ਘਤਾ ਛੰਦ ॥
ਕਰਿ ਹੈ ਪਾਪ ਅਨੇਕ ਨ ਏਕ ਧਰਮ ਕਰ ਹੈ ਨਰ ॥
ਮਿਟ ਜੈ ਹੈ ਸਭ ਖਸਟ ਕਰਮ ਕੇ ਧਰਮ ਘਰਨ ਘਰਿ ॥
ਨਹਿ ਸੁਕ੍ਰਿਤ ਕਮੈ ਹੈ ਅਧੋਗਤਿ ਜੈ ਹੈ ॥
ਅਮਰ ਲੋਗਿ ਜੈ ਹੈ ਨ ਬਰ ॥੭੬॥
ਧਰਮ ਨ ਕਰ ਹੈ ਏਕ ਅਨੇਕ ਪਾਪ ਕੈ ਹੈ ਸਬ ॥
ਲਾਜ ਬੇਚਿ ਤਹ ਫਿਰੈ ਸਕਲ ਜਗੁ ॥
ਪਾਪ ਕਮੈ ਵਹ ਦੁਰਗਤਿ ਪੈ ਹੈ ॥
ਪਾਪ ਸਮੁੰਦ ਜੈ ਹੈ ਨ ਤਰਿ ॥੭੭॥
ਦੋਹਰਾ ॥
ਠਉਰ ਠਉਰ ਨਵ ਮਤ ਚਲੇ ਉਠਾ ਧਰਮ ਕੋ ਦੌਰ ॥
ਸੁਕ੍ਰਿਤ ਜਹ ਤਹ ਦੁਰ ਰਹੀ ਪਾਪ ਭਇਓ ਸਿਰਮੌਰ ॥੭੮॥
ਨਵਪਦੀ ਛੰਦ ॥
ਜਹ ਤਹ ਕਰਨ ਲਗੇ ਸਭ ਪਾਪਨ ॥
ਧਰਮ ਕਰਮ ਤਜਿ ਕਰ ਹਰਿ ਜਾਪਨ ॥
ਪਾਹਨ ਕਉ ਸੁ ਕਰਤ ਸਬ ਬੰਦਨ ॥
ਡਾਰਤ ਧੂਪ ਦੀਪ ਸਿਰਿ ਚੰਦਨ ॥੭੯॥
ਜਹ ਤਹ ਧਰਮ ਕਰਮ ਤਜਿ ਭਾਗਤ ॥
ਉਠਿ ਉਠਿ ਪਾਪ ਕਰਮ ਸੌ ਲਾਗਤ ॥
ਜਹ ਤਹ ਭਈ ਧਰਮ ਗਤਿ ਲੋਪੰ ॥
ਪਾਪਹਿ ਲਗੀ ਚਉਗਨੀ ਓਪੰ ॥੮੦॥
ਭਾਜ︀ਯੋ ਧਰਮ ਭਰਮ ਤਜਿ ਅਪਨਾ ॥
ਜਾਨੁਕ ਹੁਤੋ ਲਖਾ ਇਹ ਸੁਪਨਾ ॥
ਸਭ ਸੰਸਾਰ ਤਜੀ ਤ੍ਰੀਅ ਆਪਨ ॥
ਮੰਤ੍ਰ ਕੁਮੰਤ੍ਰ ਲਗੇ ਮਿਲਿ ਜਾਪਨ ॥੮੧॥
ਚਹੁ ਦਿਸ ਘੋਰ ਪ੍ਰਚਰ ਭਇਓ ਪਾਪਾ ॥
ਕੋਊ ਨ ਜਾਪ ਸਕੈ ਹਰਿ ਜਾਪਾ ॥
ਪਾਪ ਕ੍ਰਿਆ ਸਭ ਜਾ ਚਲ ਪਈ ॥
ਧਰਮ ਕ੍ਰਿਆ ਯਾ ਜਗ ਤੇ ਗਈ ॥੮੨॥
ਅੜਿਲ ਦੂਜਾ ॥
ਜਹਾ ਤਹਾ ਆਧਰਮ ਉਪਜਿਯਾ ॥
ਜਾਨੁਕ ਧਰਮ ਪੰਖ ਕਰਿ ਭਜਿਯਾ ॥
ਡੋਲਤ ਜਹ ਤਹ ਪੁਰਖ ਅਪਾਵਨ ॥
ਲਾਗਤ ਕਤ ਹੀ ਧਰਮ ਕੋ ਦਾਵਨ ॥੮੩॥
ਅਰਥਹ ਛਾਡਿ ਅਨਰਥ ਬਤਾਵਤ ॥
ਧਰਮ ਕਰਮ ਚਿਤਿ ਏਕ ਨ ਲਿਆਵਤ ॥
ਕਰਮ ਧਰਮ ਕੀ ਕ੍ਰਿਆ ਭੁਲਾਵਤ ॥
ਜਹਾ ਤਹਾ ਆਰਿਸਟ ਬਤਾਵਤ ॥੮੪॥