ਸਵੈਯਾ ਛੰਦ ॥

ਪਾਪ ਸੰਬੂਹ ਬਿਨਾਸਨ ਕਉ ਕਲਿਕੀ ਅਵਤਾਰ ਕਹਾਵਹਿਗੇ ॥

ਤੁਰਕਛਿ ਤੁਰੰਗ ਸਪਛ ਬਡੋ ਕਰਿ ਕਾਢਿ ਕ੍ਰਿਪਾਨ ਕੰਪਾਵਹਿਗੇ ॥

ਨਿਕਸੇ ਜਿਮ ਕੇਹਰਿ ਪਰਬਤ ਤੇ ਤਸ ਸੋਭ ਦਿਵਾਲਯ ਪਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੧॥

ਰੂਪ ਅਨੂਪ ਸਰੂਪ ਮਹਾ ਲਖਿ ਦੇਵ ਅਦੇਵ ਲਜਾਵਹਿਗੇ ॥

ਅਰਿ ਮਾਰਿ ਸੁਧਾਰ ਕੇ ਟਾਰਿ ਘਣੇ ਬਹੁਰੋ ਕਲਿ ਧਰਮ ਚਲਾਵਹਿਗੇ ॥

ਸਭ ਸਾਧ ਉਬਾਰ ਲਹੈ ਕਰ ਦੈ ਦੁਖ ਆਂਚ ਨ ਲਾਗਨ ਪਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੨॥

ਦਾਨਵ ਮਾਰਿ ਅਪਾਰ ਬਡੇ ਰਣਿ ਜੀਤਿ ਨਿਸਾਨ ਬਜਾਵਹਿਗੇ ॥

ਖਲ ਟਾਰਿ ਹਜਾਰ ਕਰੋਰ ਕਿਤੇ ਕਲਕੀ ਕਲਿ ਕ੍ਰਿਤਿ ਬਢਾਵਹਿਗੇ ॥

ਪ੍ਰਗਟਿ ਹੈ ਜਿਤਹੀ ਤਿਤ ਧਰਮ ਦਿਸਾ ਲਖਿ ਪਾਪਨ ਪੁੰਜ ਪਰਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੩॥

ਛੀਨ ਮਹਾ ਦਿਜ ਦੀਨ ਦਸਾ ਲਖਿ ਦੀਨ ਦਿਆਲ ਰਿਸਾਵਹਿਗੇ ॥

ਖਗ ਕਾਢਿ ਅਭੰਗ ਨਿਸੰਗ ਹਠੀ ਰਣ ਰੰਗਿ ਤੁਰੰਗ ਨਚਾਵਹਿਗੇ ॥

ਰਿਪੁ ਜੀਤਿ ਅਜੀਤ ਅਭੀਤ ਬਡੇ ਅਵਨੀ ਪੈ ਸਬੈ ਜਸੁ ਗਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੪॥

ਸੇਸ ਸੁਰੇਸ ਮਹੇਸ ਗਨੇਸ ਨਿਸੇਸ ਭਲੇ ਜਸੁ ਗਾਵਹਿਗੇ ॥

ਗਣ ਭੂਤ ਪਰੇਤ ਪਿਸਾਚ ਪਰੀ ਜਯ ਸਦ ਨਿਨਦ ਸੁਨਾਵਹਿਗੇ ॥

ਨਰ ਨਾਰਦ ਤੁੰਬਰ ਕਿੰਨਰ ਜਛ ਸੁ ਬੀਨ ਪ੍ਰਬੀਨ ਬਜਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੫॥

ਤਾਲ ਮ੍ਰਿਦੰਗ ਮੁਚੰਗ ਉਪੰਗ ਸੁਰੰਗ ਸੇ ਨਾਦ ਸੁਨਾਵਹਿਗੇ ॥

ਡਫ ਬਾਰ ਤਰੰਗ ਰਬਾਬ ਤੁਰੀ ਰਣਿ ਸੰਖ ਅਸੰਖ ਬਜਾਵਹਿਗੇ ॥

ਗਣ ਦੁੰਦਭਿ ਢੋਲਨ ਘੋਰ ਘਨੀ ਸੁਨਿ ਸਤ੍ਰੁ ਸਬੈ ਮੁਰਛਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੬॥

ਤੀਰ ਤੁਫੰਗ ਕਮਾਨ ਸੁਰੰਗ ਦੁਰੰਗ ਨਿਖੰਗ ਸੁਹਾਵਹਿਗੇ ॥

ਬਰਛੀ ਅਰੁ ਬੈਰਖ ਬਾਨ ਧੁਜਾ ਪਟ ਬਾਤ ਲਗੇ ਫਹਰਾਵਹਿਗੇ ॥

ਗੁਣ ਜਛ ਭੁਜੰਗ ਸੁ ਕਿੰਨਰ ਸਿਧ ਪ੍ਰਸਿਧ ਸਬੈ ਜਸੁ ਗਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੭॥

ਕਉਚ ਕ੍ਰਿਪਾਨ ਕਟਾਰਿ ਕਮਾਨ ਸੁਰੰਗ ਨਿਖੰਗ ਛਕਾਵਹਿਗੇ ॥

ਬਰਛੀ ਅਰੁ ਢਾਲ ਗਦਾ ਪਰਸੋ ਕਰਿ ਸੂਲ ਤ੍ਰਿਸੂਲ ਭ੍ਰਮਾਵਹਿਗੇ ॥

ਅਤਿ ਕ੍ਰੁਧਤ ਹ੍ਵੈ ਰਣ ਮੂਰਧਨ ਮੋ ਸਰ ਓਘ ਪ੍ਰਓਘ ਚਲਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੮॥

ਤੇਜ ਪ੍ਰਚੰਡ ਅਖੰਡ ਮਹਾ ਛਬਿ ਦੁਜਨ ਦੇਖਿ ਪਰਾਵਹਿਗੇ ॥

ਜਿਮ ਪਉਨ ਪ੍ਰਚੰਡ ਬਹੈ ਪਤੂਆ ਸਬ ਆਪਨ ਹੀ ਉਡਿ ਜਾਵਹਿਗੇ ॥

ਬਢਿ ਹੈ ਜਿਤ ਹੀ ਤਿਤ ਧਰਮ ਦਸਾ ਕਹੂੰ ਪਾਪ ਨ ਢੂੰਢਤ ਪਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੯॥

ਛੂਟਤ ਬਾਨ ਕਮਾਨਿਨ ਕੇ ਰਣ ਛਾਡਿ ਭਟਵਾ ਭਹਰਾਵਹਿਗੇ ॥

ਗਣ ਬੀਰ ਬਿਤਾਲ ਕਰਾਲ ਪ੍ਰਭਾ ਰਣ ਮੂਰਧਨ ਮਧਿ ਸੁਹਾਵਹਿਗੇ ॥

ਗਣ ਸਿਧ ਪ੍ਰਸਿਧ ਸਮ੍ਰਿਧ ਸਨੈ ਕਰ ਉਚਾਇ ਕੈ ਕ੍ਰਿਤ ਸੁਨਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੦॥

ਰੂਪ ਅਨੂਪ ਸਰੂਪ ਮਹਾ ਅੰਗ ਦੇਖਿ ਅਨੰਗ ਲਜਾਵਹਿਗੇ ॥

ਭਵ ਭੂਤ ਭਵਿਖ ਭਵਾਨ ਸਦਾ ਸਬ ਠਉਰ ਸਭੈ ਠਹਰਾਵਹਿਗੇ ॥

ਭਵ ਭਾਰ ਅਪਾਰ ਨਿਵਾਰਨ ਕੌ ਕਲਿਕੀ ਅਵਤਾਰ ਕਹਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੧॥

ਭੂਮ ਕੋ ਭਾਰ ਉਤਾਰ ਬਡੇ ਬਡਆਛ ਬਡੀ ਛਬਿ ਪਾਵਹਿਗੇ ॥

ਖਲ ਟਾਰਿ ਜੁਝਾਰ ਬਰਿਆਰ ਹਠੀ ਘਨ ਘੋਖਨ ਜਿਉ ਘਹਰਾਵਹਿਗੇ ॥

ਕਲ ਨਾਰਦ ਭੂਤ ਪਿਸਾਚ ਪਰੀ ਜੈਪਤ੍ਰ ਧਰਤ੍ਰ ਸੁਨਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੨॥

ਝਾਰਿ ਕ੍ਰਿਪਾਨ ਜੁਝਾਰ ਬਡੇ ਰਣ ਮਧ ਮਹਾ ਛਬਿ ਪਾਵਹਿਗੇ ॥

ਧਰਿ ਲੁਥ ਪਲੁਥ ਬਿਥਾਰ ਘਣੀ ਘਨ ਕੀ ਘਟ ਜਿਉ ਘਹਰਾਵਹਿਗੇ ॥

ਚਤੁਰਾਨਨ ਰੁਦ੍ਰ ਚਰਾਚਰ ਜੇ ਜਯ ਸਦ ਨਿਨਦ ਸੁਨਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੩॥

ਤਾਰ ਪ੍ਰਮਾਨ ਉਚਾਨ ਧੁਜਾ ਲਖਿ ਦੇਵ ਅਦੇਵ ਤ੍ਰਸਾਵਹਿਗੇ ॥

ਕਲਗੀ ਗਜਗਾਹ ਗਦਾ ਬਰਛੀ ਗਹਿ ਪਾਣਿ ਕ੍ਰਿਪਾਨ ਭ੍ਰਮਾਵਹਿਗੇ ॥

ਜਗ ਪਾਪ ਸੰਬੂਹ ਬਿਨਾਸਨ ਕਉ ਕਲਕੀ ਕਲਿ ਧਰਮ ਚਲਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੪॥

ਪਾਨਿ ਕ੍ਰਿਪਾਨ ਅਜਾਨੁ ਭੁਜਾ ਰਣਿ ਰੂਪ ਮਹਾਨ ਦਿਖਾਵਹਿਗੇ ॥

ਪ੍ਰਤਿਮਾਨ ਸੁਜਾਨ ਅਪ੍ਰਮਾਨ ਪ੍ਰਭਾ ਲਖਿ ਬਿਓਮ ਬਿਵਾਨ ਲਜਾਵਹਿਗੇ ॥

ਗਣਿ ਭੂਤ ਪਿਸਾਚ ਪਰੇਤ ਪਰੀ ਮਿਲਿ ਜੀਤ ਕੇ ਗੀਤ ਗਵਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੫॥

ਬਾਜਤ ਡੰਕ ਅਤੰਕ ਸਮੈ ਰਣ ਰੰਗਿ ਤੁਰੰਗ ਨਚਾਵਹਿਗੇ ॥

ਕਸਿ ਬਾਨ ਕਮਾਨ ਗਦਾ ਬਰਛੀ ਕਰਿ ਸੂਲ ਤ੍ਰਿਸੂਲ ਭ੍ਰਮਾਵਹਿਗੇ ॥

ਗਣ ਦੇਵ ਅਦੇਵ ਪਿਸਾਚ ਪਰੀ ਰਣ ਦੇਖਿ ਸਬੈ ਰਹਸਾਵਹਿਗੇ ॥

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੬॥