ਅਥ ਕਾਨ੍ਰਹ ਜੂ ਸੂਰਜ ਗ੍ਰਹਿਣ ਕੇ ਦਿਨ ਕੁਰਖੇਤ੍ਰ ਗਵਨਿ ਕਥਨੰ ॥
ਸਵੈਯਾ ॥
ਜਉ ਰਵਿ ਕੇ ਗ੍ਰਸਬੇ ਹੂ ਕੋ ਦਿਵਸ ਲਗਿਓ ਕਹਿ ਜੋਤਿਕੀ ਯੌ ਤੁ ਸੁਨਾਯੋ ॥
ਕਾਨ੍ਰਹ ਕੀ ਮਾਤ ਬਿਮਾਤ ਅਰੁ ਭ੍ਰਾਤ ਚਲੈ ਕੁਰੁਖੇਤ੍ਰਿ ਇਹੈ ਠਹਰਾਯੋ ॥
ਤਾਤ ਚਲਿਯੋ ਬ੍ਰਿਜਨਾਥ ਕੋ ਲੈ ਸੰਗਿ ਭਾਤਿਨ ਭਾਤਿ ਕੋ ਸੈਨ ਬਨਾਯੋ ॥
ਜੋ ਕੋਊ ਅੰਤੁ ਚਹੈ ਤਿਹ ਕੋ ਤਿਨ ਕੋ ਕਛੂ ਆਵਤ ਅੰਤੁ ਨ ਪਾਯੋ ॥੨੪੧੫॥
ਇਤ ਤੇ ਬ੍ਰਿਜ ਨਾਇਕ ਆਵਤ ਭੇ ਉਤ ਨੰਦ ਤੇ ਆਦਿ ਸਭੈ ਤਹ ਆਏ ॥
ਚੰਦ੍ਰਭਗਾ ਬ੍ਰਿਖਭਾਨ ਸੁਤਾ ਸਭ ਗੁਆਰਿਨਿ ਸ︀ਯਾਮ ਜਬੈ ਦਰਸਾਏ ॥
ਰੂਪ ਨਿਹਾਰਿ ਰਹੀ ਚਕਿ ਕੈ ਜਕਿ ਗੀ ਕਛੁ ਬੈਨ ਕਹਿਓ ਨਹੀ ਜਾਏ ॥
ਨੰਦ ਜਸੋਮਤ ਮੋਹ ਬਢਾਇ ਕੈ ਕਾਨ੍ਰਹ ਜੂ ਕੇ ਉਰ ਮੈ ਲਪਟਾਏ ॥੨੪੧੬॥
ਨੰਦ ਜਸੋਮਤਿ ਪ੍ਰੇਮ ਬਢਾਇ ਕੈ ਨੈਨਨ ਤੇ ਦੁਹੂ ਨੀਰ ਬਹਾਯੋ ॥
ਐਸੇ ਕਹਿਓ ਬ੍ਰਿਜ ਕਉ ਤੁਮ ਤਿਆਗਿ ਗਏ ਮਥੁਰਾ ਜੀਅ ਐਸੋ ਹੀ ਭਾਯੋ ॥
ਕਾ ਭਯੋ ਜੋ ਤੁਮ ਮਾਰਿ ਚੰਡੂਰ ਪ੍ਰਹਾਰਿ ਕੈ ਸੰਗਹਿ ਕੰਸਹਿ ਘਾਯੋ ॥
ਹਉ ਨਿਰਮੋਹ ਨਿਹਾਰ ਦਸਾ ਹਮਰੀ ਤੁਮਰੇ ਮਨ ਮੋਹ ਨ ਆਯੋ ॥੨੪੧੭॥
ਜਸੋਧਾ ਬਾਚ ਕਾਨ੍ਰਹ ਜੂ ਸੋ ॥
ਸਵੈਯਾ ॥
ਪ੍ਰੀਤਿ ਬਢਾਇ ਜਸੋਮਤਿ ਯੌ ਬ੍ਰਿਜਭੂਖਨ ਸੋ ਇਕ ਬੈਨ ਉਚਾਰੋ ॥
ਪਾਲ ਕੀਏ ਜਬ ਪੂਤ ਬਡੇ ਤੁਮ ਦੇਖਿਯੋ ਤਬੈ ਹਮ ਹੇਤ ਤੁਹਾਰੋ ॥
ਤੋ ਕਹ ਦੋਸ ਲਗਾਉ ਹਉ ਕਿਉ ਹਰਿ ਹੈ ਸਭ ਫੁਨਿ ਦੋਸ ਹਮਾਰੋ ॥
ਊਖਲ ਸੋ ਤੁਹਿ ਬਾਧ ਕੈ ਮਾਰਿਯੋ ਹੈ ਜਾਨਤ ਹੋ ਸੋਊ ਬੈਰ ਚਿਤਾਰੋ ॥੨੪੧੮॥
ਮਾਇ ਹ੍ਵੈ ਬਾਤ ਕਹੋ ਤੁਮ ਸੌ ਸੁ ਤੋ ਮੋ ਬਤੀਆ ਸੁਨਿ ਸਾਚ ਪਤੀਜੈ ॥
ਅਉਰਨ ਕੀ ਸਿਖ ਲੈ ਤਬ ਜਿਉ ਤੈਸੋ ਕਾਜ ਕਰੋ ਜਿਨਿ ਯੌ ਸੁਨਿ ਲੀਜੈ ॥
ਨੈਕ ਬਿਛੋਹ ਭਏ ਤੁਮਰੇ ਮਰੀਐ ਤੁਮਰੇ ਪਲ ਹੇਰਤ ਜੀਜੈ ॥
ਬਾਲ ਬਲਾਇ ਲਿਉ ਹਉ ਬਹੁਰੋ ਬ੍ਰਿਜ ਕੋ ਬ੍ਰਿਜਭੂਖਨ ਭੂਖਿਤ ਕੀਜੈ ॥੨੪੧੯॥
ਦੋਹਰਾ ॥
ਨੰਦ ਜਸੋਦਹਿ ਕ੍ਰਿਸਨ ਮਿਲਿ ਅਤਿ ਚਿਤ ਮੈ ਸੁਖ ਪਾਇ ॥
ਸਭੈ ਗੋਪਿਕਾ ਜਹਿ ਹੁਤੀ ਤਹ ਹੀ ਪਹੁਚੇ ਜਾਇ ॥੨੪੨੦॥
ਸਵੈਯਾ ॥
ਸ੍ਰੀ ਬ੍ਰਿਜਨਾਥਹ ਕੋ ਜਬ ਹੀ ਲਖਿ ਕੈ ਤਿਹ ਗ੍ਵਾਰਨਿ ਆਗਮ ਪਾਯੋ ॥
ਆਗੇ ਹੀ ਏਕ ਚਲੀ ਉਠ ਕੈ ਨਹਿ ਏਕਨ ਕੇ ਉਰਿ ਆਨੰਦ ਮਾਯੋ ॥
ਭੇਖ ਮਲੀਨ ਜੇ ਗੁਆਰਿ ਹੁਤੀ ਤਿਨ ਭੇਖ ਨਵੀਨ ਸਜੇ ਕਬਿ ਗਾਯੋ ॥
ਮਾਨਹੁ ਮ੍ਰਿਤਕ ਜਾਗ ਉਠਿਯੋ ਤਿਨ ਕੇ ਤਨ ਮੈ ਬਹੁਰੋ ਜੀਅ ਆਯੋ ॥੨੪੨੧॥
ਗ੍ਵਾਰਿਨਿ ਬਾਚ ॥
ਸਵੈਯਾ ॥
ਯੌ ਇਕ ਭਾਖਤ ਹੈ ਮੁਖ ਤੇ ਮਿਲਿ ਗ੍ਵਾਰਿਨਿ ਸ੍ਰੀ ਬ੍ਰਿਜਨਾਥ ਚਿਤੈ ਕੈ ॥
ਜਿਉ ਅਕ੍ਰੂਰ ਕੇ ਸੰਗ ਗਏ ਚੜਿ ਸ︀ਯੰਦਨ ਨਾਥ ਹੁਲਾਸ ਬਢੈ ਕੈ ॥
ਦੂਰ ਹੁਲਾਸ ਕੀਯੋ ਬ੍ਰਿਜ ਤੇ ਕਛੁ ਗੁਆਰਿਨ ਕੀ ਕਰੁਨਾ ਨਹਿ ਕੈ ਕੈ ॥
ਏਕ ਕਹੈ ਇਹ ਭਾਤਿ ਸਖੀ ਮੁਖ ਜੋਵਤ ਏਕ ਰਹੀ ਚੁਪ ਹ੍ਵੈ ਕੈ ॥੨੪੨੨॥
ਸ੍ਰੀ ਬ੍ਰਿਜਨਾਥ ਗਯੋ ਮਥੁਰਾ ਕਛੁ ਚਿਤ ਬਿਖੈ ਸਖੀ ਹੇਤ ਨ ਧਾਰਿਯੋ ॥
ਨੈਕ ਨ ਮੋਹ ਕੀਯੋ ਚਿਤ ਮੈ ਨਿਰਮੋਹ ਹੀ ਆਪਨ ਚਿਤ ਬਿਚਾਰਿਯੋ ॥
ਯੌ ਬ੍ਰਿਜ ਨਾਇਕ ਗ੍ਵਾਰਿ ਤਜੀ ਜਸੁ ਤਾ ਛਬਿ ਕੋ ਕਬਿ ਸ︀ਯਾਮ ਉਚਾਰਿਯੋ ॥
ਆਪੁਨੀ ਚਉਪਹਿ ਤੇ ਅਪੁਨੀ ਮਾਨੋ ਕੁੰਜਹਿ ਤਿਆਗ ਭੁਜੰਗ ਸਿਧਾਰਿਯੋ ॥੨੪੨੩॥
ਚੰਦ੍ਰਭਗਾ ਬ੍ਰਿਖਭਾਨੁ ਸੁਤਾ ਬ੍ਰਿਜ ਨਾਇਕ ਕਉ ਇਹ ਭਾਤਿ ਸੁਨਾਈ ॥
ਸ੍ਰੀ ਬ੍ਰਿਜਨਾਥ ਗਏ ਮਥੁਰਾ ਤਜਿ ਕੈ ਬ੍ਰਿਜ ਪ੍ਰੀਤਿ ਸਭੈ ਬਿਸਰਾਈ ॥
ਰਾਧਿਕਾ ਜਾ ਬਿਧਿ ਮਾਨ ਕੀਯੋ ਹਰਿ ਤੈਸੇ ਹੀ ਮਾਨ ਕੀਯੋ ਜੀਅ ਆਈ ॥
ਤਾ ਦਿਨ ਕੇ ਬਿਛੁਰੇ ਬਿਛੁਰੇ ਸੁ ਦਈ ਹਮ ਕਉ ਅਬ ਆਨਿ ਦਿਖਾਈ ॥੨੪੨੪॥
ਏਕ ਮਿਲੀ ਕਹਿ ਯੌ ਬਤੀਯਾ ਜੁ ਹੁਤੀ ਬ੍ਰਿਜਭੂਖਨ ਕਉ ਅਤਿ ਪਿਆਰੀ ॥
ਚੰਦ੍ਰਭਗਾ ਬ੍ਰਿਖਭਾਨੁ ਸੁਤਾ ਜੁ ਧਰੇ ਤਨ ਬੀਚ ਕੁਸੁੰਭਨ ਸਾਰੀ ॥
ਕੇਲ ਕਥਾ ਦਈ ਛੋਰਿ ਰਹੀ ਚਕਿ ਚਿਤ੍ਰਹ ਕੀ ਪੁਤਰੀ ਸੀ ਸਵਾਰੀ ॥
ਸ︀ਯਾਮ ਭਨੈ ਬ੍ਰਿਜਨਾਥ ਤਬੈ ਸਬ ਗ੍ਵਾਰਿਨ ਗਿਆਨ ਹੀ ਮੈ ਕਰਿ ਡਾਰੀ ॥੨੪੨੫॥
ਬਿਸਨਪਦ ਧਨਾਸਰੀ ॥
ਸੁਨਿ ਪਾਈ ਬ੍ਰਿਜਬਾਲਾ ਮੋਹਨ ਆਏ ਹੈ ਕੁਰੁਖੇਤਿ ॥
ਦਰਸਨ ਦੇਖਿ ਸਭੈ ਦੁਖ ਬਿਸਰੇ ਬੇਦ ਕਹਤ ਜਿਹ ਨੇਤਿ ॥
ਤਨ ਮਨ ਅਟਕਿਓ ਚਰਨ ਕਵਲ ਸੋ ਧਨ ਨਿਵਛਾਵਰਿ ਦੇਤ ॥
ਕ੍ਰਿਸਨ ਇਕਾਤਿ ਕੀਯੋ ਤਿਹ ਹੀ ਛਿਨ ਕਹਿਯੋ ਗਿਆਨ ਸਿਖਿ ਲੇਹੁ ॥
ਮਿਲ ਬਿਛੁਰਨ ਦੋਊ ਇਹ ਜਗ ਮੈ ਮਿਥਿਆ ਤਨੁ ਅਸਨੇਹੁ ॥੨੪੨੬॥