ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਬਧਹ ਪ੍ਰਸੰਗ ਸਮਾਪਤੰ ॥

ਸਵੈਯਾ ॥

ਮਾਰ ਕੇ ਭੂਪ ਗਏ ਤਿਹ ਠਾ ਜਹ ਬਾਧੇ ਕਈ ਪੁਨਿ ਭੂਪ ਪਰੇ ॥

ਹਰਿ ਦੇਖਤ ਸੋਕ ਮਿਟੇ ਤਿਨ ਕੇ ਇਤ ਸ︀ਯਾਮ ਜੂ ਕੇ ਦ੍ਰਿਗ ਲਾਜ ਭਰੇ ॥

ਬੰਧਨ ਜੇਤਿਕ ਥੇ ਤਿਨ ਕੇ ਸਬ ਹੀ ਛਿਨ ਭੀਤਰ ਕਾਟਿ ਡਰੇ ॥

ਦਏ ਛੋਰ ਸਬੈ ਕਬਿ ਸ︀ਯਾਮ ਭਨੈ ਕਰੁਨਾ ਰਸੁ ਸੋ ਜਬ ਕਾਨ੍ਰਹ ਢਰੇ ॥੨੩੨੮॥

ਬੰਧਨ ਕਾਟਿ ਸਭੈ ਤਿਨ ਕੇ ਤਿਨ ਕਉ ਬ੍ਰਿਜ ਨਾਇਕ ਐਸੇ ਉਚਾਰੋ ॥

ਆਨਦ ਚਿਤ ਕਰੋ ਅਪੁਨੇ ਅਪੁਨੇ ਚਿਤ ਕੋ ਸਭ ਸੋਕ ਨਿਵਾਰੋ ॥

ਰਾਜ ਸਮਾਜ ਜਿਤੋ ਤੁਮ ਜਾਇ ਕੈ ਸ︀ਯਾਮ ਭਨੈ ਧਨੁ ਧਾਮ ਸੰਭਾਰੋ ॥

ਸ੍ਰੀ ਬ੍ਰਿਜਨਾਥ ਕਹੀ ਤਿਹ ਕੋ ਤੁਮ ਆਪਨੇ ਆਪਨੇ ਦੇਸ ਸਿਧਾਰੋ ॥੨੩੨੯॥

ਬੰਧਨ ਛੋਰਿ ਕਹਿਯੋ ਹਰਿ ਯੌ ਸਭ ਭੂਪਨ ਤਉ ਇਹ ਭਾਤਿ ਉਚਾਰੀ ॥

ਰਾਜ ਸਮਾਜ ਕਛੂ ਨਹੀ ਤੇਰੋ ਹੀ ਧਿਆਨ ਲਹੈ ਸੁ ਇਹੈ ਜੀਅ ਧਾਰੀ ॥

ਰਾਜ ਕਰੋ ਰੁ ਇਹੈ ਲਹਿ ਹੋ ਕਬਿ ਸ︀ਯਾਮ ਕਹਿਯੋ ਇਹ ਭਾਤਿ ਮੁਰਾਰੀ ॥

ਸੋ ਉਨ ਮਾਨ ਕਹੀ ਹਰਿ ਇਉ ਸੁ ਸਦਾ ਰਹੀਯੋ ਸੁਧਿ ਲੇਤ ਹਮਾਰੀ ॥੨੩੩੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਕੋ ਬਧ ਕਰਿ ਸਭ ਭੂਪਨਿ ਕੋ ਛੁਰਾਇ ਦਿਲੀ ਮੋ ਆਵਤ ਭਏ ਧਿਆਇ ਸਮਾਪਤੰ ॥

ਅਥ ਰਾਜਸੂ ਜਗ ਸਿਸੁਪਾਲ ਬਧ ਕਥਨੰ ॥

ਸਵੈਯਾ ॥

ਉਤ ਸੀਸ ਨਿਵਾਇ ਗਏ ਨ੍ਰਿਪ ਧਾਮਿ ਇਤੈ ਜਦੁਰਾਇ ਦਿਲੀ ਮਹਿ ਆਯੋ ॥

ਭੀਮ ਕਹਿਓ ਸਭੁ ਭੇਦ ਸੁ ਮੈ ਬਲੁ ਯਾਹੀ ਤੇ ਪਾਇ ਕੈ ਸਤ੍ਰਹਿ ਘਾਯੋ ॥

ਬਿਪ੍ਰ ਬੁਲਾਇ ਭਲੀ ਬਿਧਿ ਸੋ ਫਿਰਿ ਰਾਜਸੂਓ ਇਕ ਜਗਿ ਮਚਾਯੋ ॥

ਆਰੰਭ ਜਗ ਕੋ ਭਯੋ ਤਬ ਹੀ ਜਸੁ ਦੁੰਦਭਿ ਜੋ ਬ੍ਰਿਜਨਾਥ ਬਜਾਯੋ ॥੨੩੩੧॥

ਜੁਧਿਸਟਰ ਬਾਚ ਸਭਾ ਪ੍ਰਤਿ ॥

ਸਵੈਯਾ ॥

ਜੋਰਿ ਸਭਾ ਦ੍ਵਿਜ ਛਤ੍ਰਿਨ ਕੀ ਪ੍ਰਿਥਮੈ ਨ੍ਰਿਪ ਯੌ ਕਹਿਯੋ ਕਉਨ ਮਨਇਯੈ ॥

ਕੋ ਇਹ ਲਾਇਕ ਬੀਰ ਈਹਾ ਜਿਹ ਭਾਲ ਮੈ ਕੁੰਕਮ ਅਛਤ ਲਇਯੈ ॥

ਬੋਲਿ ਉਠਿਯੋ ਸਹਦੇਵ ਤਬੈ ਬ੍ਰਿਜ ਨਾਇਕ ਲਾਇਕ ਯਾਹਿ ਚੜਇਯੈ ॥

ਸ੍ਰੀ ਬ੍ਰਿਜਨਾਥ ਸਹੀ ਪ੍ਰਭੁ ਹੈ ਕਬਿ ਸ︀ਯਾਮ ਭਨੈ ਜਿਹ ਕੇ ਬਲਿ ਜਇਯੈ ॥੨੩੩੨॥

ਸਹਦੇਵ ਬਾਚ ॥

ਸਵੈਯਾ ॥

ਜਾਹੀ ਕੀ ਸੇਵ ਸਦਾ ਕਰੀਐ ਮਨ ਅਉਰ ਨ ਕਾਜਨ ਮੈ ਉਰਝਇਯੈ ॥

ਛੋਰਿ ਜੰਜਾਰ ਸਭੈ ਗ੍ਰਿਹ ਕੇ ਤਿਹ ਧਿਆਨ ਕੇ ਭੀਤਰ ਚਿਤ ਲਗਇਯੈ ॥

ਜਾਹਿ ਕੋ ਭੇਦੁ ਪੁਰਾਨਨ ਤੇ ਮਤਿ ਸਾਧਨ ਬੇਦਨ ਤੇ ਕਛੁ ਪਇਯੈ ॥

ਤਾਹੀ ਕੋ ਸ︀ਯਾਮ ਭਨੈ ਪ੍ਰਥਮੈ ਉਠ ਕੈ ਕਿਉ ਨ ਕੁੰਕਮ ਭਾਲਿ ਲਗਇਯੈ ॥੨੩੩੩॥

ਯੌ ਜਬ ਬੈਨ ਕਹੇ ਸਹਦੇਵ ਤੁ ਭੂਪਤਿ ਕੇ ਮਨ ਮੈ ਸਚੁ ਆਯੋ ॥

ਸ੍ਰੀ ਬ੍ਰਿਜ ਨਾਇਕ ਕੋ ਮਨ ਮੈ ਕਬਿ ਸ︀ਯਾਮ ਸਹੀ ਪ੍ਰਭੁ ਕੈ ਠਹਰਾਯੋ ॥

ਕੁੰਕਮ ਅਛਤ ਭਾਤਿ ਭਲੀ ਕਰਿ ਬੇਦਨ ਕੀ ਧੁਨਿ ਭਾਲਿ ਚੜਾਯੋ ॥

ਬੈਠੋ ਹੁਤੇ ਸਿਸੁਪਾਲ ਤਹਾ ਅਤਿ ਸੋ ਅਪਨੇ ਮਨ ਬੀਚ ਰਿਸਾਯੋ ॥੨੩੩੪॥

ਸਿਸੁਪਾਲ ਬਾਚ ॥

ਸਵੈਯਾ ॥

ਬੀਰ ਬਡੋ ਹਮ ਸੋ ਤਜਿ ਕੈ ਇਹ ਕਾ ਜਿਹ ਕੁੰਕਮ ਭਾਲਿ ਚੜਾਯੋ ॥

ਗੋਕੁਲ ਗਾਉ ਕੇ ਬੀਚ ਸਦਾ ਇਨਿ ਗੁਆਰਨ ਸੋ ਮਿਲਿ ਗੋਰਸੁ ਖਾਯੋ ॥

ਅਉਰ ਸੁਨੋ ਡਰੁ ਸਤ੍ਰਨ ਕੇ ਗਯੋ ਦੁਆਰਵਤੀ ਭਜਿ ਪ੍ਰਾਨ ਬਚਾਯੋ ॥

ਐਸੇ ਸੁਨਾਇ ਕਹੀ ਬਤੀਯਾ ਅਰੁ ਕੋਪਹਿ ਸੋ ਅਤਿ ਹੀ ਭਰਿ ਆਯੋ ॥੨੩੩੫॥

ਬੋਲਤ ਭਯੋ ਸਿਸਪਾਲੁ ਤਬੈ ਸੁ ਸੁਨਾਇ ਸਭਾ ਸਭ ਕ੍ਰੋਧ ਬਢੈ ਕੈ ॥

ਕੋਪ ਭਰਿਯੋ ਉਠਿ ਠਾਢੋ ਭਯੋ ਸੁ ਗਰਿਸਟਿ ਗਦਾ ਕਰਿ ਭੀਤਰ ਲੈ ਕੈ ॥

ਗੂਜਰ ਹੁਇ ਜਦੁਰਾਇ ਕਹਾਵਤ ਗਾਰੀ ਦਈ ਦੋਊ ਨੈਨ ਨਚੈ ਕੈ ॥

ਸੋ ਸੁਨਿ ਫੂਫੀ ਕੇ ਬੈਨ ਚਿਤਾਰਿ ਰਹਿਯੋ ਬ੍ਰਿਜ ਨਾਇਕ ਜੂ ਚੁਪ ਹ੍ਵੈ ਕੈ ॥੨੩੩੬॥

ਚੌਪਈ ॥

ਫੂਫੀ ਬਚਨ ਚਿਤਿ ਹਰਿ ਧਰਿਯੋ ॥

ਸਤ ਗਾਰਨਿ ਲੌ ਕ੍ਰੋਧ ਨ ਭਰਿਯੋ ॥

ਸੋਬ ਠਾਢ ਬਰ ਤ੍ਰਾਸ ਨ ਕੀਨੋ ॥

ਤਬ ਜਦੁਬੀਰ ਚਕ੍ਰ ਕਰਿ ਲੀਨੋ ॥੨੩੩੭॥