ਕੁਮਾਰਿ ਲਲਤ ਛੰਦ ॥
ਅਧਰਮ ਕਰਮ ਕੈ ਹੈ ॥
ਨ ਭੂਲ ਨਾਮ ਲੈ ਹੈ ॥
ਕਿਸੂ ਨ ਦਾਨ ਦੇਹਿਗੇ ॥
ਸੁ ਸਾਧ ਲੂਟਿ ਲੇਹਿਗੇ ॥੩੮॥
ਨ ਦੇਹ ਫੇਰਿ ਲੈ ਕੈ ॥
ਨ ਦੇਹ ਦਾਨ ਕੈ ਕੈ ॥
ਹਰਿ ਨਾਮ ਕੌ ਨ ਲੈ ਹੈ ॥
ਬਿਸੇਖ ਨਰਕਿ ਜੈ ਹੈ ॥੩੯॥
ਨ ਧਰਮ ਠਾਢਿ ਰਹਿ ਹੈ ॥
ਕਰੈ ਨ ਜਉਨ ਕਹਿ ਹੈ ॥
ਨ ਪ੍ਰੀਤਿ ਮਾਤ ਸੰਗਾ ॥
ਅਧੀਨ ਅਰਧੰਗਾ ॥੪੦॥
ਅਭਛ ਭਛ ਭਛੈ ॥
ਅਕਛ ਕਾਛ ਕਛੈ ॥
ਅਭਾਖ ਬੈਨ ਭਾਖੈ ॥
ਕਿਸੂ ਨ ਕਾਣਿ ਰਾਖੈ ॥੪੧॥
ਅਧਰਮ ਕਰਮ ਕਰ ਹੈ ॥
ਨ ਤਾਤ ਮਾਤ ਡਰਿ ਹੈ ॥
ਕੁਮੰਤ੍ਰ ਮੰਤ੍ਰ ਕੈ ਹੈ ॥
ਸੁਮੰਤ੍ਰ ਕੋ ਨ ਲੈ ਹੈ ॥੪੨॥
ਅਧਰਮ ਕਰਮ ਕੈ ਹੈ ॥
ਸੁ ਭਰਮ ਧਰਮ ਖੁਐ ਹੈ ॥
ਸੁ ਕਾਲ ਫਾਸਿ ਫਸ ਹੈ ॥
ਨਿਦਾਨ ਨਰਕ ਬਸਿ ਹੈ ॥੪੩॥
ਕੁਕਰਮ ਕਰਮ ਲਾਗੇ ॥
ਸੁਧਰਮ ਛਾਡਿ ਭਾਗੇ ॥
ਕਮਾਤ ਨਿਤ ਪਾਪੰ ॥
ਬਿਸਾਰਿ ਸਰਬ ਜਾਪੰ ॥੪੪॥
ਸੁ ਮਦ ਮੋਹ ਮਤੇ ॥
ਸੁ ਕਰਮ ਕੇ ਕੁਪਤੇ ॥
ਸੁ ਕਾਮ ਕ੍ਰੋਧ ਰਾਚੇ ॥
ਉਤਾਰਿ ਲਾਜ ਨਾਚੇ ॥੪੫॥
ਨਗ ਸਰੂਪੀ ਛੰਦ ॥
ਨ ਧਰਮ ਕਰਮ ਕਉ ਕਰੈ ॥
ਬ੍ਰਿਥਾ ਕਥਾ ਸੁਨੈ ਰਰੈ ॥
ਕੁਕਰਮ ਕਰਮਿ ਸੋ ਫਸੈ ॥
ਸਤਿ ਛਾਡਿ ਧਰਮ ਵਾ ਨਸੈ ॥੪੬॥
ਪੁਰਾਣ ਕਾਬਿ ਨ ਪੜੈ ॥
ਕੁਰਾਨ ਲੈ ਨ ਤੇ ਰੜੈ ॥
ਅਧਰਮ ਕਰਮ ਕੋ ਕਰੈ ॥
ਸੁ ਧਰਮ ਜਾਸੁ ਤੇ ਡਰੈ ॥੪੭॥
ਧਰਾਕਿ ਵਰਣਤਾ ਭਈ ॥
ਸੁ ਭਰਮ ਧਰਮ ਕੀ ਗਈ ॥
ਗ੍ਰਿਹੰ ਗ੍ਰਿਹੰ ਨਯੰ ਮਤੰ ॥
ਚਲੇ ਭੂਅੰ ਜਥਾ ਤਥੰ ॥੪੮॥
ਗ੍ਰਿਹੰ ਗ੍ਰਿਹੰ ਨਏ ਮਤੰ ॥
ਭਈ ਧਰੰ ਨਈ ਗਤੰ ॥
ਅਧਰਮ ਰਾਜਤਾ ਲਈ ॥
ਨਿਕਾਰਿ ਧਰਮ ਦੇਸ ਦੀ ॥੪੯॥
ਪ੍ਰਬੋਧ ਏਕ ਨ ਲਗੈ ॥
ਸੁ ਧਰਮ ਅਧਰਮ ਤੇ ਭਗੈ ॥
ਕੁਕਰਮ ਪ੍ਰਚੁਰਯੰ ਜਗੰ ॥
ਸੁ ਕਰਮ ਪੰਖ ਕੈ ਭਗੰ ॥੫੦॥
ਪ੍ਰਪੰਚ ਪੰਚ ਹੁਇ ਗਡਾ ॥
ਅਪ੍ਰਪੰਚ ਪੰਖ ਕੇ ਉਡਾ ॥
ਕੁਕਰਮ ਬਿਚਰਤੰ ਜਗੰ ॥
ਸੁਕਰਮ ਸੁ ਭ੍ਰਮੰ ਭਗੰ ॥੫੧॥