ਨ੍ਰਿਪ ਬਾਚ ਬੀਰਨ ਸੋ ॥

ਸਵੈਯਾ ॥

ਬਿਪਤ ਹੁਇ ਬਹੁ ਘਾਇਨ ਸੋ ਨ੍ਰਿਪ ਬੀਰਨ ਮੈ ਇਹ ਭਾਤਿ ਉਚਾਰਿਯੋ ॥

ਕੋਊ ਨ ਸੂਰ ਟਿਕਿਯੋ ਮੁਹ ਅਗ੍ਰਜ ਹਉ ਜਿਹ ਕੀ ਰਿਸਿ ਓਰਿ ਪਧਾਰਿਯੋ ॥

ਗਾਜਬੋ ਮੋ ਸੁਨਿ ਕੈ ਅਬ ਲਉ ਕਿਨਹੂ ਕਰ ਮੈ ਨਹੀ ਸਸਤ੍ਰ ਸੰਭਾਰਿਯੋ ॥

ਏਤੇ ਪੈ ਮੋ ਸੰਗਿ ਆਇ ਭਿਰਿਯੋ ਸੁ ਸਹੀ ਬ੍ਰਿਜ ਨਾਇਕ ਬੀਰ ਨਿਹਾਰਿਯੋ ॥੨੨੨੯॥

ਸ੍ਰੀ ਜਦੁਬੀਰ ਤੇ ਜੋ ਸਹਸ੍ਰ ਭੁਜ ਭਾਜਿ ਗਯੋ ਨਹਿ ਜੁਧੁ ਮਚਾਯੋ ॥

ਦ੍ਵੈ ਭੁਜ ਦੇਖਿ ਭਈ ਅਪੁਨੀ ਅਪੁਨੇ ਚਿਤ ਮੈ ਅਤਿ ਤ੍ਰਾਸ ਬਢਾਯੋ ॥

ਸੋ ਜਗ ਮੈ ਜਸੁ ਲੇਤਿ ਭਯੋ ਜਿਨਿ ਸ੍ਰੀ ਬ੍ਰਿਜਨਾਥਹਿ ਕੋ ਗੁਨ ਗਾਯੋ ॥

ਤਉ ਹੀ ਜਥਾਮਤਿ ਸੰਤ ਪ੍ਰਸਾਦ ਤੇ ਯੌ ਕਹਿ ਕੈ ਕਛੁ ਸ︀ਯਾਮ ਸੁਨਾਯੋ ॥੨੨੩੦॥

ਆਵਤ ਭਯੋ ਰਿਸ ਕੈ ਸਿਵ ਜੂ ਫਿਰਿ ਆਪੁਨੇ ਸੰਗ ਸਭੈ ਗਨ ਲੈ ਕੈ ॥

ਸ੍ਰੀ ਜਦੁਬੀਰ ਕੇ ਸਾਮੁਹੇ ਬੀਰ ਕਹੈ ਕਬਿ ਸ︀ਯਾਮ ਸੁ ਕ੍ਰੁਧਿਤ ਹ੍ਵੈ ਕੈ ॥

ਬਾਨ ਕ੍ਰਿਪਾਨ ਗਦਾ ਬਰਛੀ ਗਹਿ ਆਵਤ ਭੇ ਰਿਸਿ ਨਾਦ ਬਜੈ ਕੈ ॥

ਸੋ ਛਿਨ ਮੈ ਪ੍ਰਭ ਜੂ ਸਭ ਬੀਰ ਦਏ ਫੁਨਿ ਅੰਤ ਕੇ ਧਾਮਿ ਪਠੈ ਕੈ ॥੨੨੩੧॥

ਏਕ ਹਨੇ ਜਦੁਰਾਇ ਗਦਾ ਗਹਿ ਏਕ ਬਲੀ ਰਿਪੁ ਸੰਬਰ ਘਾਏ ॥

ਏਕ ਭਿਰੇ ਮੁਸਲੀਧਰ ਸੋ ਸੁ ਤੇ ਜੀਵਤ ਧਾਮ ਹੂ ਜਾਨ ਨ ਪਾਏ ॥

ਜੋ ਫਿਰਿ ਆਇ ਭਿਰੇ ਹਰਿ ਸੋ ਚਿਤ ਮੈ ਫੁਨਿ ਕੋਪ ਕੀ ਓਪ ਬਢਾਏ ॥

ਯੌ ਫਿਰਿ ਛੇਦਤ ਭਯੋ ਤਿਨ ਕਉ ਜੋਊ ਜੰਬੁਕ ਗੀਧਨ ਹਾਥਿ ਨ ਆਏ ॥੨੨੩੨॥

ਐਸੇ ਨਿਹਾਰਿ ਭਯੋ ਤਹਿ ਆਹਵ ਚਿਤ ਬਿਖੈ ਅਤਿ ਕ੍ਰੋਧ ਬਢਾਯੋ ॥

ਠੋਕਿ ਭੁਜਾ ਅਪਨੀ ਦੋਊ ਆਪ ਹੀ ਹਾਥ ਲੈ ਆਪਨੈ ਨਾਦ ਬਜਾਯੋ ॥

ਜਿਉ ਕੁਪ ਅੰਧਕ ਦੈਤ ਪੈ ਧਾਵਤ ਭਯੋ ਤਿਮ ਕੋਪ ਕੈ ਸ︀ਯਾਮ ਪੈ ਧਾਯੋ ॥

ਯੌ ਉਪਜੀ ਉਪਮਾ ਲਰਬੇ ਕਹੁ ਕੇਹਰਿ ਸੋ ਜਨੁ ਕੇਹਰਿ ਆਯੋ ॥੨੨੩੩॥

ਜੁਧ ਮੰਡਿਯੋ ਅਤਿ ਹੀ ਤਬ ਹੀ ਸਿਵ ਤਾਪ ਹੁਤੋ ਇਕ ਸੋਊ ਸੰਭਾਰਿਯੋ ॥

ਸ︀ਯਾਮ ਜੁ ਭੇਦ ਸਭੈ ਲਹਿ ਕੈ ਜੁਰ ਸੀਤ ਸੁ ਤਾਹੀ ਕੀ ਓਰਿ ਪਚਾਰਿਯੋ ॥

ਦੇਖਤ ਹੀ ਜੁਰ ਸੀਤ ਕਉ ਸੋ ਜੁਰ ਭਾਜਿ ਗਯੋ ਨ ਰਤੀ ਕੁ ਸੰਭਾਰਿਯੋ ॥

ਯੌ ਉਪਮਾ ਉਪਜੀ ਜੀਅ ਮੈ ਬਦਰਾ ਬਹਿਯੋ ਜਾਤ ਬਿਯਾਰ ਕੋ ਮਾਰਿਯੋ ॥੨੨੩੪॥

ਗਰਬ ਜਿਤੋ ਸਿਵ ਬੀਚ ਹੁਤੋ ਸਭ ਹੀ ਹਰਿ ਕ੍ਰੁਧ ਕੈ ਜੁਧੁ ਮਿਟਾਯੋ ॥

ਜੋ ਤਿਨ ਤੀਰਨ ਬ੍ਰਿਸਟ ਕਰੀ ਤਿਹ ਤੇ ਸਰ ਏਕ ਨੇ ਭੇਟਨ ਪਾਯੋ ॥

ਅਉਰ ਜਿਤੇ ਗਨ ਸੰਗ ਹੁਤੇ ਸਭ ਕੋ ਹਰਿ ਘਾਇ ਘਨੇ ਸੰਗਿ ਘਾਯੋ ॥

ਐਸੋ ਨਿਹਾਰ ਕੈ ਪਉਰਖ ਸ︀ਯਾਮ ਗਨਪਤਿ ਪਾਇਨ ਸੋ ਲਪਟਾਯੋ ॥੨੨੩੫॥

ਸਿਵ ਬਾਚ ॥

ਸਵੈਯਾ ॥

ਭੂਲ ਪਰਿਯੋ ਪ੍ਰਭ ਮੈ ਘਟ ਕਾਮ ਕੀਯੋ ਤੁਮ ਸੋ ਜੁ ਪੈ ਜੁਧ ਚਹਿਯੋ ॥

ਤੋ ਕਹਾ ਭਯੋ ਜੋ ਰਿਸਿ ਆਇ ਭਿਰਿਯੋ ਤੁ ਕਹਾ ਇਹ ਠਾ ਮੇਰੋ ਮਾਨ ਰਹਿਯੋ ॥

ਤੁਮਰੇ ਗੁਨ ਗਾਵਤ ਹੀ ਸਹਸ ਫਨਿ ਅਉਰ ਚਤੁਰਾਨਨ ਹਾਰਿ ਰਹਿਯੋ ॥

ਤੁਮਰੇ ਗੁਣ ਕਉਨ ਗਨੈ ਕਹ ਲਉ ਜਿਹ ਬੇਦ ਸਕੈ ਨਹਿ ਭੇਦ ਕਹਿਯੋ ॥੨੨੩੬॥

ਕਬਿਯੋ ਬਾਚ ॥

ਸਵੈਯਾ ॥

ਕਾ ਭਯੋ ਜੋ ਧਰਿ ਮੂੰਡ ਜਟਾ ਸੋ ਤਪੋਧਨ ਕੋ ਜਗ ਭੇਖ ਦਿਖਾਯੋ ॥

ਕਾ ਭਯੋ ਜੁ ਕੋਊ ਲੋਚਨ ਮੂੰਦਿ ਭਲੀ ਬਿਧਿ ਸੋ ਹਰਿ ਕੋ ਗੁਨ ਗਾਯੋ ॥

ਅਉਰ ਕਹਾ ਜੋ ਪੈ ਆਰਤੀ ਲੈ ਕਰਿ ਧੂਪ ਜਗਾਇ ਕੈ ਸੰਖ ਬਜਾਯੋ ॥

ਸ︀ਯਾਮ ਕਹੈ ਤੁਮ ਹੀ ਨ ਕਹੋ ਬਿਨ ਪ੍ਰੇਮ ਕਿਹੂ ਬ੍ਰਿਜ ਨਾਇਕ ਪਾਯੋ ॥੨੨੩੭॥

ਤਿਉ ਚਤੁਰਾਨਨ ਤਿਉਹੂ ਖੜਾਨਨ ਤਿਉ ਸਹਸਾਨਨ ਹੀ ਗੁਨ ਗਾਯੋ ॥

ਨਾਰਦ ਸਕ੍ਰ ਸਦਾ ਸਿਵ ਬ︀ਯਾਸ ਇਤੇ ਗੁਨ ਸ︀ਯਾਮ ਕੋ ਗਾਇ ਸੁਨਾਯੋ ॥

ਚਾਰੋ ਈ ਬੇਦ ਨ ਭੇਦ ਲਹਿਯੋ ਜਗ ਖੋਜਤ ਹੈ ਸਭ ਪਾਰ ਨ ਪਾਯੋ ॥

ਸ︀ਯਾਮ ਭਨੈ ਤੁਮ ਹੀ ਨ ਕਹੋ ਬਿਨ ਪ੍ਰੇਮ ਕਹੂ ਬ੍ਰਿਜਨਾਥ ਰਿਝਾਯੋ ॥੨੨੩੮॥