ਅਥ ਰਾਜਾ ਜੁਧਿਸਟਰ ਰਾਜਸੂਅ ਜਗ ਕਰਤ ਭਏ ॥

ਸਵੈਯਾ ॥

ਸਉਪੀ ਹੈ ਸੇਵ ਹੀ ਪਾਰਥ ਕਉ ਦਿਜ ਲੋਕਨ ਕੀ ਜੋ ਪੈ ਨੀਕੀ ਕਰੈ ॥

ਅਰੁ ਪੂਜ ਕਰੈ ਦੋਊ ਮਾਦ੍ਰੀ ਕੇ ਪੁਤ੍ਰ ਰਿਖੀਨ ਕੀ ਆਨੰਦ ਚਿਤਿ ਧਰੈ ॥

ਭਯੋ ਭੀਮ ਰਸੋਈਆ ਦ੍ਰਜੋਧਨ ਧਾਮ ਪੈ ਬ︀ਯਾਸ ਤੇ ਆਦਿਕ ਬੇਦ ਰਰੈ ॥

ਕੀਯੋ ਸੂਰ ਕੋ ਬਾਲਕ ਕੈਬੇ ਕੋ ਦਾਨ ਸੁ ਜਾਹੀ ਤੇ ਚਉਦਹ ਲੋਕ ਡਰੈ ॥੨੩੫੧॥

ਸੂਰਜ ਚੰਦ ਗਨੇਸ ਮਹੇਸ ਸਦਾ ਉਠ ਕੈ ਜਿਹ ਧਿਆਨ ਧਰੈ ॥

ਅਰੁ ਨਾਰਦ ਸੋ ਸੁਕ ਸੋ ਦਿਜ ਬ︀ਯਾਸ ਸੋ ਸ︀ਯਾਮ ਭਨੈ ਜਿਹ ਜਾਪ ਰਰੈ ॥

ਜਿਹਾ ਮਾਰ ਦਯੋ ਸਿਸੁਪਾਲ ਬਲੀ ਜਿਹ ਕੇ ਬਲ ਤੇ ਸਭ ਲੋਕੁ ਡਰੈ ॥

ਅਬ ਬਿਪਨ ਕੇ ਪਗ ਧੋਵਤ ਹੈ ਬ੍ਰਿਜਨਾਥ ਬਿਨਾ ਐਸੀ ਕਉਨ ਕਰੈ ॥੨੩੫੨॥

ਆਹਵ ਕੈ ਸੰਗ ਸਤ੍ਰਨ ਕੇ ਤਿਨ ਤੇ ਕਬਿ ਸ︀ਯਾਮ ਭਨੈ ਧਨੁ ਲੀਨੋ ॥

ਬਿਪ੍ਰਨ ਕੋ ਜਿਮ ਬੇਦ ਕੇ ਬੀਚ ਲਿਖੀ ਬਿਧਿ ਹੀ ਤਿਹੀ ਭਾਤਹਿ ਦੀਨੋ ॥

ਏਕਨ ਕੋ ਸਨਮਾਨ ਕੀਯੋ ਅਰ ਏਕਨ ਦੈ ਸਭ ਸਾਜ ਨਵੀਨੋ ॥

ਭੂਪ ਜੁਧਿਸਟਰ ਤਉਨ ਸਮੈ ਸੁ ਸਭੈ ਬਿਧਿ ਜਗਿ ਸੰਪੂਰਨ ਕੀਨੋ ॥੨੩੫੩॥

ਨ੍ਰਹਾਨ ਗਯੋ ਸਰਤਾ ਦਯੋ ਦਾਨ ਸੁ ਦੈ ਜਲ ਪੈ ਪੁਰਖਾ ਰਿਝਵਾਏ ॥

ਜਾਚਕ ਥੇ ਤਿਹ ਠਉਰ ਜਿਤੇ ਧਨ ਦੀਨ ਘਨੋ ਤਿਨ ਕਉ ਸੁ ਅਘਾਏ ॥

ਪੁਤ੍ਰ ਲਉ ਪੌਤ੍ਰ ਲਉ ਪੈ ਤਿਨ ਕੇ ਗ੍ਰਿਹ ਕੇ ਅਨਤੈ ਨਹਿ ਮਾਗਨ ਧਾਏ ॥

ਪੂਰਨ ਜਗਿ ਕਰਾਇ ਕੈ ਯੌ ਸੁਖੁ ਪਾਇ ਸਭੈ ਮਿਲਿ ਡੇਰਨ ਆਏ ॥੨੩੫੪॥

ਦੋਹਰਾ ॥

ਜਬੈ ਆਪਨੇ ਗ੍ਰਹਿ ਬਿਖੈ ਆਏ ਭੂਪ ਪ੍ਰਬੀਨ ॥

ਜਗ︀ਯ ਕਾਜ ਬੋਲੇ ਜਿਤੇ ਸਭੈ ਬਿਦਾ ਕਰਿ ਦੀਨ ॥੨੩੫੫॥

ਸਵੈਯਾ ॥

ਕਾਨ੍ਰਹ ਰਹੇ ਬਹੁ ਦਿਵਸ ਤਹਾ ਸੁ ਬਧੂ ਅਪਨੀ ਸਭ ਹੀ ਸੰਗ ਲੈ ਕੈ ॥

ਕੰਚਨ ਦੇਹ ਦਿਪੈ ਜਿਨ ਕੀ ਤਿਨ ਮੈਨ ਰਹੇ ਪਿਖਿ ਲਜਤ ਹ੍ਵੈ ਕੈ ॥

ਭੂਖਨ ਅੰਗ ਸਜੇ ਅਪਨੇ ਸਭ ਆਵਤ ਭੀ ਦ੍ਰੁਪਤੀ ਸਿਰਿ ਨਿਐ ਕੈ ॥

ਕੈਸੇ ਬਿਵਾਹਿਓ ਹੈ ਸ︀ਯਾਮ ਤੁਮੈ ਸਭ ਮੋਹ ਕਹੋ ਤੁਮੈ ਆਨੰਦ ਕੈ ਕੈ ॥੨੩੫੬॥

ਦੋਹਰਾ ॥

ਜਬ ਤਿਨ ਕਉ ਯੌ ਦ੍ਰੋਪਤੀ ਪੂਛਿਯੋ ਪ੍ਰੇਮ ਬਢਾਇ ॥

ਅਪਨੀ ਅਪਨੀ ਤਿਹ ਬ੍ਰਿਥਾ ਸਭ ਹੂ ਕਹੀ ਸੁਨਾਇ ॥੨੩੫੭॥

ਸਵੈਯਾ ॥

ਜਗਿ ਨਿਹਾਰਿ ਜੁਧਿਸਟਰ ਕੋ ਮਨ ਭੀਤਰ ਕਉਰਨ ਕੋਪ ਬਸਾਯੋ ॥

ਪੰਡੁ ਕੈ ਪੁਤ੍ਰਨ ਜਗ ਕੀਯੋ ਤਿਹ ਤੇ ਇਨ ਕੋ ਜਗ ਮੈ ਜਸੁ ਛਾਯੋ ॥

ਐਸੋ ਨ ਲੋਕ ਬਿਖੈ ਹਮਰੋ ਜਸੁ ਹੋਤ ਭਯੋ ਕਹਿ ਸ︀ਯਾਮ ਸੁਨਾਯੋ ॥

ਭੀਖਮ ਤੇ ਸੁਤ ਸੂਰਜ ਤੇ ਸੁ ਨਹੀ ਹਮ ਤੇ ਐਸੋ ਜਗ ਹ੍ਵੈ ਆਯੋ ॥੨੩੫੮॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰਾਜਾ ਜੁਧਿਸਟਰ ਰਾਜਸੂਇ ਜਗ ਸੰਪੂਰਨੰ ॥

ਜੁਧਿਸਟਰ ਕੋ ਸਭਾ ਬਨਾਇ ਕਥਨੰ ॥

ਸਵੈਯਾ ॥

ਮੈ ਇਕ ਦੈਤ ਹੁਤੋ ਤਿਨ ਆਇ ਕੈ ਸੁੰਦਰ ਏਕ ਸਭਾ ਸੁ ਬਨਾਈ ॥

ਲਜਤ ਹੋਇ ਰਹੇ ਅਮਰਾਵਤਿ ਐਸੀ ਪ੍ਰਭਾ ਇਹ ਭੂਮਹਿ ਆਈ ॥

ਬੈਠਿ ਬਿਰਾਜਤ ਭੂਪ ਤਹਾ ਜਦੁਬੀਰ ਲੀਏ ਸੰਗ ਚਾਰੋ ਈ ਭਾਈ ॥

ਸ︀ਯਾਮ ਭਨੈ ਤਿਹ ਆਭਹਿ ਕੀ ਉਪਮਾ ਮੁਖ ਤੇ ਬਰਨੀ ਨਹੀ ਜਾਈ ॥੨੩੫੯॥

ਨੀਰ ਢਰੇ ਕਹੂ ਚਾਦਰ ਛਤਨ ਛੂਟਤ ਹੈ ਕਹੂ ਠਉਰ ਫੁਹਾਰੇ ॥

ਮਲ ਭਿਰੈ ਕਹੂ ਮਤ ਕਰੀ ਕਹੂ ਨਾਚਤ ਬੇਸਯਨ ਕੇ ਸੁ ਅਖਾਰੇ ॥

ਬਾਜ ਲਰੈ ਕਹੂ ਸਾਜ ਸਜੈ ਭਟ ਛਾਜਤ ਹੈ ਅਤਿ ਡੀਲ ਡਿਲਾਰੇ ॥

ਰਾਜਤ ਸ੍ਰੀ ਬ੍ਰਿਜਨਾਥ ਤਹਾ ਜਿਮ ਤਾਰਨ ਮੈ ਸਸਿ ਸ︀ਯਾਮ ਉਚਾਰੇ ॥੨੩੬੦॥

ਜੋਤਿ ਲਸੈ ਕਹੂ ਬਜ੍ਰਨ ਕੀ ਕਹੂ ਲਾਲ ਲਗੇ ਛਬਿ ਮੰਦਿਰ ਪਾਵੈ ॥

ਨਾਗਨ ਕੋ ਪੁਰ ਲੋਕ ਪੁਰੀ ਸੁਰ ਦੇਖਿ ਪ੍ਰਭਾ ਜਿਹ ਸੀਸ ਨਿਵਾਵੈ ॥

ਰੀਝਿ ਰਹੇ ਜਿਹ ਦੇਖਿ ਚਤੁਰਮੁਖ ਹੇਰਿ ਪ੍ਰਭਾ ਸਿਵ ਸੋ ਲਲਚਾਵੈ ॥

ਭੂਮਿ ਜਹਾ ਤਹਾ ਨੀਰ ਸੋ ਲਾਗਤ ਨੀਰ ਜਹਾ ਨਹੀ ਚੀਨਬੋ ਆਵੈ ॥੨੩੬੧॥

ਜੁਧਿਸਟਰ ਬਾਚ ਦ੍ਰਜੋਧਨ ਸੋ ॥

ਸਵੈਯਾ ॥

ਐਸੀ ਸਭਾ ਰਚਿ ਕੈ ਸੁ ਜੁਧਿਸਟਰ ਅੰਧ ਕੋ ਬਾਲਕੁ ਬੋਲਿ ਪਠਾਯੋ ॥

ਸੂਰਜ ਕੋ ਸੁਤ ਸੰਗ ਲੀਏ ਅਰੁ ਭੀਖਮ ਮਾਨ ਭਰਿਯੋ ਸੋਊ ਆਯੋ ॥

ਭੂਮਿ ਜਹਾ ਹੁਤੀ ਤਾਹਿ ਲਖਿਯੋ ਜਲ ਬਾਰਿ ਹੁਤੋ ਜਹ ਭੂਮਿ ਜਨਾਯੋ ॥

ਜਾਇ ਨਿਸੰਕ ਪਰਿਯੋ ਜਲ ਮੈ ਕਬਿ ਸ︀ਯਾਮ ਕਹੈ ਕਛੁ ਭੇਦ ਨ ਪਾਯੋ ॥੨੩੬੨॥

ਜਾਇ ਪਰਿਯੋ ਤਬ ਹੀ ਸਰ ਮੈ ਤਨ ਬਸਤ੍ਰ ਧਰੇ ਪੁਨਿ ਬੂਡ ਗਯੋ ਹੈ ॥

ਬੂਡਤ ਜੋ ਨਿਕਸਿਯੋ ਸੋਊ ਭੂਪਤਿ ਚਿਤ ਬਿਖੈ ਅਤਿ ਕੋਪ ਕਯੋ ਹੈ ॥

ਕਾਨ੍ਰਹ ਜੂ ਭਾਰ ਉਤਾਰਨ ਕੇ ਹਿਤ ਆਂਖ ਸੋ ਭੀਮਹਿ ਭੇਦ ਦਯੋ ਹੈ ॥

ਸੋ ਇਹ ਭਾਤਿ ਸੋ ਬੋਲਿ ਉਠਿਓ ਅਰੇ ਅੰਧ ਕੇ ਅੰਧ ਹੀ ਪੁਤ੍ਰ ਭਯੋ ਹੈ ॥੨੩੬੩॥

ਯੌ ਜਬ ਭੀਮ ਹਸਿਯੋ ਤਿਹ ਕਉ ਤੁ ਘਨੋ ਚਿਤ ਭੀਤਰ ਭੂਪ ਰਿਸਾਯੋ ॥

ਮੋ ਕਹੁ ਪੰਡੁ ਕੇ ਪੁਤ੍ਰ ਹਸੈ ਅਬ ਹੀ ਬਧ ਯਾ ਕੋ ਕਰੋ ਜੀਅ ਆਯੋ ॥

ਭੀਖਮ ਦ੍ਰੋਣ ਰਿਸੇ ਮਨ ਮੈ ਜੜ ਭੀਮ ਭਯੋ ਕਹ ਸ︀ਯਾਮ ਸੁਨਾਯੋ ॥

ਧਾਮਿ ਗਯੋ ਅਪੁਨੇ ਫਿਰ ਕੈ ਸੁ ਸਭਾ ਇਹ ਭੀਤਰ ਫੇਰਿ ਨ ਆਯੋ ॥੨੩੬੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦੁਰਜੋਧਨ ਸਭਾ ਦੇਖਿ ਧਾਮਿ ਗਏ ਧਯਾਇ ਸਮਾਪਤੰ ॥