ਗਜਪੁਰ ਕੇ ਰਾਜਾ ਕੀ ਦੁਹਿਤਾ ਸਾਬ ਬਰੀ ॥
ਸਵੈਯਾ ॥
ਬੀਰ ਗਜਪੁਰ ਕੇ ਰੁਚਿ ਸੋ ਦੁਹਿਤਾ ਕੋ ਦ੍ਰੁਜੋਧਨ ਬ︀ਯਾਹ ਰਚਾਯੋ ॥
ਭੂਪ ਜਿਤੇ ਭੂਅ ਮੰਡਲ ਕੇ ਤਿਨ ਕਉਤੁਕ ਹੇਰਬੇ ਕਾਜ ਬੁਲਾਯੋ ॥
ਅੰਧ ਕੇ ਪੂਤਹਿ ਬ︀ਯਾਹ ਰਚਿਯੋ ਸੋ ਸੁ ਤਾਹੀ ਕੋ ਦੁਆਰਵਤੀ ਸੁਨਿ ਪਾਯੋ ॥
ਸਾਬ ਹੁਤੋ ਇਕ ਕਾਨ੍ਰਹ ਕੋ ਬਾਲਕ ਜਾਬਵਤੀ ਹੂ ਤੇ ਸੋ ਚਲਿ ਆਯੋ ॥੨੨੮੯॥
ਗਹਿ ਕੈ ਬਹੀਯਾ ਪੁਨਿ ਭੂਪ ਸੁਤਾ ਹੂ ਕੀ ਸ︀ਯੰਦਨ ਭੀਤਰ ਡਾਰਿ ਸਿਧਾਰਿਯੋ ॥
ਜੋ ਭਟ ਤਾਹਿ ਸਹਾਇ ਕੇ ਕਾਜ ਲਰਿਯੋ ਸੋਊ ਏਕ ਹੀ ਬਾਨ ਸੋ ਮਾਰਿਯੋ ॥
ਧਾਇ ਪਰੇ ਛਿ ਰਥੀ ਮਿਲਿ ਕੈ ਸੁ ਘਨੋ ਦਲੁ ਲੈ ਜਬ ਭੂਪ ਪਚਾਰਿਯੋ ॥
ਜੁਧੁ ਭਯੋ ਤਿਹ ਠਉਰ ਘਨੋ ਸੋਊ ਯੌ ਮੁਖ ਤੇ ਕਬਿ ਸ︀ਯਾਮ ਉਚਾਰਿਯੋ ॥੨੨੯੦॥
ਪਾਰਥ ਭੀਖਮ ਦ੍ਰੋਣ ਕ੍ਰਿਪਾਰੁ ਕ੍ਰਿਪੀ ਸੁਤ ਕੋਪ ਭਰਿਯੋ ਮਨ ਮੈ ॥
ਅਰੁ ਅਉਰ ਸੁ ਕਰਨ ਚਲਿਯੋ ਰਿਸ ਸੋਅ ਕਰੋਧ ਰੁ ਕਉਚ ਤਬੈ ਤਨ ਮੈ ॥
ਛਬਿ ਪਾਵਤ ਭਯੋ ਕਬਿ ਸ︀ਯਾਮ ਭਨੈ ਸੋਊ ਯੌ ਇਨ ਸੂਰਨ ਕੇ ਗਨ ਮੈ ॥
ਜਿਮ ਸੂਰਜ ਸੋਭਤ ਦਿਵਤਨ ਮੈ ਇਹ ਸੋ ਛਬਿ ਪਾਵਤ ਭਯੋ ਰਨ ਮੈ ॥੨੨੯੧॥
ਜੰਗ ਭਯੋ ਜਿਹ ਠਉਰ ਨਿਸੰਗ ਸੁ ਛੂਟਤ ਭੇ ਦੁਹੂ ਓਰ ਤੇ ਭਾਲੇ ॥
ਘਾਇਲ ਲਾਗ ਭਜੇ ਭਟ ਯੌ ਮਨੋ ਖਾਇ ਚਲੇ ਗ੍ਰਿਹ ਕੇ ਸੁ ਨਿਵਾਲੇ ॥
ਬੀਰ ਫਿਰੈ ਅਤਿ ਘੂਮਤਿ ਹੀ ਸੁ ਮਨੋ ਅਤਿ ਪੀ ਮਦਰਾ ਮਤਵਾਲੇ ॥
ਬਾਸਨ ਤੇ ਧਨੁ ਅਉਰ ਨਿਖੰਗ ਫਿਰੈ ਰਨ ਬੀਚ ਖਤੰਗ ਪਿਆਲੇ ॥੨੨੯੨॥
ਸਾਬ ਸਰਾਸਨ ਲੈ ਕਰ ਮੈ ਬਹੁ ਬੀਰ ਹਨੇ ਤਿਹ ਠਉਰ ਕਰਾਰੇ ॥
ਏਕਨ ਕੇ ਬਿਬ ਪਾਗ ਕਟੇ ਅਰੁ ਏਕਨ ਕੇ ਸਿਰ ਹੀ ਕਟਿ ਡਾਰੇ ॥
ਅਉਰ ਨਿਹਾਰਿ ਭਜੇ ਭਟ ਯੌ ਉਪਮਾ ਤਿਨ ਕੀ ਕਬਿ ਸ︀ਯਾਮ ਉਚਾਰੇ ॥
ਸਾਧ ਕੀ ਸੰਗਤਿ ਪਾਇ ਮਨੋ ਜਨ ਪੁੰਨਿ ਕੇ ਅਗ੍ਰਜ ਪਾਪ ਪਧਾਰੇ ॥੨੨੯੩॥
ਏਕਨ ਕੀ ਦਈ ਕਾਟ ਭੁਜਾ ਅਰੁ ਏਕਨ ਕੈ ਕਰ ਹੀ ਕਟਿ ਡਾਰੇ ॥
ਏਕ ਕਟੈ ਅਧ ਬੀਚਹੁ ਤੇ ਰਥ ਕਾਟਿ ਰਥੀ ਬਿਰਥੀ ਕਰਿ ਮਾਰੇ ॥
ਸੀਸ ਕਟੇ ਭਟ ਠਾਢੇ ਰਹੇ ਇਕ ਸ੍ਰੋਣ ਉਠਿਓ ਛਬਿ ਸ︀ਯਾਮ ਉਚਾਰੇ ॥
ਬੀਰਨ ਕੋ ਮਨੋ ਬਾਗ ਬਿਖੈ ਜਨੁ ਫੂਟੇ ਹੈ ਸੁ ਅਨੇਕ ਫੁਹਾਰੇ ॥੨੨੯੪॥
ਸ੍ਰੀ ਜਦੁਬੀਰ ਕੇ ਪੁਤ੍ਰ ਜਬੈ ਬਹੁ ਬੀਰ ਹਨੇ ਰਨ ਮੈ ਚਹਿ ਕੈ ॥
ਇਕ ਭਾਜ ਗਏ ਨ ਮੁਰੇ ਬਹੁਰੋ ਇਕ ਘਾਇਲ ਆਇ ਪਰੇ ਸਹਿਕੈ ॥
ਬਹੁ ਹੁਇ ਕੈ ਨਿਰਾਯੁਧ ਹ੍ਵੈ ਇਹ ਕੈ ਹਮ ਰਾਖਹੁ ਪਾਇ ਪਰੇ ਕਹਿ ਕੈ ॥
ਇਕ ਠਾਢੇ ਭਏ ਘਿਘਿਯਾਤ ਬਲੀ ਤ੍ਰਿਨ ਕੋ ਦੁਹੂ ਦਾਤਨ ਮੈ ਗਹਿ ਕੈ ॥੨੨੯੫॥
ਜੁਧੁ ਕੀਯੋ ਸੁਤ ਕਾਨ੍ਰਹ ਇਤੋ ਨਹਿ ਹੁਇ ਹੈ ਕਬੈ ਕਿਨ ਹੂ ਨਹੀ ਕੀਨੋ ॥
ਦ੍ਵੈ ਘਟਿ ਆਠ ਰਥੀ ਬਲਵੰਤ ਤਿਨੋ ਹੂ ਤੇ ਏਕ ਬਲੀ ਨਹੀ ਹੀਨੋ ॥
ਸੋ ਮਿਲਿ ਕੈ ਕਰਿ ਕੋਪ ਪਰੇ ਸੁਤ ਕਾਨ੍ਰਹ ਕੇ ਊਪਰ ਜਾਨ ਨ ਦੀਨੋ ॥
ਰੋਸ ਬਢਾਇ ਮਚਾਇ ਕੈ ਮਾਰਿ ਹੰਕਾਰ ਕੈ ਕੇਸਨ ਤੇ ਗਹਿ ਲੀਨੋ ॥੨੨੯੬॥
ਤੋਟਕ ॥
ਇਨ ਬੀਰਨ ਕੀ ਜਬ ਜੀਤ ਭਈ ਦੁਹਿਤਾ ਤਬ ਭੂਪ ਕੀ ਛੀਨ ਲਈ ॥
ਸੋਊ ਛੀਨ ਕੈ ਮੰਦਿਰ ਆਨਿ ਧਰੀ ਦੁਬਿਧਾ ਮਨ ਕੀ ਸਭ ਦੂਰਿ ਕਰੀ ॥੨੨੯੭॥
ਚੌਪਈ ॥
ਇਤੈ ਦ੍ਰਜੋਧਨ ਹਰਖ ਜਨਾਯੋ ॥
ਉਤ ਹਲਧਰ ਹਰਿ ਜੂ ਸੁਨਿ ਪਾਯੋ ॥
ਸੁਨਿ ਬਸੁਦੇਵ ਕ੍ਰੋਧ ਅਤਿ ਭਰਿ ਕੈ ॥
ਸ︀ਯਾਮ ਭਨੈ ਮੂਛਹਿ ਰਹਿਓ ਧਰਿ ਕੈ ॥੨੨੯੮॥
ਬਸੁਦੇਵ ਬਾਚ ॥
ਚੌਪਈ ॥
ਤਿਹ ਸੁਧਿ ਕਉ ਕੋਊ ਦੂਤ ਪਠਇਯੈ ॥
ਪੌਤ੍ਰ ਸੋਧ ਕੌ ਬੇਗਿ ਮੰਗਇਯੈ ॥
ਮੁਸਲੀਧਰ ਤਿਹ ਠਉਰ ਪਠਾਯੋ ॥
ਚਲਿ ਹਲਧਰ ਤਿਹ ਪੁਰ ਮੈ ਆਯੋ ॥੨੨੯੯॥
ਸਵੈਯਾ ॥
ਆਇਸ ਪਾਇ ਪਿਤਾ ਕੋ ਜਬੈ ਚਲਿ ਕੈ ਬਲਿਭਦ੍ਰ ਗਜਾਪੁਰ ਆਯੋ ॥
ਆਇਸ ਐਸੇ ਦਯੋ ਹਮਰੇ ਨ੍ਰਿਪ ਛੋਰਿ ਇਨੈ ਸੁਤ ਅੰਧ ਸੁਨਾਯੋ ॥
ਸੋ ਸੁਨਿ ਬਾਤ ਰਿਸਾਇ ਗਯੋ ਗ੍ਰਿਹ ਤੇ ਅਪਨੇ ਇਹ ਓਜ ਜਨਾਯੋ ॥
ਐਂਚ ਲਯੋ ਪੁਰ ਤ੍ਰਾਸ ਭਰਿਯੋ ਸੋਊ ਲੈ ਦੁਹਿਤਾ ਇਹ ਪੂਜਨ ਆਯੋ ॥੨੩੦੦॥
ਸਾਬ ਸੋ ਬ︀ਯਾਹ ਸੁਤਾ ਕੋ ਕੀਯੋ ਦੁਰਜੋਧਨ ਚਿਤਿ ਘਨੋ ਸੁਖ ਪਾਯੋ ॥
ਦਾਨ ਦਯੋ ਜਿਹ ਅੰਤ ਕਛੂ ਨਹਿ ਬਿਪ੍ਰਨ ਕੋ ਕਹਿ ਸ︀ਯਾਮ ਸੁਨਾਯੋ ॥
ਭ੍ਰਾਤ ਕੇ ਪੁਤ੍ਰ ਕੋ ਸੰਗਿ ਹਲਾਯੁਧ ਲੈ ਕਰਿ ਦੁਆਰਵਤੀ ਕੋ ਸਿਧਾਯੋ ॥
ਸ︀ਯਾਮ ਚਰਿਤ੍ਰ ਉਤੈ ਪਿਖਬੇ ਕਹੁ ਸ︀ਯਾਮ ਭਨੈ ਚਲਿ ਨਾਰਦ ਆਯੋ ॥੨੩੦੧॥
ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦ੍ਰੁਜੋਧਨ ਕੀ ਬੇਟੀ ਸਾਬ ਕੋ ਬ︀ਯਾਹ ਲਿਆਵਤ ਭਏ ਧਿਆਇ ਸਮਾਪਤਮ ॥