ਅਥ ਕਾਨ੍ਰਹ ਜੂ ਕੋਪ ਰਾਜਾ ਜੁਧਿਸਟਰ ਛਿਮਾਪਨ ਕਰਤ ਭਏ ॥

ਸਵੈਯਾ ॥

ਕਾਟ ਕੈ ਸੀਸ ਦਯੋ ਸਿਸੁਪਾਲ ਕੋ ਕੋਪ ਭਰਿਯੋ ਦੋਊ ਨੈਨ ਨਚਾਵੈ ॥

ਕਉਨ ਬਲੀ ਇਹ ਬੀਚ ਸਭਾ ਹੂ ਕੇ ਹੈ ਹਮ ਸੋ ਸੋਊ ਜੁਧੁ ਮਚਾਵੈ ॥

ਪਾਰਥ ਭੀਮ ਤੇ ਆਦਿਕ ਬੀਰ ਰਹੇ ਚੁਪ ਹੋਇ ਅਤਿ ਹੀ ਡਰ ਆਵੈ ॥

ਸੁੰਦਰ ਐਸੇ ਸਰੂਪ ਕੇ ਊਪਰਿ ਸ︀ਯਾਮ ਕਬੀਸਰ ਪੈ ਬਲਿ ਜਾਵੈ ॥੨੩੪੩॥

ਜੋਤਿ ਜਿਤੀ ਅਰਿ ਭੀਤਰ ਥੀ ਸੁ ਸਬੈ ਮੁਖ ਸ︀ਯਾਮ ਕੇ ਬੀਚ ਸਮਾਨੀ ॥

ਬੋਲ ਸਕੈ ਨ ਰਹੇ ਚੁਪ ਹੁਇ ਕਬਿ ਸ︀ਯਾਮ ਕਹੈ ਜੁ ਬਡੇ ਅਭਿਮਾਨੀ ॥

ਬਾਕੋ ਬਲੀ ਸਿਸੁਪਾਲ ਹਨਿਯੋ ਤਿਹ ਕੀ ਹੁਤੀ ਚੰਦ੍ਰਵਤੀ ਰਜਧਾਨੀ ॥

ਯਾ ਸਮ ਅਉਰ ਨ ਕੋਊ ਬੀਯੋ ਜਗਿ ਸ੍ਰੀ ਜਦੁਬੀਰ ਸਹੀ ਪ੍ਰਭੁ ਜਾਨੀ ॥੨੩੪੪॥

ਏਕ ਕਹੈ ਜਦੁਰਾਇ ਬਡੋ ਭਟ ਜਾਹਿ ਬਲੀ ਸਿਸੁਪਾਲ ਸੋ ਘਾਯੋ ॥

ਇੰਦ੍ਰ ਤੇ ਸੂਰਜ ਤੇ ਜਮ ਤੇ ਹੁਤੋ ਜਾਤ ਨ ਸੋ ਜਮਲੋਕਿ ਪਠਾਯੋ ॥

ਸੋ ਇਹ ਏਕ ਹੀ ਆਂਖ ਕੇ ਫੋਰ ਕੇ ਭੀਤਰ ਮਾਰਿ ਦਯੋ ਜੀਅ ਆਯੋ ॥

ਚਉਦਹ ਲੋਕਨ ਕੋ ਕਰਤਾ ਕਰਿ ਸ੍ਰੀ ਬ੍ਰਿਜਨਾਥ ਸਹੀ ਠਹਰਾਯੋ ॥੨੩੪੫॥

ਚਉਦਹ ਲੋਕਨ ਕੋ ਕਰਤਾ ਇਹ ਸਾਧਨ ਸੰਤ ਇਹੈ ਜੀਅ ਜਾਨਿਯੋ ॥

ਦੇਵ ਅਦੇਵ ਕੀਏ ਸਭ ਯਾਹੀ ਕੇ ਬੇਦਨ ਤੇ ਗੁਨ ਜਾਨਿ ਬਖਾਨਿਯੋ ॥

ਬੀਰਨ ਬੀਰ ਬਡੋਈ ਲਖਿਯੋ ਹਰਿ ਭੂਪਨ ਭੂਪਨ ਤੇ ਖੁਨਸਾਨਿਯੋ ॥

ਅਉਰ ਜਿਤੇ ਅਰਿ ਠਾਢੇ ਹੁਤੇ ਤਿਨ ਸ︀ਯਾਮ ਸਹੀ ਕਰਿ ਕਾਲ ਪਛਾਨਿਯੋ ॥੨੩੪੬॥

ਸ੍ਰੀ ਬ੍ਰਿਜ ਨਾਇਕ ਠਾਢਿ ਤਹਾ ਕਰ ਬੀਚ ਸੁਦਰਸਨ ਚਕ੍ਰ ਲੀਏ ॥

ਬਹੁ ਰੋਸ ਠਨੇ ਅਤਿ ਕ੍ਰੋਧ ਭਰਿਯੋ ਅਰਿ ਆਨ ਕੋ ਆਨਤ ਹੈ ਨ ਹੀਏ ॥

ਤਿਹ ਠਉਰ ਸਭਾ ਹੂ ਮੈ ਗਾਜਤ ਭਯੋ ਸਭ ਕਾਲਹਿ ਕੋ ਮਨੋ ਭੇਖ ਕੀਏ ॥

ਜਿਹ ਦੇਖਤਿ ਪ੍ਰਾਨ ਤਜੈ ਅਰਿ ਵਾ ਬਹੁ ਸੰਤ ਨਿਹਾਰ ਕੇ ਰੂਪ ਜੀਏ ॥੨੩੪੭॥

ਨ੍ਰਿਪ ਜੁਧਿਸਟਰ ਬਾਚ ਕਾਨ੍ਰਹ ਜੂ ਸੋ ॥

ਸਵੈਯਾ ॥

ਆਪ ਹੀ ਭੂਪ ਕਹੀ ਉਠ ਕੈ ਕਰ ਜੋਰਿ ਦੋਊ ਪ੍ਰਭ ਕ੍ਰੋਧ ਨਿਵਾਰੋ ॥

ਥੋ ਸਿਸੁਪਾਲ ਬਡੋ ਖਲ ਸੋ ਤੁਮ ਚਕ੍ਰਹਿ ਲੈ ਛਿਨ ਮਾਹਿ ਸੰਘਾਰੋ ॥

ਯੌ ਕਹਿ ਪਾਇ ਰਹਿਯੋ ਗਹਿ ਕੈ ਦੁਹੂ ਆਪਨੇ ਨੈਨਨ ਤੇ ਜਲੁ ਢਾਰੋ ॥

ਕਾਨ੍ਰਹ ਜੂ ਜੋ ਤੁਮ ਰੋਸ ਕਰੋ ਤੋ ਕਹਾ ਤੁਮ ਸੋ ਬਸੁ ਹੈਬ ਹਮਾਰੋ ॥੨੩੪੮॥

ਦਾਸ ਕਹੈ ਬਿਨਤੀ ਕਰ ਜੋਰ ਕੈ ਸ︀ਯਾਮ ਭਨੈ ਹਰਿ ਜੂ ਸੁਨਿ ਲੀਜੈ ॥

ਕੋਪ ਚਿਤੇ ਤੁਮਰੇ ਮਰੀਐ ਸੁ ਕ੍ਰਿਪਾ ਕਰਿ ਹੇਰਤ ਹੀ ਪਲ ਜੀਜੈ ॥

ਆਨੰਦ ਕੈ ਚਿਤਿ ਬੈਠੋ ਸਭਾ ਮਹਿ ਦੇਖਹੁ ਜਗ︀ਯ ਕੇ ਹੇਤੁ ਪਤੀਜੈ ॥

ਹਉ ਪ੍ਰਭੁ ਜਾਨ ਕਰੋ ਬਿਨਤੀ ਪ੍ਰਭੁ ਜੂ ਪੁਨਿ ਕੋਪ ਛਿਮਾਪਨ ਕੀਜੈ ॥੨੩੪੯॥

ਦੋਹਰਾ ॥

ਬੈਠਾਯੋ ਜਦੁਰਾਇ ਕੋ ਬਹੁ ਬਿਨਤੀ ਕਰਿ ਭੂਪ ॥

ਕੰਜਨ ਸੇ ਦ੍ਰਿਗ ਜਿਹ ਬਨੇ ਬਨਿਯੋ ਸੁ ਮੈਨ ਸਰੂਪ ॥੨੩੫੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਨ੍ਰਹ ਜੂ ਕੋ ਕੋਪ ਰਾਜਾ ਜੁਧਿਸਟਰ ਛਮਾਪਨ ਕਰਤ ਭਏ ਧਿਆਇ ਸਮਾਪਤੰ ॥