ਕਾਨ੍ਰਹ ਜੂ ਬਾਚ ॥

ਸਵੈਯਾ ॥

ਲੈ ਕਰਿ ਚਕ੍ਰ ਭਯੋ ਉਠਿ ਠਾਢ ਸੁ ਯੌ ਤਿਹ ਸੋ ਰਿਸ ਬਾਤ ਕਹੀ ॥

ਫੁਨਿ ਫੂਫੀ ਕੇ ਬੈਨ ਚਿਤੈ ਅਬ ਲਉ ਤੁਹਿ ਨਾਸ ਕੀਯੋ ਨਹੀ ਮੋਨ ਗਹੀ ॥

ਸਤਿ ਗਾਰਨਿ ਤੇ ਬਢ ਏਕ ਹੀ ਤੁਹਿ ਜਾਨਤ ਆਪਨੀ ਮ੍ਰਿਤ ਚਹੀ ॥

ਪਿਖ ਹੈ ਸਭ ਭੂਪ ਜਿਤੇ ਇਹ ਠਾ ਅਬ ਹਉ ਹੀ ਨ ਹ੍ਵੈ ਹਉ ਕਿ ਤੂਹੀ ਨਹੀ ॥੨੩੩੮॥

ਸਿਸਪਾਲ ਬਾਚ ਕਾਨ੍ਰਹ ਸੋ ॥

ਸਵੈਯਾ ॥

ਕੋਪ ਕੈ ਉਤਰ ਦੇਤ ਭਯੋ ਇਹ ਭਾਤਿ ਸੁਨਿਯੋ ਜਬ ਹੀ ਅਭਿਮਾਨੀ ॥

ਤੇਰੇ ਕਹੇ ਮਰਿ ਹਉ ਅਰੇ ਗੂਜਰ ਇਉ ਮੁਖ ਤੇ ਤਿਨ ਬਾਤ ਬਖਾਨੀ ॥

ਅਉਰ ਕਹਾ ਜੁ ਪੈ ਐਸੀ ਸਭਾ ਹੂ ਮੈ ਜੂਝਬ ਮ੍ਰਿਤ ਹੀ ਹੈ ਨਿਜਕਾਨੀ ॥

ਤਉ ਅਰੇ ਬੇਦ ਪੁਰਾਨਨ ਮੈ ਚਲਿਹੈ ਜਗ ਮੈ ਜੁਗ ਚਾਰਿ ਕਹਾਨੀ ॥੨੩੩੯॥

ਕਾ ਭਯੋ ਜੋ ਚਮਕਾਇ ਕੈ ਚਕ੍ਰਹਿ ਐਸੇ ਕਹਿਯੋ ਤੁਹਿ ਮਾਰਿ ਡਰੋਗੋ ॥

ਗੂਜਰ ਤੋ ਤੇ ਹਉ ਛਤ੍ਰੀ ਕਹਾਇ ਕੈ ਐਸੀ ਸਭਾ ਹੂ ਕੇ ਬੀਚ ਟਰੋਗੋ ॥

ਮਾਤ ਸੁ ਭ੍ਰਾਤ ਅਰੁ ਤਾਤ ਕੀ ਸਉਹ ਰੇ ਤੁਹਿ ਮਰਿ ਹੋ ਨਹਿ ਆਪ ਮਰੋਗੋ ॥

ਕ੍ਰੋਧ ਰੁਕਮਨਿ ਕੋ ਧਰ ਕੈ ਹਰਿ ਤੋ ਸੰਗ ਆਜ ਨਿਦਾਨ ਕਰੋਗੋ ॥੨੩੪੦॥

ਕੋਪ ਪ੍ਰਚੰਡ ਕੀਯੋ ਤਬ ਸ︀ਯਾਮ ਜਬ ਏ ਬਤੀਯਾ ਸਿਸੁਪਾਲਹਿ ਭਾਖੀ ॥

ਕਾਨ੍ਰਹ ਕਹਿਯੋ ਜੜ ਚਾਹਤ ਮ੍ਰਿਤ ਕੀਯੋ ਸਭ ਲੋਗਨਿ ਸੂਰਜ ਸਾਖੀ ॥

ਚਕ੍ਰ ਸੁਦਰਸਨ ਲੈ ਕਰ ਭੀਤਰ ਕੂਦਿ ਸਭਾ ਸਭ ਹੀ ਸੋਊ ਨਾਖੀ ॥

ਧਾਵਤ ਭਯੋ ਕਬਿ ਸ︀ਯਾਮ ਕਹੈ ਸੁ ਭਯੋ ਤਿਹ ਕੇ ਬਧ ਕੋ ਅਭਿਲਾਖੀ ॥੨੩੪੧॥

ਧਾਵਤ ਭਯੋ ਬ੍ਰਿਜ ਨਾਇਕ ਜੂ ਇਤ ਤੇ ਉਤ ਤੇ ਸੋਊ ਸਾਮੁਹੇ ਆਯੋ ॥

ਰੋਸ ਬਢਾਇ ਘਨੋ ਚਿਤ ਮੈ ਤਕਿ ਕੈ ਤਿਹ ਸਤ੍ਰ ਕੋ ਚਕ੍ਰ ਚਲਾਯੋ ॥

ਜਾਇ ਲਗਿਯੋ ਤਿਹ ਕੰਠ ਬਿਖੈ ਕਟਿ ਦੇਤ ਭਯੋ ਛੁਟਿ ਭੂ ਪਰ ਆਯੋ ॥

ਇਉ ਉਪਮਾ ਉਪਜੀ ਜੀਅ ਮੈ ਦਿਵ ਤੇ ਰਵਿ ਕੋ ਮਨੋ ਮਾਰਿ ਗਿਰਾਯੋ ॥੨੩੪੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰਾਜਸੂ ਜਗ︀ਯ ਕਰਿ ਸਿਸਪਾਲ ਬਧਹ ਧਿਆਇ ਸਮਾਪਤੰ ॥