ਹਲੀ ਬਾਚ ਰਿਖਿਨ ਸੋ ॥
ਚੌਪਈ ॥
ਅਬ ਆਇਸ ਜੋ ਹੋਇ ਸੁ ਕਰੋ ॥
ਹੇ ਰਿਖਿ ਤੁਮਰੇ ਪਾਇਨ ਪਰੋ ॥
ਅਬ ਆਇਸ ਜੋ ਹੋਇ ਸੁ ਕੀਜੈ ॥
ਹੇ ਰਿਖਿ ਬਾਤਹਿ ਸਤਿ ਪਤੀਜੈ ॥੨੩੯੧॥
ਰਿਖਿ ਬਾਚ ॥
ਚੌਪਈ ॥
ਤਬ ਮਿਲਿ ਰਿਖਿਨ ਇਹੈ ਜੀਅ ਧਾਰੋ ॥
ਏਕ ਸਤ੍ਰੁ ਹੈ ਬਡੋ ਹਮਾਰੋ ॥
ਬਲਲ ਨਾਮ ਹਲਧਰ ਤਿਹ ਮਾਰੋ ॥
ਮਾਨੋ ਤਿਹ ਪੈ ਕਾਲ ਪਚਾਰੋ ॥੨੩੯੨॥
ਹਲੀ ਬਾਚ ॥
ਦੋਹਰਾ ॥
ਕਹਾ ਠਉਰ ਤਿਹ ਸਤ੍ਰੁ ਕੀ ਕਹੋ ਰਿਖਿਨ ਕੇ ਰਾਜ ॥
ਮੋਹਿ ਬਤਾਵੈ ਜਾਹਿ ਕਉ ਤਾਹਿ ਹਨੋ ਅਉ ਆਜੁ ॥੨੩੯੩॥
ਚੌਪਈ ॥
ਤਬ ਇਕ ਰਿਖ ਨੈ ਜਾਇ ਬਤਾਯੋ ॥
ਤਹਾ ਠਉਰ ਹੋ ਸਤ੍ਰੁ ਬਨਾਯੋ ॥
ਜਬ ਹਲਧਰਿ ਸੋ ਸਤ੍ਰ ਨਿਹਾਰਿਯੋ ॥
ਹਮ ਸੰਗਿ ਲਰੁ ਇਹ ਭਾਤਿ ਪਚਾਰਿਯੋ ॥੨੩੯੪॥
ਸੁਨਤ ਬਚਨ ਤਬ ਸਤ੍ਰੁ ਰਿਸਾਯੋ ॥
ਹਾਥ ਗਾਗਨੋ ਯਾ ਪਰਿ ਆਯੋ ॥
ਹਲਧਰਿ ਸੰਗਿ ਜੁਧ ਤਿਹ ਕੀਓ ॥
ਜਿਹ ਸਮ ਠਉਰ ਬੀਰ ਨਹੀ ਬੀਓ ॥੨੩੯੫॥
ਬਹੁਤ ਜੁਧ ਤਿਹ ਠਾ ਦੁਹੂੰ ਧਾਰੋ ॥
ਦੁਹੂੰ ਸੂਰ ਤੇ ਏਕ ਨ ਹਾਰੋ ॥
ਜਉ ਥਕਿ ਜਾਹਿ ਬੈਠ ਤਹ ਰਹੈ ॥
ਮੁਛਿਤ ਹੋਹਿ ਜੁਧੁ ਫਿਰ ਚਹੈ ॥੨੩੯੬॥
ਫਿਰਿ ਦੋਊ ਗਾਜਿ ਗਾਜਿ ਰਨ ਪਾਰੈ ॥
ਆਪਸ ਬੀਚ ਗਦਾ ਬਹੁ ਮਾਰੈ ॥
ਠਾਢ ਰਹੈ ਥਿਰੁ ਪੈਗ ਨ ਟਰੈ ॥
ਮਾਨਹੁ ਰਿਸਿ ਪਰਬਤ ਦੋਊ ਲਰੈ ॥੨੩੯੭॥
ਦੋਊ ਭਟ ਅਭ੍ਰਨ ਜਿਉ ਗਾਜੈ ॥
ਬਚਨ ਸੁਨਤ ਜਿਨ ਕੇ ਜਮ ਲਾਜੈ ॥
ਅਤਿ ਹੀ ਬੀਰ ਰਿਸਹਿ ਮੈ ਭਰੈ ॥
ਦੋਊ ਬੀਰ ਕ੍ਰੋਧ ਸੋ ਲਰੈ ॥੨੩੯੮॥
ਜਿਨ ਕਉਤੁਕ ਦੇਖਨ ਸੁਰ ਆਏ ॥
ਭਾਤਿਨ ਭਾਤਿ ਬਿਵਾਨ ਬਨਾਏ ॥
ਉਤ ਰੰਭਾਦਿਕ ਨਿਰਤਹਿ ਕਰੈ ॥
ਇਤ ਤੇ ਬੀਰ ਭੂਮਿ ਮੈ ਲਰੈ ॥੨੩੯੯॥
ਬਹੁਤ ਗਦਾ ਤਨ ਲਗੇ ਨ ਜਾਨੈ ॥
ਮੁਖ ਤੇ ਮਾਰਹਿ ਮਾਰ ਬਖਾਨੈ ॥
ਰਨ ਕੀ ਛਿਤ ਤੇ ਪੈਗੁ ਨ ਟਰੈ ॥
ਰੀਝਿ ਰੀਝਿ ਦੋਊ ਭਟ ਲਰੈ ॥੨੪੦੦॥