ਕੁਲਕ ਛੰਦ ॥

ਧਰਮ ਨ ਕਰਹੀ ॥

ਹਰਿ ਨ ਉਚਰਹੀ ॥

ਪਰ ਘਰਿ ਡੋਲੈ ॥

ਜਲਹ ਬਿਰੋਲੈ ॥੮੫॥

ਲਹੈ ਨ ਅਰਥੰ ॥

ਕਹੈ ਅਨਰਥੰ ॥

ਬਚਨ ਨ ਸਾਚੇ ॥

ਮਤਿ ਕੇ ਕਾਚੇ ॥੮੬॥

ਪਰਤ੍ਰੀਆ ਰਾਚੈ ॥

ਘਰਿ ਘਰਿ ਜਾਚੈ ॥

ਜਹ ਤਹ ਡੋਲੈ ॥

ਰਹਿ ਰਹਿ ਬੋਲੈ ॥੮੭॥

ਧਨ ਨਹੀ ਛੋਰੈ ॥

ਨਿਸਿ ਘਰ ਫੋਰੈ ॥

ਗਹਿ ਬਹੁ ਮਾਰੀਅਤ ॥

ਨਰਕਹਿ ਡਾਰੀਅਤ ॥੮੮॥

ਅਸ ਦੁਰ ਕਰਮੰ ॥

ਛੁਟ ਜਗਿ ਧਰਮੰ ॥

ਮਤਿ ਪਿਤ ਭਰਮੈ ॥

ਧਸਤ ਨ ਘਰ ਮੈ ॥੮੯॥

ਸਿਖ ਮੁਖ ਮੋਰੈ ॥

ਭ੍ਰਿਤ ਨ੍ਰਿਪਿ ਛੋਰੈ ॥

ਤਜਿ ਤ੍ਰੀਆ ਭਰਤਾ ॥

ਬਿਸਰੋ ਕਰਤਾ ॥੯੦॥

ਨਵ ਨਵ ਕਰਮੰ ॥

ਬਢਿ ਗਇਓ ਭਰਮੰ ॥

ਸਭ ਜਗ ਪਾਪੀ ॥

ਕਹੂੰ ਨ ਜਾਪੀ ॥੯੧॥

ਪਦਮਾਵਤੀ ਛੰਦ ॥

ਦੇਖੀਅਤ ਸਬ ਪਾਪੀ ਨਹ ਹਰਿ ਜਾਪੀ ਤਦਿਪ ਮਹਾ ਰਿਸ ਠਾਨੈ ॥

ਅਤਿ ਬਿਭਚਾਰੀ ਪਰਤ੍ਰਿਅ ਭਾਰੀ ਦੇਵ ਪਿਤ੍ਰ ਨਹੀ ਮਾਨੈ ॥

ਤਦਿਪ ਮਹਾ ਬਰ ਕਹਤੇ ਧਰਮ ਧਰ ਪਾਪ ਕਰਮ ਅਧਿਕਾਰੀ ॥

ਧ੍ਰਿਗ ਧ੍ਰਿਗ ਸਭ ਆਖੈ ਮੁਖ ਪਰ ਨਹੀ ਭਾਖੈ ਦੇਹਿ ਪ੍ਰਿਸਟ ਚੜਿ ਗਾਰੀ ॥੯੨॥

ਦੇਖੀਅਤ ਬਿਨ ਕਰਮੰ ਤਜ ਕੁਲ ਧਰਮੰ ਤਦਿਪ ਕਹਾਤ ਸੁ ਮਾਨਸ ॥

ਅਤਿ ਰਤਿ ਲੋਭੰ ਰਹਤ ਸਛੋਭੰ ਲੋਕ ਸਗਲ ਭਲੁ ਜਾਨਸ ॥

ਤਦਿਪ ਬਿਨਾ ਗਤਿ ਚਲਤ ਬੁਰੀ ਮਤਿ ਲੋਭ ਮੋਹ ਬਸਿ ਭਾਰੀ ॥

ਪਿਤ ਮਾਤ ਨ ਮਾਨੈ ਕਛੂ ਨ ਜਾਨੈ ਲੈਹ ਘਰਣ ਤੇ ਗਾਰੀ ॥੯੩॥

ਦੇਖਅਤ ਜੇ ਧਰਮੀ ਤੇ ਭਏ ਅਕਰਮੀ ਤਦਿਪ ਕਹਾਤ ਮਹਾ ਮਤਿ ॥

ਅਤਿ ਬਸ ਨਾਰੀ ਅਬਗਤਿ ਭਾਰੀ ਜਾਨਤ ਸਕਲ ਬਿਨਾ ਜਤ ॥

ਤਦਿਪ ਨ ਮਾਨਤ ਕੁਮਤਿ ਪ੍ਰਠਾਨਤ ਮਤਿ ਅਰੁ ਗਤਿ ਕੇ ਕਾਚੇ ॥

ਜਿਹ ਤਿਹ ਘਰਿ ਡੋਲਤ ਭਲੇ ਨ ਬੋਲਤ ਲੋਗ ਲਾਜ ਤਜਿ ਨਾਚੇ ॥੯੪॥

ਕਿਲਕਾ ਛੰਦ ॥

ਪਾਪ ਕਰੈ ਨਿਤ ਪ੍ਰਾਤਿ ਘਨੇ ॥

ਜਨੁ ਦੋਖਨ ਕੇ ਤਰੁ ਸੁਧ ਬਨੇ ॥

ਜਗ ਛੋਰਿ ਭਜਾ ਗਤਿ ਧਰਮਣ ਕੀ ॥

ਸੁ ਜਹਾ ਤਹਾ ਪਾਪ ਕ੍ਰਿਆ ਪ੍ਰਚੁਰੀ ॥੯੫॥

ਸੰਗ ਲਏ ਫਿਰੈ ਪਾਪਨ ਹੀ ॥

ਤਜਿ ਭਾਜ ਕ੍ਰਿਆ ਜਗ ਜਾਪਨ ਕੀ ॥

ਦੇਵ ਪਿਤ੍ਰ ਨ ਪਾਵਕ ਮਾਨਹਿਗੇ ॥

ਸਭ ਆਪਨ ਤੇ ਘਟਿ ਜਾਨਹਿਗੇ ॥੯੬॥