ਸਵੈਯਾ ॥

ਬ੍ਰਿਜ ਨਾਇਕ ਠਾਢਿ ਭਏ ਉਠ ਕੈ ਸਭ ਗੁਆਰਨਿ ਕਉ ਐਸੇ ਗਿਆਨ ਦ੍ਰਿੜਾਏ ॥

ਨੰਦ ਜਸੋਮਤਿ ਪੰਡੁ ਕੇ ਪੁਤ੍ਰਨ ਸੰਗਿ ਮਿਲੇ ਅਤਿ ਹੇਤੁ ਬਢਾਏ ॥

ਕੈਰਵ ਆਏ ਹੁਤੇ ਜਿਤਨੇ ਸਭ ਆਪਨੇ ਆਪਨੇ ਧਾਮਿ ਸਿਧਾਏ ॥

ਸ︀ਯਾਮ ਭਨੈ ਬਹੁਰੋ ਬ੍ਰਿਜਨਾਇਕ ਦੁਆਰਵਤੀ ਹੂ ਕੇ ਭੀਤਰ ਆਏ ॥੨੪੨੭॥

ਦੋਹਰਾ ॥

ਜਗਿ ਤਹਾ ਕਰ ਕੈ ਚਲਿਯੋ ਸ︀ਯਾਮ ਭਨੈ ਬਸੁਦੇਵ ॥

ਜਿਹ ਕੋ ਸੁਤ ਚਉਦਹ ਭਵਨ ਸਭ ਦੇਵਨ ਕੋ ਭੇਵ ॥੨੪੨੮॥

ਚੌਪਈ ॥

ਚਲਿਯੋ ਸ︀ਯਾਮ ਜੂ ਪ੍ਰੇਮ ਬਢਾਈ ॥

ਪੂਜਿਯੋ ਚਰਨ ਪਿਤਾ ਕੇ ਜਾਈ ॥

ਤਾਤ ਜਬੈ ਲਖਿ ਆਵਤ ਪਾਏ ॥

ਤ੍ਰਿਭਵਨ ਕੇ ਕਰਤਾ ਠਹਰਾਏ ॥੨੪੨੯॥

ਬਹੁ ਬਿਧਿ ਹਰਿ ਕੀ ਉਸਤਤਿ ਕਰੀ ॥

ਮੂਰਤਿ ਹਰਿ ਕੀ ਚਿਤ ਮੈ ਧਰੀ ॥

ਆਪਨੋ ਪ੍ਰਭੁ ਲਖਿ ਪੂਜਾ ਕੀਨੀ ॥

ਸ੍ਰੀ ਜਦੁਬੀਰ ਜਾਨ ਸਭ ਲੀਨੀ ॥੨੪੩੦॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕੁਰਖੇਤ੍ਰ ਬਿਖੈ ਜਗਿ ਕਰਕੈ ਗ੍ਵਾਰਿਨ ਕਉ ਗਿਆਨ ਦ੍ਰਿੜਾਇ ਦ੍ਵਾਰਵਤੀ ਜਾਤ ਭਏ ਧਿਆਇ ਸਮਾਪਤੰ ॥