ਭੜਥੂਆ ਛੰਦ ॥

ਢਢਕੰਤ ਢੋਲੰ ॥

ਬਬਕੰਤ ਬੋਲੰ ॥

ਉਛਕੰਤ ਤਾਜੀ ॥

ਗਜਕੰਤ ਗਾਜੀ ॥੧੮੯॥

ਛੁਟਕੰਤ ਤੀਰੰ ॥

ਬਬਕੰਤ ਬੀਰੰ ॥

ਢਲਕੰਤ ਢਾਲੰ ॥

ਉਠਕੰਤ ਤਾਲੰ ॥੧੯੦॥

ਖਿਮਕੰਤ ਖਗੰ ॥

ਧਧਕੰਤ ਧਗੰ ॥

ਛੁਟਕੰਤ ਨਾਲੰ ॥

ਉਠਕੰਤ ਜ੍ਵਾਲੰ ॥੧੯੧॥

ਬਹਤੰਤ ਘਾਯੰ ॥

ਝਲਕੰਤ ਚਾਯੰ ॥

ਡਿਗਤੰਤ ਬੀਰੰ ॥

ਭਿਗਤੰਤ ਭੀਰੰ ॥੧੯੨॥

ਟੁਟੰਤੰਤ ਖੋਲੰ ॥

ਢਮੰਕੰਤ ਢੋਲੰ ॥

ਟਟੰਕੰਤ ਤਾਲੰ ॥

ਨਚੰਤੰਤ ਬਾਲੰ ॥੧੯੩॥

ਗਿਰੰਤੰਤ ਅੰਗੰ ॥

ਕਟੰਤੰਤ ਜੰਗੰ ॥

ਚਲੰਤੰਤ ਤੀਰੰ ॥

ਭਟੰਕੰਤ ਭੀਰੰ ॥੧੯੪॥

ਜੁਝੰਤੰਤ ਵੀਰੰ ॥

ਭਜੰਤੰਤ ਭੀਰੰ ॥

ਕਰੰਤੰਤ ਕ੍ਰੋਹੰ ॥

ਭਰੰਤੰਤ ਰੋਹੰ ॥੧੯੫॥

ਤਜੰਤੰਤ ਤੀਰੰ ॥

ਭਜੰਤੰਤ ਭੀਰੰ ॥

ਬਹੰਤੰਤ ਘਾਯੰ ॥

ਝਲੰਤੰਤ ਜਾਯੰ ॥੧੯੬॥

ਤਤਕੰਤ ਅੰਗੰ ॥

ਜੁਟਕੰਤ ਜੰਗੰ ॥

ਉਲਥਥ ਲੁਥੰ ॥

ਪਲੁਥਤ ਜੁਥੰ ॥੧੯੭॥

ਢਲੰਕੰਤ ਢਾਲੰ ॥

ਪੁਅੰਤੰਤ ਮਾਲੰ ॥

ਨਚੰਤੰਤ ਈਸੰ ॥

ਕਟੰਤੰਤ ਸੀਸੰ ॥੧੯੮॥

ਉਛੰਕੰਤ ਤਾਜੀ ॥

ਬਹੰਤੰਤ ਗਾਜੀ ॥

ਲੁਟੰਤੰਤ ਲੁਥੰ ॥

ਕਟੰਤੰਤ ਮੁਖੰ ॥੧੯੯॥

ਤਪੰਤੰਤ ਤੇਗੰ ॥

ਚਮੰਕੰਤ ਬੇਗੰ ॥

ਨਚੇ ਮੁੰਡ ਮਾਲੀ ॥

ਹਸੇਤਤ ਕਾਲੀ ॥੨੦੦॥

ਜੁਟੰਤੰਤ ਵੀਰੰ ॥

ਛੁਟੰਤੰਤ ਤੀਰੰ ॥

ਬਰੰਤੰਤ ਬਾਲੰ ॥

ਢਲੰਤੰਤ ਢਾਲੰ ॥੨੦੧॥

ਸੁਮਤੰਤ ਮਦੰ ॥

ਉਠੈ ਸਦ ਗਦੰ ॥

ਕਟੰਤੰਤ ਅੰਗੰ ॥

ਗਿਰੰਤੰਤ ਜੰਗੰ ॥੨੦੨॥

ਚਲਤੰਤਿ ਚਾਯੰ ॥

ਜੁਝੰਤੰਤ ਜਾਯੰ ॥

ਰਣੰਕੰਤ ਨਾਦੰ ॥

ਬਜੰਤੰਤ ਬਾਦੰ ॥੨੦੩॥

ਪੁਐਰੰਤ ਪਤ੍ਰੀ ॥

ਲਗੰਤੰਤ ਅਤ੍ਰੀ ॥

ਬਜਤੰਤ੍ਰ ਅਤ੍ਰੰ ॥

ਜੁਝਤੰਤ ਛਤ੍ਰੰ ॥੨੦੪॥

ਗਿਰੰਤੰਤ ਭੂਮੀ ॥

ਉਠੰਤੰਤ ਝੂਮੀ ॥

ਰਟੰਤੰਤ ਪਾਨੰ ॥

ਜੁਝੰਤੰਤ ਜੁਆਨੰ ॥੨੦੫॥

ਚਲੰਤੰਤ ਬਾਣੰ ॥

ਰੁਕੰਤੰਤ ਦਿਸਾਣੰ ॥

ਗਿਰੰਤੰਤ ਬੀਰੰ ॥

ਭਜੰਤੰਤ ਭੀਰੰ ॥੨੦੬॥

ਨਚੰਤੰਤ ਈਸੰ ॥

ਪੁਅੰਤੰਤ ਸੀਸੰ ॥

ਬਜੰਤੰਤ ਡਉਰੂ ॥

ਭ੍ਰਮੰਤੰਤ ਭਉਰੂ ॥੨੦੭॥

ਨਚੰਤੰਤ ਬਾਲੰ ॥

ਤੁਟੰਤੰਤ ਤਾਲੰ ॥

ਮਚੰਤੰਤ ਵੀਰੰ ॥

ਭਜੰਤੰਤ ਭੀਰੰ ॥੨੦੮॥

ਲਗੰਤੰਤ ਬਾਣੰ ॥

ਢਹੰਤੰਤ ਜੁਆਣੰ ॥

ਕਟੰਤੰਤ ਅਧੰ ॥

ਭਟੰਤੰਤ ਬਧੰ ॥੨੦੯॥

ਖਹੰਤੰਤ ਖੂਨੀ ॥

ਚੜੇ ਚਉਪ ਦੂਨੀ ॥

ਬਹੰਤੰਤ ਅਤ੍ਰੰ ॥

ਕਟੰਤੰਤ ਛਤ੍ਰੰ ॥੨੧੦॥

ਬਹੰਤੰਤ ਪਤ੍ਰੀ ॥

ਜੁਝੰਤੰਤ ਅਤ੍ਰੀ ॥

ਹਿਣੰਕੰਤ ਤਾਜੀ ॥

ਕਣੰਛੰਤ ਗਾਜੀ ॥੨੧੧॥

ਤੁਟੰਤੰਤ ਚਰਮੰ ॥

ਕਟੰਤੰਤ ਬਰਮੰ ॥

ਗਿਰੰਤੰਤ ਭੂਮੀ ॥

ਉਠੰਤੰਤ ਘੂਮੀ ॥੨੧੨॥

ਰਟੰਤੰਤ ਪਾਨੰ ॥

ਕਟੰਤੰਤ ਜੁਆਨੰ ॥

ਉਡੰਤੰਤ ਏਕੰ ॥

ਗਡੰਤੰਤ ਨੇਕੰ ॥੨੧੩॥