ਸਵੈਯਾ ॥
ਆਵਤ ਸ︀ਯਾਮ ਜੀ ਕੋ ਸੁਨਿ ਕੈ ਨ੍ਰਿਪ ਮੰਤ੍ਰ ਪੁਛਿਯੋ ਤਿਨ ਮੰਤ੍ਰਨ ਦੀਨੋ ॥
ਏਕ ਕਹੀ ਹਮ ਜੋ ਦੁਹਿਤਾ ਇਹ ਦੈ ਸੁ ਕਹਿਯੋ ਤੁਹਿ ਮਾਨਿ ਨ ਲੀਨੋ ॥
ਮਾਗ ਲਯੋ ਸਿਵ ਤੇ ਰਨ ਕੋ ਬਰੁ ਜਾਨਤ ਹੈ ਤੂ ਭਯੋ ਮਤਿ ਹੀਨੋ ॥
ਛੋਰਿਹੋ ਦ੍ਵੈ ਕਰਿ ਕੇ ਕਰ ਆਜੁ ਸੁ ਸ੍ਰੀ ਬ੍ਰਿਜਨਾਥ ਇਹੈ ਪ੍ਰਨ ਕੀਨੋ ॥੨੧੧੦॥
ਮਾਨੋ ਤੋ ਬਾਤ ਕਹੋ ਨ੍ਰਿਪ ਏਕ ਜੋ ਸ੍ਰਉਨਨ ਮੈ ਹਿਤ ਕੈ ਧਰੀਐ ॥
ਦੁਹਿਤਾ ਅਨਰੁਧ ਕੋ ਲੈ ਅਪੁਨੇ ਸੰਗਿ ਸ︀ਯਾਮ ਕੇ ਪਾਇਨ ਪੈ ਪਰੀਐ ॥
ਤੁਮਰੇ ਨ੍ਰਿਪ ਪਾਇ ਪਰੈ ਸੁਨੀਐ ਨਹੀ ਸ︀ਯਾਮ ਕੇ ਸੰਗਿ ਕਬੈ ਲਰੀਐ ॥
ਅਰਿਹੋ ਨ ਜੋ ਸ︀ਯਾਮ ਭਨੈ ਹਰਿ ਸੋ ਭੂਅ ਪੈ ਤਬ ਰਾਜੁ ਸਦਾ ਕਰੀਐ ॥੨੨੧੧॥
ਸ੍ਰੀ ਬ੍ਰਿਜ ਨਾਇਕ ਜੋ ਰਿਸ ਕੈ ਰਨ ਮੈ ਕਰਿ ਜੋ ਧਨੁ ਸਾਰੰਗ ਲੈ ਹੈ ॥
ਕਉਨ ਬਲੀ ਪ੍ਰਗਟਿਯੋ ਭੂਅ ਪੈ ਤੁਮ ਹੂ ਨ ਕਹੋ ਬਲਿ ਜੋ ਠਹਰੈ ਹੈ ॥
ਜੋ ਹਠ ਕੈ ਭਿਰਿਹੈ ਤਿਹ ਸੋ ਤਿਹ ਕਉ ਛਿਨ ਮੈ ਜਮਲੋਕਿ ਪਠੈ ਹੈ ॥
ਅਉਰ ਭੁਜਾ ਕਟਿ ਕੈ ਤੁਮਰੀ ਸਬ ਦ੍ਵੈ ਭੁਜ ਰਾਖਿ ਤ੍ਵੈ ਪ੍ਰਾਨ ਬਚੈ ਹੈ ॥੨੨੧੨॥
ਮੰਤ੍ਰੀ ਕੀ ਬਾਤ ਨ ਮਾਨਤ ਭਯੋ ਨ੍ਰਿਪ ਆਪਨੋ ਓਜ ਅਖੰਡ ਜਨਾਯੋ ॥
ਸਸਤ੍ਰ ਸੰਭਾਰ ਕੈ ਹਾਥਨ ਮੈ ਫੁਨਿ ਬੀਰਨ ਮੈ ਅਤਿ ਹੀ ਗਰਬਾਯੋ ॥
ਸੈਨ ਪ੍ਰਚੰਡ ਹੁਤੋ ਜਿਤਨੋ ਤਿਸ ਕਉ ਨ੍ਰਿਪ ਆਪਨੇ ਧਾਮਿ ਬੁਲਾਯੋ ॥
ਰੁਦ੍ਰ ਮਨਾਇ ਜਨਾਇ ਘਨੋ ਬਲੁ ਸ︀ਯਾਮ ਜੂ ਸੋ ਲਰਬੈ ਕਹੁ ਧਾਯੋ ॥੨੨੧੩॥
ਉਤ ਸ︀ਯਾਮ ਜੂ ਬਾਨ ਚਲਾਵਤ ਭਯੋ ਇਤ ਤੇ ਦਸ ਸੈ ਭੁਜ ਬਾਨ ਚਲਾਏ ॥
ਜਾਦਵ ਆਵਤ ਭੇ ਉਤ ਤੇ ਇਤ ਤੇ ਇਨ ਕੇ ਸਭ ਹੀ ਭਟ ਧਾਏ ॥
ਘਾਇ ਕਰੈ ਮਿਲ ਆਪਸ ਮੈ ਤਿਨ ਯੌ ਉਪਮਾ ਕਬਿ ਸ︀ਯਾਮ ਸੁਨਾਏ ॥
ਮਾਨਹੁ ਫਾਗੁਨ ਕੀ ਰੁਤਿ ਭੀਤਰ ਖੇਲਨ ਬੀਰ ਬਸੰਤਹਿ ਆਏ ॥੨੨੧੪॥
ਏਕ ਭਿਰੇ ਕਰਵਾਰਿਨ ਸੌ ਭਟ ਏਕ ਭਿਰੇ ਬਰਛੀ ਕਰਿ ਲੈ ਕੈ ॥
ਏਕ ਕਟਾਰਿਨ ਸੰਗ ਭਿਰੇ ਕਬਿ ਸ︀ਯਾਮ ਭਨੈ ਅਤਿ ਰੋਸਿ ਬਢੈ ਕੈ ॥
ਬਾਨ ਕਮਾਨਨ ਕਉ ਇਕ ਬੀਰ ਸੰਭਾਰਤ ਭੇ ਅਤਿ ਕ੍ਰੁਧਤ ਹ੍ਵੈ ਕੈ ॥
ਕਉਤੁਕ ਦੇਖਤ ਭਯੋ ਉਤ ਭੂਪ ਇਤੈ ਬ੍ਰਿਜ ਨਾਇਕ ਆਨੰਦ ਕੈ ਕੈ ॥੨੨੧੫॥
ਜਾ ਭਟ ਆਹਵ ਮੈ ਕਬਿ ਸ︀ਯਾਮ ਕਹੈ ਭਗਵਾਨ ਸੋ ਜੁਧੁ ਮਚਾਯੋ ॥
ਤਾਹੀ ਕੋ ਏਕ ਹੀ ਬਾਨ ਸੋ ਸ︀ਯਾਮ ਧਰਾ ਪਰਿ ਕੈ ਬਿਨੁ ਪ੍ਰਾਨ ਗਿਰਾਯੋ ॥
ਜੋ ਧਨੁ ਬਾਨਿ ਸੰਭਾਰਿ ਬਲੀ ਕੋਊ ਅਉ ਇਹ ਕੇ ਰਿਸਿ ਊਪਰ ਆਯੋ ॥
ਸੋ ਕਬਿ ਸ︀ਯਾਮ ਭਨੇ ਅਪਨੈ ਗ੍ਰਿਹਿ ਕੋ ਫਿਰਿ ਜੀਵਤ ਜਾਨ ਨ ਪਾਯੋ ॥੨੨੧੬॥
ਗੋਕੁਲ ਨਾਥ ਜੂ ਬੈਰਿਨ ਸੋ ਕਬਿ ਸ︀ਯਾਮ ਭਨੈ ਜਬ ਹੀ ਰਨ ਮਾਡਿਯੋ ॥
ਜੇਤਿਕ ਸਤ੍ਰਨ ਸਾਮੁਹੇ ਭੇ ਰਿਸਿ ਸੋ ਸਭਿ ਗਿਧ ਸ੍ਰਿੰਗਾਲਨ ਬਾਡਿਯੋ ॥
ਪਤਿ ਰਥੀ ਗਜਿ ਬਾਜ ਘਨੇ ਬਿਨੁ ਪ੍ਰਾਨ ਕੀਏ ਕੋਊ ਜੀਤ ਨ ਛਾਡਿਯੋ ॥
ਦੇਵ ਸਰਾਹਤ ਭੇ ਸਭ ਹੀ ਸੁ ਭਲੇ ਭਗਵਾਨ ਅਖੰਡਨ ਖਾਡਿਯੋ ॥੨੨੧੭॥
ਜੀਤੇ ਸਭੈ ਭਯ ਭੀਤ ਭਏ ਤਜਿ ਆਹਵ ਕੋ ਸਭ ਹੀ ਭਟ ਭਾਗੇ ॥
ਠਾਢੋ ਬਨਾਸੁਰ ਥੋ ਜਿਹ ਠਉਰ ਸਭੈ ਚਲਿ ਕੈ ਤਿਹ ਪਾਇਨ ਲਾਗੇ ॥
ਛੂਟ ਗਯੋ ਸਭਹੂਨ ਤੇ ਧੀਰਜ ਤ੍ਰਾਸਹਿ ਕੇ ਰਸ ਮੈ ਅਨੁਰਾਗੇ ॥
ਭਾਖਤ ਭੇ ਨ੍ਰਿਪ ਸੋ ਭਜੀਐ ਬਚ ਹੈ ਨ ਕੋਊ ਬ੍ਰਿਜਨਾਥ ਕੇ ਆਗੇ ॥੨੨੧੮॥
ਭੀਰ ਪਰੀ ਜਬ ਭੂਪਤਿ ਪੈ ਤਬ ਆਪਨੇ ਜਾਨ ਕੈ ਈਸ ਨਿਹਾਰਿਯੋ ॥
ਸੰਤ ਸਹਾਇ ਕੋ ਜਾਇ ਭਿਰਿਯੋ ਬ੍ਰਿਜ ਨਾਇਕ ਸੋ ਚਿਤ ਬੀਚ ਬਿਚਾਰਿਯੋ ॥
ਆਯੁਧ ਲੈ ਅਪਨੇ ਸਭ ਹੀ ਹਰਿ ਓਰ ਸੁ ਜੁਧ ਕੇ ਕਾਜ ਸਿਧਾਰਿਯੋ ॥
ਆਵਤ ਹੀ ਸੁ ਕਹੋ ਅਬ ਹਉ ਜਿਹ ਭਾਤਿ ਦੁਹੂ ਤਿਹ ਠਾ ਰਨ ਪਾਰਿਯੋ ॥੨੨੧੯॥
ਰੁਦ੍ਰ ਹ੍ਵੈ ਰੁਦ੍ਰ ਜਬੈ ਰਨ ਮੈ ਕਬਿ ਸ︀ਯਾਮ ਭਨੈ ਰਿਸਿ ਨਾਦ ਬਜਾਯੋ ॥
ਸੂਰ ਨ ਕਾਹੂੰ ਤੇ ਨੈਕੁ ਟਿਕਿਯੋ ਗਯੋ ਭਾਜ ਗਏ ਨ ਰਤੀ ਕੁ ਦ੍ਰਿੜਾਯੋ ॥
ਸਤ੍ਰਨ ਕੇ ਦੁਹੂ ਸਤ੍ਰਨ ਸੰਗ ਲੈ ਰੋਖ ਹਲੀ ਸੁ ਸੋਊ ਡਰ ਪਾਯੋ ॥
ਸ੍ਰੀ ਬ੍ਰਿਜਨਾਥ ਸੋ ਸ︀ਯਾਮ ਭਨੈ ਤਬ ਹੀ ਸਿਵ ਆਇ ਕੈ ਜੁਧੁ ਮਚਾਯੋ ॥੨੨੨੦॥
ਜੇ ਸਭ ਘਾਇ ਚਲਾਵਤ ਭਯੋ ਸਿਵ ਤੇ ਸਭ ਹੀ ਬ੍ਰਿਜਨਾਥ ਬਚਾਏ ॥
ਤਉਨ ਸਮੈ ਸਿਵ ਕੋ ਆਪੁਨੇ ਸਭ ਸ︀ਯਾਮ ਭਨੇ ਤਕਿ ਘਾਇ ਲਗਾਏ ॥
ਜੁਧੁ ਕੀਯੋ ਬਹੁ ਭਾਤਿ ਦੁਹੂ ਜਿਹ ਕੋ ਸਭ ਹੀ ਸੁਰ ਦੇਖਨ ਆਏ ॥
ਅੰਤਿ ਖਿਸਾਇ ਰਿਸਾਇ ਕ੍ਰਿਪਾਨਿਧਿ ਏਕ ਗਦਾ ਹੂੰ ਸੋ ਰੁਦ੍ਰ ਗਿਰਾਏ ॥੨੨੨੧॥
ਚੌਪਈ ॥
ਜਬ ਰੁਦ੍ਰਹਿ ਹਰਿ ਘਾਇ ਲਗਾਯੋ ॥
ਬਿਸੁਧੋ ਕਰਿ ਕਰਿ ਭੂਮਿ ਗਿਰਾਯੋ ॥
ਸੰਕਿਤ ਭਯੋ ਨ ਫਿਰਿ ਧਨੁ ਤਾਨਿਯੋ ॥
ਸ੍ਰੀ ਜਦੁਬੀਰ ਸਹੀ ਪ੍ਰਭੁ ਜਾਨਿਯੋ ॥੨੨੨੨॥
ਸੋਰਠਾ ॥
ਰੁਦ੍ਰ ਕੋਪ ਦਯੋ ਤ︀ਯਾਗ ਜਦੁਪਤਿ ਕੋ ਬਲੁ ਹੇਰ ਕੈ ॥
ਪਾਇਨ ਲਾਗਿਯੋ ਆਇ ਰਹਿਯੋ ਚਰਨ ਗਹਿ ਹਰ ਦੋਊ ॥੨੨੨੩॥
ਸਵੈਯਾ ॥
ਰੁਦ੍ਰ ਕੀ ਦੇਖਿ ਦਸਾ ਇਹ ਭਾਤਿ ਸੁ ਆਪਹਿ ਜੁਧੁ ਕੋ ਭੂਪਤਿ ਆਯੋ ॥
ਸ︀ਯਾਮ ਭਨੈ ਦਸ ਸੈ ਭੁਜ ਸ︀ਯਾਮ ਕੇ ਊਪਰ ਬਾਨਨ ਓਘ ਚਲਾਯੋ ॥
ਓਘ ਜੋ ਆਵਤ ਬਾਨਨ ਕੋ ਸਭ ਹੀ ਹਰਿ ਮਾਰਗ ਮੈ ਨਿਵਰਾਯੋ ॥
ਸਾਰੰਗ ਆਪੁਨ ਹਾਥ ਬਿਖੈ ਧਰਿ ਕੈ ਅਰਿ ਕੋ ਬਹੁ ਘਾਇਨ ਘਾਯੋ ॥੨੨੨੪॥
ਸ੍ਰੀ ਬ੍ਰਿਜ ਨਾਇਕ ਕ੍ਰੁਧਿਤ ਹੁਇ ਅਪਨੇ ਕਰ ਮੈ ਧਨ ਸਾਰੰਗ ਲੈ ਕੈ ॥
ਜੁਧੁ ਮਚਾਵਤ ਭਯੋ ਦਸ ਸੈ ਭੁਜ ਸੋ ਅਤਿ ਓਜ ਅਖੰਡ ਜਨੈ ਕੈ ॥
ਅਉਰ ਹਨੇ ਬਲਵੰਡ ਘਨੇ ਕਬਿ ਸ︀ਯਾਮ ਭਨੈ ਅਤਿ ਪਉਰਖ ਕੈ ਕੈ ॥
ਛੋਰਿ ਦਯੋ ਤਿਹ ਭੂਪਤਿ ਕੋ ਰਨ ਮੈ ਤਿਹ ਕੀ ਸੁ ਭੁਜਾ ਫੁਨ ਦ੍ਵੈ ਕੈ ॥੨੨੨੫॥
ਕਬਿਯੋ ਬਾਚ ॥
ਸਵੈਯਾ ॥
ਬਾਹ ਸਹੰਸ੍ਰ ਕਹੋ ਤੁਮ ਹੀ ਅਬ ਲਉ ਜਗ ਮੈ ਨਰ ਕਾਹੂ ਕੀ ਹੋਈ ॥
ਅਉਰ ਕਹੋ ਕਿਹ ਭੂਪ ਇਤੀ ਅਪਨੇ ਗ੍ਰਿਹ ਬੀਚ ਸੰਪਤਿ ਸਮੋਈ ॥
ਏਤੇ ਪੈ ਸੰਤ ਸੁਨੋ ਹਿਤ ਕੈ ਸਿਵ ਸੋ ਛਰੀਯਾ ਪੁਨਿ ਰਾਖਤ ਹੋਈ ॥
ਤਾ ਨ੍ਰਿਪ ਕੋ ਬਰੁ ਯਾ ਬਿਧਿ ਈਸ ਦਯੋ ਜਗਦੀਸ ਕੀਓ ਭਯੋ ਸੋਈ ॥੨੨੨੬॥
ਚੌਪਈ ॥
ਜਬ ਤਿਹ ਮਾਤਿ ਬਾਤ ਸੁਨਿ ਪਾਈ ॥
ਨ੍ਰਿਪ ਹਾਰਿਯੋ ਜੀਤਿਯੋ ਜਦੁਰਾਈ ॥
ਸਭ ਤਜਿ ਬਸਤ੍ਰ ਨਗਨ ਹੁਇ ਆਈ ॥
ਆਇ ਸ︀ਯਾਮ ਕੋ ਦਈ ਦਿਖਾਈ ॥੨੨੨੭॥
ਤਬ ਪ੍ਰਭੁ ਦ੍ਰਿਗ ਨੀਚੇ ਹੁਇ ਰਹਿਯੋ ॥
ਨੈਕ ਨ ਜੂਝਬ ਚਿਤ ਮੋ ਚਹਿਯੋ ॥
ਭੂਪਤਿ ਸਮੈ ਭਜਨ ਕੋ ਪਾਯੋ ॥
ਭਾਜਿ ਗਯੋ ਨਹਿ ਜੁਧ ਮਚਾਯੋ ॥੨੨੨੮॥