ਅਥ ਦੈਤ ਬਕਤ੍ਰ ਜੁਧ ਕਥਨੰ ॥
ਸਵੈਯਾ ॥
ਉਤ ਕੋਪਿ ਦੁਰਜੋਧਨ ਧਾਮਿ ਗਯੋ ਇਤ ਦੈਤ ਹੁਤੋ ਇਹ ਕੋਪੁ ਬਸਾਯੋ ॥
ਕਾਨ੍ਰਹ ਹਤਿਯੋ ਸਿਸੁਪਾਲ ਹੁਤੋ ਮੇਰੋ ਮਿਤ੍ਰ ਮਰਿਓ ਨ ਰਤੀ ਸੁਕਚਾਯੋ ॥
ਲੈ ਸਿਵ ਤੇ ਬਰ ਹਉ ਇਹ ਕੋ ਬਧੁ ਜਾਇ ਕਰੋ ਜੀਅ ਭੀਤਰ ਆਯੋ ॥
ਧਾਇ ਕਿਦਾਰ ਕੀ ਓਰਿ ਚਲਿਓ ਕਬਿ ਸ︀ਯਾਮ ਇਹੈ ਚਿਤ ਮੈ ਠਹਰਾਯੋ ॥੨੩੬੫॥
ਬਦ੍ਰੀ ਕਿਦਾਰ ਕੇ ਭੀਤਰ ਜਾਇ ਕੈ ਸੇਵ ਕਰੀ ਮਹਾਰੁਦ੍ਰ ਰਿਝਾਯੋ ॥
ਲੈ ਕੈ ਬਿਵਾਨ ਚਲਿਓ ਉਤ ਤੇ ਜਬ ਹੀ ਹਰਿ ਕੇ ਬਧੁ ਕੋ ਬਰੁ ਪਾਯੋ ॥
ਦ੍ਵਾਰਵਤੀ ਹੂ ਕੇ ਭੀਤਰ ਆਇ ਕੈ ਕਾਨ੍ਰਹ ਕੇ ਪੁਤ੍ਰ ਸੋ ਜੁਧੁ ਮਚਾਯੋ ॥
ਸੋ ਸੁਨਿ ਸ︀ਯਾਮ ਬਿਦਾ ਲੈ ਕੈ ਭੂਪ ਤੇ ਸ︀ਯਾਮ ਭਨੈ ਤਿਹ ਠਉਰ ਸਿਧਾਯੋ ॥੨੩੬੬॥
ਦ੍ਵਾਰਵਤੀ ਹੂ ਕੇ ਬੀਚ ਜਬੈ ਹਰਿ ਜੂ ਗਯੋ ਤਉ ਸੋਊ ਸਤ੍ਰੁ ਨਿਹਾਰਿਯੋ ॥
ਸ︀ਯਾਮ ਭਨੈ ਤਬ ਹੀ ਤਿਹ ਕਉ ਲਰੁ ਰੇ ਹਮ ਸੋ ਬ੍ਰਿਜਨਾਥ ਉਚਾਰਿਯੋ ॥
ਯੌ ਸੁਨਿ ਵਾ ਬਤੀਯਾ ਹਰਿ ਕੋ ਕਸਿ ਕਾਨ ਪ੍ਰਮਾਨ ਲਉ ਬਾਨ ਪ੍ਰਹਾਰਿਯੋ ॥
ਮਾਨੋ ਤਚੀ ਅਤਿ ਪਾਵਕ ਊਪਰ ਕਾਹੂ ਬੁਝਾਇਬੇ ਕੋ ਘ੍ਰਿਤ ਡਾਰਿਯੋ ॥੨੩੬੭॥
ਮਾਰਤ ਭਯੋ ਅਰਿ ਬਾਨ ਜਬੈ ਹਰਿ ਸ︀ਯੰਦਨ ਵਾਹੀ ਕੀ ਓਰਿ ਧਵਾਯੋ ॥
ਆਵਤ ਭਯੋ ਉਤ ਤੇ ਅਰਿ ਸੋ ਇਤ ਤੇ ਏਊ ਗੇ ਮਿਲਿ ਕੈ ਰਨ ਪਾਯੋ ॥
ਸ︀ਯੰਦਨ ਹੂ ਬਲਿ ਕੈ ਸੰਗਿ ਸ︀ਯੰਦਨ ਢਾਹਿ ਦਯੋ ਕਬਿ ਯੌ ਜਸੁ ਗਾਯੋ ॥
ਜਿਉ ਸਹਬਾਜ ਮਨੋ ਚਕਵਾ ਸੰਗ ਏਕ ਧਕਾ ਹੂ ਕੇ ਮਾਰਿ ਗਿਰਾਯੋ ॥੨੩੬੮॥
ਰਥ ਤੋਰ ਕੈ ਸਤ੍ਰ ਕੀ ਨੰਦਗ ਸੋ ਕਬਿ ਸ︀ਯਾਮ ਕਹੈ ਕਟਿ ਗ੍ਰੀਵ ਗਿਰਾਈ ॥
ਅਉਰ ਜਿਤੀ ਤਿਹ ਕੇ ਸੰਗ ਸੈਨ ਹੁਤੀ ਸੁ ਭਲੇ ਜਮਲੋਕਿ ਪਠਾਈ ॥
ਰੋਸ ਭਰਿਯੋ ਹਰਿ ਠਾਢੋ ਰਹਿਯੋ ਰਨਿ ਸੋ ਉਪਮਾ ਕਬਿ ਸ︀ਯਾਮ ਸੁਨਾਈ ॥
ਸ੍ਰੀ ਬ੍ਰਿਜਨਾਇਕ ਚਉਦਹੂ ਲੋਕ ਮੈ ਪਾਵਤ ਭਯੋ ਬਡੀ ਯੌ ਸੁ ਬਡਾਈ ॥੨੩੬੯॥