ਸਵੈਯਾ ॥
ਕਿਉ ਜੜ ਜੁਧ ਕਰੈ ਹਰਿ ਸਿਉ ਮਧੁ ਕੀਟਭ ਸੇ ਜਿਹ ਸਤ੍ਰੁ ਖਪਾਏ ॥
ਰਾਵਨ ਸੇ ਹਰਿਨਾਖਸ ਸੇ ਹਰਿਨਾਛ ਹੂ ਸੇ ਜਗਿ ਜਾਨਿ ਨ ਪਾਏ ॥
ਕੰਸਹਿ ਸੇ ਅਰੁ ਸੰਧਿ ਜਰਾ ਸੰਗ ਦੇਸਨ ਦੇਸਨ ਕੇ ਨ੍ਰਿਪ ਆਏ ॥
ਤੈ ਰੇ ਕਹਾ ਅਰੇ ਸੋ ਛਿਨ ਮੈ ਇਹ ਸ︀ਯਾਮ ਭਨੈ ਜਮਲੋਕ ਪਠਾਏ ॥੨੩੭੬॥
ਸ੍ਰੀ ਬਿਜਨਾਥ ਤਬੈ ਤਿਹ ਸੋ ਕਬਿ ਸ︀ਯਾਮ ਕਹੈ ਇਹ ਭਾਤਿ ਉਚਾਰਿਯੋ ॥
ਮੈ ਬਕ ਬੀਰ ਅਘਾਸੁਰ ਮਾਰਿ ਸੁ ਕੇਸਨਿ ਤੇ ਗਹਿ ਕੰਸ ਪਛਾਰਿਯੋ ॥
ਤੇਈ ਛੂਹਨ ਸੰਧਿ ਜਰਾ ਹੂ ਕੀ ਮੈ ਸੁਨਿ ਸੈਨ ਸੁਧਾਰਿ ਬਿਦਾਰਿਯੋ ॥
ਤੈ ਹਮਰੇ ਬਲ ਅਗ੍ਰਜ ਸ︀ਯਾਮ ਕਹਿਯੋ ਘਨ ਸ︀ਯਾਮ ਤੇ ਕਉਨ ਬਿਚਾਰਿਯੋ ॥੨੩੭੭॥
ਮੋਹਿ ਡਰਾਵਤ ਹੈ ਕਹਿ ਯੌ ਮੁਹਿ ਕੰਸ ਕੋ ਬੀਰ ਬਕੀ ਬਕ ਮਾਰਿਯੋ ॥
ਸੰਧਿ ਜਰਾ ਹੂ ਕੀ ਸੈਨ ਸਭੈ ਮੋਹਿ ਭਾਖਤ ਹੋ ਛਿਨ ਮਾਹਿ ਸੰਘਾਰਿਯੋ ॥
ਮੋ ਕਉ ਕਹੈ ਬਲੁ ਤੇਰੋ ਅਰੇ ਮੇਰੇ ਪਉਰਖ ਅਗ੍ਰਜ ਕਉਨ ਬਿਚਾਰਿਯੋ ॥
ਸੂਰਨ ਕੀ ਇਹ ਰੀਤਿ ਨਹੀ ਹਰਿ ਛਤ੍ਰੀ ਹੈ ਤੂ ਕਿ ਭਯੋ ਭਠਿਆਰਿਯੋ ॥੨੩੭੮॥
ਆਪਨੇ ਕੋਪ ਕੀ ਪਾਵਕ ਮੈ ਬਲ ਤੇਰੋ ਸਬੈ ਸਮ ਫੂਸ ਜਰੈ ਹੋ ॥
ਸ੍ਰਉਨ ਜਿਤੋ ਤੁਹ ਅੰਗਨ ਮੈ ਸੁ ਸਭੈ ਸਮ ਨੀਰਹ ਕੀ ਆਵਟੈ ਹੋ ॥
ਦੇਗਚਾ ਆਪਨੇ ਪਉਰਖ ਕੋ ਰਨ ਮੈ ਜਬ ਹੀ ਕਬਿ ਸ︀ਯਾਮ ਚੜੈ ਹੋ ॥
ਤਉ ਤੇਰੋ ਅੰਗ ਕੋ ਮਾਸੁ ਸਬੈ ਤਿਹ ਭੀਤਰ ਡਾਰ ਕੈ ਆਛੈ ਪਕੈ ਹੋ ॥੨੩੭੯॥
ਐਸੇ ਬਿਬਾਦ ਕੈ ਆਹਵ ਮੈ ਦੋਊ ਕ੍ਰੋਧ ਭਰੇ ਅਤਿ ਜੁਧੁ ਮਚਾਯੋ ॥
ਬਾਨਨ ਸਿਉ ਦਿਵ ਅਉਰ ਦਿਵਾਕਰਿ ਧੂਰਿ ਉਠੀ ਰਥ ਪਹੀਯਨ ਛਾਯੋ ॥
ਕਉਤੁਕ ਦੇਖਨ ਕਉ ਸਸਿ ਸੂਰਜ ਆਏ ਹੁਤੇ ਤਿਨ ਮੰਗਲ ਗਾਯੋ ॥
ਅੰਤ ਨ ਸ︀ਯਾਮ ਤੇ ਜੀਤ ਸਕਿਯੋ ਸੋਊ ਅੰਤਹਿ ਕੇ ਫੁਨਿ ਧਾਮਿ ਸਿਧਾਯੋ ॥੨੩੮੦॥
ਸ੍ਰੀ ਬ੍ਰਿਜਨਾਥ ਹਨਿਯੋ ਅਰਿ ਕੋ ਕਬਿ ਸ︀ਯਾਮ ਕਹੈ ਕਰਿ ਗਾਢ ਅਯੋਧਨ ॥
ਹ੍ਵੈ ਕੈ ਕੁਰੂਪ ਪਰਿਯੋ ਧਰਿ ਜੁਧ ਕੀ ਤਉਨ ਸਮੈ ਬਯਦੂਰਥ ਕੋ ਤਨ ॥
ਸ੍ਰਉਨਤ ਸੰਗ ਭਰਿਯੋ ਪਰਿਯੋ ਦੇਖਿ ਦਯਾ ਉਪਜੀ ਕਰੁਨਾਨਿਧਿ ਕੇ ਮਨਿ ॥
ਛੋਰਿ ਸਰਾਸਨ ਟੇਰ ਕਹਿਯੋ ਦਿਨ ਆਜੁ ਕੇ ਤੈ ਕਰਿਹੋ ਨ ਕਬੈ ਰਨ ॥੨੩੮੧॥
ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਯਦੂਰਥ ਦੈਤ ਬਧਹ ਧਿਆਇ ਸਮਾਤਮੰ ॥
ਬਲਿਭਦ੍ਰ ਜੂ ਤੀਰਥ ਗਵਨ ਕਥਨੰ ॥
ਚੌਪਈ ॥
ਤੀਰਥ ਕਰਨ ਬਲਿਭਦ੍ਰ ਸਿਧਾਯੋ ॥
ਨੈਮਖ੍ਵਰਨ ਭੀਤਰ ਆਯੋ ॥
ਆਇ ਤਹਾ ਨਾਵਨ ਇਨ ਕਯੋ ॥
ਚਿਤ ਕੋ ਸੋਕ ਦੂਰ ਕਰਿ ਦਯੋ ॥੨੩੮੨॥
ਤੋਮਰ ॥
ਰੋਮ ਹਰਖ ਨ ਥੋ ਤਹਾ ਸੋਊ ਆਯੋ ਤਹ ਦਉਰਿ ॥
ਹਲੀ ਮਦਰਾ ਪੀਤ ਥੋ ਕਬਿ ਸ︀ਯਾਮ ਤਾਹੀ ਠਾਉਰਿ ॥
ਸੋਊ ਆਇ ਠਾਢ ਭਯੋ ਤਹਾ ਜੜ ਯਾਹਿ ਸਿਰ ਨ ਨਿਵਾਇ ਕੈ ॥
ਬਲਿਭਦ੍ਰ ਕੁਪਿਯੋ ਕਮਾਨ ਕਰਿ ਲੈ ਮਾਰਿਯੋ ਤਿਹ ਧਾਇ ਕੈ ॥੨੩੮੩॥
ਚੌਪਈ ॥
ਸਭ ਰਿਖਿ ਉਠਿ ਠਾਢੇ ਤਬ ਭਏ ॥
ਆਨੰਦ ਬਿਸਰ ਚਿਤ ਕੇ ਗਏ ॥
ਇਕ ਰਿਖਿ ਥੋ ਤਿਨਿ ਐਸ ਉਚਾਰਿਯੋ ॥
ਬੁਰਾ ਕੀਓ ਹਲਧਰਿ ਦਿਜ ਮਾਰਿਯੋ ॥੨੩੮੪॥
ਤਬ ਹਲਧਰ ਪੁਨਿ ਐਸ ਉਚਰਿਯੋ ॥
ਬੈਠ ਰਹਿਓ ਕਿਉ ਨ ਹਮ ਤੇ ਡਰਿਯੋ ॥
ਤਬ ਮੈ ਕ੍ਰੋਧ ਚਿਤ ਮੈ ਕੀਯੋ ॥
ਮਾਰਿ ਕਮਾਨ ਸੰਗ ਇਹ ਦੀਯੋ ॥੨੩੮੫॥
ਸਵੈਯਾ ॥
ਛਤ੍ਰੀ ਕੋ ਪੂਤ ਥੋ ਕੋਪ ਭਰੇ ਤਿਹ ਨਾਸ ਕਯੋ ਬਿਨਤੀ ਸੁਨਿ ਲੀਜੈ ॥
ਠਾਢ ਭਏ ਉਠ ਕੈ ਰਿਖਿ ਸੋ ਜੜ ਬੈਠਿ ਰਹਿਓ ਕਹਿਓ ਸਾਚ ਪਤੀਜੈ ॥
ਬਾਤ ਵਹੈ ਕਰੀਐ ਸੰਗ ਛਤ੍ਰਨ ਜਾ ਕੇ ਕੀਏ ਜਗ ਭੀਤਰ ਜੀਜੈ ॥
ਤਾਹੀ ਤੇ ਮੈ ਬਧੁ ਤਾ ਕੋ ਕੀਯੋ ਸੁ ਅਬੈ ਮੋਰੀ ਭੂਲ ਛਿਮਾਪਨ ਕੀਜੈ ॥੨੩੮੬॥
ਰਿਖ ਬਾਚ ਹਲੀ ਸੋ ॥
ਚੌਪਈ ॥
ਮਿਲਿ ਸਭ ਰਿਖਿਨ ਹਲੀ ਸੋ ਭਾਖੀ ॥
ਕਹੈ ਸ︀ਯਾਮ ਤਿਹ ਦਿਜ ਕੀ ਸਾਖੀ ॥
ਇਹ ਬਾਲਕ ਥਾਪਿ ਰੋਹ ਹਰੋ ॥
ਬਹੁਰੋ ਜਾਇ ਤੀਰਥ ਸਭ ਕਰੋ ॥੨੩੮੭॥
ਕਬਿਯੋ ਬਾਚ ॥
ਸਵੈਯਾ ॥
ਚਾਰੋ ਈ ਬੇਦ ਮੁਖਾਗ੍ਰਜ ਹੋਇ ਹੈ ਤਾ ਸੁਤ ਕੋ ਬਰੁ ਐਸੋ ਦੀਯੋ ॥
ਸੋਊ ਐਸੇ ਪੁਰਾਨ ਲਗਿਯੋ ਰਟਨੇ ਮਨੋ ਤਾਤ ਸੋਊ ਤਿਹ ਫੇਰਿ ਜੀਯੋ ॥
ਚਿਤ ਆਨੰਦ ਕੈ ਸਭ ਹੂ ਰਿਖਿ ਕੇ ਮਨ ਕਉ ਜਿਹ ਕੀ ਸਮ ਕਉਨ ਬੀਯੋ ॥
ਸਿਰ ਨ︀ਯਾਇ ਤਿਨੈ ਸੁਖ ਪਾਇ ਕੇ ਤੀਰਥਨ ਸ︀ਯਾਮ ਸੁ ਰਾਮਹਿ ਪੈਡ ਲੀਯੋ ॥੨੩੮੮॥
ਗੰਗਹਿ ਸਿੰਧੁ ਜਹਾ ਮਿਲਿਯੋ ਪ੍ਰਿਥਮੈ ਬਲਿਭਦ੍ਰ ਤਹਾ ਚਲਿ ਨ੍ਰਹਾਯੋ ॥
ਫੇਰਿ ਤ੍ਰਿਬੈਨੀ ਮੈ ਕੈ ਇਸਨਾਨ ਦੈ ਦਾਨੁ ਬਲੀ ਹਰਿਦੁਆਰ ਸਿਧਾਯੋ ॥
ਨ੍ਰਹਾਇ ਤਹਾ ਪੁਨਿ ਬਦ੍ਰੀ ਕਿਦਾਰ ਗਯੋ ਅਤਿ ਹੀ ਮਨ ਮੈ ਸੁਖ ਪਾਯੋ ॥
ਅਉਰ ਗਨੋ ਕਹ ਲਉ ਜਗ ਕੇ ਸਭ ਤੀਰਥ ਕੈ ਤਿਹ ਠਉਰਹਿ ਆਯੋ ॥੨੩੮੯॥
ਚੌਪਈ ॥
ਫੇਰਿ ਨੈਮਖ੍ਵਾਰਨ ਮਹਿ ਆਯੋ ॥
ਆਇ ਰਿਖਿਨ ਕਉ ਮਾਥ ਨਿਵਾਯੋ ॥
ਤੀਰਥ ਕਹਿਯੋ ਮੈ ਸਭ ਹੀ ਕਰੇ ॥
ਬਿਧਿ ਪੂਰਬ ਜਿਉ ਤੁਮ ਉਚਰੇ ॥੨੩੯੦॥