ਅਨੂਪ ਨਿਰਾਜ ਛੰਦ ॥

ਅਨੂਪ ਰੂਪ ਦਿਖ ਕੈ ਸੁ ਕ੍ਰਧੁ ਜੋਧਣੰ ਬਰੰ ॥

ਸਨਧ ਬਧ ਉਦਿਤੰ ਸੁ ਕੋਪ ਓਪ ਦੇ ਨਰੰ ॥

ਚਹੰਤ ਜੈਤ ਪਤ੍ਰਣੰ ਕਰੰਤ ਘਾਵ ਦੁਧਰੰ ॥

ਤੁਟੰਤ ਅਸਤ੍ਰ ਸਸਤ੍ਰਣੋ ਲਸੰਤ ਉਜਲੋ ਫਲੰ ॥੨੧੪॥

ਉਠੰਤ ਭਉਰ ਭੂਰਣੋ ਕਢੰਤ ਭੈਕਰੀ ਸੁਰੰ ॥

ਭਜੰਤ ਭੀਰ ਭੈਕਰੰ ਬਜੰਤ ਬੀਰ ਸੁਪ੍ਰਭੰ ॥

ਤੁਟੰਤ ਤਾਲ ਤਥਿਯੰ ਨਚੰਤ ਈਸ੍ਰਣੋ ਰਣੰ ॥

ਖਹੰਤ ਖਤ੍ਰਿਣੋ ਖਗੰ ਨਿਨਦਿ ਗਦਿ ਘੁੰਘਰੰ ॥੨੧੫॥

ਭਜੰਤ ਆਸੁਰੀ ਸੁਤੰ ਉਠੰਤ ਭੈਕਰੀ ਧੁਣੰ ॥

ਚਲੰਤ ਤੀਛਣੋ ਸਰੰ ਸਿਲੇਣ ਉਜਲੀ ਕ੍ਰਿਤੰ ॥

ਨਚੰਤ ਰੰਗਿ ਜੋਗਣੰ ਚਚਕਿ ਚਉਦਣੋ ਦਿਸੰ ॥

ਕਪੰਤ ਕੁੰਦਨੋ ਗਿਰੰ ਤ੍ਰਸੰਤ ਸਰਬਤੋ ਦਿਸੰ ॥੨੧੬॥

ਨਚੰਤ ਬੀਰ ਬਾਵਰੰ ਖਹੰਤ ਬਾਹਣੀ ਧੁਜੰ ॥

ਬਰੰਤ ਅਛ੍ਰਣੋ ਭਟੰ ਪ੍ਰਬੀਨ ਚੀਨ ਸੁਪ੍ਰਭੰ ॥

ਬਕੰਤ ਡਉਰ ਡਾਮਰੀ ਅਨੰਤ ਤੰਤ੍ਰਣੋ ਰਿਸੰ ॥

ਹਸੰਤ ਜਛ ਗੰਧ੍ਰਬੰ ਪਿਸਾਚ ਭੂਤ ਪ੍ਰੇਤਨੰ ॥੨੧੭॥

ਭਰੰਤ ਚੁਚ ਚਾਵਡੀ ਭਛੰਤ ਫਿਕ੍ਰਣੀ ਤਨੰ ॥

ਡਕੰਤ ਡਾਕਣੀ ਡੁਲੰ ਭਰੰਤ ਪਤ੍ਰ ਸ੍ਰੋਣਤੰ ॥

ਪਿਪੰਤ ਯਾਸਵੰ ਸੁਭੰ ਹਸੰਤ ਮਾਰਜਨੀ ਮ੍ਰਿੜੰ ॥

ਅਟੁਟ ਹਾਸਣੋ ਹਸੰ ਖਿਮੰਤ ਉਜਲੋ ਅਸੰ ॥੨੧੮॥

ਅਕਵਾ ਛੰਦ ॥

ਜੁਟੇ ਵੀਰੰ ॥

ਛੁਟੇ ਤੀਰੰ ॥

ਜੁਝੇ ਤਾਜੀ ॥

ਡਿਗੇ ਗਾਜੀ ॥੨੧੯॥

ਬਜੇ ਜੁਆਣੰ ॥

ਬਾਹੇ ਬਾਣੰ ॥

ਰੁਝੇ ਜੰਗੰ ॥

ਜੁਝੇ ਅੰਗੰ ॥੨੨੦॥

ਤੁਟੇ ਤੰਗੰ ॥

ਫੁਟੇ ਅੰਗੰ ॥

ਸਜੇ ਸੂਰੰ ॥

ਘੁੰਮੀ ਹੂਰੰ ॥੨੨੧॥

ਜੁਝੇ ਹਾਥੀ ॥

ਰੁਝੇ ਸਾਥੀ ॥

ਉਭੇ ਉਸਟੰ ॥

ਸੁਭੇ ਪੁਸਟੰ ॥੨੨੨॥

ਫੁਟੇ ਬੀਰੰ ॥

ਛੁਟੇ ਤੀਰੰ ॥

ਡਿਗੇ ਭੂਮੰ ॥

ਉਠੇ ਘੂਮੰ ॥੨੨੩॥

ਬਕੈ ਮਾਰੰ ॥

ਚਕੈ ਚਾਰੰ ॥

ਸਜੈ ਸਸਤ੍ਰੰ ॥

ਬਜੈ ਅਸਤ੍ਰੰ ॥੨੨੪॥

ਚਾਚਰੀ ਛੰਦ ॥

ਜੁਝਾਰੇ ॥

ਅਪਾਰੇ ॥

ਨਿਹਾਰੇ ॥

ਬਿਚਾਰੇ ॥੨੨੫॥

ਹਕਾਰੈ ॥

ਪਚਾਰੈ ॥

ਬਿਚਾਰੈ ॥

ਪ੍ਰਹਾਰੈ ॥੨੨੬॥

ਸੁ ਤਾਜੀ ॥

ਸਿਰਾਜੀ ॥

ਸਲਾਜੀ ॥

ਬਿਰਾਜੀ ॥੨੨੭॥

ਉਠਾਵੈ ॥

ਦਿਖਾਵੈ ॥

ਭ੍ਰਮਾਵੈ ॥

ਚਖਾਵੈ ॥੨੨੮॥