ਅਥ ਊਖਾ ਕੋ ਬਿਆਹ ਕਥਨੰ ॥
ਦਸ ਸੈ ਭੁਜਾ ਕੋ ਗਰਬੁ ਹਰਨ ਕਥਨੰ ॥
ਚੌਪਈ ॥
ਜਦੁਪਤਿ ਪੌਤ੍ਰ ਬ︀ਯਾਹ ਘਰ ਆਯੋ ॥
ਅਤਿ ਚਿਤਿ ਅਪਨੇ ਹਰਖ ਬਢਾਯੋ ॥
ਗਰਬ ਉਤੈ ਦਸ ਸੈ ਭੁਜ ਕੀਨੋ ॥
ਮੈ ਬਰੁ ਮਹਾਰੁਦ੍ਰ ਤੇ ਲੀਨੋ ॥੨੧੮੪॥
ਸਵੈਯਾ ॥
ਗਾਲ ਬਜਾਇ ਭਲੀ ਬਿਧਿ ਸੋ ਅਰੁ ਤਾਲ ਸਭੋ ਸੰਗਿ ਹਾਥਨ ਦੀਨੋ ॥
ਜੈਸੇ ਲਿਖੀ ਬਿਧਿ ਬੇਦ ਬਿਖੈ ਤਿਹ ਭੂਪ ਤਿਹੀ ਬਿਧਿ ਸੋ ਤਪੁ ਕੀਨੋ ॥
ਜਗਿ ਕਰੇ ਸਭ ਹੀ ਬਿਧਿ ਪੂਰਬ ਕਉਨ ਬਿਧਾਨ ਬਿਨਾ ਨਹੀ ਹੀਨੋ ॥
ਰੁਦ੍ਰ ਰਿਝਾਇ ਕਹਿਯੋ ਇਹ ਭਾਤਿ ਸੁ ਹੋ ਕੁਟਵਾਰ ਇਹੀ ਬਰੁ ਲੀਨੋ ॥੨੧੮੫॥
ਰੁਦ੍ਰ ਜਬੈ ਕੁਟਵਾਰ ਕਯੋ ਤਬ ਦੇਸਨਿ ਦੇਸਨ ਧਰਮ ਚਲਾਯੋ ॥
ਪਾਪ ਕੀ ਬਾਤ ਗਈ ਛਪ ਕੈ ਸਭ ਹੀ ਜਗ ਮੈ ਜਸੁ ਭੂਪਤਿ ਛਾਯੋ ॥
ਸਤ੍ਰ ਤ੍ਰਿਸੂਲ ਕੈ ਬਸਿ ਭਏ ਅਰਿ ਅਉਰ ਕਿਹੂੰ ਨਹਿ ਸੀਸ ਉਠਾਯੋ ॥
ਲੋਗਨ ਤਉਨ ਸਮੈ ਜਗ ਮੈ ਕਬਿ ਸ︀ਯਾਮ ਭਨੈ ਅਤਿ ਹੀ ਸੁਖ ਪਾਯੋ ॥੨੧੮੬॥
ਰੁਦ੍ਰ ਪ੍ਰਤਾਪ ਭਏ ਅਰਿ ਬਸਿ ਕਿਹੂੰ ਅਰਿ ਆਨ ਨ ਸੀਸ ਉਠਾਯੋ ॥
ਕਰਿ ਲੈ ਕਬਿ ਸ︀ਯਾਮ ਭਨੈ ਅਤਿ ਹੀ ਇਹ ਪਾਇਨ ਊਪਰ ਸੀਸ ਝੁਕਾਯੋ ॥
ਭੂਪ ਨ ਰੰਚਕ ਬਾਤ ਲਈ ਇਹ ਪਉਰਖ ਮੇਰੋ ਈ ਹੈ ਲਖਿ ਪਾਯੋ ॥
ਪਉਰਖ ਭਯੋ ਭੁਜਦੰਡਨ ਰੁਦ੍ਰ ਤੇ ਜੁਧ ਹੀ ਕੋ ਬਰੁ ਮਾਗਨ ਧਾਯੋ ॥੨੧੮੭॥
ਸੋਰਠਾ ॥
ਮੂਰਖ ਲਹਿਯੋ ਨ ਭੇਦੁ ਜੁਧੁ ਚਹਨਿ ਸਿਵ ਪੈ ਚਲਿਯੋ ॥
ਕਰਿ ਬਿਰਥਾ ਸਭ ਖੇਦਿ ਜਿਵ ਰਵਿ ਤਪ ਬਾਰੂ ਤਪੈ ॥੨੧੮੮॥
ਸਵੈਯਾ ॥
ਸੀਸ ਨਿਵਾਇ ਕੈ ਪ੍ਰੇਮ ਬਢਾਇ ਕੈ ਯੌ ਨ੍ਰਿਪ ਰੁਦ੍ਰ ਸੋ ਬੈਨ ਸੁਨਾਵੈ ॥
ਜਾਤ ਹੋ ਹਉ ਜਿਹ ਸਤ੍ਰ ਪੈ ਰੁਦ੍ਰ ਜੂ ਕੋਊ ਨ ਆਗੇ ਤੇ ਹਾਥ ਉਠਾਵੈ ॥
ਤਾ ਤੇ ਅਯੋਧਨ ਕਉ ਹਮਰੋ ਕਬਿ ਸ︀ਯਾਮ ਕਹੈ ਮਨੂਆ ਲਲਚਾਵੈ ॥
ਚਾਹਤ ਹੋ ਤੁਮ ਤੇ ਬਰੁ ਆਜ ਕੋਊ ਹਮਰੇ ਸੰਗ ਜੂਝ ਮਚਾਵੈ ॥੨੧੮੯॥