ਸਵੈਯਾ ॥
ਜੁਧੁ ਭਯੋ ਬਹੁਤੋ ਤਿਹ ਠਾ ਤਬ ਮੂਸਲ ਕਉ ਮੁਸਲੀ ਜੂ ਸੰਭਾਰਿਯੋ ॥
ਕੈ ਬਲ ਹਾਥਨ ਦੋਊਨ ਕੇ ਕਬਿ ਸ︀ਯਾਮ ਕਹੈ ਤਕਿ ਘਾਹਿ ਪ੍ਰਹਾਰਯੋ ॥
ਲਾਗਤ ਘਾ ਇਹ ਕੈ ਮਰਿ ਗਯੋ ਅਰਿ ਅੰਤਕ ਕੇ ਫੁਨਿ ਧਾਮਿ ਸਿਧਾਰਿਯੋ ॥
ਯੌ ਬਲਿਭਦ੍ਰ ਹਨਿਯੋ ਤਿਹ ਕੋ ਸਭ ਬਿਪਨ ਕੋ ਫੁਨਿ ਕਾਜ ਸਵਾਰਿਯੋ ॥੨੪੦੧॥
ਪਉਰਖ ਜੋ ਮੂਸਲੀਧਰਿ ਕੋ ਕਹਿਓ ਨ੍ਰਿਪ ਕਉ ਸੁਕਦੇਵ ਸੁਨਾਯੋ ॥
ਜਾਹਿ ਕਥਾ ਦਿਜ ਕੇ ਮੁਖ ਤੇ ਸਭ ਸ੍ਰਉਨ ਸੁਨੀ ਤਿਨ ਹੂ ਸੁਖ ਪਾਯੋ ॥
ਜਾ ਕੇ ਕੀਏ ਸਸਿ ਸੂਰ ਨਿਸਾ ਦਿਵ ਤਾਹੀ ਕੀ ਬਾਤ ਸੁਨੋ ਜੀਅ ਆਯੋ ॥
ਤਾਹੀ ਕੀ ਬਾਤ ਸੁਨਾਉ ਦਿਜੋਤਮ ਬੇਦਨ ਕੈ ਜੋਊ ਭੇਦ ਨ ਪਾਯੋ ॥੨੪੦੨॥
ਜਾਹਿ ਖੜਾਨਨ ਸੇ ਸਹਸਾਨਨ ਖੋਜਿ ਰਹੇ ਕਛੁ ਪਾਰ ਨ ਪਾਯੋ ॥
ਸ︀ਯਾਮ ਭਨੈ ਜਿਹ ਕਉ ਚਤੁਰਾਨਨ ਬੇਦਨ ਕੇ ਗੁਨ ਭੀਤਰ ਗਾਯੋ ॥
ਖੋਜ ਰਹੇ ਸਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਨ ਪਾਯੋ ॥
ਤਾਹੀ ਕੀ ਬਾਤ ਸੁਨੋ ਤੁਮਰੇ ਮੁਖ ਤੇ ਸੁਕਦੇਵ ਇਹੈ ਠਹਰਾਯੋ ॥੨੪੦੩॥
ਭੂਪਤਿ ਜਉ ਇਹ ਭਾਤਿ ਕਹਿਯੋ ਸੁਕ ਕਉ ਸੁਕ ਹੂ ਇਹ ਭਾਤਿ ਸੁਨਾਈ ॥
ਦੀਨ ਦਿਆਲ ਕੀ ਬਾਤ ਸੁਨਾਵ ਹੋਂ ਤੁਹਿ ਕਉ ਤੁਹਿ ਭੇਦੁ ਛਪਾਈ ॥
ਬਿਪ੍ਰ ਸੁਦਾਮਾ ਹੁਤੋ ਬਿਪਤਾ ਤਿਹ ਕੀ ਹਉ ਕਹੋ ਹਰਿ ਜੈਸੇ ਮਿਟਾਈ ॥
ਸੋ ਹਉ ਸੁਨਾਵਤ ਹਉ ਤੁਹਿ ਕਉ ਸੁਨ ਲੈ ਸੋਊ ਸ੍ਰਉਨਨ ਦੇ ਨ੍ਰਿਪ ਰਾਈ ॥੨੪੦੪॥
ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਲਿਭਦ੍ਰ ਤੀਰਥ ਇਸਨਾਨ ਕਰਿ ਦੈਤ ਬਲਲ ਕੋ ਮਾਰਤ ਭਏ ਗ੍ਰਿਹ ਕੋ ਆਵਤ ਭਏ ਧਿਆਇ ਸਮਾਪਤੰ ॥
ਸੁਦਾਮਾ ਬਾਰਤਾ ਕਥਨੰ ॥
ਸਵੈਯਾ ॥
ਏਕੁ ਬਧੂ ਜੁਤ ਬ੍ਰਾਹਮਨ ਥੋ ਤਿਹ ਯਾ ਜਗੁ ਬੀਚ ਬਡੋ ਦੁਖੁ ਪਾਯੋ ॥
ਦੁਖਿਤ ਹ੍ਵੈ ਇਕ ਦਿਵਸ ਕਹਿਯੋ ਤਿਹ ਮਿਤ੍ਰ ਹੈ ਮੋ ਪ੍ਰਭੁ ਜੋ ਜਗ ਗਾਯੋ ॥
ਤਾ ਕੀ ਤ੍ਰੀਯਾ ਕਹਿਯੋ ਜਾਹੁ ਤਹਾ ਸੁਨਿ ਮਾਨਤ ਭਯੋ ਤਿਹ ਮੂੰਡ ਮੁਡਾਯੋ ॥
ਤੰਦੁਲ ਲੈ ਦਿਜ ਦਾਰਦੀ ਹਾਥਿ ਸੁ ਦੁਆਰਵਤੀ ਹੂ ਕੀ ਓਰਿ ਸਿਧਾਯੋ ॥੨੪੦੫॥