਕੋ ਦਸ ਹੂ ਦਸ ਪੁਤ੍ਰ ਦੀਏ ॥
ਅਰੁ ਏਕਹਿ ਏਕ ਦਈ ਦੁਹਿਤਾ ਤਿਨ ਕੇ ਸੁ ਹੁਲਾਸ ਬਢਾਇ ਹੀਏ ॥
ਸਭ ਕਾਨ੍ਰਹ ਕੀ ਮੂਰਤਿ ਸ︀ਯਾਮ ਭਨੈ ਸਭ ਕੰਧਿ ਪਟੰਬਰ ਪੀਤ ਲੀਏ ॥
ਕਰੁਨਾਨਿਧਿ ਕਉਤੁਕ ਦੇਖਨ ਕਉ ਇਹ ਭੂ ਪਰ ਆਇ ਚਰਿਤ੍ਰ ਕੀਏ ॥੨੧੬੦॥
ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰੁਕਮਿਨੀ ਉਪਹਾਸ ਬਰਨਨ ਸਮਾਪਤੰ ॥
ਅਨਰੁਧ ਜੀ ਕੋ ਬ︀ਯਾਹ ਕਥਨੰ ॥
ਸਵੈਯਾ ॥
ਤਉ ਹੀ ਲਉ ਪੌਤ੍ਰ ਕੀ ਬ︀ਯਾਹ ਕ੍ਰਿਪਾਨਿਧਿ ਸ︀ਯਾਮ ਭਨੈ ਰੁਚਿ ਮਾਨਿ ਬਿਚਾਰਿਯੋ ॥
ਸੁੰਦਰ ਥੀ ਰੁਕਮੀ ਕੀ ਸੁਤਾ ਤਿਹ ਬ︀ਯਾਹਹਿ ਕੋ ਸਭ ਸਾਜਿ ਸਵਾਰਿਯੋ ॥
ਟੀਕਾ ਦੀਯੋ ਤਿਹ ਭਾਲ ਮੈ ਕੁੰਕਮ ਅਉ ਮਿਲਿ ਬਿਪ੍ਰਨ ਬੇਦ ਉਚਾਰਿਯੋ ॥
ਸ੍ਰੀ ਜਦੁਬੀਰ ਤ੍ਰੀਆ ਸੰਗ ਲੈ ਬਲਭਦ੍ਰ ਸੁ ਕਉਤਕ ਕਾਜ ਸਿਧਾਰਿਯੋ ॥੨੧੬੧॥