ਭਗਉਤੀ ਛੰਦ ॥

ਕਿ ਜੁਟੈਤ ਬੀਰੰ ॥

ਕਿ ਛੁਟੈਤ ਤੀਰੰ ॥

ਕਿ ਫੁਟੈਤ ਅੰਗੰ ॥

ਕਿ ਜੁਟੈਤ ਜੰਗੰ ॥੨੫੬॥

ਕਿ ਮਚੈਤ ਸੂਰੰ ॥

ਕਿ ਘੁਮੈਤ ਹੂਰੰ ॥

ਕਿ ਬਜੈਤ ਖਗੰ ॥

ਕਿ ਉਠੈਤ ਅਗੰ ॥੨੫੭॥

ਕਿ ਫੁਟੇਤਿ ਅੰਗੰ ॥

ਕਿ ਰੁਝੇਤਿ ਜੰਗੰ ॥

ਕਿ ਨਚੇਤਿ ਤਾਜੀ ॥

ਕਿ ਗਜੇਤਿ ਗਾਜੀ ॥੨੫੮॥

ਕਿ ਘਲੈਤਿ ਘਾਯੰ ॥

ਕਿ ਝਲੇਤਿ ਚਾਯੰ ॥

ਕਿ ਡਿਗੈਤਿ ਧੁਮੀ ॥

ਕਿ ਝੁਮੈਤਿ ਝੁਮੀ ॥੨੫੯॥

ਕਿ ਛਡੈਤਿ ਹੂਹੰ ॥

ਕਿ ਸੁਭੇਤਿ ਬ੍ਰਯੂਹੰ ॥

ਕਿ ਡਿਗੈਤਿ ਚੇਤੰ ॥

ਕਿ ਨਚੇਤਿ ਪ੍ਰੇਤੰ ॥੨੬੦॥

ਕਿ ਬੁਠੇਤਿ ਬਾਣੰ ॥

ਕਿ ਜੁਝੇਤਿ ਜੁਆਣੰ ॥

ਕਿ ਮਥੇਤਿ ਨੂਰੰ ॥

ਕਿ ਤਕੇਤਿ ਹੂਰੰ ॥੨੬੧॥

ਕਿ ਜੁਜੇਤਿ ਹਾਥੀ ॥

ਕਿ ਸਿਝੇਤਿ ਸਾਥੀ ॥

ਕਿ ਭਗੇਤਿ ਵੀਰੰ ॥

ਕਿ ਲਗੇਤਿ ਤੀਰੰ ॥੨੬੨॥

ਕਿ ਰਜੇਤਿ ਰੋਸੰ ॥

ਕਿ ਤਜੇਤਿ ਹੋਸੰ ॥

ਕਿ ਖੁਲੇਤਿ ਕੇਸੰ ॥

ਕਿ ਡੁਲੇਤਿ ਭੇਸੰ ॥੨੬੩॥

ਕਿ ਜੁਝੇਤਿ ਹਾਥੀ ॥

ਕਿ ਲੁਝੇਤਿ ਸਾਥੀ ॥

ਕਿ ਛੁਟੇਤਿ ਤਾਜੀ ॥

ਕਿ ਗਜੇਤਿ ਗਾਜੀ ॥੨੬੪॥

ਕਿ ਘੁੰਮੀਤਿ ਹੂਰੰ ॥

ਕਿ ਭੁੰਮੀਤਿ ਪੂਰੰ ॥

ਕਿ ਜੁਝੇਤਿ ਵੀਰੰ ॥

ਕਿ ਲਗੇਤਿ ਤੀਰੰ ॥੨੬੫॥

ਕਿ ਚਲੈਤਿ ਬਾਣੰ ॥

ਕਿ ਰੁਕੀ ਦਿਸਾਣੰ ॥

ਕਿ ਝਮਕੈਤਿ ਤੇਗੰ ॥

ਕਿ ਨਭਿ ਜਾਨ ਬੇਗੰ ॥੨੬੬॥

ਕਿ ਛੁਟੇਤਿ ਗੋਰੰ ॥

ਕਿ ਬੁਠੇਤਿ ਓਰੰ ॥

ਕਿ ਗਜੈਤਿ ਗਾਜੀ ॥

ਕਿ ਪੇਲੇਤਿ ਤਾਜੀ ॥੨੬੭॥

ਕਿ ਕਟੇਤਿ ਅੰਗੰ ॥

ਕਿ ਡਿਗੇਤਿ ਜੰਗੰ ॥

ਕਿ ਮਤੇਤਿ ਮਾਣੰ ॥

ਕਿ ਲੁਝੇਤਿ ਜੁਆਣੰ ॥੨੬੮॥

ਕਿ ਬਕੈਤਿ ਮਾਰੰ ॥

ਕਿ ਚਕੈਤਿ ਚਾਰੰ ॥

ਕਿ ਢੁਕੈਤਿ ਢੀਠੰ ॥

ਨ ਦੇਵੇਤਿ ਪੀਠੰ ॥੨੬੯॥

ਕਿ ਘਲੇਤਿ ਸਾਗੰ ॥

ਕਿ ਬੁਕੈਤਿ ਬਾਗੰ ॥

ਕਿ ਮੁਛੇਤਿ ਬੰਕੀ ॥

ਕਿ ਹਠੇਤਿ ਹੰਕੀ ॥੨੭੦॥

ਕਿ ਬਜੈਤਿ ਢੋਲੰ ॥

ਕਿ ਬਕੈਤਿ ਬੋਲੰ ॥

ਕਿ ਬਜੇ ਨਗਾਰੇ ॥

ਕਿ ਜੁਟੇ ਹਠਿਆਰੇ ॥੨੭੧॥

ਉਛਕੈਤਿ ਤਾਜੀ ॥

ਹਮਕੈਤ ਗਾਜੀ ॥

ਛੁਟਕੈਤ ਤੀਰੰ ॥

ਭਟਕੈਤ ਭੀਰੰ ॥੨੭੨॥