( 58 )
ਚੌਪਈ ॥
ਇਹ ਕਾਰਨਿ ਪ੍ਰਭ ਮੋਹਿ ਪਠਾਯੋ ॥
ਤਬ ਮੈ ਜਗਤ ਜਨਮ ਧਰਿ ਆਯੋ ॥
ਜਿਮ ਤਿਨ ਕਹੀ ਤਿਨੈ ਤਿਮ ਕਹਿਹੋਂ ॥
ਅਉਰ ਕਿਸੂ ਤੇ ਬੈਰ ਨ ਗਹਿਹੋਂ ॥੩੧॥
ਜੋ ਹਮ ਕੋ ਪਰਮੇਸਰ ਉਚਰਿਹੈਂ ॥
ਤੇ ਸਭ ਨਰਕ ਕੁੰਡ ਮਹਿ ਪਰਿਹੈਂ ॥
ਮੋ ਕੌ ਦਾਸ ਤਵਨ ਕਾ ਜਾਨੋ ॥
ਯਾ ਮੈ ਭੇਦ ਨ ਰੰਚ ਪਛਾਨੋ ॥੩੨॥
ਮੈ ਹੋ ਪਰਮ ਪੁਰਖ ਕੋ ਦਾਸਾ ॥
ਦੇਖਨ ਆਯੋ ਜਗਤ ਤਮਾਸਾ ॥
ਜੋ ਪ੍ਰਭ ਜਗਤਿ ਕਹਾ ਸੋ ਕਹਿਹੋਂ ॥
ਮ੍ਰਿਤ ਲੋਕ ਤੇ ਮੋਨ ਨ ਰਹਿਹੋਂ ॥੩੩॥
ਨਰਾਜ ਛੰਦ ॥
ਕਹਿਓ ਪ੍ਰਭੂ ਸੁ ਭਾਖਿ ਹੋਂ ॥
ਕਿਸੂ ਨ ਕਾਨ ਰਾਖਿ ਹੋਂ ॥
ਕਿਸੂ ਨ ਭੇਖ ਭੀਜ ਹੋਂ ॥
ਅਲੇਖ ਬੀਜ ਬੀਜ ਹੋਂ ॥੩੪॥
ਪਖਾਣ ਪੂਜ ਹੋਂ ਨਹੀਂ ॥
ਨ ਭੇਖ ਭੀਜ ਹੋ ਕਹੀਂ ॥
ਅਨੰਤ ਨਾਮੁ ਗਾਇ ਹੋਂ ॥
ਪਰੱਮ ਪੁਰਖ ਪਾਇ ਹੋਂ ॥੩੫॥
ਜਟਾ ਨ ਸੀਸ ਧਾਰਿਹੋਂ ॥
ਨ ਮੁੰਦ੍ਰਕਾ ਸੁਧਾਰਿਹੋਂ ॥
ਨ ਕਾਨ ਕਾਹੂ ਕੀ ਧਰੋਂ ॥
ਕਹਿਓ ਪ੍ਰਭੂ ਸੁ ਮੈ ਕਰੋਂ ॥੩੬॥
ਭਜੋਂ ਸੁ ਏਕ ਨਾਮਯੰ ॥
ਜੁ ਕਾਮ ਸਰਬ ਠਾਮਯੰ ॥
ਨ ਜਾਪ ਆਨ ਕੋ ਜਪੋ ॥
ਨ ਅਉਰ ਥਾਪਨਾ ਥਪੋ ॥੩੭॥
ਬਿਅੰਤ ਨਾਮ ਧਿਆਇ ਹੋਂ ॥
ਪਰਮ ਜੋਤਿ ਪਾਇ ਹੋਂ ॥
ਨ ਧਿਆਨ ਆਨ ਕੋ ਧਰੋਂ ॥
ਨ ਨਾਮ ਆਨ ਉਚਰੋਂ ॥੩੮॥
ਤਵੱਕ ਨਾਮ ਰੱਤਿਯੰ ॥
ਨ ਆਨ ਮਾਨ ਮੱਤਿਯੰ ॥
ਪਰੱਮ ਧਿਆਨ ਧਾਰੀਯੰ ॥
ਅਨੰਤ ਪਾਪ ਟਾਰੀਯੰ ॥੩੯॥
ਤੁਮੇਵ ਰੂਪ ਰਾਚਿਯੰ ॥
ਨ ਆਨ ਦਾਨ ਮਾਚਿਯੰ ॥
ਤਵੱਕ ਨਾਮ ਉਚਾਰਿਯੰ ॥
ਅਨੰਤ ਦੂਖ ਟਾਰਿਯੰ ॥੪੦॥
ਚੌਪਈ ॥
ਜਿਨ ਜਿਨ ਨਾਮ ਤਿਹਾਰੋ ਧਿਆਇਆ ॥
ਦੂਖ ਪਾਪ ਤਿਹ ਨਿਕਟ ਨ ਆਇਆ ॥
ਜੇ ਜੇ ਅਉਰ ਧਿਆਨ ਕੋ ਧਰਹੀਂ ॥
ਬਹਿਸ ਬਹਿਸ ਬਾਦਨ ਤੇ ਮਰਹੀਂ ॥੪੧॥
ਹਮ ਇਹ ਕਾਜ ਜਗਤ ਮੋ ਆਏ ॥
ਧਰਮ ਹੇਤ ਗੁਰਦੇਵ ਪਠਾਏ ॥
ਜਹਾਂ ਤਹਾਂ ਤੁਮ ਧਰਮ ਬਿਥਾਰੋ ॥
ਦੁਸਟ ਦੋਖੀਅਨਿ ਪਕਰਿ ਪਛਾਰੋ ॥੪੨॥
ਯਾਹੀ ਕਾਜ ਧਰਾ ਹਮ ਜਨਮੰ ॥
ਸਮਝ ਲੇਹੁ ਸਾਧੂ ਸਭ ਮਨ ਮੰ ॥
ਧਰਮ ਚਲਾਵਨ ਸੰਤ ਉਬਾਰਨ ॥
ਦੁਸਟ ਸਭਨ ਕੋ ਮੂਲ ਉਪਾਰਨ ॥੪੩॥
ਜੇ ਜੇ ਭਏ ਪਹਿਲ ਅਵਤਾਰਾ ॥
ਆਪੁ ਆਪੁ ਤਿਨ ਜਾਪੁ ਉਚਾਰਾ ॥
ਪ੍ਰਭ ਦੋਖੀ ਕੋਈ ਨ ਬਿਦਾਰਾ ॥
ਧਰਮ ਕਰਨ ਕੋ ਰਾਹੁ ਨ ਡਾਰਾ ॥੪੪॥
ਜੇ ਜੇ ਗਉਸ ਅੰਬੀਆ ਭਏ ॥
ਮੈ ਮੈ ਕਰਤ ਜਗਤ ਤੇ ਗਏ ॥
ਮਹਾਪੁਰਖ ਕਾਹੂ ਨ ਪਛਾਨਾ ॥
ਕਰਮ ਧਰਮ ਕੋ ਕਛੂ ਨ ਜਾਨਾ ॥੪੫॥
ਅਵਰਨ ਕੀ ਆਸਾ ਕਿਛੁ ਨਾਹੀ ॥
ਏਕੈ ਆਸ ਧਰੋ ਮਨ ਮਾਹੀ ॥
ਆਨ ਆਸ ਉਪਜਤ ਕਿਛੁ ਨਾਹੀ ॥
ਵਾ ਕੀ ਆਸ ਧਰੋਂ ਮਨ ਮਾਹੀ ॥੪੬॥
ਦੋਹਰਾ ॥
ਕੋਈ ਪੜ੍ਹਤ ਕੁਰਾਨ ਕੋ ਕੋਈ ਪੜ੍ਹਤ ਪੁਰਾਨ ॥
ਕਾਲ ਨ ਸਕਤ ਬਚਾਇ ਕੈ ਫੋਕਟ ਧਰਮ ਨਿਦਾਨ ॥੪੭॥