ਤੋਮਰ ਛੰਦ ॥

ਬਹੁ ਭਾਤਿ ਕੋਪੇ ਸਬੀਰ ॥

ਧਨੁ ਤਾਨਿ ਤਿਆਗਤ ਤੀਰ ॥

ਸਰ ਅੰਗਿ ਜਾਸੁ ਲਗੰਤ ॥

ਭਟ ਸੁਰਗਿ ਬਾਸ ਕਰੰਤ ॥੩੦੩॥

ਕਹੂੰ ਅੰਗ ਭੰਗ ਉਤੰਗ ॥

ਕਹੂੰ ਤੀਰ ਤੇਗ ਸੁਰੰਗ ॥

ਕਹੂੰ ਚਉਰ ਚੀਰ ਸੁਬਾਹ ॥

ਕਹੂੰ ਸੁਧ ਸੇਲ ਸਨਾਹ ॥੩੦੪॥

ਰਣਿ ਅੰਗ ਰੰਗਤ ਐਸ ॥

ਜਨੁ ਫੁਲ ਕਿੰਸਕ ਜੈਸ ॥

ਇਕ ਐਸ ਜੂਝ ਮਰੰਤ ॥

ਜਨੁ ਖੇਲਿ ਫਾਗੁ ਬਸੰਤ ॥੩੦੫॥

ਇਕ ਧਾਇ ਆਇ ਪਰੰਤ ॥

ਪਗ ਦ੍ਵੈ ਨ ਭਾਗਿ ਚਲੰਤ ॥

ਤਜਿ ਤ੍ਰਾਸ ਕਰਤ ਪ੍ਰਹਾਰ ॥

ਜਨੁ ਖੇਲ ਫਾਗਿ ਧਮਾਰ ॥੩੦੬॥