ਅਥ ਦੇਵਕੀ ਕੇ ਛਠਹੀ ਪੁਤ੍ਰ ਬਲਿ ਲੋਕ ਤੇ ਲਿਆਇ ਦੇਨਿ ਕਥਨੰ ॥

ਸਵੈਯਾ ॥

ਸ੍ਰੀ ਬ੍ਰਿਜਨਾਇਕ ਪੈ ਤਬ ਹੀ ਕਬਿ ਸ︀ਯਾਮ ਕਹੈ ਚਲਿ ਦੇਵਕੀ ਆਈ ॥

ਚਉਦਹ ਲੋਕਨ ਕੇ ਕਰਤਾ ਤੁਮ ਸਤਿ ਇਹੈ ਮਨ ਮੈ ਠਹਰਾਈ ॥

ਹੋ ਮਧੁ ਕੀਟਭ ਕੇ ਕਰਤਾ ਬਧ ਐਸੇ ਕਰੀ ਹਰਿ ਜਾਨਿ ਬਡਾਈ ॥

ਪੁਤ੍ਰ ਜਿਤੇ ਹਮਰੈ ਹਨੇ ਕੰਸ ਸੋਊ ਹਮ ਕਉ ਤੁਮ ਦੇਹੁ ਮੰਗਾਈ ॥੨੪੩੧॥

ਆਨਿ ਦੀਏ ਬਲਿ ਲੋਕ ਤੇ ਬਾਲਕ ਮਾਇ ਕੇ ਬੈਨ ਜਬੈ ਸੁਨਿ ਪਾਏ ॥

ਦੇਵਕੀ ਬਾਲਕ ਜਾਨਿ ਤਿਨੈ ਕਬਿ ਸ︀ਯਾਮ ਕਹੈ ਉਠਿ ਕੰਠਿ ਲਗਾਏ ॥

ਜਨਮਨ ਕੀ ਸੁਧਿ ਭੀ ਤਿਨ ਕੇ ਹਮ ਬਾਮਨ ਹੈ ਇਹ ਬੈਨ ਸੁਨਾਏ ॥

ਮਾਤ ਪਿਤਾ ਹੂ ਕੇ ਦੇਖਤ ਹੀ ਤੇਊ ਬ੍ਰਹਮ ਕੇ ਲੋਕ ਕੀ ਓਰਿ ਸਿਧਾਏ ॥੨੪੩੨॥

ਅਥ ਸੁਭਦ੍ਰਾ ਕੋ ਬ︀ਯਾਹ ਕਥਨੰ ॥

ਚੌਪਈ ॥

ਤੀਰਥ ਕਰਨ ਪਾਰਥ ਤਬ ਧਾਯੋ ॥

ਦੁਆਰਵਤੀ ਜਦੁਪਤਿ ਦਰਸਾਯੋ ॥

ਅਉਰ ਸੁਭਦ੍ਰਾ ਰੂਪ ਨਿਹਾਰਿਯੋ ॥

ਚਿਤ ਕੋ ਸੋਕ ਦੂਰਿ ਕਰਿ ਡਾਰਿਯੋ ॥੨੪੩੩॥

ਯਾ ਕੋ ਬਰੋ ਇਹੈ ਚਿਤ ਆਯੋ ॥

ਉਹ ਕੋ ਉਤੈ ਚਿਤ ਲਲਚਾਯੋ ॥

ਜਦੁਪਤਿ ਬਾਤ ਸਭੈ ਇਹ ਜਾਨੀ ॥

ਬਰਿਓ ਚਹਤ ਅਰਜੁਨ ਅਭਿਮਾਨੀ ॥੨੪੩੪॥

ਦੋਹਰਾ ॥

ਪਾਰਥ ਨਿਕਟਿ ਬੁਲਾਇ ਕੈ ਕਹੀ ਕ੍ਰਿਸਨ ਸਮਝਾਇ ॥

ਤੁਮ ਸੁ ਸੁਭਦ੍ਰਾ ਕੋ ਹਰੋ ਹਉ ਨਹਿ ਲਰਿ ਹੋ ਆਇ ॥੨੪੩੫॥

ਚੌਪਈ ॥

ਤਬ ਅਰਜੁਨ ਸੋਈ ਫੁਨਿ ਕਰਿਓ ॥

ਪੂਜਨ ਜਾਤ ਸੁਭਦ੍ਰਾ ਹਰਿਓ ॥

ਜਾਦਵ ਸਭੈ ਕੋਪ ਤਬ ਭਰੇ ॥

ਸ੍ਰੀ ਜਦੁਪਤਿ ਪੈ ਆਇ ਪੁਕਰੇ ॥੨੪੩੬॥

ਸਵੈਯਾ ॥

ਸ੍ਰੀ ਬ੍ਰਿਜਰਾਜ ਤਬੈ ਤਿਨ ਸੋ ਕਬਿ ਸ︀ਯਾਮ ਕਹੈ ਇਹ ਭਾਤਿ ਸੁਨਾਈ ॥

ਬੀਰ ਬਡੇ ਤੁਮ ਹੂ ਹੋ ਕਹਾਵਤ ਜਾਇ ਮੰਡੋ ਤਿਹ ਸੰਗਿ ਲਰਾਈ ॥

ਪਾਰਥ ਸੋ ਰਨ ਮਾਡਨ ਕਾਜ ਚਲੇ ਤੁਮਰੀ ਮ੍ਰਿਤ ਹੀ ਨਿਜਕਾਈ ॥

ਕਿਉ ਨ ਚਲੋ ਤੁਮ ਮੈ ਤਬ ਤੈ ਤਜਿਓ ਆਹਵ ਸ︀ਯਾਮ ਇਹੈ ਠਹਿਰਾਈ ॥੨੪੩੭॥

ਚੌਪਈ ॥

ਤਬ ਜੋਧਾ ਜਦੁਪਤਿ ਕੇ ਧਾਏ ॥

ਪਾਰਥ ਕਉ ਏ ਬੈਨ ਸੁਨਾਏ ॥

ਸੁਨ ਰੇ ਅਰਜੁਨ ਤੋ ਤੇ ਡਰਿ ਹੈ ॥

ਮਹਾ ਪਤਿਤ ਤੇਰੋ ਬਧਿ ਕਰਿ ਹੈ ॥੨੪੩੮॥

ਦੋਹਰਾ ॥

ਪੰਡੁ ਪੁਤ੍ਰ ਜਾਨੀ ਇਹੈ ਮਾਰਤ ਜਾਦਵ ਮੋਰ ॥

ਜੀਅ ਆਤੁਰ ਹੋਇ ਸ︀ਯਾਮ ਕਹਿ ਚਲਿਯੋ ਦੁਆਰਕਾ ਓਰਿ ॥੨੪੩੯॥

ਸਵੈਯਾ ॥

ਸੂਕ ਗਯੋ ਮੁਖ ਪਾਰਥ ਕੋ ਮੁਸਲੀਧਰਿ ਜੀਤ ਜਬੈ ਗ੍ਰਿਹਿ ਆਯੋ ॥

ਸ੍ਰੀ ਬ੍ਰਿਜਨਾਥ ਸਮੋਧ ਕੀਓ ਅਰੇ ਪਾਰਥ ਕਿਉ ਚਿਤ ਮੈ ਡਰ ਪਾਯੋ ॥

ਬ︀ਯਾਹ ਸੁਭਦ੍ਰਾ ਕੋ ਕੀਨ ਤਬੈ ਜਬ ਹੀ ਮੁਸਲੀਧਰਿ ਕਉ ਸਮਝਾਯੋ ॥

ਦਾਜ ਦਯੋ ਜਿਹ ਪਾਰ ਨ ਪਇਯਤ ਲੈ ਤਿਹ ਅਰਜੁਨ ਧਾਮਿ ਸਿਧਾਯੋ ॥੨੪੪੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਪਾਰਥ ਸੁਭਦ੍ਰਾ ਕਉ ਹਰ ਕੇ ਬ︀ਯਾਹ ਕਰਿ ਲਯਾਵਤ ਭਏ ਧਿਆਇ ਸਮਾਪਤੰ ॥

ਅਥ ਮਿਥਲਾਪੁਰ ਰਾਜੇ ਅਰੁ ਬ੍ਰਾਹਮਨ ਕਾ ਪ੍ਰਸੰਗੁ ਅਰੁ ਭਸਮਾਗਦ ਦੈਤ ਕੋ ਛਲ ਕੇ ਮਾਰ ਰੁਦ੍ਰ ਕੌ ਛਡਾਵਤ ਭਏ ॥

ਦੋਹਰਾ ॥

ਮਿਥਲ ਦੇਸ ਕੋ ਭੂਪ ਇਕ ਅਤਿਹੁਲਾਸ ਤਿਹ ਨਾਮ ॥

ਜਦੁਪਤਿ ਕੀ ਪੂਜਾ ਕਰੈ ਨਿਸਿ ਦਿਨ ਆਠੋ ਜਾਮ ॥੨੪੪੧॥

ਮਤ ਕੇ ਦਿਜ ਇਕ ਥੋ ਤਹਾ ਬਿਨੁ ਹਰਿ ਨਾਮ ਨ ਲੇਇ ॥

ਜੋ ਹਰਿ ਕੀ ਬਾਤੈ ਕਰੈ ਤਾਹੀ ਮੈ ਚਿਤ ਦੇਇ ॥੨੪੪੨॥