ਕੁਲਕ ਛੰਦ ॥

ਸਰਸਿਜ ਰੂਪੰ ॥

ਸਬ ਭਟ ਭੂਪੰ ॥

ਅਤਿ ਛਬਿ ਸੋਭੰ ॥

ਮੁਨਿ ਗਨ ਲੋਭੰ ॥੧੫੭॥

ਕਰ ਅਰਿ ਧਰਮੰ ॥

ਪਰਹਰਿ ਕਰਮੰ ॥

ਘਰਿ ਘਰਿ ਵੀਰੰ ॥

ਪਰਹਰਿ ਧੀਰੰ ॥੧੫੮॥

ਜਲ ਥਲ ਪਾਪੰ ॥

ਹਰ ਹਰਿ ਜਾਪੰ ॥

ਜਹ ਤਹ ਦੇਖਾ ॥

ਤਹ ਤਹ ਪੇਖਾ ॥੧੫੯॥

ਘਰਿ ਘਰਿ ਪੇਖੈ ॥

ਦਰ ਦਰ ਲੇਖੈ ॥

ਕਹੂੰ ਨ ਅਰਚਾ ॥

ਕਹੂੰ ਨ ਚਰਚਾ ॥੧੬੦॥

ਮਧੁਭਾਰ ਛੰਦ ॥

ਸਬ ਦੇਸ ਢਾਲ ॥

ਜਹ ਤਹ ਕੁਚਾਲ ॥

ਜਹ ਤਹ ਅਨਰਥ ॥

ਨਹੀ ਹੋਤ ਅਰਥ ॥੧੬੧॥

ਸਬ ਦੇਸ ਰਾਜ ॥

ਨਿਤਪ੍ਰਤਿ ਕੁਕਾਜ ॥

ਨਹੀ ਹੋਤ ਨਿਆਇ ॥

ਜਹ ਤਹ ਅਨ︀ਯਾਇ ॥੧੬੨॥

ਛਿਤ ਭਈ ਸੁਦ੍ਰ ॥

ਕ੍ਰਿਤ ਕਰਤ ਛੁਦ੍ਰ ॥

ਤਹ ਬਿਪ੍ਰ ਏਕ ॥

ਜਿਹ ਗੁਨ ਅਨੇਕ ॥੧੬੩॥

ਪਾਧਰੀ ਛੰਦ ॥

ਨਿਤ ਜਪਤ ਬਿਪ੍ਰ ਦੇਬੀ ਪ੍ਰਚੰਡ ॥

ਜਿਹ ਕੀਨ ਧੂਮ੍ਰ ਲੋਚਨ ਦੁਖੰਡ ॥

ਜਿਹ ਕੀਨ ਦੇਵ ਦੇਵਿਸ ਸਹਾਇ ॥

ਜਿਹ ਲੀਨ ਰੁਦ੍ਰ ਕਰਿ ਬਚਾਇ ॥੧੬੪॥

ਜਿਹ ਹਤੇ ਸੁੰਭ ਨੈਸੁੰਭ ਬੀਰ ॥

ਜਿਨ ਜੀਤ ਇੰਦ੍ਰ ਕੀਨੋ ਫਕੀਰ ॥

ਤਿਨਿ ਗਹੀ ਸਰਨ ਜਗ ਮਾਤ ਜਾਇ ॥

ਤਿਹਿ ਕੀਅਸ ਚੰਡਿਕਾ ਦੇਵਰਾਇ ॥੧੬੫॥

ਤਿਹਿ ਜਪਤ ਰੈਣ ਦਿਨ ਦਿਜ ਉਦਾਰ ॥

ਜਿਹਿ ਹਣਿਓ ਰੋਸਿ ਰਣਿ ਬਾਸਵਾਰ ॥

ਗ੍ਰਿਹ ਹੁਤੀ ਤਾਸੁ ਇਸਤ੍ਰੀ ਕੁਚਾਰ ॥

ਤਿਹ ਗਹਿਓ ਨਾਹ ਦਿਨ ਇਕ ਨਿਹਾਰਿ ॥੧੬੬॥

ਤ੍ਰੀਯੋ ਬਾਚ ਪਤਿ ਸੋ ॥

ਕਿਹ ਕਾਜ ਮੂੜ ਸੇਵੰਤ ਦੇਵਿ ॥

ਕਿਹ ਹੇਤ ਤਾਸੁ ਬੁਲਤ ਅਭੇਵਿ ॥

ਕਿਹ ਕਾਰਣ ਵਾਹਿ ਪਗਿਆਨ ਪਰੰਤ ॥

ਕਿਮ ਜਾਨ ਬੂਝ ਦੋਜਖਿ ਗਿਰੰਤ ॥੧੬੭॥

ਕਿਹ ਕਾਜ ਮੂਰਖ ਤਿਹ ਜਪਤ ਜਾਪ ॥

ਨਹੀ ਡਰਤ ਤਉਨ ਕੋ ਥਪਤ ਥਾਪ ॥

ਕੈਹੋ ਪੁਕਾਰ ਰਾਜਾ ਸਮੀਪ ॥

ਦੈ ਹੈ ਨਿਕਾਰ ਤੁਹਿ ਬਾਧਿ ਦੀਪ ॥੧੬੮॥

ਨਹੀ ਲਖਾ ਤਾਹਿ ਬ੍ਰਹਮਾ ਕੁਨਾਰਿ ॥

ਧਰਮਾਰਥ ਆਨਿ ਲਿਨੋ ਵਤਾਰ ॥

ਸੂਦ੍ਰੰ ਸਮਸਤ ਨਾਸਾਰਥ ਹੇਤੁ ॥

ਕਲਕੀ ਵਤਾਰ ਕਰਬੇ ਸਚੇਤ ॥੧੬੯॥

ਹਿਤ ਜਾਨਿ ਤਾਸੁ ਹਟਕਿਓ ਕੁਨਾਰਿ ॥

ਨਹੀ ਲੋਕ ਤ੍ਰਾਸ ਬੁਲੇ ਭਤਾਰ ॥

ਤਬ ਕੁੜ੍ਰਹੀ ਨਾਰਿ ਚਿਤ ਰੋਸ ਠਾਨਿ ॥

ਸੰਭਲ ਨਰੇਸ ਤਨ ਕਹੀ ਆਨਿ ॥੧੭੦॥

ਪੂਜੰਤ ਦੇਵ ਦੀਨੋ ਦਿਖਾਇ ॥

ਤਿਹ ਗਹਾ ਕੋਪ ਕਰਿ ਸੂਦ੍ਰ ਰਾਇ ॥

ਗਹਿ ਤਾਹਿ ਅਧਿਕ ਦੀਨੀ ਸਜਾਇ ॥

ਕੈ ਹਨਤ ਤੋਹਿ ਕੈ ਜਪ ਨ ਮਾਇ ॥੧੭੧॥