ਕਿਰਲਾ ਬਾਚ ਕਾਨ੍ਰਹ ਜੂ ਸੋ ॥

ਸੋਰਠਾ ॥

ਡਿਗ ਮੇਰੋ ਥੋ ਨਾਉ ਏਕ ਦੇਸ ਕੋ ਭੂਪ ਹੋ ॥

ਸੋ ਤੁਮ ਕਥਾ ਸੁਨਾਉ ਜਾ ਤੇ ਹਉ ਕਿਰਲਾ ਭਯੋ ॥੨੨੪੯॥

ਕਬਿਤੁ ॥

ਨਾਥ ਹਉ ਤੋ ਨਿਤਾਪ੍ਰਤਿ ਸੋਨੇ ਕੋ ਬਨਾਇ ਸਾਜ ਗਊ ਸਤ ਦੇਤੋ ਦਿਜ ਸੁਤ ਕਉ ਬੁਲਾਇ ਕੈ ॥

ਏਕ ਗਊ ਮਿਲੀ ਮੇਰੀ ਪੁੰਨ ਕਰੀ ਗਊਅਨ ਸੋ ਜੋ ਹਉ ਪੁੰਨ ਕਰਬੇ ਕਉ ਰਾਖਤ ਮੰਗਾਇ ਕੈ ॥

ਸੋਊ ਪੁੰਨ ਕਰੀ ਡੀਠ ਤਾਹੀ ਦਿਜ ਪਰੀ ਕਹਿਯੋ ਮੇਰੀ ਗਊ ਤਾ ਕੋ ਧਨੁ ਦੈ ਰਹਿਓ ਸੁਨਾਇ ਕੈ ॥

ਵਾ ਨ ਧਨ ਲਯੋ ਮੋਹਿ ਇਹੈ ਸ੍ਰਾਪ ਦਯੋ ਹੋਹੁ ਕਿਰਲਾ ਕੂਆ ਕੋ ਹਉ ਸੁ ਭਯੋ ਤਾ ਤੇ ਆਇ ਕੈ ॥੨੨੫੦॥

ਦੋਹਰਾ ॥

ਤੁਮਰੇ ਕਰ ਤੇ ਛੂਅਤ ਅਬ ਮਿਟਿ ਗਏ ਸਗਰੇ ਪਾਪ ॥

ਸੋ ਫਲ ਲਹਿਯੋ ਜੁ ਬਹੁਤੁ ਦਿਨ ਮੁਨਿ ਕਰਿ ਪਾਵਤ ਜਾਪ ॥੨੨੫੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਿਰਲਾ ਕੋ ਕੂਪ ਤੇ ਕਾਢ ਕੈ ਉਧਾਰ ਕਰਤ ਭਏ ਧਿਆਇ ਸੰਪੂਰਨੰ ॥

ਅਥ ਗੋਕੁਲ ਬਿਖੈ ਬਲਿਭਦ੍ਰ ਜੂ ਆਏ ॥

ਚੌਪਈ ॥

ਤਿਹ ਉਧਾਰਿ ਪ੍ਰਭ ਜੂ ਗ੍ਰਿਹਿ ਆਯੋ ॥

ਗੋਕੁਲ ਕਉ ਬਲਿਭਦ੍ਰ ਸਿਧਾਯੋ ॥

ਆਇ ਨੰਦ ਕੇ ਪਾਇਨ ਲਾਗਿਯੋ ॥

ਸੁਖੁ ਅਤਿ ਭਯੋ ਸੋਕ ਸਭ ਭਾਗਿਯੋ ॥੨੨੫੨॥

ਸਵੈਯਾ ॥

ਨੰਦ ਕੇ ਪਾਇਨ ਲਾਗਿ ਹਲੀ ਚਲਿ ਕੈ ਜਸੁਧਾ ਹੂੰ ਕੇ ਮੰਦਿਰ ਆਯੋ ॥

ਦੇਖਤ ਹੀ ਤਿਹ ਕੋ ਕਬਿ ਸ︀ਯਾਮ ਸੁ ਪਾਇਨ ਊਪਰਿ ਸੀਸ ਝੁਕਾਯੋ ॥

ਕੰਠਿ ਲਗਾਇ ਲਯੋ ਕਹਿਯੋ ਸੋਊ ਯੌ ਮਨ ਮੈ ਕਬਿ ਸ︀ਯਾਮ ਬਨਾਯੋ ॥

ਸ︀ਯਾਮ ਜੂ ਲੇਤ ਕਬੈ ਹਮਰੀ ਸੁਧਿ ਮਾਇ ਯੌ ਰੋਇ ਕੈ ਤਾਤ ਸੁਨਾਯੋ ॥੨੨੫੩॥