ਦਿਜੁ ਬਾਚ ॥
ਸਵੈਯਾ ॥
ਹਉ ਅਰੁ ਸ︀ਯਾਮ ਸੰਦੀਪਨ ਕੇ ਗ੍ਰਹਿ ਬੀਚ ਪੜੇ ਹਿਤ ਹੈ ਅਤਿ ਹੀ ਕਰਿ ॥
ਹਉ ਚਿਤ ਮੈ ਧਰਿ ਸ︀ਯਾਮ ਰਹਿਓ ਰਹੈ ਹ੍ਵੈ ਹੈ ਸੁ ਸ︀ਯਾਮਹਿ ਮੋ ਚਿਤ ਮੈ ਧਰਿ ॥
ਦੈ ਧਨ ਪਾਇ ਘਨੋ ਘਰਿ ਮੈ ਕਛੁ ਦੀਨਨ ਦੇਤ ਨ ਨੈਕੁ ਕ੍ਰਿਪਾ ਕਰਿ ॥
ਈਸ ਲਹੈ ਕਿਧੋ ਮੋਹਿ ਨਿਹਾਰ ਕੈ ਕੈਸੀ ਕ੍ਰਿਪਾ ਕਰਿ ਹੈ ਹਮ ਪੈ ਹਰਿ ॥੨੪੦੬॥
ਮਾਰਗ ਨਾਖ ਕੈ ਬਿਪ੍ਰ ਜਬੈ ਗ੍ਰਿਹਿ ਸ੍ਰੀ ਜਦੁਬੀਰ ਕੇ ਭੀਤਰ ਆਯੋ ॥
ਸ੍ਰੀ ਬ੍ਰਿਜਨਾਥ ਨਿਹਾਰਤ ਤਾਹਿ ਸੁ ਬਿਪ੍ਰ ਸੁਦਾਮਾ ਇਹੈ ਠਹਰਾਯੋ ॥
ਆਸਨ ਤੇ ਉਠਿ ਆਤੁਰ ਹੁਇ ਅਤਿ ਪ੍ਰੀਤਿ ਬਢਾਇ ਕੈ ਲੈਬੇ ਕਉ ਧਾਯੋ ॥
ਪਾਇ ਪਰਿਓ ਤਿਹ ਕੋ ਹਰਿ ਜੀ ਫਿਰਿ ਸ︀ਯਾਮ ਭਨੈ ਉਠਿ ਕੰਠਿ ਲਗਾਯੋ ॥੨੪੦੭॥
ਲੈ ਤਿਹ ਮੰਦਿਰ ਮਾਹਿ ਗਯੋ ਤਿਹ ਕੋ ਅਤਿ ਹੀ ਕਰਿ ਆਦਰੁ ਕੀਨੋ ॥
ਬਾਰਿ ਮੰਗਾਇ ਤਹੀ ਦਿਜ ਕੋ ਦੋਊ ਪਾਇਨ ਧ੍ਵੈ ਚਰਨਾਮ੍ਰਿਤ ਲੀਨੋ ॥
ਝੌਪਰੀ ਤੇ ਤਿਹ ਠਾ ਹਰਿ ਜੂ ਸੁਭ ਕੰਚਨ ਕੋ ਪੁਨਿ ਮੰਦਰਿ ਕੀਨੋ ॥
ਤਉ ਨ ਸਕਿਓ ਸੁ ਬਿਦਾ ਕਰਿ ਬਿਪਹਿ ਸ︀ਯਾਮ ਭਨੈ ਤਿਹ ਰੰਚ ਨ ਦੀਨੋ ॥੨੪੦੮॥
ਦੋਹਰਾ ॥
ਜਬ ਦਿਜ ਕੇ ਗ੍ਰਿਹਿ ਪੜਤ ਤਬ ਮੋ ਸੋ ਹੁਤੋ ਗਰੋਹ ॥
ਅਬ ਲਾਲਚ ਬਸਿ ਹਰਿ ਭਏ ਕਛੂ ਨ ਦੀਨੋ ਮੋਹ ॥੨੪੦੯॥
ਕਬਿਯੋ ਬਾਚ ॥
ਸਵੈਯਾ ॥
ਜੋ ਬ੍ਰਿਜਨਾਥ ਕੀ ਸੇਵਾ ਕਰੈ ਪੁਨਿ ਪਾਵਤ ਹੈ ਬਹੁਤੋ ਧਨ ਸੋਊ ॥
ਲੋਗ ਕਹਾ ਤਿਹ ਭੇਦਹਿ ਪਾਵਤ ਆਪਨੀ ਜਾਨਤ ਹੈ ਪੁਨਿ ਓਊ ॥
ਸਾਧਨ ਕੇ ਬਰਤਾ ਹਰਤਾ ਦੁਖ ਬੈਰਨ ਕੇ ਸੁ ਬੜੇ ਘਰ ਖੋਊ ॥
ਦੀਨਨ ਕੇ ਜਗ ਪਾਲਬੇ ਕਾਜ ਗਰੀਬ ਨਿਵਾਜ ਨ ਦੂਸਰ ਕੋਊ ॥੨੪੧੦॥
ਸੋ ਸਿਸੁਪਾਲ ਹਨਿਯੋ ਛਿਨ ਮੈ ਜਿਹ ਸੋ ਕੋਊ ਅਉਰ ਨ ਮਾਨ ਧਰੈ ॥
ਅਰੁ ਦੰਤ ਬਕਤ੍ਰ ਹਨਿਯੋ ਜਮ ਲੋਕ ਤੇ ਜੋ ਕਬਹੂੰ ਨ ਰਤੀ ਕੁ ਡਰੈ ॥
ਰਿਸ ਸੋ ਭੂਮਾਸੁਰ ਜੀਤਿ ਲਯੋ ਜੋਊ ਇੰਦ੍ਰ ਸੇ ਬੀਰ ਨ ਸੰਗ ਅਰੈ ॥
ਅਬ ਕੰਚਨ ਧਾਮ ਕੀਯੋ ਦਿਜ ਕੋ ਬ੍ਰਿਜਨਾਥ ਬਿਨਾ ਐਸੀ ਕਉਨ ਕਰੈ ॥੨੪੧੧॥
ਜਾ ਮਧੁ ਕੀਟਭ ਕੋ ਬਧ ਕੈ ਭੂ ਇੰਦ੍ਰ ਦਈ ਕਰਿ ਕੈ ਕਰੁਨਾਈ ॥
ਅਉਰ ਜਿਤੀ ਇਹ ਸਾਮੁਹੇ ਸਤ੍ਰਨ ਸੈਨ ਗਈ ਸਭ ਯਾਹਿ ਖਪਾਈ ॥
ਜਾਹਿ ਬਿਭੀਛਨ ਰਾਜ ਦਯੋ ਅਰੁ ਰਾਵਨ ਮਾਰ ਕੈ ਲੰਕ ਲੁਟਾਈ ॥
ਕੰਚਨ ਕੋ ਤਿਹ ਧਾਮ ਦਯੋ ਕਬਿ ਸ︀ਯਾਮ ਕਹੈ ਕਹੈ ਕਉਨ ਬਡਾਈ ॥੨੪੧੨॥
ਬਿਸਨਪਦ ਧਨਾਸਰੀ ॥
ਜਿਹ ਮ੍ਰਿਗ ਰਾਖੈ ਨੈਨ ਬਨਾਇ ॥
ਅੰਜਨ ਰੇਖ ਸ︀ਯਾਮ ਪਰ ਅਟਕਤ ਸੁੰਦਰ ਫਾਧ ਚੜਾਇ ॥
ਮ੍ਰਿਗ ਮਨ ਹੇਰਿ ਜਿਨੇ ਨਰ ਨਾਰਿਨ ਰਹਤ ਸਦਾ ਉਰਝਾਇ ॥
ਤਿਨ ਕੇ ਊਪਰਿ ਅਪਨੀ ਰੁਚਿ ਸਿਉ ਰੀਝਿ ਸ︀ਯਾਮ ਬਲਿ ਜਾਇ ॥੨੪੧੩॥
ਹਰਿ ਕੇ ਨੈਨਾ ਜਲਜ ਠਏ ॥
ਦਿਪਤ ਜੋਤਿ ਦਿਨ ਮਨਿ ਦੁਤਿ ਮੁਖ ਤੇ ਕਬਹੂੰ ਨ ਮੁੰਦਿਤ ਭਏ ॥
ਤਿਨ ਕਉ ਦੇਖਿ ਜਨਨ ਦ੍ਰਿਗ ਪੁਤਰੀ ਲਗੀ ਸੁ ਭਾਵ ਭਏ ॥
ਜਨੁ ਪਰਾਗ ਕਮਲਨ ਕੀ ਊਪਰ ਭ੍ਰਮਰ ਕੋਟਿ ਭ੍ਰਮਏ ॥੨੪੧੪॥
ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦਿਜ ਸੁਦਾਮਾ ਕੋ ਦਾਰਿਦ ਦੂਰ ਕਰਤ ਕੰਚਨ ਧਾਮ ਕਰ ਦੇਤ ਭਏ ॥