ਗੀਤਾ ਮਾਲਤੀ ਛੰਦ ॥
ਭਿੰਨ ਭਿੰਨ ਮਤੋ ਘਰੋ ਘਰਿ ਏਕ ਏਕ ਚਲਾਇ ਹੈ ॥
ਐਂਡ ਬੈਂਡ ਫਿਰੈ ਸਬੈ ਸਿਰ ਏਕ ਏਕ ਨ ਨ︀ਯਾਇ ਹੈ ॥
ਪੁਨਿ ਅਉਰ ਅਉਰ ਨਏ ਨਏ ਮਤ ਮਾਸਿ ਮਾਸਿ ਉਚਾਹਿਾਂਗੇ ॥
ਦੇਵ ਪਿਤਰਨ ਪੀਰ ਕੋ ਨਹਿ ਭੂਲਿ ਪੂਜਨ ਜਾਹਿਾਂਗੇ ॥੧੮॥
ਦੇਵ ਪੀਰ ਬਿਸਾਰ ਕੈ ਪਰਮੇਸ੍ਰ ਆਪੁ ਕਹਾਹਿਾਂਗੇ ॥
ਨਰ ਭਾਤਿ ਭਾਤਨ ਏਕ ਕੋ ਜੁਰਿ ਏਕ ਏਕ ਉਡਾਹਿਾਂਗੇ ॥
ਏਕ ਮਾਸ ਦੁਮਾਸ ਲੌ ਅਧ ਮਾਸ ਲੌ ਤੁ ਚਲਾਹਿਾਂਗੇ ॥
ਅੰਤਿ ਬੂਬਰਿ ਪਾਨ ਜਿਉ ਮਤ ਆਪ ਹੀ ਮਿਟਿ ਜਾਹਿਾਂਗੇ ॥੧੯॥
ਬੇਦ ਅਉਰ ਕਤੇਬ ਕੇ ਦੋ ਦੂਖ ਕੈ ਮਤ ਡਾਰਿ ਹੈ ॥
ਹਿਤ ਆਪਨੇ ਤਿਹ ਠਉਰ ਭੀਤਰ ਜੰਤ੍ਰ ਮੰਤ੍ਰ ਉਚਾਰਿ ਹੈ ॥
ਮੁਖ ਬੇਦ ਅਉਰ ਕਤੇਬ ਕੋ ਕੋਈ ਨਾਮ ਲੇਨ ਨ ਦੇਹਿਗੇ ॥
ਕਿਸਹੂੰ ਨ ਕਉਡੀ ਪੁਨਿ ਤੇ ਕਬਹੂੰ ਨ ਕਿਉ ਹੀ ਦੇਹਗੇ ॥੨੦॥
ਪਾਪ ਕਰਮ ਕਰੈ ਜਹਾ ਤਹਾ ਧਰਮ ਕਰਮ ਬਿਸਾਰਿ ਕੈ ॥
ਨਹਿ ਦ੍ਰਬ ਦੇਖਤ ਛੋਡ ਹੈ ਲੈ ਪੁਤ੍ਰ ਮਿਤ੍ਰ ਸੰਘਾਰਿ ਕੈ ॥
ਏਕਨੇਕ ਉਠਾਇ ਹੈ ਮਤਿ ਭਿੰਨ ਭਿੰਨ ਦਿਨੰ ਦਿਨਾ ॥
ਫੋਕਟੰ ਧਰਮ ਸਬੈ ਕਲਿ ਕੇਵਲੰ ਪ੍ਰਭਣੰ ਬਿਨਾ ॥੨੧॥
ਇਕ ਦਿਵਸ ਚਲੈ ਕੋਊ ਮਤਿ ਦੋਇ ਦਿਉਸ ਚਲਾਹਿਗੇ ॥
ਅੰਤਿ ਜੋਰਿ ਕੈ ਬਹਰੋ ਸਭੈ ਦਿਨ ਤੀਸਰੈ ਮਿਟ ਜਾਹਿਗੇ ॥
ਪੁਨਿ ਅਉਰ ਅਉਰ ਉਚਾਹਿਗੇ ਮਤਣੋ ਗਤੰ ਚਤੁਰਥ ਦਿਨੰ ॥
ਧਰਮ ਫੋਕਟਣੰ ਸਬੰ ਇਕ ਕੇਵਲੰ ਕਲਿਨੰ ਬਿਨੰ ॥੨੨॥
ਛੰਦ ਬੰਦ ਜਹਾ ਤਹਾ ਨਰ ਨਾਰਿ ਨਿਤ ਨਏ ਕਰਹਿ ॥
ਪੁਨਿ ਜੰਤ੍ਰ ਮੰਤ੍ਰ ਜਹਾ ਤਹਾ ਨਹੀ ਤੰਤ੍ਰ ਕਰਤ ਕਛੂ ਡਰਹਿ ॥
ਧਰਮ ਛਤ੍ਰ ਉਤਾਰ ਕੈ ਰਨ ਛੋਰਿ ਛਤ੍ਰੀ ਭਾਜ ਹੈ ॥
ਸੂਦ੍ਰ ਬੈਸ ਜਹਾ ਤਹਾ ਗਹਿ ਅਸਤ੍ਰ ਆਹਵ ਗਾਜ ਹੈ ॥੨੩॥
ਛਤ੍ਰੀਆਨੀ ਛੋਰ ਕੈ ਨਰ ਨਾਹ ਨੀਚਨਿ ਰਾਵ ਹੈ ॥
ਤਜਿ ਰਾਜ ਅਉਰ ਸਮਾਜ ਕੋ ਗ੍ਰਿਹਿ ਨੀਚਿ ਰਾਨੀ ਜਾਵ ਹੈ ॥
ਸੂਦ੍ਰ ਬ੍ਰਹਮ ਸੁਤਾ ਭਏ ਰਤਿ ਬ੍ਰਹਮ ਸੂਦ੍ਰੀ ਹੋਹਿਗੇ ॥
ਬੇਸਿਯਾ ਬਾਲ ਬਿਲੋਕ ਕੈ ਮੁਨਿ ਰਾਜ ਧੀਰਜ ਖੋਹਿਗੇ ॥੨੪॥
ਧਰਮ ਭਰਮਿ ਉਡ︀ਯੋ ਜਹਾ ਤਹਾ ਪਾਪ ਪਗ ਪਗ ਪਰ ਹੋਹਿਗੇ ॥
ਨਿਜ ਸਿਖ ਨਾਰਿ ਗੁਰੂ ਰਮੈ ਗੁਰ ਦਾਰਾ ਸੋ ਸਿਖ ਸੋਹਿਗੇ ॥
ਅਬਿਬੇਕ ਅਉਰ ਬਿਬੇਕ ਕੋ ਨ ਬਿਬੇਕ ਬੈਠਿ ਬਿਚਾਰ ਹੈ ॥
ਪੁਨਿ ਝੂਠ ਬੋਲਿ ਕਮਾਹਿਗੇ ਸਿਰ ਸਾਚ ਬੋਲ ਉਤਾਰ ਹੈ ॥੨੫॥
ਬ੍ਰਿਧ ਨਰਾਜ ਛੰਦ ॥
ਅਕ੍ਰਿਤ ਕ੍ਰਿਤ ਕਾਰਣੋ ਅਨਿਤ ਨਿਤ ਹੋਹਿਗੇ ॥
ਤਿਆਗਿ ਧਰਮਣੋ ਤ੍ਰੀਅੰ ਕੁਨਾਰਿ ਸਾਧ ਜੋਹਿਗੇ ॥
ਪਵਿਤ੍ਰ ਚਿਤ੍ਰ ਚਿਤ੍ਰਤੰ ਬਚਿਤ੍ਰ ਮਿਤ੍ਰ ਧੋਹਿਗੇ ॥
ਅਮਿਤ੍ਰ ਮਿਤ੍ਰ ਭਾਵਣੋ ਸੁਮਿਤ੍ਰ ਅਮਿਤ੍ਰ ਹੋਹਿਗੇ ॥੨੬॥
ਕਲ੍ਰਯੰ ਕ੍ਰਿਤੰ ਕਰੰਮਣੋ ਅਭਛ ਭਛ ਜਾਹਿਗੇ ॥
ਅਕਜ ਕਜਣੋ ਨਰੰ ਅਧਰਮ ਧਰਮ ਪਾਹਿਗੇ ॥
ਸੁਧਰਮ ਧਰਮ ਧੋਹਿ ਹੈ ਧ੍ਰਿਤੰ ਧਰਾ ਧਰੇਸਣੰ ॥
ਅਧਰਮ ਧਰਮਣੋ ਧ੍ਰਿਤੰ ਕੁਕਰਮ ਕਰਮਣੋ ਕ੍ਰਿਤੰ ॥੨੭॥
ਕਿ ਉਲੰਘਿ ਧਰਮ ਕਰਮਣੋ ਅਧਰਮ ਧਰਮ ਬਿਆਪ ਹੈ ॥
ਸੁ ਤਿਆਗਿ ਜਗਿ ਜਾਪਣੋ ਅਜੋਗ ਜਾਪ ਜਾਪ ਹੈ ॥
ਸੁ ਧਰਮ ਕਰਮਣੰ ਭਯੋ ਅਧਰਮ ਕਰਮ ਨਿਰਭ੍ਰਮੰ ॥
ਸੁ ਸਾਧ ਸੰਕ੍ਰਤੰ ਚਿਤੰ ਅਸਾਧ ਨਿਰਭਯੰ ਡੁਲੰ ॥੨੮॥
ਅਧਰਮ ਕਰਮਣੋ ਕ੍ਰਿਤੰ ਸੁ ਧਰਮ ਕਰਮਣੋ ਤਜੰ ॥
ਪ੍ਰਹਰਖ ਬਰਖਣੰ ਧਨੰ ਨ ਕਰਖ ਸਰਬਤੋ ਨ੍ਰਿਪੰ ॥
ਅਕਜ ਕਜਣੋ ਕ੍ਰਿਤੰ ਨ੍ਰਿਲਜ ਸਰਬਤੋ ਫਿਰੰ ॥
ਅਨਰਥ ਬਰਤਿਤੰ ਭੂਅੰ ਨ ਅਰਥ ਕਥਤੰ ਨਰੰ ॥੨੯॥
ਤਰਨਰਾਜ ਛੰਦ ॥
ਬਰਨ ਹੈ ਅਬਰਨ ਕੋ ॥
ਛਾਡਿ ਹਰਿ ਸਰਨ ਕੋ ॥੩੦॥
ਛਾਡਿ ਸੁਭ ਸਾਜ ਕੋ ॥
ਲਾਗ ਹੈ ਅਕਾਜ ਕੋ ॥੩੧॥
ਤ︀ਯਾਗ ਹੈ ਨਾਮ ਕੋ ॥
ਲਾਗ ਹੈ ਕਾਮ ਕੋ ॥੩੨॥
ਲਾਜ ਕੋ ਛੋਰ ਹੈ ॥
ਦਾਨਿ ਮੁਖ ਮੋਰ ਹੈ ॥੩੩॥
ਚਰਨ ਨਹੀ ਧਿਆਇ ਹੈ ॥
ਦੁਸਟ ਗਤਿ ਪਾਇ ਹੈ ॥੩੪॥
ਨਰਕ ਕਹੁ ਜਾਹਿਗੇ ॥
ਅੰਤਿ ਪਛੁਤਾਹਿਗੇ ॥੩੫॥
ਧਰਮ ਕਹਿ ਖੋਹਿਗੇ ॥
ਪਾਪ ਕਰ ਰੋਹਿਗੈ ॥੩੬॥
ਨਰਕਿ ਪੁਨਿ ਬਾਸ ਹੈ ॥
ਤ੍ਰਾਸ ਜਮ ਤ੍ਰਾਸ ਹੈ ॥੩੭॥