ਨਾਰਦ ਕੋ ਆਇਬੋ ਕਥਨੰ ॥

ਦੋਹਰਾ ॥

ਨਾਰਦ ਰੁਕਮਿਨਿ ਕੇ ਪ੍ਰਿਥਮ ਗ੍ਰਿਹ ਮੈ ਪਹੁਚਿਓ ਆਇ ॥

ਜਹਾ ਕਾਨ੍ਰਹ ਬੈਠੋ ਹੁਤੋ ਉਠਿ ਲਾਗੋ ਰਿਖਿ ਪਾਇ ॥੨੩੦੨॥

ਸਵੈਯਾ ॥

ਦੂਸਰੇ ਮੰਦਿਰ ਭੀਤਰ ਨਾਰਦ ਜਾਤ ਭਯੋ ਤਿਹਿ ਸ︀ਯਾਮ ਨਿਹਾਰਿਯੋ ॥

ਅਉਰ ਗਯੋ ਗ੍ਰਿਹ ਸ︀ਯਾਮ ਤਬੈ ਰਿਖਿ ਆਨੰਦ ਹ੍ਵੈ ਇਹ ਭਾਤਿ ਉਚਾਰਿਯੋ ॥

ਪੇਖਿ ਭਯੋ ਸਭ ਹੂ ਗ੍ਰਿਹ ਸ︀ਯਾਮ ਸੁ ਯੌ ਕਬਿ ਸ︀ਯਾਮਹਿ ਗ੍ਰੰਥ ਸੁਧਾਰਿਯੋ ॥

ਕਾਨ੍ਰਹ ਜੂ ਕੋ ਮਨ ਮੈ ਮੁਨਿ ਈਸ ਸਹੀ ਕਰਿ ਕੈ ਜਗਦੀਸ ਬਿਚਾਰਿਯੋ ॥੨੩੦੩॥

ਭਾਤਿ ਕਹੂ ਕਹੂ ਗਾਵਤ ਹੈ ਕਹੂ ਹਾਥਿ ਲੀਏ ਪ੍ਰਭੁ ਬੀਨ ਬਜਾਵੈ ॥

ਪੀਵਤ ਹੈ ਸੁ ਕਹੂ ਮਦਰਾ ਅਉ ਕਹੂ ਲਰਕਾਨ ਕੋ ਲਾਡ ਲਡਾਵੈ ॥

ਜੁਧੁ ਕਰੈ ਕਹੂ ਮਲਨ ਸੋ ਕਹੂ ਨੰਦਗ ਹਾਥਿ ਲੀਏ ਚਮਕਾਵੈ ॥

ਇਉ ਹਰਿ ਕੇਲ ਕਰੈ ਤਿਹ ਠਾ ਜਿਹ ਕਉਤੁਕ ਕੋ ਕੋਊ ਪਾਰ ਨ ਪਾਵੈ ॥੨੩੦੪॥

ਦੋਹਰਾ ॥

ਯੌ ਰਿਖਿ ਦੇਖਿ ਚਰਿਤ੍ਰ ਹਰਿ ਚਰਨ ਰਹਿਯੋ ਲਪਟਾਇ ॥

ਚਲਤ ਭਯੋ ਸਭ ਜਗਤ ਕੋ ਕਉਤਕ ਦੇਖੋ ਜਾਇ ॥੨੩੦੫॥

ਅਥ ਜਰਾਸੰਧਿ ਬਧ ਕਥਨੰ ॥

ਸਵੈਯਾ ॥

ਬ੍ਰਹਮ ਮਹੂਰਤ ਸ︀ਯਾਮ ਉਠੈ ਉਠਿ ਨ੍ਰਹਾਇ ਹ੍ਰਿਦੈ ਹਰਿ ਧਿਆਨ ਧਰੈ ॥

ਫਿਰਿ ਸੰਧਯਹਿ ਕੈ ਰਵਿ ਹੋਤ ਉਦੈ ਸੁ ਜਲਾਜੁਲਿ ਦੈ ਅਰੁ ਮੰਤ੍ਰ ਰਰੈ ॥

ਫਿਰਿ ਪਾਠ ਕਰੈ ਸਤਸੈਇ ਸਲੋਕ ਕੋ ਸ︀ਯਾਮ ਨਿਤਾਪ੍ਰਤਿ ਪੈ ਨ ਟਰੈ ॥

ਤਬ ਕਰਮ ਨ ਕਉਨ ਕਰੈ ਜਗ ਮੈ ਜਬ ਆਪਨ ਸ︀ਯਾਮ ਜੂ ਕਰਮ ਕਰੈ ॥੨੩੦੬॥

ਨ੍ਰਹਾਇ ਕੈ ਸ︀ਯਾਮ ਜੂ ਲਾਇ ਸੁਗੰਧ ਭਲੇ ਪਟ ਧਾਰ ਕੈ ਬਾਹਰ ਆਵੈ ॥

ਆਇ ਸਿੰਘਾਸਨ ਊਪਰ ਬੈਠ ਕੈ ਸ︀ਯਾਮ ਭਲੀ ਬਿਧਿ ਨਿਆਉ ਕਰਾਵੈ ॥

ਅਉ ਸੁਖਦੇਵ ਕੋ ਤਾਤ ਭਲਾ ਸੁ ਕਥਾ ਕਰਿ ਸ੍ਰੀ ਨੰਦ ਲਾਲ ਰਿਝਾਵੈ ॥

ਤਉ ਲਗਿ ਆਇ ਕਹੀ ਬਤੀਆ ਇਕ ਸੋ ਮੁਖ ਤੇ ਕਬਿ ਭਾਖ ਸੁਨਾਵੈ ॥੨੩੦੭॥