ਚੌਪਈ ॥

ਪਹਰ ਦੋਇ ਤਹ ਜੁਧੁ ਮਚਾਯੋ ॥

ਏਕ ਨ ਦੋ ਮੈ ਮਾਰਨ ਪਾਯੋ ॥

ਬਿਹਬਲ ਹੋਇ ਦੋਊ ਧਰਿ ਪਰੇ ॥

ਜੀਵਤ ਬਚੇ ਸੁ ਮਾਨਹੋ ਮਰੇ ॥੨੧੭੩॥

ਬਿਮੁਛਿਤ ਹ੍ਵੈ ਫਿਰ ਜੁਧ ਮਚਾਯੋ ॥

ਕਉਤੁਕ ਸਭ ਲੋਕਨ ਦਰਸਾਯੋ ॥

ਕ੍ਰੋਧਿਤ ਹੁਇ ਸੁ ਯਾ ਬਿਧਿ ਅਰੈ ॥

ਕੇਹਰਿ ਦੁਇ ਜਨੁ ਬਨ ਮੈ ਲਰੈ ॥੨੧੭੪॥

ਸਵੈਯਾ ॥

ਜੁਧ ਬਿਖੇ ਥਕ ਗਯੋ ਰੁਕਮੀ ਤਬ ਧਾਇ ਹਲੀ ਇਕ ਘਾਇ ਚਲਾਯੋ ॥

ਤਉ ਉਨ ਹੂ ਅਰਿ ਕੋ ਪੁਨਿ ਘਾਇ ਸੁ ਆਵਤ ਮਾਰਗ ਮੈ ਲਖਿ ਪਾਯੋ ॥

ਤਉ ਹੀ ਸੰਭਾਰਿ ਗਦਾ ਅਪੁਨੀ ਅਰੁ ਚਿਤ ਬਿਖੈ ਅਤਿ ਰੋਸ ਬਢਾਯੋ ॥

ਸ︀ਯਾਮ ਭਨੈ ਤਿਹ ਬੀਰ ਤਬੈ ਸੁ ਗਦਾ ਕੋ ਗਦਾ ਸੰਗਿ ਘਾਇ ਬਚਾਯੋ ॥੨੧੭੫॥

ਸ︀ਯਾਮ ਭਨੈ ਅਰਿ ਕੋ ਜਬ ਹੀ ਇਹ ਆਵਤ ਘਾਇ ਕੋ ਬੀਚ ਨਿਵਾਰਿਯੋ ॥

ਤਉ ਬਲਭਦ੍ਰ ਮਹਾ ਰਿਸਿ ਠਾਨਿ ਸੁ ਅਉਰ ਗਦਾ ਹੂ ਕੋ ਘਾਉ ਪ੍ਰਹਾਰਿਯੋ ॥

ਸੋ ਇਹ ਕੇ ਸਿਰ ਭੀਤਰ ਲਾਗ ਗਯੋ ਇਨ ਹੂ ਨਹੀ ਨੈਕੁ ਸੰਭਾਰਿਯੋ ॥

ਝੂਮ ਕੈ ਦੇਹ ਪਰਿਯੋ ਧਰਨੀ ਰੁਕਮੀ ਪੁਨਿ ਅੰਤ ਕੇ ਧਾਮਿ ਸਿਧਾਰਿਯੋ ॥੨੧੭੬॥

ਭ੍ਰਾਤ ਜਿਤੇ ਰੁਕਮੀ ਕੇ ਹੁਤੇ ਬਧ ਭ੍ਰਾਤ ਨਿਹਾਰਿ ਕੈ ਕ੍ਰੋਧ ਭਰੇ ॥

ਬਰਛੀ ਅਰੁ ਬਾਨ ਕਮਾਨ ਕ੍ਰਿਪਾਨ ਗਦਾ ਗਹਿ ਯਾ ਪਰ ਆਇ ਪਰੇ ॥

ਕਿਲਕਾਰ ਦਸੋ ਦਿਸ ਘੇਰਤ ਭੇ ਮੁਸਲੀਧਰ ਤੇ ਨ ਰਤੀ ਕੁ ਡਰੇ ॥

ਨਿਸ ਕੋ ਮਨੋ ਹੇਰਿ ਪਤੰਗ ਦੀਆ ਪਰ ਨੈਕੁ ਡਰੇ ਨਹੀ ਟੂਟ ਪਰੇ ॥੨੧੭੭॥

ਸੰਗ ਹਲਾਯੁਧ ਕੇ ਉਨ ਹੂ ਸੁ ਉਤੈ ਅਤਿ ਕ੍ਰੋਧ ਹੁਇ ਜੁਧੁ ਮਚਾਯੋ ॥

ਭ੍ਰਾਤ ਕੋ ਜੁਧ ਭਯੋ ਤ੍ਰੀਅ ਭ੍ਰਾਤ ਕੇ ਸੰਗ ਇਹੈ ਪ੍ਰਭ ਜੂ ਸੁਨਿ ਪਾਯੋ ॥

ਬੈਠ ਬਿਚਾਰ ਕੀਯੋ ਸਭ ਹੂੰ ਜੁ ਸਬੈ ਜਦੁਬੀਰ ਕੁਟੰਬ ਬੁਲਾਯੋ ॥

ਅਉਰ ਕਥਾ ਦਈ ਛੋਰ ਹਲੀ ਕੀ ਸਹਾਇ ਕਉ ਕੋਪਿ ਕ੍ਰਿਪਾਨਿਧਿ ਧਾਯੋ ॥੨੧੭੮॥

ਦੋਹਰਾ ॥

ਜਮ ਰੂਪੀ ਬਲਭਦ੍ਰ ਪਿਖਿ ਹਰਿ ਆਗਮ ਸੁਨਿ ਪਾਇ ॥

ਬੁਧਵੰਤਨ ਤਿਹ ਭਾਈਅਨ ਕਹੀ ਸੁ ਕਹਉ ਸੁਨਾਇ ॥੨੧੭੯॥

ਸਵੈਯਾ ॥

ਦੇਖਿ ਅਨੀ ਜਦੁਬੀਰ ਘਨੀ ਲੀਏ ਆਵਤ ਹੈ ਡਰੁ ਤੋਹਿ ਨ ਆਵੈ ॥

ਕਉਨ ਬਲੀ ਪ੍ਰਗਟਿਯੋ ਭੂਅ ਮੈ ਤੁਮ ਹੀ ਨ ਕਹੋ ਇਨ ਸੋ ਸਮੁਹਾਵੈ ॥

ਜਉ ਜੜ ਕੈ ਹਠ ਹੀ ਭਿਰ ਹੈ ਤੁ ਕਹਾ ਫਿਰ ਜੀਵਤ ਧਾਮਹਿ ਆਵੈ ॥

ਆਜ ਸੋਊ ਬਚਿ ਹੈ ਇਹ ਅਉਸਰ ਜੋ ਭਜਿ ਕੈ ਭਟ ਪ੍ਰਾਨ ਬਚਾਵੈ ॥੨੧੮੦॥

ਤਉ ਲਗ ਹੀ ਜੁਤ ਕੋਪ ਕ੍ਰਿਪਾਨਿਧਿ ਆਹਵ ਕੀ ਛਿਤ ਭੀਤਰ ਆਏ ॥

ਸ੍ਰਉਣ ਭਰਿਯੋ ਬਲਿਭਦ੍ਰ ਪਿਖਿਯੋ ਬਿਨੁ ਪ੍ਰਾਨ ਪਰੇ ਰੁਕਮੀ ਦਰਸਾਏ ॥

ਭੂਪਤ ਅਉਰ ਘਨੇ ਹੀ ਪਿਖੇ ਕਬਿ ਸ︀ਯਾਮ ਭਨੈ ਹਰਿ ਘਾਇਨ ਆਏ ॥

ਭ੍ਰਾਤ ਕਉ ਦੇਖ ਪ੍ਰਸੰਨ ਭਏ ਬਲਿ ਨਾਰਿ ਕੋ ਦੇਖਤ ਨੈਨ ਨਿਵਾਏ ॥੨੧੮੧॥

ਰਥ ਤੇ ਤਬ ਆਪਹਿ ਧਾਇ ਕੈ ਸ︀ਯਾਮ ਜੂ ਜਾਇ ਹਲੀ ਕਹੁ ਅੰਕਿ ਲੀਓ ॥

ਫੁਨਿ ਅਉਰਨ ਜਾਹਿ ਗਹਿਯੋ ਰੁਕਮੀ ਤਿਹ ਕੋ ਸੁ ਭਲੀ ਬਿਧਿ ਦਾਹ ਕੀਓ ॥

ਉਤਿ ਦਉਰਿ ਰੁਕਮਨ ਭਇਯਨ ਬੀਚ ਗਈ ਤਿਨ ਜਾਏ ਸਮੋਧ ਕੀਓ ॥

ਕਿਹ ਕਾਜ ਕਹਿਯੋ ਇਨ ਸੋ ਤੁਮ ਜੂਝ ਕੀਯੋ ਜਿਨ ਸੋ ਭਟ ਕੋ ਨ ਬੀਓ ॥੨੧੮੨॥

ਚੌਪਈ ॥

ਤਿਨ ਯੌ ਸ︀ਯਾਮ ਸਮੋਧ ਕਰਾਯੋ ॥

ਪੌਤ੍ਰ ਬਧੂ ਲੈ ਡੇਰਨ ਆਯੋ ॥

ਸ︀ਯਾਮ ਕਥਾ ਹ੍ਵੈ ਹੈ ਮੈ ਕੈਹਉ ॥

ਸ੍ਰੋਤਨ ਭਲੀ ਭਾਤਿ ਰਿਝਵੈ ਹਉ ॥੨੧੮੩॥

ਇਤਿ ਸ੍ਰੀ ਬਚਿਤ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਪੌਤ੍ਰ ਬਿਆਹ ਰੁਕਮੀ ਬਧ ਕਰਤ ਭਏ ਧਿਆਇ ਸਮਾਪਤਮ ॥